ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਹੁਣ ਹਾਈਕੋਰਟ ਪਹੁੰਚੇ ਸੁਖਬੀਰ ਬਾਦਲ, ਖੁਦ ਤੇ ਹੋਏ ਹਮਲੇ ਨੂੰ ਲੈਕੇ ਦਾਖਿਲ ਕੀਤੀ ਪਟੀਸ਼ਨ, ਹੁਣ 30 ਅਪ੍ਰੈਲ ਨੂੰ ਹੋਵੇਗੀ ਸੁਣਵਾਈ

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੁਦ ਉਪਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਹਮਲੇ ਸਬੰਧੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੇ ਮੁਲਜ਼ਮ ਦੀ ਜ਼ਮਾਨਤ 'ਤੇ ਰਿਹਾਈ ਦੇ ਖਿਲਾਫ ਅਤੇ ਮਾਮਲੇ ਦੀ ਜਾਂਚ NIA ਜਾਂ CBI ਨੂੰ ਸੌਂਪਣ ਦੀ ਮੰਗ ਕੀਤੀ ਹੈ। ਪਟੀਸ਼ਨ ਵਿੱਚ ਦੱਸਿਆ ਗਿਆ ਹੈ ਕਿ ਮੁਲਜ਼ਮ ਖਾਲਿਸਤਾਨ ਪੱਖੀ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ।

ਹੁਣ ਹਾਈਕੋਰਟ ਪਹੁੰਚੇ ਸੁਖਬੀਰ ਬਾਦਲ, ਖੁਦ ਤੇ ਹੋਏ ਹਮਲੇ ਨੂੰ ਲੈਕੇ ਦਾਖਿਲ ਕੀਤੀ ਪਟੀਸ਼ਨ, ਹੁਣ 30 ਅਪ੍ਰੈਲ ਨੂੰ ਹੋਵੇਗੀ ਸੁਣਵਾਈ
ਪੁਰਾਣੀ ਤਸਵੀਰ
Follow Us
tv9-punjabi
| Updated On: 04 Apr 2025 13:12 PM

ਸ਼੍ਰੋਮਣੀ ਅਕਾਲੀ ਦਲ (SAD) ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੇ ‘ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਵੱਲੋਂ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਮਾਮਲੇ ਦਾ ਮੁਲਜ਼ਮ ਜੇਲ੍ਹ ਤੋਂ ਬਾਹਰ ਆ ਗਿਆ ਹੈ।

ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਐਨਆਈਏ ਜਾਂ ਸੀਬੀਆਈ ਨੂੰ ਸੌਂਪੀ ਜਾਵੇ। ਇਹ ਪਟੀਸ਼ਨ ਵਕੀਲਾਂ ਅਰਸ਼ਦੀਪ ਸਿੰਘ ਕਲੇਰ ਅਤੇ ਅਰਸ਼ਦੀਪ ਸਿੰਘ ਚੀਮਾ ਰਾਹੀਂ ਦਾਇਰ ਕੀਤੀ ਗਈ ਹੈ। ਜਿਸ ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸ ਦੇ ਲਈ ਸਰਕਾਰ ਨੂੰ 30 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ।

ਸੇਵਾ ਦੌਰਾਨ ਚੱਲੀ ਸੀ ਗੋਲੀ

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 2 ਦਸੰਬਰ ਨੂੰ ਜਿਸ ਸਮੇਂ ਦਰਬਾਰ ਸਾਹਿਬ ਵਿਖੇ ਸੇਵਾ ਕਰ ਰਹੇ ਸਨ ਤਾਂ ਇਸ ਸਮੇਂ ਉੱਥੇ ਗੋਲੀ ਚੱਲੀ। ਇਹ ਇੱਕ ਹਵਾਈ ਫਾਇਰ ਸੀ ਜਿਸ ਨੂੰ ਨਰਾਇਣ ਸਿੰਘ ਚੌੜਾ ਨੇ ਕੀਤਾ ਸੀ, ਜੋ ਕਿ ਖਾਲਿਸਤਾਨ ਪੱਖੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਈ ਗਈ ਸਜ਼ਾ ਤੋਂ ਬਾਅਦ ਸੇਵਾ ਕਰ ਰਹੇ ਸਨ। ਇਸ ਤੋਂ ਬਾਅਦ ਹਫੜਾ ਦਫੜੀ ਮਚ ਗਈ ਅਤੇ ਮੌਕੇ ਤੇ ਮੌਜੂਦ ਸੇਵਾਦਾਰਾਂ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ।

ਜਾਂਚ ਤੋਂ ਪਤਾ ਲੱਗਾ ਕਿ ਚੌੜਾ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦੇ ਵਿਰੁੱਧ ਸੀ ਅਤੇ ਉਨ੍ਹਾਂ ‘ਤੇ ਸਿੱਖ ਪੰਥ ਨਾਲ ਵਿਸ਼ਵਾਸਘਾਤ ਕਰਨ ਦਾ ਇਲਜ਼ਾਮ ਲਗਾਉਂਦਾ ਆ ਰਿਹਾ ਸੀ। ਖੁਫੀਆ ਏਜੰਸੀਆਂ ਨੇ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਕਿ ਉਹ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾ ਸਕਦਾ ਹੈ। ਉਹ ਲਗਭਗ ਦਸ ਦਿਨ ਪਹਿਲਾਂ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆ ਗਿਆ ਸੀ।

ਜਮਾਨਤ ਤੇ ਬਾਹਰ ਆਇਆ ਚੌੜਾ

ਚੌੜਾ ਨੂੰ ਜ਼ਮਾਨਤ ਦਿੰਦੇ ਹੋਏ ਅੰਮ੍ਰਿਤਸਰ ਦੀ ਅਦਾਲਤ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਗਭਗ ਪੂਰੀ ਹੋ ਗਈ ਹੈ ਅਤੇ ਮੁਲਜ਼ਮ ਨੂੰ ਲੰਬੇ ਸਮੇਂ ਲਈ ਜੇਲ੍ਹ ਵਿੱਚ ਰੱਖਣ ਦਾ ਕੋਈ ਠੋਸ ਕਾਰਨ ਨਹੀਂ ਹੈ। ਜਿਸ ਤੋਂ ਬਾਅਦ ਉਸਨੂੰ ਜ਼ਮਾਨਤ ਮਿਲ ਗਈ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਜ਼ਮਾਨਤ ‘ਤੇ ਰਿਹਾਈ ਲਈ ਕੀ ਸ਼ਰਤਾਂ ਹਨ।

21 ਦਿਨਾਂ ਦੀ ਮਿਲੀ ਫਰਲੋ... Sirsa ਆਸ਼ਰਮ ਵਿੱਚ ਰਹੇਗਾ ਰਾਮ ਰਹੀਮ
21 ਦਿਨਾਂ ਦੀ ਮਿਲੀ ਫਰਲੋ... Sirsa ਆਸ਼ਰਮ ਵਿੱਚ ਰਹੇਗਾ ਰਾਮ ਰਹੀਮ...
ਸਾਬਕਾ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲਾ, ਕਿੰਨਾ ਹੋਇਆ ਨੁਕਸਾਨ ?
ਸਾਬਕਾ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲਾ, ਕਿੰਨਾ ਹੋਇਆ ਨੁਕਸਾਨ ?...
ਲਾਰੈਂਸ-ਰੋਹਿਤ ਗੋਦਾਰਾ ਗੈਂਗ ਦੇ ਦੋ ਗੁਰਗੇ ਗ੍ਰਿਫ਼ਤਾਰ, ਪਿਸਤੌਲ ਤੇ ਸੱਤ ਕਾਰਤੂਸ ਬਰਾਮਦ
ਲਾਰੈਂਸ-ਰੋਹਿਤ ਗੋਦਾਰਾ ਗੈਂਗ ਦੇ ਦੋ ਗੁਰਗੇ ਗ੍ਰਿਫ਼ਤਾਰ, ਪਿਸਤੌਲ ਤੇ ਸੱਤ ਕਾਰਤੂਸ ਬਰਾਮਦ...
ਪੰਜਾਬ ਦੀ ਇੰਸਟਾਕਵੀਨ ਕਾਂਸਟੇਬਲ ਦਾ ਰਿਮਾਂਡ 2 ਦਿਨ ਵਧਿਆ, ਕੀ ਹੋਵੇਗਾ ਖੁਲਾਸਾ?
ਪੰਜਾਬ ਦੀ ਇੰਸਟਾਕਵੀਨ ਕਾਂਸਟੇਬਲ ਦਾ ਰਿਮਾਂਡ 2 ਦਿਨ ਵਧਿਆ, ਕੀ ਹੋਵੇਗਾ ਖੁਲਾਸਾ?...
Punjab: ਨਵਾਂਸ਼ਹਿਰ ਨੂੰ ਸਕੂਲ ਆਫ਼ ਐਮੀਨੈਂਸ ਮਿਲਣ 'ਤੇ ਵਿਦਿਆਰਥੀਆਂ ਦੀ ਕੀ ਹੈ ਰਾਏ?
Punjab: ਨਵਾਂਸ਼ਹਿਰ ਨੂੰ ਸਕੂਲ ਆਫ਼ ਐਮੀਨੈਂਸ ਮਿਲਣ 'ਤੇ ਵਿਦਿਆਰਥੀਆਂ ਦੀ ਕੀ ਹੈ ਰਾਏ?...
ਜਗਜੀਤ ਸਿੰਘ ਡੱਲੇਵਾਲ ਨੇ ਖਤਮ ਕੀਤਾ ਆਪਣਾ ਮਰਨ ਵਰਤ, ਹੁਣ ਉਨ੍ਹਾਂ ਦੀ ਕੀ ਯੋਜਨਾ ਹੈ? ਦੇਖੋ ਵੀਡੀਓ
ਜਗਜੀਤ ਸਿੰਘ ਡੱਲੇਵਾਲ ਨੇ ਖਤਮ ਕੀਤਾ ਆਪਣਾ ਮਰਨ ਵਰਤ, ਹੁਣ ਉਨ੍ਹਾਂ ਦੀ ਕੀ ਯੋਜਨਾ ਹੈ? ਦੇਖੋ ਵੀਡੀਓ...
PM ਮੋਦੀ ਨੇ ਰਾਮ ਸੇਤੂ ਦਾ ਵੀਡੀਓ ਕੀਤਾ ਸ਼ੇਅਰ, ਵੇਖੋ ਸ਼ਾਨਦਾਰ ਦ੍ਰਿਸ਼
PM ਮੋਦੀ ਨੇ ਰਾਮ ਸੇਤੂ ਦਾ ਵੀਡੀਓ ਕੀਤਾ ਸ਼ੇਅਰ, ਵੇਖੋ ਸ਼ਾਨਦਾਰ ਦ੍ਰਿਸ਼...
ਆਪ' ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਪਹੁੰਚੇ ਨਾਰੀ ਨਿਕੇਤਨ, ਦੇਖੋ Video
ਆਪ' ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਪਹੁੰਚੇ ਨਾਰੀ ਨਿਕੇਤਨ, ਦੇਖੋ Video...
ਟਰੰਪ ਦੇ ਟੈਰਿਫ ਤੇ ਰਾਘਵ ਚੱਢਾ ਨੇ ਘੇਰੀ ਮੋਦੀ ਸਰਕਾਰ, ਲੁਧਿਆਣੇ ਦਾ ਵੀ ਕੀਤਾ ਜ਼ਿਕਰ
ਟਰੰਪ ਦੇ ਟੈਰਿਫ ਤੇ ਰਾਘਵ ਚੱਢਾ ਨੇ ਘੇਰੀ ਮੋਦੀ ਸਰਕਾਰ, ਲੁਧਿਆਣੇ ਦਾ ਵੀ ਕੀਤਾ ਜ਼ਿਕਰ...