Live Update: 6 ਵਜੇ ਤੱਕ ਗਿੱਦੜਵਾਹਾ ਵਿੱਚ 81 ਫੀਸਦ ਲੋਕਾਂ ਨੇ ਪਾਈ ਵੋਟ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਗਿੱਦੜਵਾਹਾ ਚ ਸਭ ਤੋਂ ਜ਼ਿਆਦਾ ਪੋਲਿੰਗ
ਸ਼ਾਮ 5 ਵਜੇ ਤੱਕ ਗਿੱਦੜਵਾਹਾ ਚ 78.1 ਫੀਸਦ, ਬਰਨਾਲਾ 52.7, ਚੱਬੇਵਾਲ ਚ 48, ਡੇਰਾ ਬਾਬਾ ਨਾਨਕ 59 ਫੀਸਦ ਵੋਟਿੰਗ ਹੋਈ।
-
ਮਹਾਰਾਸ਼ਟਰਾ ਵਿੱਚ ਭਾਜਪਾ ਸਰਕਾਰ ਦੀ ਵਾਪਸੀ, ਝਾਰਖੰਡ ਵਿੱਚ ਵੀ ਖਿੜ ਰਿਹਾ ਕਮਲ- MATRIZE ਦਾ ਦਾਅਵਾ
ਮਹਾਰਾਸ਼ਟਰ ਵਿਧਾਨ ਸਭਾ ਲਈ ਵੋਟਿੰਗ ਹੋ ਚੁੱਕੀ ਹੈ। ਜਿਸ ਤੋਂ ਬਾਅਦ ਐਗਜਿਟ ਪੋਲ ਆਉਣ ਸ਼ੁਰੂ ਹੋ ਗਏ ਹਨ। MATRIZE ਦੇ ਐਗਜਿਟ ਪੋਲ ਵਿੱਚ ਭਾਜਪਾ ਵਾਪਸੀ ਕਰਦੀ ਨਜ਼ਰ ਆ ਰਹੀ ਹੈ। ਓਧਰ ਝਾਰਖੰਡ ਵਿੱਚ ਵੀ ਭਾਜਪਾ ਸੱਤਾ ਵਿੱਚ ਆਉਂਦੀ ਨਜ਼ਰ ਆ ਰਹੀ ਹੈ।
-
ਜ਼ਿਮਨੀ ਚੋਣਾਂ ਦੀ ਵੋਟਿੰਗ ਦਾ ਸਮਾਂ ਖ਼ਤਮ, ਲਾਈਨ ਚ ਖੜ੍ਹੇ ਲੋਕ ਪਾ ਸਕਣਗੇ ਵੋਟ
ਪੰਜਾਬ ਦੀਆਂ 4 ਜ਼ਿਮਨੀ ਚੋਣਾਂ ਲਈ ਵੋਟਿੰਗ ਖ਼ਤਮ ਹੋ ਗਈ ਹੈ। ਹੁਣ ਉਮੀਦਵਾਰਾਂ ਦੀ ਕਿਸਮਤ EVM ਵਿੱਚ ਕੈਦ ਹੋ ਗਈ ਹੈ। ਜੋ 23 ਨਵੰਬਰ ਨੂੰ ਖੁੱਲ੍ਹੇਗੀ ਅਤੇ ਨਤੀਜ਼ਿਆਂ ਦਾ ਐਲਾਨ ਕੀਤਾ ਜਾਵੇਗਾ।
-
ਵੋਟਿੰਗ ਦਾ ਅੱਧਾ ਘੰਟਾ ਬਾਕੀ, EVM ਚ ਕੈਦ ਹੋ ਜਾਵੇਗੀ ਉਮੀਦਵਾਰਾਂ ਦੀ ਕਿਸਮਤ
ਜ਼ਿਮਨੀ ਚੋਣਾਂ ਲਈ ਵੋਟਿੰਗ ਦਾ ਅੱਧਾ ਘੰਟਾ ਬਾਕੀ ਹੈ। 6 ਵਜੇ ਤੋਂ ਬਾਅਦ ਸਿਰਫ਼ ਲਾਈਨਾਂ ਵਿੱਚ ਲੱਗੇ ਲੋਕ ਹੀ ਵੋਟ ਪਾ ਸਕਣਗੇ।
-
ਤਖਤਾਂ ਦੇ ਜਥੇਦਾਰ ਦੇ ਸਕਦੇ ਹਨ ਅਸਤੀਫਾ- ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੀਟਿੰਗ ਤੋਂ ਬਾਅਦ ਤਖਤ ਸਹਿਬਾਨਾਂ ਦੇ ਜੱਥੇਦਾਰ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਸਕਦੇ ਹਨ।
-
ਜੱਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਅਹਿਮ ਬੈਠਕ, SGPC ਪ੍ਰਧਾਨ ਵੀ ਮੌਜੂਦ
ਜੱਥੇਦਾਰ ਗਿਆਨੀ ਰਘੁਬੀਰ ਸਿੰਘ ਦੇ ਘਰ ਇੱਕ ਮੀਟਿੰਗ ਚੱਲ ਰਹੀ ਹੈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂਦੜ ਵੀ ਸ਼ਾਮਿਲ ਹਨ।
-
ਗਿੱਦੜਵਾਹਾ ਚ 65 ਫੀਸਦ ਤੇ ਡੇਰਾ ਬਾਬਾ ਨਾਨਕ ਚ 52 ਫੀਸਦ ਵੋਟਿੰਗ
ਦੁਪਿਹਰ 3 ਵਜੇ ਤੱਕ ਸਭ ਤੋਂ ਜ਼ਿਆਦਾ ਗਿੱਦੜਵਾਹਾ ਵਿੱਚ ਸਭ ਤੋਂ ਜ਼ਿਆਦਾ 65.80 ਫੀਸਦ, ਡੇਰਾ ਬਾਬਾ ਨਾਨਕ ਵਿੱਚ 52.20 ਫੀਸਦ, ਚੱਬੇਵਾਲ ਵਿੱਚ 40.25 ਫੀਸਦ, ਜਦੋਂਕਿ ਬਰਨਾਲਾ ਵਿੱਚ ਸਭ ਤੋਂ ਘੱਟ 40 ਫੀਸਦ ਵੋਟਿੰਗ ਹੋਈ।
-
ਮੈਂ ਕਿਹਾ ਸਜ਼ਾ ਮਨਜ਼ੂਰ ਹੈ- ਰਾਜੋਆਣਾ
ਰਾਜੋਆਣਾ ਨੇ ਕਿਹਾ ਕਿ ਜਦੋਂ 12 ਸਾਲ ਕੇਸ ਚੱਲਣ ਤੋਂ ਬਾਅਦ ਸ਼ੈਸਨ ਕੋਰਟ ਨੇ ਉਨ੍ਹਾਂ ਨੂੰ ਸਜ਼ਾ ਏ ਮੌਤ ਦੀ ਸਜ਼ਾ ਸੁਣਾਈ ਤਾਂ ਉਨ੍ਹਾਂ ਨੇ ਉਸੇ ਸਮੇਂ ਅਦਾਲਤ ‘ਚ ਕਿਹਾ ਕਿ ਜੱਜ ਸਾਹਿਬ ਤੁਹਾਡੀ ਸੁਣਾਈ ਸਜ਼ਾ ਮਨਜ਼ੂਰ ਹੈ, ਤੁਸੀਂ ਅਗਲੀ ਕਾਰਵਾਈ ਨੂੰ ਅੱਗੇ ਵਧਾਓ। ਮੈਂ ਅਦਾਲਤ ਨੂੰ ਲਿੱਖ ਕੇ ਦੇ ਦਿੱਤਾ ਕਿ ਮੈਂ ਇਸ ਫੈਸਲੇ ਨੂੰ ਚੁਣੌਤੀ ਨਹੀਂ ਦਵਾਂਗਾ।
-
ਆਪਸੀ ਝਗੜਿਆਂ ਕਰਕੇ ਅੱਜ ਸਿੱਖ ਸੰਸਥਾਵਾਂ ਕਮਜ਼ੋਰ ਹੋ ਰਹੀਆਂ ਹਨ: ਰਾਜੋਆਣਾ
ਰਾਜੋਆਣਾ ਨੇ ਕਿਹਾ- ਆਪਸੀ ਝਗੜਿਆਂ ਕਰਕੇ ਅੱਜ ਸਿੱਖ ਸੰਸਥਾਵਾਂ ਕਮਜ਼ੋਰ ਹੋ ਰਹੀਆਂ ਹਨ। ਅੱਜ ਸਿੱਖਾਂ ਨੂੰ ਇੱਕਜੁਟ ਹੋਣ ਦੀ ਲੋੜ ਹੈ। ਦੁਸ਼ਮਣ ਦੇ ਹੱਥ ਸਾਡੇ ਗੱਲ ਤੱਕ ਆ ਗਏ ਹਨ, ਤੁਸੀਂ ਕਦੋਂ ਜਾਗੋਗੇ।
-
ਮੈਂ ਫਾਂਸੀ ਦੀ ਸਜ਼ਾ ਖਿਲਾਫ਼ ਕੋਈ ਅਪੀਲ ਨਹੀਂ ਕੀਤੀ- ਰਾਜੋਆਣਾ
ਭਰਾ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਪੈਰੋਲ ‘ਤੇ ਆਏ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਮੈਂ ਸਜ਼ਾ ਖਿਲਾਫ਼ ਕੋਈ ਅਪੀਲ ਨਹੀਂ ਕੀਤੀ। ਪਰ, ਖਾਲਸਾ ਪੰਥ ਨੇ ਮੇਰੀ ਸਜ਼ਾ ਰੁਕਵਾ ਲਈ ਸੀ।
-
ਅਨਿਲ ਜੋਸ਼ੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਦਿੱਤਾ ਅਸਤੀਫ਼ਾ
-
ਬੁਰਕਾ ਉਤਰਵਾ ਕੇ ਕਰਵਾਉਣੀ ਚਾਹੀਦੀ ਵੋਟਿੰਗ… UP BJP ਨੇ EC ਨੂੰ ਲਿਖਿਆ ਪੱਤਰ
ਭਾਜਪਾ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਜ਼ਿਮਨੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ। ਭਾਜਪਾ ਨੇ ਕਿਹਾ ਹੈ ਕਿ ਬੁਰਕੇ ਵਾਲੇ ਵੋਟਰਾਂ ਦੀ ਪਛਾਣ ਮਹਿਲਾ ਵਰਕਰਾਂ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਅਤੇ ਹੋਰ ਵੋਟਰਾਂ ਦੀ ਵੀ ਪਛਾਣ ਕਰਨ ਤੋਂ ਬਾਅਦ ਵੋਟਿੰਗ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਨਿਰਪੱਖ ਵੋਟਿੰਗ ਕਰਵਾਉਣੀ ਚਾਹੀਦੀ ਹੈ।
-
ਗੁਆਨਾ ਵਿੱਚ ਪੀਐਮ ਮੋਦੀ ਲਈ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਗੁਆਨਾ ਦੇ ਜੌਰਜਟਾਊਨ ‘ਚ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਗੁਆਨਾ ਦੇ ਦੋ ਦਿਨਾਂ ਦੌਰੇ ‘ਤੇ ਹਨ। ਆਪਣੇ ਦੌਰੇ ਦੌਰਾਨ ਉਹ ਰਾਸ਼ਟਰਪਤੀ ਮੁਹੰਮਦ ਇਰਫਾਨ ਅਲੀ ਨਾਲ ਦੁਵੱਲੀ ਮੀਟਿੰਗ ਕਰਨਗੇ ਅਤੇ ਗੁਆਨਾ ਦੀ ਸੰਸਦ ਦੀ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਨਗੇ। ਉਹ ਦੂਜੇ ਭਾਰਤ-ਕੈਰੀਕਾਮ ਸੰਮੇਲਨ ਲਈ ਕੈਰੇਬੀਅਨ ਭਾਈਵਾਲ ਦੇਸ਼ਾਂ ਦੇ ਨੇਤਾਵਾਂ ਨਾਲ ਵੀ ਸ਼ਾਮਲ ਹੋਣਗੇ।
#WATCH | PM Narendra Modi witnesses cultural performances in Georgetown, Guyana
PM Modi is on a 2-day visit to Guyana. During his visit, he will hold a bilateral with President Mohamed Irfaan Ali and will address a special sitting of Guyana’s parliament. He will also join pic.twitter.com/cUoyKPJcir
— ANI (@ANI) November 20, 2024
-
ਪ੍ਰਧਾਨ ਮੰਤਰੀ ਮੋਦੀ ਪਹੁੰਚੇ ਗੁਆਨਾ, ਰਾਸ਼ਟਰਪਤੀ ਮੁਹੰਮਦ ਇਰਫਾਨ ਅਲੀ ਨੇ ਕੀਤਾ ਸਵਾਗਤ
ਗੁਆਨਾ ਦੇ ਰਾਸ਼ਟਰਪਤੀ ਡਾਕਟਰ ਮੁਹੰਮਦ ਇਰਫਾਨ ਅਲੀ ਨੇ ਜਾਰਜਟਾਊਨ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਗੁਆਨਾ ਦੀ ਸੰਸਦ ਦੀ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਨਗੇ। ਉਹ ਕੈਰੇਬੀਅਨ ਭਾਈਵਾਲ ਦੇਸ਼ਾਂ ਦੇ ਨੇਤਾਵਾਂ ਨਾਲ ਦੂਜੇ ਭਾਰਤ-ਕੈਰੀਕਾਮ ਸੰਮੇਲਨ ਵਿੱਚ ਵੀ ਸ਼ਾਮਲ ਹੋਣਗੇ।
-
ਦਿੱਲੀ ਪ੍ਰਦੂਸ਼ਣ: 50 ਫੀਸਦੀ ਸਰਕਾਰੀ ਕਰਮਚਾਰੀ ਘਰੋਂ ਕੰਮ ਕਰਨਗੇ
ਦਿੱਲੀ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਦਿੱਲੀ ਸਰਕਾਰ ਨੇ ਸਰਕਾਰੀ ਦਫ਼ਤਰਾਂ ਵਿੱਚ ਘਰੋਂ ਕੰਮ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਸਰਕਾਰ ਦੇ 50 ਫੀਸਦੀ ਕਰਮਚਾਰੀ ਘਰ ਤੋਂ ਕੰਮ ਕਰਨਗੇ। ਇਸ ਨੂੰ ਲਾਗੂ ਕਰਨ ਲਈ ਅੱਜ ਦੁਪਹਿਰ 1 ਵਜੇ ਸਕੱਤਰੇਤ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ।
-
ਰਾਜੋਆਣਾ ਜੇਲ੍ਹ ਤੋਂ ਆਏ ਬਾਹਰ
ਸਾਬਕਾ ਸੀਐਮ ਬੇਅੰਤ ਸਿੰਘ ਦੇ ਕਤਲ ਦਾ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਜੇਲ੍ਹ ਤੋਂ ਬਾਹਰ ਆ ਗਿਆ ਹੈ। ਹਾਈ ਕੋਰਟ ਨੇ ਉਸ ਨੂੰ ਭਰਾ ਦੇ ਭੋਗ ‘ਚ ਸ਼ਾਮਲ ਹੋਣ ਲਈ 3 ਘੰਟੇ ਦੀ ਪੈਰੋਲ ਦਿੱਤੀ ਹੈ। ਰਾਜੋਆਣਾ ਪੁਲਿਸ ਦੇ ਸਖ਼ਤ ਪਹਿਰੇ ਦੇ ਨਾਲ ਜੇਲ੍ਹ ‘ਚੋਂ ਬਾਹਰ ਆਇਆ ਹੈ।
-
ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ 13 ਟਰੇਨਾਂ, 9 ਰੱਦ
ਦਿੱਲੀ ਵਿੱਚ ਧੁੰਦ ਦਾ ਕਹਿਰ ਛਾਇਆ ਹੋਇਆ ਹੈ ਤੇ ਇਸ ਦਾ ਅਸਰ ਟਰੇਨਾਂ ਦੀ ਆਵਾਜਾਈ ‘ਤੇ ਵੀ ਦਿੱਖ ਰਿਹਾ ਹੈ। ਰੇਲਵੇ ਨੇ ਦੱਸਿਆ ਕਿ 13 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ 9 ਨੂੰ ਰੱਦ ਕਰ ਦਿੱਤਾ ਗਿਆ ਹੈ।