ਸੁਖਨਾ ਵਾਈਲਡ ਲਾਈਫ ਸੈਂਚੂਰੀ ਦੇ ਆਲੇ-ਦੁਆਲੇ ਈਕੋ ਸੈਂਸਟਿਵ ਜ਼ੋਨ ਲਾਗੂ ਕੀਤਾ ਜਾਵੇਗਾ, ਪੰਜਾਬ ਸਰਕਾਰ ਨੇ ਜਾਰੀ ਕੀਤਾ ਫੈਸਲਾ
ਸੁਖਨਾ ਵਾਈਲਡ ਲਾਈਫ ਸੈਂਚੂਰੀ ਦੇ 3 ਕਿਲੋਮੀਟਰ ਦੇ ਘੇਰੇ ਵਿੱਚ ਈਕੋ-ਸੈਂਸਟਿਵ ਜ਼ੋਨ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਦੇ ਇਸ ਫੈਸਲਾ ਦਾ ਸਿੱਧਾ ਅਸਰ ਸੁਖਨਾ, ਨਯਾਗਾਂਵ, ਕਾਂਸਲ ਅਤੇ ਨਿਊ ਚੰਡੀਗੜ੍ਹ ਦੇ ਕੁਝ ਹਿੱਸਿਆਂ ਦੇ ਆਸ-ਪਾਸ ਦੇ ਇਲਾਕਿਆਂ 'ਤੇ ਪਵੇਗਾ। ਈਕੋ ਸੈਂਸਟਿਵ ਜ਼ੋਨ ਦੇ ਲਾਗੂ ਹੋਣ ਨਾਲ ਡੇਢ ਤੋਂ ਦੋ ਲੱਖ ਲੋਕ ਪ੍ਰਭਾਵਿਤ ਹੋ ਸਕਦੇ ਹਨ।
ਪੰਜਾਬ ਸਰਕਾਰ ਨੇ ਸੁਖਨਾ ਵਾਈਲਡ ਲਾਈਫ ਸੈਂਚੂਰੀ ਦੇ 3 ਕਿਲੋਮੀਟਰ ਦੇ ਘੇਰੇ ਵਿੱਚ ਈਕੋ-ਸੈਂਸਟਿਵ ਜ਼ੋਨ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਈਕੋ ਸੈਂਸਟਿਵ ਜ਼ੋਨ ਦੇ ਲਾਗੂ ਹੋਣ ਤੋਂ ਬਾਅਦ ਸੁਖਨਾ ਵਾਈਲਡਲਾਈਫ ਸੈਂਚੂਰੀ ਦੇ ਆਲੇ-ਦੁਆਲੇ 3 ਕਿਲੋਮੀਟਰ ਦੇ ਘੇਰੇ ਵਿੱਚ ਉੱਚੀਆਂ ਇਮਾਰਤਾਂ ਅਤੇ ਨਵੀਂ ਉਸਾਰੀ ‘ਤੇ ਪੂਰਨ ਪਾਬੰਦੀ ਹੋਵੇਗੀ।
ਪੰਜਾਬ ਸਰਕਾਰ ਦੇ ਇਸ ਫੈਸਲਾ ਦਾ ਸਿੱਧਾ ਅਸਰ ਸੁਖਨਾ, ਨਯਾਗਾਂਵ, ਕਾਂਸਲ ਅਤੇ ਨਿਊ ਚੰਡੀਗੜ੍ਹ ਦੇ ਕੁਝ ਹਿੱਸਿਆਂ ਦੇ ਆਸ-ਪਾਸ ਦੇ ਇਲਾਕਿਆਂ ‘ਤੇ ਪਵੇਗਾ। ਈਕੋ ਸੈਂਸਟਿਵ ਜ਼ੋਨ ਦੇ ਲਾਗੂ ਹੋਣ ਨਾਲ ਡੇਢ ਤੋਂ ਦੋ ਲੱਖ ਲੋਕ ਪ੍ਰਭਾਵਿਤ ਹੋ ਸਕਦੇ ਹਨ।
ਉਸਾਰੀ ਕਾਰਜਾਂ ਨੂੰ ਰੋਕਣ ਦੇ ਇਰਾਦੇ ਚੁੱਕਿਆ ਜਾ ਰਿਹਾ ਕਦਮ- ਬੀਜੇਪੀ
ਪੰਜਾਬ ਭਾਜਪਾ ਦੇ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਈਕੋ-ਸੈਂਸਟਿਵ ਜ਼ੋਨ ਦਾ ਦਾਇਰਾ ਵਧਾਉਣ ਅਤੇ ਨਵਾਂਗਾਓਂ, ਕਾਂਸਲ ਅਤੇ ਨਿਊ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਉਸਾਰੀ ਕਾਰਜਾਂ ਨੂੰ ਰੋਕਣ ਦੇ ਇਰਾਦੇ ਨਾਲ ਜਾਣਬੁੱਝ ਕੇ ਇਹ ਕਦਮ ਚੁੱਕ ਰਹੀ ਹੈ।
ਕੀ ਹੁੰਦੀ ਹੈ ਈਕੋ-ਸੈਂਸਟਿਵ ਜ਼ੋਨ ?
ਈਕੋ-ਸੈਂਸਟਿਵ ਜ਼ੋਨ ਉਹ ਖੇਤਰ ਹੁੰਦੇ ਹਨ ਜੋ ਸੁਰੱਖਿਅਤ ਖੇਤਰਾਂ (ਕੌਮੀ ਪਾਰਕਾਂ, ਜੰਗਲੀ ਜੀਵ ਅਸਥਾਨਾਂ) ਦੇ ਆਲੇ ਦੁਆਲੇ ਦੇ ਖੇਤਰ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਬਫਰ ਜ਼ੋਨ ਵਜੋਂ ਬਣਾਏ ਜਾਂਦੇ ਹਨ। ਈਕੋ-ਸੈਂਸਟਿਵ ਜ਼ੋਨ ਘੋਸ਼ਿਤ ਕਰਨ ਦਾ ਉਦੇਸ਼ ਸੁਰੱਖਿਅਤ ਖੇਤਰਾਂ ਦੇ ਆਲੇ ਦੁਆਲੇ ਗਤੀਵਿਧੀਆਂ ਨੂੰ ਨਿਯੰਤ੍ਰਿਤ ਅਤੇ ਪ੍ਰਬੰਧਿਤ ਕਰਨ ਹੈ। ਵਾਤਾਵਰਣ ਸੁਰੱਖਿਆ ਐਕਟ, 1986 ਦੀ ਧਾਰਾ 3 ਦੇ ਤਹਿਤ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਦੁਆਰਾ ਈਕੋ-ਸੈਂਸਟਿਵ ਜ਼ੋਨ ਨੂੰ ਸੂਚਿਤ ਕੀਤਾ ਜਾਂਦਾ ਹੈ।