ਸੁਖਬੀਰ ਬਾਦਲ ਹਮਲਾ ਮਾਮਲਾ: 24 ਅਗਸਤ ਤੱਕ ਪੁਲਿਸ ਰਿਮਾਂਡ ‘ਤੇ ਮੁਲਜ਼ਮ ਜਸਪਾਲ ਸਿੰਘ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਨਾਂਦੇੜ (ਮਹਾਰਾਸ਼ਟਰ) 'ਚ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਮੁੱਦਖੇੜ ਅਦਾਲਤ 'ਚ ਪੇਸ਼ ਕੀਤਾ ਗਿਆ। ਪੇਸ਼ੀ ਤੋਂ ਬਾਅਦ ਕੋਰਟ ਨੇ ਮੁਲਜ਼ਮ ਜਸਪਾਲ ਸਿੰਘ (62) ਨੂੰ 24 ਅਗਸਤ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਿਸ ਹੁਣ ਇਸ ਮਾਮਲੇ 'ਚ ਹਮਲੇ ਦੇ ਪਿੱਛੇ ਦੇ ਮਕਸਦ ਦੀ ਜਾਂਚ ਕਰੇਗੀ ਤੇ ਮੁਲਜ਼ਮ ਤੋਂ ਪੁੱਛਗਿੱਛ ਰਾਹੀਂ ਹੋਰ ਜਾਣਕਾਰੀ ਪ੍ਰਾਪਤ ਕਰੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਨਾਂਦੇੜ (ਮਹਾਰਾਸ਼ਟਰ) ‘ਚ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਮੁੱਦਖੇੜ ਅਦਾਲਤ ‘ਚ ਪੇਸ਼ ਕੀਤਾ ਗਿਆ। ਪੇਸ਼ੀ ਤੋਂ ਬਾਅਦ ਕੋਰਟ ਨੇ ਮੁਲਜ਼ਮ ਜਸਪਾਲ ਸਿੰਘ (62) ਨੂੰ 24 ਅਗਸਤ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੁਲਿਸ ਹੁਣ ਇਸ ਮਾਮਲੇ ‘ਚ ਹਮਲੇ ਦੇ ਪਿੱਛੇ ਦੇ ਮਕਸਦ ਦੀ ਜਾਂਚ ਕਰੇਗੀ ਤੇ ਮੁਲਜ਼ਮ ਤੋਂ ਪੁੱਛਗਿੱਛ ਰਾਹੀਂ ਹੋਰ ਜਾਣਕਾਰੀ ਪ੍ਰਾਪਤ ਕਰੇਗੀ।
ਸੁਖਬੀਰ ਸਿੰਘ ਬਾਦਲ ‘ਤੇ 13 ਅਗਸਤ ਨੂੰ ਹਮਲਾ ਹੋਇਆ ਸੀ। ਨਿਹੰਗ ਬਾਣਾ ਪਾਏ ਹੋਏ ਜਸਪਾਲ ਸਿੰਘ ਨੇ ਉਨ੍ਹਾਂ ਨੇ ਹਮਲਾ ਕੀਤਾ ਸੀ। ਹਾਲਾਂਕਿ, ਮੌਕੇ ‘ਤੇ ਮੌਜੂਦ ਸੁਰੱਖਿਆ ਕਰਮੀਆਂ ਨੇ ਹਮਲਾਵਰ ਨਿਹੰਗ ਨੂੰ ਤੁਰੰਤ ਦਬੋਚ ਲਿਆ। ਹੁਣ ਤੱਕ ਦੀ ਪੁਲਿਸ ਪੁੱਛਗਿੱਛ ਦੌਰਾਨ ਇਹ ਵੱਡਾ ਖ਼ੁਲਾਸਾ ਹੋਇਆ ਹੈ ਕਿ ਹਮਲਾਵਰ ਨਿਹੰਗ ਜਸਪਾਲ ਸਿੰਘ ਸੁਖਬੀਰ ਬਾਦਲ ਦੀ ਛਾਤੀ ਤੇ ਵਾਰ ਕਰਕੇ ਉਨ੍ਹਾਂ ਦੀ ਜਾਨ ਲੈਣ ਦੀ ਕੋਸ਼ਿਸ਼ ‘ਚ ਸੀ। ਸੁਖਬੀਰ ਬਾਦਲ ਦੀ ਬਾਂਹ ਗੰਭੀਰ ਜ਼ਖ਼ਮੀ ਹੋ ਗਈ ਸੀ। ਉਨ੍ਹਾਂ ਦੀ ਬਾਂਹ ‘ਤੇ ਟਾਂਕੇ ਲੱਗੇ ਹਨ। ਉੱਥੇ ਹੀ, ਉਨ੍ਹਾਂ ਨੂੰ ਬਚਾਉਣ ਵਾਲੇ ਸੁਰੱਖਿਆ ਕਰਮਚਾਰੀ ਦੇ ਹੱਥ ‘ਤੇ ਵੀ ਸੱਟ ਲੱਗੀ ਹੈ।
ਸੁਖਬੀਰ ਬਾਦਲ ਦੇ 150 ਤੋਂ ਵੱਧ ਟਾਂਕੇ ਲੱਗੇ: ਹਰਸਿਮਰਤ ਕੌਰ
ਬੀਤੇ ਦਿਨ ਹਰਸਿਮਰਤ ਕੌਰ ਨੇ ਜਾਣਕਾਰੀ ਦਿੱਤੀ ਸੀ ਕਿ ਸੁਖਬੀਰ ਬਾਦਲ ਦੀ ਬਾਂਹ ‘ਤੇ 150 ਤੋਂ ਵੱਧ ਟਾਂਕੇ ਲੱਗੇ ਹਨ। ਉਨ੍ਹਾਂ ਨੇ ਹਮਲੇ ਲਈ ਵਰਤੇ ਗਏ ਹਥਿਆਰ ਤੇ ਸੁਖਬੀਰ ਬਾਦਲ ਦੀ ਬਾਂਹ ‘ਤੇ ਲੱਗੇ ਟਾਂਕਿਆਂ ਦੀ ਫੋਟੋ ਮੀਡੀਆ ਸਾਹਮਣੇ ਦਿਖਾਈ ਸੀ। ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ 15 ਅਗਸਤ ਵਾਲੇ ਦਿਨ ਇੱਕ ਸਮਾਗਮ ‘ਚ ਕਿਹਾ ਕਿ ਸਿਰਫ਼ ਦੋ ਸਾਲਾਂ ਚ ਸੁਖਬੀਰ ਸਿੰਘ ਬਾਦਲ ਤੇ ਇਹ ਦੂਜਾ ਹਮਲਾ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਇਹ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ 2015 ਤੋਂ ਰਚੀ ਜਾ ਰਹੀ ਇੱਕ ਸੋਚੀ-ਸਮਝੀ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਯਤਨ ਕਰਦਾ ਹੈ ਤਾਂ ਕੁਝ ਤਾਕਤਾਂ ਲੋਕਾਂ ਨੂੰ ਵੰਡਣ ਤੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਹਰਸਿਮਰਤ ਬਾਦਲ ਨੇ ਕਿਹਾ ਕਿ ਅਜਿਹੀਆਂ ਤਾਕਤਾਂ ਸੁਖਬੀਰ ਬਾਦਲ ਦੇ ਹੌਸਲੇ ਤੇ ਦ੍ਰਿੜ੍ਹ ਇਰਾਦੇ ਨੂੰ ਨਹੀਂ ਤੋੜ ਸਕਦੀਆਂ।
ਇਹ ਵੀ ਪੜ੍ਹੋ
ਸਿਰਫ਼ ਦੋ ਸਾਲਾਂ ਵਿੱਚ ਸੁਖਬੀਰ ਜੀ ਤੇ ਹੋਇਆ ਇਹ ਦੂਜਾ ਹਮਲਾ, ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ 2015 ਤੋਂ ਰਚੀ ਜਾ ਰਹੀ ਇੱਕ ਸੋਚੀ-ਸਮਝੀ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ।
ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਹੰਭਲਾ ਮਾਰਦਾ ਹੈ ਤਾਂ ਗੁਰੂ-ਦੋਖੀ ਤਾਕਤਾਂ ਸਾਨੂੰ ਵੰਡਣ ਅਤੇ pic.twitter.com/yLgEbmXfxF — Harsimrat Kaur Badal (@HarsimratBadal_) August 15, 2026
ਹਰਸਿਮਰਤ ਬਾਦਲ ਨੇ ਕਿਹਾ ਕਿ ਹਮਲੇ ਚ ਸੁਖਬੀਰ ਬਾਦਲ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਘੱਟੋ-ਘੱਟ 150 ਟਾਂਕੇ ਲੱਗੇ ਹਨ। ਪਰ, ਇਸ ਦੇ ਬਾਵਜੂਦ ਸੁਖਬੀਰ ਬਾਦਲ ਦਾ ਹੌਸਲਾ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਅੱਜ ਉਨ੍ਹਾਂ ਨੂੰ ਆਪਣੀ ਥਾਂ ਤੇ ਮੋਰਚਾ ਸੰਭਾਲਣ ਲਈ ਕਿਹਾ ਹੈ, ਜੋ ਪੰਜਾਬ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।


