ਸ਼ਿਕਾਇਤ ਦੀ ਇਨਕੁਆਰੀ ਲਈ ਗਈ ਪੁਲਿਸ ਪਾਰਟੀ ‘ਤੇ ਹੋਇਆ ਜਾਨਲੇਵਾ ਹਮਲਾ
ਥਾਨਾਂ ਸਿਟੀ ਫਰੀਦਕੋਟ ਵਿਖੇ ਤੈਨਾਤ ਅਸ਼ੀ ਇਕਬਾਲ ਚੰਦ ਦੇ ਲੱਗੀਆਂ ਗੰਭੀਰ ਸੱਟਾਂ, ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਕਰਵਾਇਆ ਦਾਖਲ।ਦੇਰ ਰਾਤ ਦੀ ਦੱਸੀ ਜਾ ਰਹੀ ਹੈ ਘਟਨਾ, ਸਥਾਨਕ ਸੰਜੇ ਨਗਰ ਵਿਚ ਕਥਿਤ ਨਸ਼ਾ ਕਰ ਕੇ ਹੁੱਲੜਬਾਜ਼ੀ ਕਰਨ ਅਤੇ ਲੜਕੀ ਨਾਲ ਛੇੜ-ਛਾੜ ਰਹੇ ਕੁਝ ਲੋਕਾਂ ਬਾਰੇ ਥਾਨਾਂ ਸਿਟੀ ਫਰੀਦਕੋਟ ਨੂੰ ਮਿਲੀ ਸੀ 112 ਤੇ ਸ਼ਿਕਾਇਤ।
ਫਰੀਦਕੋਟ ਵਿਖੇ ਅਪਰਾਧੀਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਹੁਣ ਉਹ ਪੁਲਿਸ ਦੀ ਵਰਦੀ ਨੂੰ ਹੱਥ ਪਾਉਣ ਤੋਂ ਵੀ ਨਹੀਂ ਘਬਰਾਉਂਦੇ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਥਾਣਾ ਸਿਟੀ ਫਰੀਦਕੋਟ ਅਧੀਨ ਪੈਂਦੇ ਸਥਾਨਕ ਸੰਜੇ ਨਗਰ ਮੁਹੱਲੇ ਵਿਚ ਜਿੱਥੋਂ ਇਕ ਪਰਿਵਾਰ ਨੇ ਪੁਲਿਸ ਹੈਲਪ ਲਾਇਨ ਨੰਬਰ 112 ਤੇ ਸਿਕਾਇਤ ਕੀਤੀ ਸੀ ਕਿ ਕੁਝ ਲੋਕ ਮੁਹੱਲੇ ਵਿਚ ਹੁੱਲੜਬਾਜੀ ਕਰ ਰਹੇ ਹਨ ਅਤੇ ਨਾਬਾਲਿਕ ਲੜਕੀ ਨਾਲ ਚੇੜ ਛਾੜ ਰ ਰਹੇ ਹਨ। ਜਿਸ ਤੇ ਥਾਨਾ ਸਿਟੀ ਫਰੀਦਕੋਟ ਵਿਖੇ ਮੌਕੇ ਤੇ ਡਿਉਟੀ ਅਫਸਰ ਵਜੋਂ ਤੈਨਾਤ ਏਐਸਆਈ ਇਕਬਾਲ ਚੰਦ ਦੋ ਹੋਰ ਪੁਲਿਸ ਮੁਲਾਜਮਾਂ ਸਮੇਤ ਸੰਜੇ ਨਗਰ ਵਿਖੇ ਪਹੁੰਚੇ ਤਾਂ ਉਥੇ ਹੁਲੜਬਾਜੀ ਕਰ ਰਹੇ ਨੌਜਵਾਨਾਂ ਵੱਲੋਂ ਪੁਲਿਸ ਮੁਲਾਜਮਾਂ ਨਾਲ ਕਥਿਤ ਦੁਰਵਿਵਹਾਰ ਕੀਤਾ ਗਿਆ।
ਹੁਲੜਬਾਜਾਂ ਨੂੰ ਕਾਬੂ ਕਰਨ ਪਹੁੰਚੀ ਪੁਲਿਸ ਪਾਰਟੀ ‘ਤੇ ਜਾਨਲੇਵਾ ਹਮਲਾ
ਜਦੋਂ ਪੁਲਿਸ ਮੁਲਾਜਮਾਂ ਨੇ ਉਹਨਾਂ ਦੀ ਅਜਿਹਾ ਕਰਦਿਆ ਦੀ ਵੀਡੀਓ ਬਣਾਉਣੀ ਚਾਹੀ ਤਾਂ ਉਹਨਾਂ ਨੇ ਝਪਟਮਾਰ ਕੇ ਜਿਥੇ ਕੈਮਰਾ ਖੋਹਣ ਦੀ ਕੋਸਿਸ ਕੀਤੀ ਉਥੇ ਹੀ ਪੁਲਿਸ ਮੁਲਾਜਮਾਂ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਇਸੇ ਦੌਰਾਨ ਕੀਤੀ ਗਈ ਪੱਥਰਬਾਜੀ ਵਿਚ ਡਿਉਟੀ ਅਫਸਰ ਏਐਸਆਈ ਇਕਬਾਲ ਚੰਦ ਨੂੰ ਗੰਭੀਰ ਸੱਟਾਂ ਲੱਗੀਆ ਅਤੇ ਉਹਨਾਂ ਨੂੰ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਨਾਂ ਪਿਆ ।ਇਸ ਮੌਕੇ ਗੱਲਬਾਤ ਕਰਦਿਆਂ ਜਖਮੀਂ ਏਐਸਆਈ ਇਕਬਾਲ ਚੰਦ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਥਾਨਾ ਸਿਟੀ ਵਿਚ ਡਿਉਟੀ ਅਫਸਰ ਵਜੋਂ ਡਿਉਟੀ ਸੀ ਤਾਂ ਉਹਨਾਂ ਨੂੰ 112 ਪੁਲਿਸ ਹੈਲਪ ਲਾੁਿੲਨ ਤੇ ਕਾਲ ਆਈ ਕਿ ਸਥਾਨਕ ਸੰਜੇ ਨਗਰ ਵਿਚ ਕੁਝ ਨੌਜਵਾਨ ਹੁਲੜਬਾਜੀ ਕਰ ਰਹੇ ਹਨ ਅਤੇ ਨਾਬਾਲਿਗ ਲਵਕੀ ਨਾਲ ਛੇੜ ਛਾੜ ਕਰ ਰਹੇ ਹਨ ਜਿਸ ਤੇ ਉਹ ਆਪਣੇ 2 ਹੋਰ ਪੁਲਿਸ ਮੁਲਾਜਮ ਸਾਥੀਆਂ ਸਮੇਤ ਮੌਕੇ ਤੇ ਪਹੁੰਚਿਆਂ ਤਾਂ ਉਥੇ ਹੁਲੜਬਾਜੀ ਕਰ ਰਹੇ ਨੌਜਵਾਨ ਉਹਨਾ ਨਾਲ ਹੀ ਉਲਝ ਗਏ ਅਤੇ ਉਹਨਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਸਿਰ ਵਿਚ ਇੱਟਾਂ ਮਾਰੀਆਂ। ਉਹਨਾ ਦੱਸਿਆ ਕਿ ਉਸ ਤੋਂ ਬਾਆਦ ਉਸ ਨੂੰ ਹਸਪਤਾਲ ਵਿਚ ਹੀ ਹੋਸ ਆਇਆ।
ਮਾਮਲੇ ਵਿਚ ਮੁਕੱਦਮਾਂ ਹੋਇਆ ਦਰਜ
ਇਸ ਪੂਰੇ ਮਾਮਲੇ ਬਾਰੇ ਜਦ ਡੀਐਸਪੀ ਫਰੀਦਕੋਟ ਜਸਮੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਦੇਰ ਰਾਤ 112 ਪੁਲਿਸ ਹੈਕਪ ਲਾਇਨ ਤੇ ਆਈ ਕਾਲ ਤੋਂ ਬਾਅਦ ਜਦ ਸਡੇ ਡਿਉਟੀ ਅਫਸਰ ਇਕਾਬਲ ਚੰਦ ਆਪਣੇ ਦੋ ਹੋਰ ਸਾਥੀਆਂ ਸਮੇਤ ਮੌਕਾ ਤੇ ਪਹੁੰਚੇ ਤਾਂ ਉਥੇ ਹੁਲੜਬਾਜੀ ਕਰ ਰਹੇ ਕੁਝ ਲੋਕਾਂ ਨੇ ਉਹਨਾਂ ਉਪਰ ਹਮਲਾ ਕਰ ਦਿੱਤਾ ਜਿਸ ਵਿਚ ਏਐਸਆਈ ਇਕਬਾਲ ਚੰਦ ਗੰਭੀਰ ਜਖਮੀਂ ਹੋ ਗਏ ਸੀ ਜਿੰਨਾਂ ਦਾ ਇਲਾਜ ਫਰੀਦਕੋਟ ਦੇ ਜੀਜੀਐਸ ਮੈਡੀਕਲ ਵਿਚ ਚੱਲ ਰਿਹਾ। ਉਹਨਾ ਕਿਹਾ ਕਿ ਇਸ ਮਾਮਲੇ ਵਿਚ ਮੁਕੱਦਮਾਂ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਦੋਸੀਆ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਕੀਤੀ ਗਈ ਰੇਡ
ਜਿਕਰਯੋਗ ਹੈ ਕਿ ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਡੀ ਗਿਣਤੀ ਵਿਚ ਪੁਲਿਸ ਬਲ ਨੇ ਸਥਾਨਕ ਸੰਜੇ ਨਗਰ ਵਿਚ ਰੇਡ ਕੀਤੀ ਅਤੇ ਕੁਝ ਨੌਜਵਾਨਾਂ ਨੂੰ ਰਾਊਂਡਅੱਪ ਕੀਤਾ। ਰਾਊਂਡ ਅੱਪ ਕੀਤੇ ਨੌਜਵਾਨ ਹੀ ਏਐਸਆਈ ਇਕਬਾਲ ਚੰਦ ਦੀ ਕੁੱਟਮਾਰ ਦੇ ਜਿੰਮੇਵਾਰ ਹਨ ਇਸ ਬਾਰੇ ਹਾਲੇ ਕੋਈ ਜਾਣਕਾਰੀ ਪੁਲਿਸਵੱਲੋਂ ਸਾਂਝੀ ਨਹੀਂ ਕੀਤੀ ਗਈ। ਸੂਤਰਾਂ ਦੀ ਮੰਨੀਏ ਤਾਂ ਕੁਝ ਨੌਜਵਾਨਾ ਦੇ ਪਰਿਵਾਰਾਂ ਦੀਆ ਔਰਤਾਂ ਨੂੰ ਵੀ ਪੁਲਿਸ ਵੱਲੋਂ ਰਾਊਂਡ ਅੱਪ ਕੀਤਾ ਗਿਆ ਜਸ ਦੀ ਪੁਲਿਸ ਵੱਲੋਂ ਕੋਈ ਪੁਸ਼ਟੀ ਨਹੀਂ।
input- ਸੁਖਜਿੰਦਰ ਸਹੋਤਾ