ਔਰਤ ‘ਤੇ ਚਲਾਈਆਂ ਸਨ ਗੋਲੀਆਂ, ਮੁਕਤਸਰ ‘ਚ ਐਨਕਾਉਂਟਰ ਦੌਰਾਨ ਪੁਲਿਸ ਨੇ ਕਾਬੂ ਕੀਤੇ ਗੈਂਗਸਟਰ ਸੁੱਖਾ ਦੁੱਨੇਕੇ ਦੇ 2 ਗੁਰਗੇ
Crime News: ਫੜੇ ਗਏ ਦੋਵੇਂ ਗੁਰਗਿਆਂ ਨੇ ਜਬਰੀ ਵਸੂਲੀ ਲਈ ਜ਼ਿਲ੍ਹਾ ਮੁਕਤਸਰ ਦੇ ਕੁਝ ਪ੍ਰਭਾਵਸ਼ਾਲੀ ਵਿਅਕਤੀਆਂ ਤੋਂ ਫਿਰੌਤੀ ਵੀ ਮੰਗੀ ਗਈ ਸੀ। ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਦੇ ਨਾਂ ਗੁਪਤ ਰੱਖੇ ਗਏ ਹਨ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ।
Sri Muktsar Sahib Police arrested two gangsters during the encounter. Firing continued for a long time, a 315 bore country pistol, a 32 bore pistol and a motorcycle without number were recovered. (1/2) pic.twitter.com/VmmGQjIjU6
— Sri Muktsar Sahib Police (@MuktsarPolice) July 24, 2023
ਅਜੈ ਖਿਲਾਫ ਮੁਕਤਸਰ, ਮੋਹਾਲੀ ਅਤੇ ਫਰੀਦਕੋਟ ‘ਚ ਮਾਮਲੇ ਦਰਜ
ਜਾਂਚ ਦੌਰਾਨ ਸਾਹਮਣੇ ਆਇਆ ਕਿ ਅਜੈ ਕੁਮਾਰ ਗੁੰਬਰ ਖਿਲਾਫ ਥਾਣਾ ਸਦਰ ਮੁਕਤਸਰ, ਮੋਹਾਲੀ, ਫਰੀਦਕੋਟ ਵਿਖੇ ਪਹਿਲਾਂ ਵੀ 307 ਆਈਪੀਸੀ ਅਤੇ ਅਸਲਾ ਐਕਟ ਦੇ 4 ਮੁਕੱਦਮੇ ਦਰਜ ਹਨ। ਦੂਜੇ ਮੁਲਜ਼ਮ ਦੀ ਪਛਾਣ ਸੰਦੀਪ ਉਰਫ਼ ਸੰਨੀ ਵਾਸੀ ਭਿੰਡਰ ਖੁਰਦ ਮੋਗਾ ਵਜੋਂ ਹੋਈ ਹੈ। ਇਨ੍ਹਾਂ ਮੁਲਜ਼ਮਾਂ ਨੂੰ ਫੜਨ ਲਈ ਐਸਪੀ (ਡੀ) ਰਮਨਦੀਪ ਸਿੰਘ ਭੁੱਲਰ ਦੀ ਅਗਵਾਈ ਹੇਠ ਟੀਮ ਬਣਾਈ ਗਈ ਸੀ।ਪਿੰਡ ਚੱਕ ਮਦਰਸਾ ਪੁਲ ਰਜਬਾਹਾ ਤੇ ਨਾਕਾਬੰਦੀ
ਸੀਆਈਏ ਇੰਚਾਰਜ ਐਸਆਈ ਰਮਨ ਕੰਬੋਜ ਅਤੇ ਪੁਲਿਸ ਪਾਰਟੀ ਨੇ 23 ਜੁਲਾਈ ਨੂੰ ਰਾਤ ਕਰੀਬ 8:30 ਵਜੇ ਪਿੰਡ ਚੱਕ ਮਦਰੱਸਾ ਪੁਲ ਰਜਬਾਹਾ ਕੋਲ ਨਾਕਾਬੰਦੀ ਕੀਤੀ ਹੋਈ ਸੀ। ਉਸ ਸਮੇਂ ਮੁਲਜ਼ਮ ਅਜੇ ਗੁੰਬਰ ਅਤੇ ਸੰਦੀਪ ਉਰਫ਼ ਸੰਨੀ ਭਿੰਡਰ ਆਉਂਦੇ ਦਿਖਾਈ ਦਿੱਤੇ। ਜਿਨ੍ਹਾਂ ਨੇ ਪੁਲਿਸ ਨੂੰ ਦੇਖ ਕੇ ਗੋਲੀਆਂ ਚਲਾ ਦਿੱਤੀਆਂ। ਜਵਾਬ ‘ਚ ਪੁਲਿਸ ਨੇ ਵੀ ਦੋਸ਼ੀਆਂ ‘ਤੇ ਗੋਲੀਆਂ ਚਲਾਈਆਂ। ਇਸ ਦੌਰਾਨ ਅਜੈ ਦੀ ਲੱਤ ਵਿੱਚ ਗੋਲੀ ਲੱਗੀ। ਦੋਵਾਂ ਮੁਲਜ਼ਮਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ।ਸੁਰੱਖਿਆ ਕਾਰਨ ਵਿਅਕਤੀਆਂ ਦੇ ਨਾਂ ਗੁਪਤ ਰੱਖੇ ਗਏ
ਉਸ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ (Lawrance Bishnoi) ਅਤੇ ਗੋਲਡੀ ਬਰਾੜ (Goldy Brar) ਗੈਂਗ ਦੀ ਸੁੱਖਾ ਦੁੱਨੇਕੇ ਨਾਲ ਦੁਸ਼ਮਣੀ ਚੱਲ ਰਹੀ ਹੈ। ਉਹ ਸੁੱਖਾ ਦੁੱਨੇਕੇ ਦੀ ਤਰਫੋਂ ਕਤਲ ਕਰਦਾ ਹੈ। ਇਸ ਦੇ ਨਾਲ ਹੀ ਸੁੱਖਾ ਦੁੱਨੇਕੇ ਵੱਲੋਂ ਜਬਰੀ ਵਸੂਲੀ ਦਾ ਕੰਮ ਕਰਦਾ ਸੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
