AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ SIT ਦੀ ਜਾਂਚ ਤੇਜ਼, ਸਾਬਕਾ ਸੀਐਮ ਦੇ ਓਐਸਡੀ, ਵਿਜੇ ਸਾਂਪਲਾ ਤੇ ਸਾਬਕਾ ਡੀਸੀ ਤਲਬ

ਐਸਆਈਟੀ ਵੱਲੋਂ ਉਕਤ ਮਾਮਲੇ 'ਚ ਥਾਣਾ ਬਾਜਾਖਾਣਾ 'ਚ 14 ਅਕਤੂਬਰ 2015 ਤੇ 21 ਅਕਤੂਬਰ, 2015 'ਚ ਦਰਜ ਮਾਮਲਿਆਂ 'ਚ ਸੰਮਨ ਜਾਰੀ ਕੀਤਾ ਗਿਆ ਹੈ। ਐਸਆਈਟੀ ਵੱਲੋਂ ਤਿੰਨਾਂ ਨੂੰ ਅੱਜ ਪੀਏਪੀ ਕੰਪਲੈਕਸ, ਜਲੰਧਰ 'ਚ ਬੁਲਾਇਆ ਗਿਆ ਹੈ। ਐਸਆਈਟੀ ਘਟਨਾਵਾਂ ਦੇ ਵੱਖ-ਵੱਖ ਪਹਿਲੂਆਂ ਤੇ ਉਸ ਸਮੇਂ ਦੌਰਾਨ ਲਏ ਗਏ ਪ੍ਰਸ਼ਾਸਨਿਕ ਫੈਸਲਿਆਂ ਦੀ ਜਾਂਚ ਕਰ ਰਹੀ ਹੈ।

ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ SIT ਦੀ ਜਾਂਚ ਤੇਜ਼, ਸਾਬਕਾ ਸੀਐਮ ਦੇ ਓਐਸਡੀ, ਵਿਜੇ ਸਾਂਪਲਾ ਤੇ ਸਾਬਕਾ ਡੀਸੀ ਤਲਬ
ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ SIT ਦੀ ਜਾਂਚ ਤੇਜ਼
tv9-punjabi
| Published: 22 Jun 2026 10:44 AM IST
Share

ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਜਾਂ ਕਰ ਰਹੀ ਸਪੈਸ਼ਨ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਨੇ ਮਾਮਲੇ ‘ਚ ਜਾਂਚ ਲਈ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੇ ਓਐਸਡੀ ਰਹੇ ਆਈਏਐਸ ਅਧਿਕੀਰੀ ਗਗਨਦੀਪ ਸਿੰਘ ਬਰਾੜ, ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਮੰਤਰੀ ਵਿਜੇ ਸਾਂਪਲਾ ਤੇ ਫਰੀਦਕੋਟ ਦੇ ਤਤਕਾਲੀ ਡੀਸੀ ਮਾਲਵਿੰਦਰ ਸਿੰਘ ਜੱਗੀ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੂੰ ਅੱਜ ਐਸਆਈਟੀ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।

ਦੱਸ ਦੇਈਏ ਕਿ ਐਸਆਈਟੀ ਵੱਲੋਂ ਉਕਤ ਮਾਮਲੇ ‘ਚ ਥਾਣਾ ਬਾਜਾਖਾਣਾ ‘ਚ 14 ਅਕਤੂਬਰ 2015 ਤੇ 21 ਅਕਤੂਬਰ, 2015 ‘ਚ ਦਰਜ ਮਾਮਲਿਆਂ ‘ਚ ਸੰਮਨ ਜਾਰੀ ਕੀਤਾ ਗਿਆ ਹੈ। ਐਸਆਈਟੀ ਵੱਲੋਂ ਤਿੰਨਾਂ ਨੂੰ ਅੱਜ ਪੀਏਪੀ ਕੰਪਲੈਕਸ, ਜਲੰਧਰ ‘ਚ ਬੁਲਾਇਆ ਗਿਆ ਹੈ। ਐਸਆਈਟੀ ਘਟਨਾਵਾਂ ਦੇ ਵੱਖ-ਵੱਖ ਪਹਿਲੂਆਂ ਤੇ ਉਸ ਸਮੇਂ ਦੌਰਾਨ ਲਏ ਗਏ ਪ੍ਰਸ਼ਾਸਨਿਕ ਫੈਸਲਿਆਂ ਦੀ ਜਾਂਚ ਕਰ ਰਹੀ ਹੈ।

ਵਿਜੇ ਸਾਂਪਲਾ ਨੂੰ ਸੰਮਨ

ਵਿਜੇ ਸਾਂਪਲਾ ਨੂੰ ਭੇਜੇ ਗਏ ਨੋਟਿਸ ‘ਚ, ਐਸਆਈਟੀ ਨੇ ਕਿਹਾ ਕਿ ਉਹ ਮਾਮਲੇ ਨਾਲ ਸਬੰਧਤ ਤੱਥਾਂ ਤੇ ਹਾਲਾਤਾਂ ਤੋਂ ਜਾਣੂ ਜਾਪਦੇ ਹਨ। ਇਸ ਲਈ ਉਨ੍ਹਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਤੇ ਆਪਣਾ ਬਿਆਨ ਦਰਜ ਕਰਨ ਲਈ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਸਾਂਪਲਾ ਦੀ ਗਵਾਹੀ ਜਾਂਚਕਰਤਾਵਾਂ ਨੂੰ ਘਟਨਾਵਾਂ ਦੇ ਆਲੇ ਦੁਆਲੇ ਦੀਆਂ ਘਟਨਾਵਾਂ ਤੇ ਉਸ ਸਮੇਂ ਅਧਿਕਾਰੀਆਂ ਦੀ ਪ੍ਰਤੀਕਿਰਿਆ ਨੂੰ ਬਿਹਤਰ ਢੰਗ ਨਾਲ ਸਮਝਣ ‘ਚ ਮਦਦ ਕਰ ਸਕਦੀ ਹੈ।

ਫਰੀਦਕੋਟ ਦੇ ਸਾਬਕਾ ਡੀਸੀ ਨੂੰ ਪਹਿਲੀ ਵਾਰ ਤਲਬ

ਫਰੀਦਕੋਟ ਦੇ ਸਾਬਕਾ ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਹ ਪਹਿਲੀ ਵਾਰ ਹੈ, ਜਦੋਂ ਮਾਲਵਿੰਦਰ ਜੱਗੀ ਨੂੰ ਐਸਆਈਟੀ ਦੁਆਰਾ ਜਾਂਚ ਦੇ ਸੰਬੰਧ ‘ਚ ਬੁਲਾਇਆ ਗਿਆ ਹੈ। ਜਾਂਚਕਰਤਾਵਾਂ ਤੋਂ ਘਟਨਾ ਵਾਪਰਨ ਦੇ ਸਮੇਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕਾਰਵਾਈਆਂ ਤੇ ਫੈਸਲਿਆਂ ਬਾਰੇ ਵੇਰਵਿਆਂ ਬਾਰੇ ਪੁੱਛਿਆ ਜਾ ਸਕਦਾ ਹੈ।

ਸਾਬਕਾ ਮੁੱਖ ਮੰਤਰੀ ਦੇ ਓਐਸਡੀ ਤੋਂ ਹੋਰ ਪੁੱਛਗਿੱਛ

ਐਸਆਈਟੀ ਨੇ ਸਾਬਕਾ ਆਈਏਐਸ ਅਧਿਕਾਰੀ ਗਗਨਦੀਪ ਸਿੰਘ ਬਰਾੜ ਨੂੰ ਵੀ ਤਲਬ ਕੀਤਾ ਹੈ, ਜੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਓਐਸਡੀ ਵਜੋਂ ਸੇਵਾ ਨਿਭਾ ਚੁੱਕੇ ਸਨ। ਜਾਂਚਕਰਤਾ 2015 ਦੀਆਂ ਘਟਨਾਵਾਂ ਦੌਰਾਨ ਸਰਕਾਰੀ ਅਧਿਕਾਰੀਆਂ ਤੇ ਮੁੱਖ ਮੰਤਰੀ ਦਫ਼ਤਰ ਵਿਚਕਾਰ ਹੋਏ ਸੰਚਾਰ ਤੇ ਤਾਲਮੇਲ ਦੀ ਸਪੱਸ਼ਟ ਸਮਝ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗਗਨਦੀਪ ਬਰਾੜ ਤੋਂ ਪਹਿਲਾਂ ਵੀ ਐਸਆਈਟੀ ਦੁਆਰਾ ਕਈ ਮੌਕਿਆਂ ‘ਤੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ, ਪਰ ਜਾਂਚਕਰਤਾਵਾਂ ਨੇ ਇੱਕ ਵਾਰ ਉਨ੍ਹਾਂ ਨੂੰ ਤਲਬ ਕੀਤਾ ਹੈ।

Follow Us
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ...
Shimla Landslide: ਸੰਜੌਲੀ ਬਾਈਪਾਸ 'ਤੇ ਸੜਕ ਬੰਦ, ਘੰਟਿਆਂ ਤੱਕ ਫਸੀਆ ਰਹੀਆਂ ਗੱਡੀਆਂ
Shimla Landslide: ਸੰਜੌਲੀ ਬਾਈਪਾਸ 'ਤੇ ਸੜਕ ਬੰਦ, ਘੰਟਿਆਂ ਤੱਕ ਫਸੀਆ ਰਹੀਆਂ ਗੱਡੀਆਂ...
Rahul Gandhi Birthday: PM ਮੋਦੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਚੰਗੀ ਸਿਹਤ ਦੀ ਕੀਤੀ ਕਾਮਨਾ
Rahul Gandhi Birthday: PM ਮੋਦੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਚੰਗੀ ਸਿਹਤ ਦੀ ਕੀਤੀ ਕਾਮਨਾ...
ਦੇਸ਼ ਦੇ 17 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੁਫਾਨ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਮੌਸਮ
ਦੇਸ਼ ਦੇ 17 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੁਫਾਨ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਮੌਸਮ...
ਫਰਜੀ ਹੈ ਵੀਡੀਓ, ਕਿਸੇ ਐਕਟਰ ਤੋਂ ਕਰਵਾਈ ਸ਼ੂਟ ...CM ਮਾਨ ਦੀ ਕਥਿਤ ਵਾਇਰਲ ਵੀਡੀਓ 'ਤੇ ਹਮਲਾਵਰ AAP
ਫਰਜੀ ਹੈ ਵੀਡੀਓ, ਕਿਸੇ ਐਕਟਰ ਤੋਂ ਕਰਵਾਈ ਸ਼ੂਟ ...CM ਮਾਨ ਦੀ ਕਥਿਤ ਵਾਇਰਲ ਵੀਡੀਓ 'ਤੇ ਹਮਲਾਵਰ AAP...
US-Iran Deal ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ!
US-Iran Deal ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ!...
ਚੰਡੀਗੜ੍ਹ ਮੈਡੀਕਲ ਸਟੋਰ ਕਤਲਕਾਂਡ ਦੇ ਮੁਲਜ਼ਮਾਂ ਦਾ ਐਨਕਾਉਂਟਰ, ਦੋਵੇਂ ਜਖ਼ਮੀ
ਚੰਡੀਗੜ੍ਹ ਮੈਡੀਕਲ ਸਟੋਰ ਕਤਲਕਾਂਡ ਦੇ ਮੁਲਜ਼ਮਾਂ ਦਾ ਐਨਕਾਉਂਟਰ, ਦੋਵੇਂ ਜਖ਼ਮੀ...
ਪਰਿਵਾਰਾਂ ਦੀ ਬਦਨਾਮੀ ਕਰਵਾ ਰਹੇ ਨੌਜਵਾਨ, ਲਿਵ-ਇਨ ਰਿਲੇਸ਼ਨਸ਼ਿਪ 'ਤੇ ਹਾਈ ਕੋਰਟ ਦੀ ਸਖ਼ਤ ਟਿੱਪਣੀ
ਪਰਿਵਾਰਾਂ ਦੀ ਬਦਨਾਮੀ ਕਰਵਾ ਰਹੇ ਨੌਜਵਾਨ, ਲਿਵ-ਇਨ ਰਿਲੇਸ਼ਨਸ਼ਿਪ 'ਤੇ ਹਾਈ ਕੋਰਟ ਦੀ ਸਖ਼ਤ ਟਿੱਪਣੀ...
ਇੱਕ ਜੁਲਾਈ ਤੋਂ 'ਧੀਆਂ-ਭੈਣਾਂ' ਦੇ ਖਾਤਿਆਂ 'ਚ ਆ ਰਹੇ ਗੱਫੇ, ਸੀਐਮ ਮਾਨ ਨੇ ਕਰ ਦਿੱਤਾ ਐਲਾਨ
ਇੱਕ ਜੁਲਾਈ ਤੋਂ 'ਧੀਆਂ-ਭੈਣਾਂ' ਦੇ ਖਾਤਿਆਂ 'ਚ ਆ ਰਹੇ ਗੱਫੇ, ਸੀਐਮ ਮਾਨ ਨੇ ਕਰ ਦਿੱਤਾ ਐਲਾਨ...