ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜੁਨ ਦੇਵ ਜੀ ਦਾ ਗੁਰਤਾਗੱਦੀ ਦਿਵਸ, ਭਾਰੀ ਮੀਂਹ ਦੇ ਵਿਚਕਾਰ ਸੰਗਤਾਂ ਗੁਰੂ ਘਰ ਹੋ ਰਹੀਆਂ ਨਤਮਸਤਕ
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੇ ਮੈਨੇਜਰ ਵਿਕਰਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ: "ਤਖਤਿ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ।" ਉਨ੍ਹਾਂ ਨੇ ਕਿਹਾ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜੁਨ ਦੇਵ ਜੀ ਸੱਚਖੰਡ ਦੇ ਸ਼ਾਂਤੀ ਦੇ ਪੁੰਜ ਤੇ ਬਾਣੀ ਦੇ ਬੋਹਿਥ ਸਨ, ਜਿਨ੍ਹਾਂ ਨੇ ਸਿੱਖ ਧਰਮ ਨੂੰ ਆਧੁਨਿਕ ਦਿਸ਼ਾ ਦਿੱਤੀ।
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੇ ਗੁਰਤਾਗੱਦੀ ਦਿਵਸ ਮੌਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ਾਲ ਸੰਖਿਆ ‘ਚ ਸੰਗਤਾਂ ਨਤਮਸਤਕ ਹੋ ਕੇ ਹਾਜ਼ਰੀਆਂ ਭਰ ਰਹੀਆਂ ਹਨ। ਅੱਜ ਸਵੇਰ ਤੋਂ ਹੀ ਅੰਮ੍ਰਿਤਸਰ ‘ਚ ਲਗਾਤਾਰ ਮੀਂਹ ਪੈ ਰਿਹਾ ਹੈ, ਇਸ ਦੇ ਬਾਵਜੂਦ ਸੰਗਤਾਂ ਦੀ ਆਸਥਾ ‘ਚ ਰਤੀ ਭਰ ਵੀ ਕਮੀ ਨਹੀਂ ਆਈ। ਪਵਿੱਤਰ ਸਰੋਵਰ ‘ਚ ਇਸ਼ਨਾਨ ਕਰਕੇ ਸੰਗਤਾਂ ਨੇ ਗੁਰਬਾਣੀ ਦਾ ਆਨੰਦ ਮਾਣਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਸ ਮੌਕੇ ‘ਤੇ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀਆਂ ਵੱਲੋਂ ਕੀਰਤਨ ਦੀ ਰਸ ਭਰੀ ਹਾਜ਼ਰੀ ਭਰੀ ਗਈ। ਉਪਰੰਤ ਅਰਦਾਸ ਕੀਤੀ ਗਈ ਕਿ ਸਤਿਗੁਰੂ ਜੀ ਆਪਣੀ ਕਿਰਪਾ ਦੀ ਨਜ਼ਰ ਧਾਰਨ ਤੇ ਦੁਨੀਆਂ ਭਰ ਦੇ ਜੀਵਾਂ ਉੱਤੇ ਮਿਹਰ ਭਰਿਆ ਹੱਥ ਰੱਖਣ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੇ ਮੈਨੇਜਰ ਵਿਕਰਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ: “ਤਖਤਿ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ।” ਉਨ੍ਹਾਂ ਨੇ ਕਿਹਾ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜੁਨ ਦੇਵ ਜੀ ਸੱਚਖੰਡ ਦੇ ਸ਼ਾਂਤੀ ਦੇ ਪੁੰਜ ਤੇ ਬਾਣੀ ਦੇ ਬੋਹਿਥ ਸਨ, ਜਿਨ੍ਹਾਂ ਨੇ ਸਿੱਖ ਧਰਮ ਨੂੰ ਆਧੁਨਿਕ ਦਿਸ਼ਾ ਦਿੱਤੀ।
ਗੱਲਬਾਤ ਕਰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਕਿਹਾ ਕਿ ਸੰਸਾਰ ਦੇ ਪ੍ਰਮੁੱਖ ਧਰਮਾਂ ‘ਚ ਸਿੱਖ ਧਰਮ ਦਾ ਸਥਾਨ ਬੜਾ ਹੀ ਮਹੱਤਵਪੂਰਨ ਹੈ। ਪ੍ਰਮੁੱਖ ਧਰਮਾਂ ਦੇ ਇਤਿਹਾਸ ‘ਚ ਸਿੱਖ ਧਰਮ ਸਭ ਤੋਂ ਨਵੀ ਸੋਚ ਪ੍ਰਦਾਨ ਕਰਨ ਵਾਲਾ ਜੀਵਨ ਮਾਰਗ ਹੈ।
ਇਹ ਵੀ ਪੜ੍ਹੋ
ਹਰ ਪਾਸੋਂ ਪਸਰ ਰਹੀ ਭਾਵਨਾਤਮਕ ਸ਼ਾਂਤੀ ਤੇ ਆਸਥਾ ਦਾ ਇਹ ਪ੍ਰਗਟਾਵਾ ਦੱਸਦਾ ਹੈ ਕਿ ਸਿੱਖ ਕੌਮ ਆਪਣੇ ਗੁਰੂਆਂ ਦੇ ਉਪਦੇਸ਼ਾਂ ਨੂੰ ਅਜੇ ਵੀ ਦਿਲੋਂ ਸਿਦਕ ਨਾਲ ਮਨਦੀ ਹੈ। ਇਹ ਦਿਨ ਨਾ ਸਿਰਫ ਇਤਿਹਾਸਿਕ ਹੈ, ਸਗੋਂ ਆਧੁਨਿਕ ਸਮੇਂ ‘ਚ ਵੀ ਸਿੱਖੀ ਦੀ ਆਤਮਿਕਤਾ ਨੂੰ ਯਾਦ ਕਰਵਾਉਂਦਾ ਹੈ। ਸੰਗਤਾਂ ਇਹ ਦਿਨ ਗੁਰਬਾਣੀ, ਇਸ਼ਨਾਨ, ਕੀਰਤਨ ਤੇ ਅਰਦਾਸ ਰਾਹੀਂ ਮਨਾ ਰਹੀਆਂ ਹਨ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਗੁਰੂ ਚਰਨਾਂ ‘ਚ ਹਾਜਰੀ ਭਰ ਰਹੀਆਂ ਹਨ।
ਗੁਰੂਦੁਆਰਾ ਰਾਮਸਰ ਸਾਹਿਬ ‘ਚ ਕਰਵਾਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ
ਗੁਰੂਦੁਆਰਾ ਰਾਮਸਰ ਸਾਹਿਬ ਉਹ ਪਾਵਨ ਪਵਿਤਰ ਅਸਥਾਨ ਹੈ, ਜਿਥੇ ਗੁਰੂ ਅਰਜੁਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾਈ ਤੇ ਪਹਿਲਾ ਸਰੂਪ ਸੰਪੂਰਨ ਹੋਣ ਉਪਰੰਤ ਇਸੇ ਅਸਥਾਨ ਤੋਂ ਬਾਬਾ ਬੁੱਢਾ ਜੀ ਦੇ ਸੀਸ ਤੇ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ।


