ਨਾਂਦੇੜ ‘ਚ ਸੁਖਬੀਰ ਬਾਦਲ ‘ਤੇ ਨਿਹੰਗ ਵੱਲੋਂ ਕਿਰਪਾਨ ਨਾਲ ਕਾਤਲਾਨਾ ਹਮਲਾ, ਛਾਤੀ ‘ਤੇ ਵਾਰ ਦੀ ਸੀ ਕੋਸ਼ਿਸ਼; ਹੱਥ ‘ਤੇ ਲੱਗੇ 8-9 ਟਾਂਕੇ
ਮਹਾਰਾਸ਼ਟਰ ਦੇ ਨਾਂਦੇੜ ਸਥਿਤ ਗੁਰਦੁਆਰਾ ਮਾਤਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਇੱਕ ਨਿਹੰਗ ਸਿੰਘ ਵੱਲੋਂ ਕਿਰਪਾਨ ਨਾਲ ਕਾਤਲਾਨਾ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਮੌਕੇ 'ਤੇ ਮੌਜੂਦ ਸੁਰੱਖਿਆ ਕਰਮੀਆਂ ਨੇ ਹਮਲਾਵਰ ਨਿਹੰਗ ਨੂੰ ਤੁਰੰਤ ਦਬੋਚ ਲਿਆ।
ਮਹਾਰਾਸ਼ਟਰ ਦੇ ਨਾਂਦੇੜ ਸਥਿਤ ਗੁਰਦੁਆਰਾ ਮਾਤਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਇੱਕ ਨਿਹੰਗ ਸਿੰਘ ਵੱਲੋਂ ਕਿਰਪਾਨ ਨਾਲ ਕਾਤਲਾਨਾ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਮੌਕੇ ‘ਤੇ ਮੌਜੂਦ ਸੁਰੱਖਿਆ ਕਰਮੀਆਂ ਨੇ ਹਮਲਾਵਰ ਨਿਹੰਗ ਨੂੰ ਤੁਰੰਤ ਦਬੋਚ ਲਿਆ। ਹੁਣ ਤੱਕ ਦੀ ਪੁਲਿਸ ਪੁੱਛਗਿੱਛ ਦੌਰਾਨ ਇਹ ਵੱਡਾ ਖ਼ੁਲਾਸਾ ਹੋਇਆ ਹੈ ਕਿ ਹਮਲਾਵਰ ਨਿਹੰਗ ਜਸਪਾਲ ਸਿੰਘ ਸੁਖਬੀਰ ਬਾਦਲ ਦੀ ਛਾਤੀ ‘ਤੇ ਵਾਰ ਕਰਕੇ ਉਨ੍ਹਾਂ ਦੀ ਜਾਨ ਲੈਣ ਦੀ ਕੋਸ਼ਿਸ਼ ਵਿੱਚ ਸੀ।
ਛਾਤੀ ਵੱਲ ਕੀਤਾ ਸੀ ਕਿਰਪਾਨ ਦਾ ਵਾਰ, ਬਾਂਹ ‘ਤੇ ਲੱਗੇ 8 ਤੋਂ 9 ਟਾਂਕੇ
ਜਾਣਕਾਰੀ ਅਨੁਸਾਰ ਮੁਲਜ਼ਮ ਨਿਹੰਗ ਨੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਆਉਂਦੇ ਹੀ ਆਪਣੀ ਕਿਰਪਾਨ ਕੱਢ ਕੇ ਉਨ੍ਹਾਂ ਦੀ ਛਾਤੀ ਵੱਲ ਸਿੱਧਾ ਵਾਰ ਕਰ ਦਿੱਤਾ। ਸੁਖਬੀਰ ਬਾਦਲ ਨੇ ਬਚਾਅ ਲਈ ਤੁਰੰਤ ਆਪਣਾ ਹੱਥ ਅੱਗੇ ਕਰ ਦਿੱਤਾ, ਜਿਸ ਕਾਰਨ ਕਿਰਪਾਨ ਛਾਤੀ ਤੱਕ ਨਹੀਂ ਪਹੁੰਚ ਸਕੀ ਅਤੇ ਉਨ੍ਹਾਂ ਦੀ ਬਾਂਹ ‘ਤੇ ਡੂੰਘਾ ਜ਼ਖ਼ਮ ਹੋ ਗਿਆ। ਕਿਰਪਾਨ ਦੇ ਇਸ ਵਾਰ ਨਾਲ ਸੁਖਬੀਰ ਬਾਦਲ ਦੇ ਹੱਥ ਅਤੇ ਬਾਂਹ ‘ਤੇ ਕਰੀਬ 5 ਸੈਂਟੀਮੀਟਰ ਲੰਬਾ ਚੀਰਾ ਆਇਆ, ਜਿਸ ਤੋਂ ਬਾਅਦ ਡਾਕਟਰਾਂ ਨੂੰ ਉਨ੍ਹਾਂ ਦੇ 8 ਤੋਂ 9 ਟਾਂਕੇ ਲਗਾਉਣੇ ਪਏ।
ਇਸ ਤੋਂ ਪਹਿਲਾਂ ਕਿ ਹਮਲਾਵਰ ਨਿਹੰਗ ਦੂਜਾ ਵਾਰ ਕਰਦਾ, ਮਹਾਰਾਸ਼ਟਰ ਪੁਲਿਸ ਦੀ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ (SPU) ਦੇ ਇੰਸਪੈਕਟਰ ਸੰਤੋਸ਼ ਵੈਜਨਾਥ ਕੇਂਦਰੇ ਨੇ ਆਪਣਾ ਹੱਥ ਅੱਗੇ ਕਰਕੇ ਵਾਰ ਰੋਕ ਲਿਆ। ਇਸ ਝੜਪ ਦੌਰਾਨ ਇੰਸਪੈਕਟਰ ਕੇਂਦਰੇ ਵੀ ਜ਼ਖ਼ਮੀ ਹੋ ਗਏ, ਪਰ ਉਨ੍ਹਾਂ ਨੇ ਮੁਲਜ਼ਮ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਨਾਂਦੇੜ ਦੇ ਐੱਸ.ਪੀ. ਨਿਲਾਭ ਰੋਹਨ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਹਮਲਾਵਰ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਵਿੱਚ ਫੈਲੇ ਨਸ਼ਿਆਂ ਨੂੰ ਲੈ ਕੇ ਬੇਹੱਦ ਗੁੱਸੇ ਵਿੱਚ ਸੀ, ਜਿਸ ਕਾਰਨ ਉਸ ਨੇ ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਇਆ।
ਮਾਨਸਿਕ ਤੌਰ ‘ਤੇ ਠੀਕ ਨਹੀਂ ਹਮਲਾਵਰ
ਇਸ ਮਾਮਲੇ ਵਿੱਚ ਗੁਰਦੁਆਰਾ ਪ੍ਰਬੰਧਕ ਬਾਬਾ ਜੱਗਾ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਸਪਾਲ ਸਿੰਘ ਪਿਛਲੇ 2 ਸਾਲਾਂ ਤੋਂ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾ ਰਿਹਾ ਹੈ ਅਤੇ ਉਹ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੈ। ਜਾਂਚ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਨਿਹੰਗ ਕਾਨੂੰਨ (Law) ਦੀ ਪੜ੍ਹਾਈ ਵੀ ਕਰ ਚੁੱਕਾ ਹੈ।
I salute Inspector Santosh Vaijnath Kendre of the Maharashtra Polices Special Protection Unit for showing heroic courage in saving Sukhbir Singh Badal jis life during the attack in Nanded.
Santosh, you stood like a human shield between Sukhbir ji and the attacker, putting your pic.twitter.com/LGSinoyJz8 — Harsimrat Kaur Badal (@HarsimratBadal_) August 14, 2026ਇਹ ਵੀ ਪੜ੍ਹੋ
ਉੱਧਰ, ਸੁਖਬੀਰ ਸਿੰਘ ਬਾਦਲ ਦੀ ਪਤਨੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਹਮਲੇ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਅੱਗੇ ਆਉਣ ਵਾਲੇ ਇੰਸਪੈਕਟਰ ਸੰਤੋਸ਼ ਵੈਜਨਾਥ ਕੇਂਦਰੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ- “ਸੰਤੋਸ਼ ਜੀ, ਤੁਸੀਂ ਸੁਖਬੀਰ ਜੀ ਅਤੇ ਹਮਲਾਵਰ ਦੇ ਵਿਚਕਾਰ ਮਨੁੱਖੀ ਢਾਲ ਬਣ ਕੇ ਆਪਣੀ ਜਾਨ ਖ਼ਤਰੇ ਵਿੱਚ ਪਾਉਂਦਿਆਂ ਉਨ੍ਹਾਂ ਦੀ ਰੱਖਿਆ ਕੀਤੀ। ਤੁਸੀਂ ਸਾਬਤ ਕਰ ਦਿੱਤਾ ਹੈ ਕਿ ਵਰਦੀ ਪਹਿਨਣ ਦਾ ਅਸਲ ਮਕਸਦ ਕੀ ਹੁੰਦਾ ਹੈ ਆਪਣੇ ਆਪ ਤੋਂ ਪਹਿਲਾਂ ਫ਼ਰਜ਼ ਨੂੰ ਰੱਖਣਾ ਅਤੇ ਡਰ ਤੋਂ ਪਹਿਲਾਂ ਦਲੇਰੀ ਨੂੰ ਚੁਣਨਾ।”
ਹਮਲਾਵਰ ਦੇ ਲਿੰਕ ਖੰਗਾਲਣ ‘ਚ ਜੁਟੀਆਂ ਨਾਂਦੇੜ ਪੁਲਿਸ ਅਤੇ ATS
ਐੱਸ.ਪੀ. ਨਿਲਾਭ ਰੋਹਨ ਨੇ ਦੱਸਿਆ ਕਿ ਫਿਲਹਾਲ ਨਿਹੰਗ ਜਸਪਾਲ ਸਿੰਘ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ। ਪੁਲਿਸ ਹੁਣ ਹਮਲੇ ਦੇ ਅਸਲ ਕਾਰਨਾਂ ਅਤੇ ਪਿੱਛੇ ਦੀ ਸਾਜ਼ਿਸ਼ ਦਾ ਪਤਾ ਲਗਾਉਣ ਲਈ ਉਸ ਦੇ ਸੰਪਰਕਾਂ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮਾਮਲੇ ਦੀ ਜਾਂਚ ਨਾਂਦੇੜ ਪੁਲਿਸ ਦੇ ਨਾਲ-ਨਾਲ ਮਹਾਰਾਸ਼ਟਰ ਐਂਟੀ-ਟੈਰਰਿਜ਼ਮ ਸਕੁਐਡ (ATS) ਵੱਲੋਂ ਸਾਂਝੇ ਤੌਰ ‘ਤੇ ਕੀਤੀ ਜਾ ਰਹੀ ਹੈ। ਦੋਵੇਂ ਟੀਮਾਂ ਇਸ ਗੱਲ ਦੀ ਡੂੰਘਾਈ ਨਾਲ ਪੜਤਾਲ ਕਰ ਰਹੀਆਂ ਹਨ ਕਿ ਕਿਤੇ ਮੁਲਜ਼ਮ ਦੇ ਸੰਬੰਧ ਕਿਸੇ ਹੋਰ ਸ਼ੱਕੀ ਗਰੁੱਪ ਜਾਂ ਜਥੇਬੰਦੀ ਨਾਲ ਤਾਂ ਨਹੀਂ ਜੁੜੇ ਹੋਏ।
