19-11- 2024
TV9 Punjabi
Author: Isha Sharma
ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ DIL-LUMINATI ਟੂਰ ਨੂੰ ਲੈ ਕੇ ਸੁਰਖੀਆਂ 'ਚ ਹਨ। ਦੇਸ਼ ਦੇ ਕਈ ਹਿੱਸਿਆਂ ਵਿੱਚ ਕੰਸਰਟ ਆਯੋਜਿਤ ਕੀਤੇ ਜਾ ਰਹੇ ਹਨ।
ਦਿਲਜੀਤ ਦੋਸਾਂਝ ਦਾ ਅਗਲਾ ਸ਼ੋਅ ਲਖਨਊ 'ਚ ਹੋਣ ਜਾ ਰਿਹਾ ਹੈ। ਹਾਲਾਂਕਿ, ਹਾਲ ਹੀ 'ਚ ਉਨ੍ਹਾਂ ਨੇ ਅਹਿਮਦਾਬਾਦ 'ਚ ਕਾਫੀ ਧਮਾਲ ਮਚਾਇਆ ਹੈ। ਹੁਣ ਇਸ ਕੰਸਰਟ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।
diljit-dosanjh-video
diljit-dosanjh-video
ਦਰਅਸਲ, ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਸ਼ੋਅ ਨੂੰ ਮੁਫਤ ਦੇਖਣ ਲਈ ਜੁਗਾੜ ਕੱਢਿਆ ਹੈ। ਹੋਟਲ ਦੀ ਬਾਲਕੋਨੀ ਤੋਂ ਮੁਫ਼ਤ 'ਚ ਲਾਈਵ ਸ਼ੋਅ ਦੇਖ ਰਹੇ ਦਿਲਜੀਤ ਦੋਸਾਂਝ ਨੇ ਇਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ।
ਦਿਲਜੀਤ ਕੰਸਰਟ ਦੌਰਾਨ ਕਹਿੰਦੇ ਹਨ ਕਿ ਜੋ ਲੋਕ ਹੋਟਲ ਦੀ ਬਾਲਕੋਨੀ ਵਿੱਚ ਬੈਠੇ ਹਨ, ਤੁਹਾਡਾ ਵਿਊ ਤਾਂ ਬਹੁਤ ਵਧੀਆ ਹੈ। ਹੋਟਲ ਵਾਲੇ ਇਹ ਤੋਹਫਾ ਦੇ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਦਰਅਸਲ, ਦਿਲਜੀਤ ਦੋਸਾਂਝ ਦੇ ਕੰਸਰਟ ਦੀਆਂ ਟਿਕਟਾਂ ਦੀ ਕੀਮਤ ਲੱਖਾਂ ਵਿੱਚ ਹੈ। ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਟਿਕਟਾਂ ਨਹੀਂ ਮਿਲ ਸਕੀਆਂ, ਇਸ ਲਈ ਗਾਇਕ ਨੇ ਉਸ ਸ਼ਹਿਰ ਵਿੱਚ ਦੋ ਕੰਸਰਟ ਕੀਤੇ।
ਹੈਦਰਾਬਾਦ 'ਚ ਸ਼ੋਅ ਤੋਂ ਪਹਿਲਾਂ ਤੇਲੰਗਾਨਾ ਸਰਕਾਰ ਨੇ ਦਿਲਜੀਤ ਦੋਸਾਂਝ ਨੂੰ ਨੋਟਿਸ ਭੇਜਿਆ ਸੀ। ਇਸ ਦੌਰਾਨ ਸ਼ਰਾਬ ਨਾਲ ਸਬੰਧਤ ਗੀਤਾਂ 'ਤੇ ਪਾਬੰਦੀ ਲਗਾ ਦਿੱਤੀ ਗਈ। ਜਿਸ ਦਾ ਗਾਇਕ ਨੇ ਹਾਲ ਹੀ 'ਚ ਜਵਾਬ ਦਿੱਤਾ ਸੀ।