ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

India Canada Issue: ਭਾਰਤ ਕੈਨੇਡਾ ਵਿਵਾਦ ਵਿਚਾਲੇ ਅੱਤਵਾਦੀ ਨਿੱਝਰ ਤੇ ਸਖਤੀ, ਜਲੰਧਰ ਵਾਲੇ ਘਰ ਤੇ NIA ਨੇ ਲਗਾਇਆ ਨੋਟਿਸ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਕੈਨੇਡਾ 'ਚ ਮਾਰੇ ਗਏ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਪੰਜਾਬ ਦੇ ਜਲੰਧਰ 'ਚ ਸਥਿਤ ਘਰ 'ਤੇ ਜਾਇਦਾਦ ਜ਼ਬਤ ਕਰਨ ਦਾ ਨੋਟਿਸ ਚਿਪਕਾਇਆ ਹੈ। ਨਿੱਝਰ ਦਾ ਘਰ ਜਲੰਧਰ ਦੇ ਪਿੰਡ ਭਾਰਸਿੰਘਪੁਰਾ (ਫਿਲੌਰ) ਵਿੱਚ ਸਥਿਤ ਹੈ। ਜਿਸ ਨੂੰ ਤਾਲਾ ਲੱਗਿਆ ਹੋਇਆ ਹੈ। ਐਨਆਈਏ ਦੀ ਟੀਮ ਸ਼ਨੀਵਾਰ ਨੂੰ ਇੱਥੇ ਪਹੁੰਚੀ।

India Canada Issue: ਭਾਰਤ ਕੈਨੇਡਾ ਵਿਵਾਦ ਵਿਚਾਲੇ ਅੱਤਵਾਦੀ ਨਿੱਝਰ ਤੇ ਸਖਤੀ, ਜਲੰਧਰ ਵਾਲੇ ਘਰ ਤੇ NIA ਨੇ ਲਗਾਇਆ ਨੋਟਿਸ
Follow Us
davinder-kumar-jalandhar
| Updated On: 23 Sep 2023 15:00 PM

ਜਲੰਧਰ। ਭਾਰਤ ਸਰਕਾਰ ਲਗਾਤਾਰ ਅੱਤਵਾਦੀਆਂ (Terrorists) ਤੇ ਸਖਤੀ ਕਰ ਰਹੀ ਹੈ ਤੇ ਹੁਣ ਨਿੱਝਰ ਦੀ ਜਾਇਦਾਦ ਵੀ ਜਬਤ ਕਰਨ ਦੀ ਤਿਆਰੀ ਹੈ ਇਸਦੇ ਤਹਿਤ ਨਿੱਝਰ ਦੇ ਜਲੰਧਰ ਦੇ ਘਰ ‘ਤੇ ਚਿਪਕਾਇਆ ਨੋਟਿਸ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਜਾਰੀ ਕੀਤਾ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਐਨਆਈਏ ਨੇ ਹਰਦੀਪ ਸਿੰਘ ਨਿੱਝਰ ਦੀ ਅਚੱਲ ਜਾਇਦਾਦ ਨੂੰ ਜ਼ਬਤ ਕਰਨ ਲਈ ਪਟੀਸ਼ਨ ਦਾਇਰ ਕੀਤੀ ਹੈ। ਇਸ ਮਾਮਲੇ ਵਿੱਚ ਰਿਸ਼ਤੇਦਾਰ 11 ਅਕਤੂਬਰ ਨੂੰ ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰ ਸਕਦੇ ਹਨ। ਪੇਸ਼ ਨਾ ਹੋਣ ‘ਤੇ ਜਾਇਦਾਦ ਜ਼ਬਤ ਕੀਤੀ ਜਾਵੇਗੀ।

ਨਿੱਝਰ 1996 ‘ਚ ਰਵੀ ਸ਼ਰਮਾ ਦੇ ਨਾਂ ‘ਤੇ ਫਰਜ਼ੀ ਪਾਸਪੋਰਟ (Fake passport) ਬਣਾ ਕੇ ਕੈਨੇਡਾ ਭੱਜ ਗਿਆ ਸੀ। ਇੱਥੇ ਇੱਕ ਹਲਫ਼ਨਾਮੇ ਵਿੱਚ ਉਸਨੇ ਇਹ ਪ੍ਰਗਟ ਕੀਤਾ ਕਿ ਉਸਦੇ ਭਰਾ, ਪਿਤਾ ਅਤੇ ਚਾਚੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸਨੂੰ ਖੁਦ ਪੁਲਿਸ ਨੇ ਤਸੀਹੇ ਦਿੱਤੇ ਸਨ, ਪਰ ਉਸਦੇ ਦਾਅਵੇ ਨੂੰ ਰੱਦ ਕਰ ਦਿੱਤਾ ਗਿਆ ਸੀ।ਇਸ ਤੋਂ ਬਾਅਦ ਨਿੱਝਰ ਨੇ ਇਮੀਗ੍ਰੇਸ਼ਨ ‘ਚ ਮਦਦ ਕਰਨ ਵਾਲੀ ਔਰਤ ਨਾਲ ਵਿਆਹ ਕਰਵਾ ਲਿਆ। ਅਧਿਕਾਰੀਆਂ ਨੇ ਨੋਟ ਕੀਤਾ ਕਿ ਔਰਤ 1997 ਵਿਚ ਕਿਸੇ ਹੋਰ ਆਦਮੀ ਨਾਲ ਵਿਆਹ ਕਰ ਕੇ ਕੈਨੇਡਾ ਆਈ ਸੀ। ਹਾਲਾਂਕਿ ਇੱਕ ਦਹਾਕੇ ਬਾਅਦ, ਨਿੱਝਰ 25 ਮਈ, 2007 ਨੂੰ ਇੱਕ ਕੈਨੇਡੀਅਨ ਨਾਗਰਿਕ ਬਣ ਗਿਆ।

ਪਾਕਿਸਤਾਨ ਵਿੱਚ ਹਥਿਆਰਾਂ ਦੀ ਸਿਖਲਾਈ ਲਈ

ਨਿੱਝਰ 2012 ਵਿੱਚ ਇੱਕ ਗਰੁੱਪ ਨਾਲ ਪਾਕਿਸਤਾਨ (Pakistan) ਗਿਆ ਸੀ। ਇੱਥੇ ਉਸ ਨੇ ਹਥਿਆਰਾਂ ਅਤੇ ਆਈਡੀ ਬਲਾਸਟ ਦੀ ਸਿਖਲਾਈ ਲਈ। ਇਸ ਤੋਂ ਬਾਅਦ ਉਹ ਫਿਰ ਕੈਨੇਡਾ ਆ ਗਿਆ ਅਤੇ ਆਪਣੇ ਅੱਤਵਾਦੀ ਮਨਸੂਬਿਆਂ ਨੂੰ ਪੂਰਾ ਕਰਨ ਲਈ ਸਾਥੀਆਂ ਨੂੰ ਹਥਿਆਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਦਿੱਤੀ।

ਕਈ ਕੇਸਾਂ ਵਿੱਚ ਨਿੱਝਰ ਦਾ ਨਾਂ

ਹਰਦੀਪ ਸਿੰਘ ਨਿੱਝਰ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਸਨ। ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ ਹਾਲ ਹੀ ‘ਚ ਜਾਰੀ ਕੀਤੀ ਗਈ 40 ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ‘ਚ ਨਿੱਝਰ ਦਾ ਨਾਂ ਸੀ। ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਜਨਮਤ ਸੰਗ੍ਰਹਿ ਕਰਵਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਸੀ। ਨਿੱਝਰ ਅਤੇ ਉਸ ਦੀ ਜਥੇਬੰਦੀ ਦਾ ਨਾਂ ਪੰਜਾਬ ਵਿੱਚ ਹਿੰਸਾ ਅਤੇ ਅਪਰਾਧ ਨਾਲ ਸਬੰਧਤ ਕਈ ਮਾਮਲਿਆਂ ਵਿੱਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਹੀ ਉਸ ਨੂੰ ਲੋੜੀਂਦੇ ਅੱਤਵਾਦੀ ਦੀ ਸੂਚੀ ‘ਚ ਪਾ ਦਿੱਤਾ ਗਿਆ। ਸਤੰਬਰ-2020 ‘ਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਨਿੱਝਰ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ। ਇਸ ਤੋਂ ਬਾਅਦ ਜਲੰਧਰ ਦੇ ਪਿੰਡ ਭਾਰਸਿੰਘਪੁਰਾ ਵਿੱਚ ਨਿੱਝਰ ਦੀ ਜਾਇਦਾਦ ਵੀ ਕੁਰਕ ਕੀਤੀ ਗਈ।

ਮੋਸਟ ਵਾਂਟੇਡ ਅੱਤਵਾਦੀ ਕੈਨੇਡਾ ‘ਚ ਮਾਰਿਆ ਗਿਆ ਸੀ

45 ਸਾਲਾ ਹਰਦੀਪ ਸਿੰਘ ਨਿੱਝਰ ਦੀ ਇਸ ਸਾਲ 18 ਜੂਨ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਵਿਚ ਇਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਕਾਫੀ ਵਿਵਾਦ ਚੱਲ ਰਿਹਾ ਹੈ। ਕੈਨੇਡਾ ਦਾ ਦੋਸ਼ ਹੈ ਕਿ ਨਿੱਝਰ ਕੈਨੇਡੀਅਨ ਨਾਗਰਿਕ ਸੀ ਅਤੇ ਭਾਰਤ ਨੇ ਆਪਣੇ ਏਜੰਟਾਂ ਰਾਹੀਂ ਉਸ ਦਾ ਕਤਲ ਕਰਵਾਇਆ ਸੀ। ਕੈਨੇਡਾ ‘ਚ ਰਾਅ ਦੇ ਅਧਿਕਾਰੀ ਪਵਨ ਰਾਏ ਨੂੰ ਵੀ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਹੈ।

ਪੰਜਾਬ ਵਿੱਚ ਪੈਦਾ ਹੋਇਆ, ਇੱਥੇ ਅੱਤਵਾਦ ਫੈਲਾਉਣਾ ਚਾਹੁੰਦਾ ਸੀ

ਹਰਦੀਪ ਸਿੰਘ ਨਿੱਝਰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਭਾਰਸਿੰਘਪੁਰਾ ਦਾ ਵਸਨੀਕ ਸੀ। ਕੈਨੇਡਾ ਵਿੱਚ ਰਹਿੰਦਿਆਂ ਨਿੱਝਰ ਪਾਬੰਦੀਸ਼ੁਦਾ ਖਾਲਿਸਤਾਨ ਪੱਖੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਨੇੜੇ ਆਇਆ ਸੀ। ਪੰਨੂ ਅਤੇ ਨਿੱਝਰ ਦੀ ਨੇੜਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨਿੱਝਰ ਦੇ ਕਤਲ ਤੋਂ ਬਾਅਦ ਤੋਂ ਹੀ ਪੰਨੂੰ ਭੜਕਿਆ ਹੋਇਆ ਹੈ ਅਤੇ ਭਾਰਤ ਦੇ ਖਿਲਾਫ ਅਤੇ ਖਾਲਿਸਤਾਨ ਦੇ ਸਮਰਥਨ ਵਿਚ ਕੈਨੇਡਾ ਰਾਏਸ਼ੁਮਾਰੀ ਕਰਵਾਉਣ ਦਾ ਦਾਅਵਾ ਕਰ ਰਿਹਾ ਹੈ।

Labubu Doll: ਭਾਰਤੀ ਸਿੰਘ ਦੇ ਪਿੱਛੇ ਪਈ ਲਬੂਬੂ ਡੌਲ, ਮੁੜ ਤੋਂ ਗਿਫਟ 'ਚ ਮਿਲੀ ਸ਼ੈਤਾਨੀ ਗੁੱਡੀ!
Labubu Doll: ਭਾਰਤੀ ਸਿੰਘ ਦੇ ਪਿੱਛੇ ਪਈ ਲਬੂਬੂ ਡੌਲ, ਮੁੜ ਤੋਂ ਗਿਫਟ 'ਚ ਮਿਲੀ ਸ਼ੈਤਾਨੀ ਗੁੱਡੀ!...
Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ....
Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ.......
ਜੰਮੂ-ਕਸ਼ਮੀਰ 'ਚ ਦਿਖੀ ਦੇਸ਼ ਭਗਤੀ ਦੀ ਬੇਮਿਸਾਲ ਝਲਕ, ਡੋਡਾ 'ਚ 1508 ਮੀਟਰ ਲੰਬੇ ਤਿਰੰਗੇ ਨਾਲ ਨਿਕਲੀ ਰੈਲੀ
ਜੰਮੂ-ਕਸ਼ਮੀਰ 'ਚ ਦਿਖੀ ਦੇਸ਼ ਭਗਤੀ ਦੀ ਬੇਮਿਸਾਲ ਝਲਕ, ਡੋਡਾ 'ਚ 1508 ਮੀਟਰ ਲੰਬੇ ਤਿਰੰਗੇ ਨਾਲ ਨਿਕਲੀ ਰੈਲੀ...
WORLD EXCLUSIVE REPORT: ਅਮਰੀਕਾ-ਮੈਕਸੀਕੋ ਸਰਹੱਦ ਤੋਂ 'ਡੰਕੀ' ਰੂਟ
WORLD EXCLUSIVE REPORT: ਅਮਰੀਕਾ-ਮੈਕਸੀਕੋ ਸਰਹੱਦ ਤੋਂ 'ਡੰਕੀ' ਰੂਟ...
ਪੰਜਾਬ ਦੀ ਪੰਥਕ ਰਾਜਨੀਤੀ 'ਚ ਵੱਡਾ ਬਦਲਾਅ, ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੀ ਇਹ ਵੱਡੀ ਜਿੰਮੇਵਾਰੀ
ਪੰਜਾਬ ਦੀ ਪੰਥਕ ਰਾਜਨੀਤੀ 'ਚ ਵੱਡਾ ਬਦਲਾਅ, ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੀ ਇਹ ਵੱਡੀ ਜਿੰਮੇਵਾਰੀ...
Bigg Boss 19 'ਚ ਦਿਖੇਗੀ ਪਹਿਲਗਾਮ ਹਮਲੇ ਵਿਚ ਸ਼ਹੀਦ ਹੋਏ ਵਿਨੈ ਨਰਵਾਲ ਦੀ ਪਤਨੀ?
Bigg Boss 19 'ਚ ਦਿਖੇਗੀ ਪਹਿਲਗਾਮ ਹਮਲੇ ਵਿਚ ਸ਼ਹੀਦ ਹੋਏ ਵਿਨੈ ਨਰਵਾਲ ਦੀ ਪਤਨੀ?...
ਰਾਹੁਲ ਗਾਂਧੀ 'ਤੇ ਬੀਜੇਪੀ ਆਗੂ ਤਰੁਣ ਚੁੱਘ ਦਾ ਹਮਲਾ, ਕਾਂਗਰਸ ਨੂੰ ਦਿੱਤੀ ਚੁਣੌਤੀ
ਰਾਹੁਲ ਗਾਂਧੀ 'ਤੇ ਬੀਜੇਪੀ ਆਗੂ ਤਰੁਣ ਚੁੱਘ ਦਾ ਹਮਲਾ, ਕਾਂਗਰਸ ਨੂੰ ਦਿੱਤੀ ਚੁਣੌਤੀ...
ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ
ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ...
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ...