ਔਰਤ ‘ਤੇ ਚਲਾਈਆਂ ਸਨ ਗੋਲੀਆਂ, ਮੁਕਤਸਰ ‘ਚ ਐਨਕਾਉਂਟਰ ਦੌਰਾਨ ਪੁਲਿਸ ਨੇ ਕਾਬੂ ਕੀਤੇ ਗੈਂਗਸਟਰ ਸੁੱਖਾ ਦੁੱਨੇਕੇ ਦੇ 2 ਗੁਰਗੇ
Crime News: ਫੜੇ ਗਏ ਦੋਵੇਂ ਗੁਰਗਿਆਂ ਨੇ ਜਬਰੀ ਵਸੂਲੀ ਲਈ ਜ਼ਿਲ੍ਹਾ ਮੁਕਤਸਰ ਦੇ ਕੁਝ ਪ੍ਰਭਾਵਸ਼ਾਲੀ ਵਿਅਕਤੀਆਂ ਤੋਂ ਫਿਰੌਤੀ ਵੀ ਮੰਗੀ ਗਈ ਸੀ। ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਦੇ ਨਾਂ ਗੁਪਤ ਰੱਖੇ ਗਏ ਹਨ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ।

ਪੰਜਾਬ ਦੇ ਮੁਕਤਸਰ ਜ਼ਿਲ੍ਹੇ ‘ਚ ਪੁਲਿਸ ਅਤੇ 2 ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਇੱਕ ਗੈਂਗਸਟਰ (Gangster) ਦੇ ਪੈਰ ਵਿੱਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ 315 ਬੋਰ ਦਾ ਦੇਸੀ ਕੱਟਾ, 32 ਬੋਰ ਦੀ ਪਿਸਤੌਲ, ਇੱਕ ਮੈਗਜ਼ੀਨ, 3 ਖਾਲੀ ਕਾਰਤੂਸ ਅਤੇ 6 ਜਿੰਦਾ ਕਾਰਤੂਸ ਅਤੇ ਇੱਕ ਬਗੈਰ ਨੰਬਰ ਦੀ ਮੋਟਰਸਾਈਕਲ ਬਰਾਮਦ ਕੀਤੀ ਹੈ।
ਐਸਐਸਪੀ ਹਰਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ 21 ਜੁਲਾਈ ਦੀ ਰਾਤ ਕਰੀਬ 10 ਵਜੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਅਵਨੀਸ਼ ਕੌਰ ਵਾਸੀ ਚੱਕ ਬੀੜ ਸਰਕਾਰ ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਦੌਰਾਨ ਔਰਤ ਦੀ ਲੱਤ ਵਿੱਚ ਗੋਲੀ ਲੱਗੀ। ਬਾਅਦ ‘ਚ ਬਾਈਕ ਸਵਾਰ ਜਗਮੀਤ ਸਿੰਘ ਵਾਸੀ ਕੋਟਲੀ ਐਂਟਰੀ ਗੇਟ ‘ਤੇ ਵੀ ਗੋਲੀਆਂ ਚਲਾ ਕੇ ਭੱਜ ਗਿਆ। ਜਿਸ ‘ਤੇ ਥਾਣਾ ਸਦਰ ਮੁਕਤਸਰ ਦੀ ਪੁਲਿਸ ਨੇ ਅਜੇ ਗੁੰਬਰ ਵਾਸੀ ਭਾਗਸਰ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਸੀ।
ਦੋਵਾਂ ਖਿਲਾਫ ਥਾਣਾ ਲੱਖੇਵਾਲੀ ‘ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਦੌਰਾਨ ਅਜੇ ਕੁਮਾਰ ਗੁੰਬਰ ਨੇ ਖੁਲਾਸਾ ਕੀਤਾ ਕਿ ਉਸ ਦੇ ਗੈਂਗਸਟਰ ਮੰਨੀ ਭਿੰਡਰ ਵਾਸੀ ਭਿੰਡਰ ਖੁਰਦ, ਜੋ ਕਿ ਇਸ ਸਮੇਂ ਅਮਰੀਕਾ ‘ਚ ਰਹਿ ਰਿਹਾ ਹੈ (ਜਿਸ ‘ਤੇ ਮੋਗਾ ‘ਚ 8 ਕੇਸ ਦਰਜ ਹਨ) ਅਤੇ ਸੁੱਖਾ ਦੁੱਨੇਕੇ ਨਾਲ ਸਬੰਧ ਸਨ।
Sri Muktsar Sahib Police arrested two gangsters during the encounter. Firing continued for a long time, a 315 bore country pistol, a 32 bore pistol and a motorcycle without number were recovered. (1/2) pic.twitter.com/VmmGQjIjU6
— Sri Muktsar Sahib Police (@MuktsarPolice) July 24, 2023ਇਹ ਵੀ ਪੜ੍ਹੋ
ਅਜੈ ਖਿਲਾਫ ਮੁਕਤਸਰ, ਮੋਹਾਲੀ ਅਤੇ ਫਰੀਦਕੋਟ ‘ਚ ਮਾਮਲੇ ਦਰਜ
ਜਾਂਚ ਦੌਰਾਨ ਸਾਹਮਣੇ ਆਇਆ ਕਿ ਅਜੈ ਕੁਮਾਰ ਗੁੰਬਰ ਖਿਲਾਫ ਥਾਣਾ ਸਦਰ ਮੁਕਤਸਰ, ਮੋਹਾਲੀ, ਫਰੀਦਕੋਟ ਵਿਖੇ ਪਹਿਲਾਂ ਵੀ 307 ਆਈਪੀਸੀ ਅਤੇ ਅਸਲਾ ਐਕਟ ਦੇ 4 ਮੁਕੱਦਮੇ ਦਰਜ ਹਨ। ਦੂਜੇ ਮੁਲਜ਼ਮ ਦੀ ਪਛਾਣ ਸੰਦੀਪ ਉਰਫ਼ ਸੰਨੀ ਵਾਸੀ ਭਿੰਡਰ ਖੁਰਦ ਮੋਗਾ ਵਜੋਂ ਹੋਈ ਹੈ। ਇਨ੍ਹਾਂ ਮੁਲਜ਼ਮਾਂ ਨੂੰ ਫੜਨ ਲਈ ਐਸਪੀ (ਡੀ) ਰਮਨਦੀਪ ਸਿੰਘ ਭੁੱਲਰ ਦੀ ਅਗਵਾਈ ਹੇਠ ਟੀਮ ਬਣਾਈ ਗਈ ਸੀ।ਪਿੰਡ ਚੱਕ ਮਦਰਸਾ ਪੁਲ ਰਜਬਾਹਾ ਤੇ ਨਾਕਾਬੰਦੀ
ਸੀਆਈਏ ਇੰਚਾਰਜ ਐਸਆਈ ਰਮਨ ਕੰਬੋਜ ਅਤੇ ਪੁਲਿਸ ਪਾਰਟੀ ਨੇ 23 ਜੁਲਾਈ ਨੂੰ ਰਾਤ ਕਰੀਬ 8:30 ਵਜੇ ਪਿੰਡ ਚੱਕ ਮਦਰੱਸਾ ਪੁਲ ਰਜਬਾਹਾ ਕੋਲ ਨਾਕਾਬੰਦੀ ਕੀਤੀ ਹੋਈ ਸੀ। ਉਸ ਸਮੇਂ ਮੁਲਜ਼ਮ ਅਜੇ ਗੁੰਬਰ ਅਤੇ ਸੰਦੀਪ ਉਰਫ਼ ਸੰਨੀ ਭਿੰਡਰ ਆਉਂਦੇ ਦਿਖਾਈ ਦਿੱਤੇ। ਜਿਨ੍ਹਾਂ ਨੇ ਪੁਲਿਸ ਨੂੰ ਦੇਖ ਕੇ ਗੋਲੀਆਂ ਚਲਾ ਦਿੱਤੀਆਂ। ਜਵਾਬ ‘ਚ ਪੁਲਿਸ ਨੇ ਵੀ ਦੋਸ਼ੀਆਂ ‘ਤੇ ਗੋਲੀਆਂ ਚਲਾਈਆਂ। ਇਸ ਦੌਰਾਨ ਅਜੈ ਦੀ ਲੱਤ ਵਿੱਚ ਗੋਲੀ ਲੱਗੀ। ਦੋਵਾਂ ਮੁਲਜ਼ਮਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ।
