ਸੁਖਬੀਰ ਬਾਦਲ ਦੀ ਜਾਨ ਬਚਾਉਣ ਵਾਲੇ ਪੁਲਿਸ ਅਫ਼ਸਰ ਦਾ ਹਰਸਿਮਰਤ ਕੌਰ ਬਾਦਲ ਨੇ ਕੀਤਾ ਧੰਨਵਾਦ, ਕੀਤੀ ਭਾਵੁਕ ਪੋਸਟ

Updated On: 

14 Aug 2026 11:04 AM IST

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਨਾਂਦੇੜ ਹਮਲੇ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਉਣ ਵਾਲੇ ਪੁਲਿਸ ਅਧਿਕਾਰੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ।

ਸੁਖਬੀਰ ਬਾਦਲ ਦੀ ਜਾਨ ਬਚਾਉਣ ਵਾਲੇ ਪੁਲਿਸ ਅਫ਼ਸਰ ਦਾ ਹਰਸਿਮਰਤ ਕੌਰ ਬਾਦਲ ਨੇ ਕੀਤਾ ਧੰਨਵਾਦ, ਕੀਤੀ ਭਾਵੁਕ ਪੋਸਟ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਨਾਂਦੇੜ ਹਮਲੇ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਉਣ ਵਾਲੇ ਪੁਲਿਸ ਅਧਿਕਾਰੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਮਹਾਰਾਸ਼ਟਰ ਪੁਲਿਸ ਦੀ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ (SPU) ਦੇ ਜਾਂਬਾਜ਼ ਇੰਸਪੈਕਟਰ ਸੰਤੋਸ਼ ਵੈਜਨਾਥ ਕੇਂਦਰੇ ਦੀ ਅਦੁੱਤੀ ਦਲੇਰੀ ਅਤੇ ਫ਼ਰਜ਼ਸ਼ਨਾਸੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਲਾਮ ਕੀਤਾ ਹੈ।

“ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਬਣੇ ਮਨੁੱਖੀ ਢਾਲ”: ਹਰਸਿਮਰਤ ਕੌਰ ਬਾਦਲ

ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਲਿਖਦਿਆਂ ਕਿਹਾ,

“ਮੈਂ ਮਹਾਰਾਸ਼ਟਰ ਪੁਲਿਸ ਦੀ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੇ ਇੰਸਪੈਕਟਰ ਸੰਤੋਸ਼ ਵੈਜਨਾਥ ਕੇਂਦਰੇ ਵੱਲੋਂ ਨਾਂਦੇੜ ਵਿਖੇ ਹਮਲੇ ਦੌਰਾਨ ਸੁਖਬੀਰ ਸਿੰਘ ਬਾਦਲ ਜੀ ਦੀ ਜਾਨ ਬਚਾਉਣ ਲਈ ਦਿਖਾਈ ਗਈ ਅਦੁੱਤੀ ਬਹਾਦਰੀ ਅਤੇ ਹੌਸਲੇ ਨੂੰ ਸਲਾਮ ਕਰਦੀ ਹਾਂ। ਸੰਤੋਸ਼ ਜੀ, ਤੁਸੀਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਸੁਖਬੀਰ ਜੀ ਅਤੇ ਹਮਲਾਵਰ ਦੇ ਵਿਚਕਾਰ ਮਨੁੱਖੀ ਢਾਲ ਬਣ ਕੇ ਉਨ੍ਹਾਂ ਦੀ ਰੱਖਿਆ ਕੀਤੀ। ਤੁਸੀਂ ਇਹ ਸਾਬਤ ਕਰ ਦਿੱਤਾ ਹੈ ਕਿ ਵਰਦੀ ਪਹਿਨਣ ਦਾ ਅਸਲ ਮਕਸਦ ਕੀ ਹੈ ਆਪਣੇ ਆਪ ਤੋਂ ਪਹਿਲਾਂ ਫ਼ਰਜ਼ ਅਤੇ ਡਰ ਤੋਂ ਪਹਿਲਾਂ ਦਲੇਰੀ।

ਪੂਰਾ ਬਾਦਲ ਪਰਿਵਾਰ ਤੁਹਾਡਾ ਡੂੰਘਾ ਧੰਨਵਾਦ ਪ੍ਰਗਟ ਕਰਦਾ ਹੈ। ਤੁਹਾਡੀ ਇਸ ਬਹਾਦਰੀ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਤੁਹਾਨੂੰ ਜਲਦ ਤੋਂ ਜਲਦ ਸਿਹਤਯਾਬ ਕਰਨ।”

ਹਸਪਤਾਲ ਪ੍ਰਬੰਧਨ ਅਤੇ ਡਾਕਟਰਾਂ ਦਾ ਵੀ ਕੀਤਾ ਵਿਸ਼ੇਸ਼ ਧੰਨਵਾਦ

ਆਪਣੇ ਸੰਦੇਸ਼ ਵਿੱਚ ਬੀਬਾ ਬਾਦਲ ਨੇ ਯਸ਼ੋਸਾਈ ਹਸਪਤਾਲ ਦੀ ਸਮੁੱਚੀ ਮੈਡੀਕਲ ਟੀਮ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਲਿਖਿਆ ਕਿ ਉਹ ਹਸਪਤਾਲ ਦੇ ਸਮੂਹ ਡਾਕਟਰਾਂ ਅਤੇ ਪੂਰੇ ਸਟਾਫ਼ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਨ, ਜਿਨ੍ਹਾਂ ਨੇ ਇਸ ਔਖੀ ਘੜੀ ਵਿੱਚ ਨਿਰੰਤਰ ਅਤੇ ਤਨਦੇਹੀ ਨਾਲ ਸੇਵਾ ਨਿਭਾਉਂਦੇ ਹੋਏ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਵੱਡਾ ਸਹਾਰਾ ਬਣੇ।

Loading...
Unable to load recommendations.
Follow Us
Related Stories
ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ‘ਤੇ ਫਾਈਰਿੰਗ: ਕਾਰ ਨੂੰ ਵੀ ਮਾਰੀ ਗੋਲੀ; ਬੇਅਦਬੀ ਮਾਮਲੇ ਵਿੱਚ ਸੁਖਬੀਰ ਬਾਦਲ ਨੂੰ ਸੁਣਾਈ ਸੀ ਧਾਰਮਿਕ ਸਜ਼ਾ
ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖਿਆ ਪੱਤਰ, 20 ਸਤੰਬਰ ਨੂੰ ਮਾਨਵਤਾਵਾਦੀ ਸੇਵਾ ਦਿਵਸ ਐਲਾਨਣ ਦੀ ਮੰਗ
ਆਜ਼ਾਦੀ ਦਿਹਾੜੇ ਮੌਕੇ ਇੰਸਪੈਕਟਰ ਬਲਜੀਤ ਸਿੰਘ ਨੂੰ ਰਾਸ਼ਟਰਪਤੀ ਪੁਲਿਸ ਮੈਡਲ, 11 ਹੋਰ ਅਫ਼ਸਰਾਂ ਨੂੰ ਵੀ ਮਿਲੇਗਾ ਸਨਮਾਨ
ਨਾਂਦੇੜ ‘ਚ ਸੁਖਬੀਰ ਬਾਦਲ ‘ਤੇ ਨਿਹੰਗ ਵੱਲੋਂ ਕਿਰਪਾਨ ਨਾਲ ਕਾਤਲਾਨਾ ਹਮਲਾ, ਛਾਤੀ ‘ਤੇ ਵਾਰ ਦੀ ਸੀ ਕੋਸ਼ਿਸ਼; ਹੱਥ ‘ਤੇ ਲੱਗੇ 8-9 ਟਾਂਕੇ
ਅੰਮ੍ਰਿਤਸਰ ‘ਚ ਬੰਦ ਰੇਲਵੇ ਫਾਟਕ ਹੇਠਾਂ ਲੰਘਣਾ ਪਿਆ ਭਾਰੀ, ਟਰੇਨ ਦੀ ਲਪੇਟ ‘ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ
ਭਾਜਪਾ ਆਗੂ ਤਰੁਣ ਚੁੱਘ ਦਾ ਅੱਜ ਤੋਂ 3 ਰੋਜ਼ਾ ਅੰਮ੍ਰਿਤਸਰ ਦੌਰਾ, ਤਿਰੰਗਾ ਯਾਤਰਾ ਤੇ ਰਾਜਨੀਤਿਕ ਪ੍ਰੋਗਰਾਮਾਂ ‘ਚ ਕਰਨਗੇ ਸ਼ਿਰਕਤ