AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸੁਪਰੀਮ ਕੋਰਟ ਨੇ ਬਹਾਲ ਕੀਤਾ ਹਜ਼ੂਰ ਸਾਹਿਬ ਦਾ ਪੁਰਾਣਾ ਟਰੱਸਟ, ਇੱਕ ਸਾਲ ‘ਚ ਹੋਣਗੀਆਂ ਚੋਣਾਂ; ਧਾਮੀ ਨੇ ਫੈਸਲੇ ਦਾ ਕੀਤਾ ਸਵਾਗਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ, ਨਾਂਦੇੜ ਦੇ ਪ੍ਰਬੰਧਕੀ ਢਾਂਚੇ ਸਬੰਧੀ ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਅਹਿਮ ਫ਼ੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ। ਦੇਸ਼ ਦੀ ਸਰਵਉੱਚ ਅਦਾਲਤ ਨੇ ਆਪਣੇ ਫ਼ੈਸਲੇ ਰਾਹੀਂ ਪੁਰਾਣੇ ਟਰੱਸਟ ਅਤੇ ਪਹਿਲਾਂ ਤੋਂ ਕਾਰਜਸ਼ੀਲ ਬੋਰਡ ਨੂੰ ਮੁੜ ਬਹਾਲ ਕਰ ਦਿੱਤਾ ਹੈ।

ਸੁਪਰੀਮ ਕੋਰਟ ਨੇ ਬਹਾਲ ਕੀਤਾ ਹਜ਼ੂਰ ਸਾਹਿਬ ਦਾ ਪੁਰਾਣਾ ਟਰੱਸਟ, ਇੱਕ ਸਾਲ 'ਚ ਹੋਣਗੀਆਂ ਚੋਣਾਂ; ਧਾਮੀ ਨੇ ਫੈਸਲੇ ਦਾ ਕੀਤਾ ਸਵਾਗਤ
File Photo
tv9-punjabi
| Updated On: 30 Oct 2026 19:15 PM IST
Share

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ, ਨਾਂਦੇੜ ਦੇ ਪ੍ਰਬੰਧਕੀ ਢਾਂਚੇ ਸਬੰਧੀ ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਅਹਿਮ ਫ਼ੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ। ਦੇਸ਼ ਦੀ ਸਰਵਉੱਚ ਅਦਾਲਤ ਨੇ ਆਪਣੇ ਫ਼ੈਸਲੇ ਰਾਹੀਂ ਪੁਰਾਣੇ ਟਰੱਸਟ ਅਤੇ ਪਹਿਲਾਂ ਤੋਂ ਕਾਰਜਸ਼ੀਲ ਬੋਰਡ ਨੂੰ ਮੁੜ ਬਹਾਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇੱਕ ਸਾਲ ਦੇ ਅੰਦਰ-ਅੰਦਰ ਨਵੀਆਂ ਚੋਣਾਂ ਮੁਕੰਮਲ ਕਰਵਾਉਣ ਦੇ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਹਨ।

ਅੰਮ੍ਰਿਤਸਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਸਮੁੱਚੇ ਸਿੱਖ ਜਗਤ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਅਹਿਮ ਮੰਗ ਸੀ। ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨੇ ਦੇਸ਼-ਵਿਦੇਸ਼ ਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਮਨਾਂ ਵਿੱਚ ਪੈਦਾ ਹੋਈ ਵੱਡੀ ਚਿੰਤਾ ਨੂੰ ਦੂਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਨਵੀਂ ਨਾਮਜ਼ਦਗੀ ਪ੍ਰਕਿਰਿਆ ਰਾਹੀਂ ਪ੍ਰਧਾਨ ਅਤੇ ਪ੍ਰਬੰਧਕੀ ਕਮੇਟੀ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ। ਉਸ ਸਰਕਾਰੀ ਤਜਵੀਜ਼ ਅਨੁਸਾਰ ਕੁੱਲ ਮੈਂਬਰਾਂ ਵਿੱਚੋਂ 12 ਮੈਂਬਰ ਸਰਕਾਰੀ ਨਾਮਜ਼ਦਗੀ ਰਾਹੀਂ ਸ਼ਾਮਲ ਕੀਤੇ ਜਾਣੇ ਸਨ, ਜਦਕਿ ਸਿਰਫ਼ 3 ਮੈਂਬਰ ਹੀ ਚੋਣ ਰਾਹੀਂ ਚੁਣੇ ਜਾਣੇ ਸਨ।

ਸਰਕਾਰੀ ਦਖ਼ਲਅੰਦਾਜ਼ੀ ਅਤੇ ਨਾਮਜ਼ਦਗੀਆਂ ‘ਤੇ ਲੱਗੀ ਰੋਕ

ਐੱਸਜੀਪੀਸੀ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਸਰਕਾਰ ਦੀ ਇਸ ਨਵੀਂ ਯੋਜਨਾ ਨਾਲ ਸੰਗਤਾਂ ਵਿੱਚ ਭਾਰੀ ਰੋਸ ਅਤੇ ਖ਼ਦਸ਼ਾ ਸੀ ਕਿ ਇਤਿਹਾਸਕ ਤਖ਼ਤ ਸਾਹਿਬ ਦਾ ਬੋਰਡ ਪੂਰੀ ਤਰ੍ਹਾਂ ਸਰਕਾਰੀ ਕੰਟਰੋਲ ਹੇਠ ਚਲਾ ਜਾਵੇਗਾ। ਸ਼੍ਰੋਮਣੀ ਕਮੇਟੀ ਨੇ ਇਸ ਗੰਭੀਰ ਮਾਮਲੇ ਵਿੱਚ ਆਪਣੀ ਪੰਥਕ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਹੋਏ ਸਾਂਝੇ ਯਤਨਾਂ ਨੂੰ ਪੂਰਨ ਸਹਿਯੋਗ ਦਿੱਤਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅਦਾਲਤੀ ਹੁਕਮਾਂ ਅਨੁਸਾਰ ਆਉਣ ਵਾਲੀ ਸਮੁੱਚੀ ਚੋਣ ਪ੍ਰਕਿਰਿਆ ਗੁਰਮਤਿ ਮਰਯਾਦਾ ਅਤੇ ਪੰਥਕ ਰਵਾਇਤਾਂ ਦੇ ਦਾਇਰੇ ਵਿੱਚ ਰਹਿ ਕੇ ਮੁਕੰਮਲ ਹੋਵੇਗੀ।

ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਖ਼ਾਲਸਾ ਪੰਥ ਵੱਲੋਂ ਸ਼ਰਧਾਂਜਲੀ

ਇਸੇ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਕਾ ਸ੍ਰੀ ਪੰਜਾ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਸਮੁੱਚੇ ਖ਼ਾਲਸਾ ਪੰਥ ਵੱਲੋਂ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸ਼ਹਾਦਤ ਦਾ ਮਾਰਗ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ, ਇਹ ਕੇਵਲ ਵੱਡੇ ਭਾਗਾਂ ਵਾਲਿਆਂ ਨੂੰ ਨਸੀਬ ਹੁੰਦਾ ਹੈ। ਦਸਮੇਸ਼ ਪਿਤਾ ਗੁਰੂ ਸਾਹਿਬ ਨੇ ਸਿੱਖਾਂ ਨੂੰ ਅਜਿਹੀ ਰੂਹਾਨੀ ਸ਼ਕਤੀ ਅਤੇ ਦਲੇਰੀ ਬਖ਼ਸ਼ੀ ਹੈ, ਜਿਸ ਨਾਲ ਮਨੁੱਖ ਦੇ ਅੰਦਰੋਂ ਮੌਤ ਦਾ ਡਰ ਹਮੇਸ਼ਾ ਲਈ ਖ਼ਤਮ ਹੋ ਜਾਂਦਾ ਹੈ।

ਸ਼ਹੀਦਾਂ ਨੇ ਸਿੱਖ ਇਤਿਹਾਸ ਵਿੱਚ ਲਿਖਿਆ ਸੁਨਹਿਰੀ ਅਧਿਆਏ : ਧਾਮੀ

ਉਨ੍ਹਾਂ ਗੁਰਬਾਣੀ ਦੇ ਪਵਿੱਤਰ ਫ਼ੁਰਮਾਨ, ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ’ ਦਾ ਹਵਾਲਾ ਦਿੰਦਿਆਂ ਆਖਿਆ ਕਿ ਅੱਜ ਤੋਂ 100 ਸਾਲ ਪਹਿਲਾਂ ਪੰਜਾ ਸਾਹਿਬ ਵਿਖੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਨਿਛਾਵਰ ਕਰਕੇ ਸਿੱਖ ਇਤਿਹਾਸ ਦੇ ਪੰਨਿਆਂ ‘ਤੇ ਲਾਸਾਨੀ ਅਤੇ ਸੁਨਹਿਰੀ ਅਧਿਆਏ ਦਰਜ ਕੀਤਾ ਸੀ।

ਉਨ੍ਹਾਂ ਨੇ ਮਹਾਨ ਸ਼ਹੀਦਾਂ ਨੂੰ ਸਤਿਕਾਰ ਸਹਿਤ ਪ੍ਰਣਾਮ ਕਰਦਿਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਪੰਥ ‘ਤੇ ਹਮੇਸ਼ਾ ਮਿਹਰ ਭਰਿਆ ਹੱਥ ਬਣਿਆ ਰਹੇ। ਅਖ਼ੀਰ ਵਿੱਚ ਉਨ੍ਹਾਂ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਦੀ ਭਾਵਨਾ ਨੂੰ ਦੁਹਰਾਉਂਦਿਆਂ ਸਮੁੱਚੀ ਮਾਨਵਤਾ ਦੀ ਸੁੱਖ-ਸ਼ਾਂਤੀ ਅਤੇ ਕਲਿਆਣ ਦੀ ਅਰਦਾਸ ਕੀਤੀ।

Follow Us
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ...
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ...
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ...
ਰੋਜ਼ਾਨਾ 30 ਮਿੰਟ ਦੀ ਸੈਰ ਦਾ ਦਿਲ 'ਤੇ ਕੀ ਹੁੰਦਾ ਹੈ ਅਸਰ? ਜਾਣੋ ਨਵੀਂ ਰਿਸਰਚ
ਰੋਜ਼ਾਨਾ 30 ਮਿੰਟ ਦੀ ਸੈਰ ਦਾ ਦਿਲ 'ਤੇ ਕੀ ਹੁੰਦਾ ਹੈ ਅਸਰ? ਜਾਣੋ ਨਵੀਂ ਰਿਸਰਚ...
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ...
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ...
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ...
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ...
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ...