Punjab By-Elections 2024 Voting Day Live Updates: ਪੋਲਿੰਗ ਬੂਥਾਂ ਦੀ ਜਾਣਕਾਰੀ ਲੈਣ ਤੋਂ ਪਹਿਲਾਂ ਅੰਮ੍ਰਿਤਾ ਤੇ ਰਾਜਾ ਵੜਿੰਗ ਨੇ ਗੁਰਦੁਆਰੇ ਟੇਕਿਆ ਮੱਥਾ
Punjab Vidhan Sabha Bypoll 2024 Live Voting Day News Updates in Punjabi: ਅੱਜ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ- ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ 'ਚ ਜ਼ਿਮਨੀ ਚੋਣ ਲਈ ਵੋਟਿੰਗ ਹੋ ਰਹੀ ਹੈ। ਟੀਵੀ9 ਪੰਜਾਬੀ 'ਤੇ ਤੁਹਾਨੂੰ ਚੋਣਾਂ ਨਾਲ ਜੁੜੀ ਹਰ ਛੋਟੀ-ਵੱਡੀ ਅਪਡੇਟ ਦੇਖਣ ਨੂੰ ਮਿਲੇਗੀ।
LIVE NEWS & UPDATES
-
ਅੰਮ੍ਰਿਤਾ ਤੇ ਰਾਜਾ ਵੜਿੰਗ ਨੇ ਗੁਰਦੁਆਰੇ ਟੇਕਿਆ ਮੱਥਾ
ਗਿੱਦੜਬਾਹਾ ਤੋਂ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਤੇ ਉਨ੍ਹਾਂ ਤੇ ਪਤੀ ਲੁਥਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੁਰਦੁਆਰੇ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਬੁਥਾਂ ਦਾ ਦੌਰਾ ਕਰਨਗੇ ਤੇ ਜਾਣਕਾਰੀ ਲੈਣਗੇ।
-
ਜਤਿੰਦਰ ਕੌਰ ਰੰਧਾਵਾ ਨੇ ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ
ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੇ ਵੱਧ ਤੋਂ ਵੱਧ ਲੋਕਾਂ ਨੂੰ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਨੌਜਵਾਨ ਅੱਜ ਨਸ਼ੇ ਦੇ ਦਲਦਲ ਵਿੱਚ ਫਸ ਗਏ ਹਨ। ਉਹ ਮਹਿਲਾਵਾਂ ਦੇ ਨਾਲ ਹਨ ਤੇ ਉਹ ਨਸ਼ੇ ਦੀ ਰੀੜ ਤੋੜਨ ਲਈ ਸਭ ਕੁੱਝ ਕਰਨਗੇ। ਦੱਸ ਦੇਈਏ ਕਿ ਜਤਿੰਦਰ ਕੌਰ ਰੰਧਾਵਾ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਰੰਧਾਵਾ ਦੀ ਪਤਨੀ ਹੈ। ਸੁਖਜਿੰਦਰ ਰੰਧਾਵਾ ਦੇ ਐਮਪੀ ਬਣਨ ਤੋਂ ਬਾਅਦ ਡੇਰਾ ਬਾਬਾ ਨਾਨਕ ਦੀ ਸੀਟ ਖਾਲੀ ਹੋ ਗਈ ਸੀ।
-
ਹਾਟ ਸੀਟ ਗਿੱਦੜਬਾਹਾ ਚ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ
ਵੀਆਈਪੀ ਤੇ ਹਾਟ ਸੀਟ ਹੋਣ ਕਾਰਨ ਜ਼ਿਮਨੀ ਚੋਣਾਂ ਚ ਗਿੱਦੜਬਾਹਾ ਸੀਟ ਤੇ ਸਭ ਤੋਂ ਜ਼ਿਆਦਾ ਸੰਵੇਦਨਾਸ਼ੀਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਗਿੱਦੜਬਾਹਾ ਵਿਧਾਨਸਭਾ ਖੇਤਰ ਚ ਕੁੱਲ 1,66,731 ਵੋਟਰ ਹਨ ਤੇ ਇੱਥੇ 173 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਚ 96 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਹਨ। ਡੇਰਾ ਬਾਬਾ ਨਾਨਕ ਚ ਕੁੱਲ 1,93,376 ਵੋਟਰ ਹਨ, ਜਿਨ੍ਹਾਂ ਲਈ 241 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਇਨ੍ਹਾਂ ਚ 61 ਸੰਵੇਦਨਸ਼ੀਲ ਹਨ।
ਚੱਬੇਵਾਲ ਸੀਟ ਚ ਕੁੱਲ 1,59,432 ਵੋਟਰ ਹਨ ਤੇ ਇੱਥੇ 205 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਚ 50 ਸੰਵੇਦਨਾਸ਼ੀਲ ਹਨ। ਬਰਨਾਲਾ ਵਿਧਾਨ ਸਭਾ ਖੇਤਰ ਚ ਕੁੱਲ 1,77,426 ਵੋਟਰ ਹਨ ਤੇ 212 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਚ 37 ਸੰਵੇਦਨਾਸ਼ੀਲ ਹੈ।
-
ਪੰਜਾਬ ਜ਼ਿਮਨੀ ਚੋਣਾਂ ਲਈ ਕੁੱਲ 45 ਉਮੀਦਵਾਰ ਮੈਦਾਨ ਵਿੱਚ
ਜ਼ਿਮਨੀ ਚੋਣ ‘ਚ ਸਾਰੀਆਂ ਚਾਰ ਸੀਟਾਂ ‘ਤੇ ਕਰੀਬ 7 ਲੱਖ ਵੋਟਰ ਆਪਣੀ ਵੋਟ ਪਾਉਣਗੇ। ਇਸ ਦੇ ਲਈ 831 ਪੋਲਿੰਗ ਬੂਥ ਬਣਾਏ ਗਏ ਹਨ। ਸਾਰੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 45 ਉਮੀਦਵਾਰ ਮੈਦਾਨ ਵਿੱਚ ਹਨ।
-
ਪੰਜਾਬ ‘ਚ 4 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ
ਪੰਜਾਬ ‘ਚ 4 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ ਸਵੇਰ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਸੀਟ ‘ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚਾਰ ਸੀਟਾਂ ਤੇ ਕੁੱਲ 45 ਉਮੀਦਵਾਰ ਦੀ ਕਿਸਮਤ ਦਾਅ ‘ਤੇ ਲੱਗੀ ਹੈ।
-
ਪੰਜਾਬ: ਜ਼ਿਮਨੀ ਚੋਣਾਂ ਲਈ ਪੋਲਿੰਗ ਸਟੇਸ਼ਨਾਂ ‘ਤੇ ਮੌਕ ਪੋਲਿੰਗ ਜਾਰੀ
ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਇੱਕ ਪੋਲਿੰਗ ਬੂਥ ‘ਤੇ ਵਿਧਾਨ ਸਭਾ ਜ਼ਿਮਨੀ ਚੋਣ ਲਈ ਮੌਕ ਵੋਟਿੰਗ ਚੱਲ ਰਹੀ ਹੈ। ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦੀ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਤੇ ਆਪ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਵਿਰੁੱਧ ਚੋਣ ਮੈਦਾਨ ਵਿੱਚ ਹਨ।
#WATCH | Punjab: Mock polling underway for assembly by-election at a polling booth under Gidderbaha Assembly constituency, in Sri Muktsar Sahib district.
BJP candidate Manpreet Singh Badal is in the fray against Congress Amrita Warring, wife of state Congress chief Amarinder pic.twitter.com/0ZzKAyKeDC
— ANI (@ANI) November 20, 2024
Punjab Vidhan Sabha Bypoll 2024 Live Voting Day News Updates in Punjabi: ਅੱਜ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ- ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ‘ਚ ਜ਼ਿਮਨੀ ਚੋਣ ਲਈ ਵੋਟਿੰਗ ਹੋ ਰਹੀ ਹੈ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਚੋਣਾਂ ਨਾਲ ਜੁੜੀ ਹਰ ਛੋਟੀ-ਵੱਡੀ ਅਪਡੇਟ ਦੇਖਣ ਨੂੰ ਮਿਲੇਗੀ।