ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮਜੀਠੀਆ ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ SIT ਬਦਲੀ: AIG ਵਰੁਣ ਸ਼ਰਮਾ ਬਣੇ ਮੁਖੀ, 5ਵੀਂ ਵਾਰ ਹੋਇਆ ਬਦਲਾਅ

ਬਿਕਰਮ ਮਜੀਠੀਆ ਨਾਲ ਸਬੰਧਤ ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਅਤੇ ਦੋ ਮੈਂਬਰਾਂ ਨੂੰ ਬਦਲ ਦਿੱਤਾ ਗਿਆ ਹੈ। ਸਾਬਕਾ ਐਸਆਈਟੀ ਮੈਂਬਰ ਏਆਈਜੀ (ਪ੍ਰੋਵਿਜ਼ਨਿੰਗ) ਵਰੁਣ ਸ਼ਰਮਾ ਨੂੰ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਡੀਆਈਜੀ ਐਚਐਸ ਭੁੱਲਰ ਦੀ ਥਾਂ ਲੈਣਗੇ।

ਮਜੀਠੀਆ ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ SIT ਬਦਲੀ: AIG ਵਰੁਣ ਸ਼ਰਮਾ ਬਣੇ ਮੁਖੀ, 5ਵੀਂ ਵਾਰ ਹੋਇਆ ਬਦਲਾਅ
ਮਜੀਠੀਆ ਡਰੱਗ ਤਸਕਰੀ ਮਾਮਲੇ ਦੀ SIT ਬਦਲੀ, AIG ਵਰੁਣ ਸ਼ਰਮਾ ਬਣੇ ਮੁਖੀ
Follow Us
amanpreet-kaur
| Updated On: 01 Apr 2025 11:09 AM

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨਾਲ ਸਬੰਧਤ ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਅਤੇ ਦੋ ਮੈਂਬਰਾਂ ਨੂੰ ਬਦਲ ਦਿੱਤਾ ਗਿਆ ਹੈ। ਸਾਬਕਾ ਐਸਆਈਟੀ ਮੈਂਬਰ ਏਆਈਜੀ (ਪ੍ਰੋਵਿਜ਼ਨਿੰਗ) ਵਰੁਣ ਸ਼ਰਮਾ ਨੂੰ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਡੀਆਈਜੀ ਐਚਐਸ ਭੁੱਲਰ ਦੀ ਥਾਂ ਲੈਣਗੇ।

ਇਸ ਤੋਂ ਇਲਾਵਾ ਤਰਨਤਾਰਨ ਦੇ ਐਸਐਸਪੀ ਅਭਿਮਨਿਊ ਰਾਣਾ ਅਤੇ ਐਸਪੀ (ਐਨਆਰਆਈ), ਪਟਿਆਲਾ, ਗੁਰਬੰਸ ਸਿੰਘ ਬੈਂਸ ਨੂੰ ਐਸਆਈਟੀ ਦਾ ਮੈਂਬਰ ਬਣਾਇਆ ਗਿਆ ਹੈ। ਇਹ ਪੰਜਵੀਂ ਵਾਰ ਹੈ ਜਦੋਂ ਐਸਆਈਟੀ ਵਿੱਚ ਬਦਲਾਅ ਕੀਤੇ ਗਏ ਹਨ। ਪਹਿਲਾਂ, ਐਸਆਈਟੀ ਦੀ ਅਗਵਾਈ ਹਮੇਸ਼ਾ ਡੀਆਈਜੀ ਜਾਂ ਇਸ ਤੋਂ ਉੱਚੇ ਰੈਂਕ ਦੇ ਅਧਿਕਾਰੀ ਦੁਆਰਾ ਕੀਤੀ ਜਾਂਦੀ ਸੀ। ਇਹ ਪਹਿਲੀ ਵਾਰ ਹੈ ਜਦੋਂ ਐਸਆਈਟੀ ਦੀ ਕਮਾਨ ਏਆਈਜੀ ਰੈਂਕ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ।

ਕਾਂਗਰਸ ਸਰਕਾਰ ਦੌਰਾਨ ਦਰਜ ਹੋਇਆ ਸੀ ਕੇਸ

ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਦਸੰਬਰ 2021 ਵਿੱਚ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਮਜੀਠੀਆ ਨੂੰ ਜੇਲ੍ਹ ਵੀ ਜਾਣਾ ਪਿਆ। ਇਸ ਮਾਮਲੇ ਵਿੱਚ ਪਹਿਲੀ ਐਸਆਈਟੀ ਦੀ ਅਗਵਾਈ ਏਆਈਜੀ ਬਲਰਾਜ ਸਿੰਘ ਨੇ ਕੀਤੀ ਸੀ। ਪਰ, ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਬਲਰਾਜ ਸਿੰਘ ਦੀ ਥਾਂ ਆਈਜੀ ਰਾਹੁਲ ਐਸ ਨੂੰ ਐਸਆਈਟੀ ਮੁਖੀ ਬਣਾਇਆ ਗਿਆ।

ਹਾਲਾਂਕਿ, ਐਸਆਈਟੀ ਮਜੀਠੀਆ ਵਿਰੁੱਧ ਚਾਰਜਸ਼ੀਟ ਦਾਇਰ ਕਰਨ ਵਿੱਚ ਅਸਫਲ ਰਹੀ। ਇਸ ਤੋਂ ਬਾਅਦ, ਮਈ 2023 ਵਿੱਚ ਆਈਜੀਪੀ (ਪਟਿਆਲਾ ਰੇਂਜ) ਐਮਐਸ ਛੀਨਾ ਨੂੰ ਡੀਆਈਜੀ-ਕਮ-ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਰਾਹੁਲ ਐਸ. ਦੀ ਥਾਂ ‘ਤੇ ਐਸਆਈਟੀ ਮੁਖੀ ਨਿਯੁਕਤ ਕੀਤਾ ਗਿਆ। ਬਾਕੀ ਮੈਂਬਰ ਉਹ ਹੀ ਰਹੇ, ਜਿਨ੍ਹਾਂ ਵਿੱਚ ਤਤਕਾਲੀ ਏਆਈਜੀ ਰਣਜੀਤ ਸਿੰਘ ਢਿੱਲੋਂ, ਡੀਐਸਪੀ (ਐਸਟੀਐਫ, ਰੂਪਨਗਰ) ਰਘਬੀਰ ਸਿੰਘ ਅਤੇ ਡੀਐਸਪੀ (ਖਰੜ-2) ਅਮਰਪ੍ਰੀਤ ਸਿੰਘ ਸ਼ਾਮਲ ਸਨ। ਇਸ ਦੇ ਨਾਲ ਹੀ ਆਈਜੀ ਗੁਰਸ਼ਰਨ ਸਿੰਘ ਸੰਧੂ ਨੂੰ ਜਾਂਚ ਟੀਮ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ।

ਇਸ ਦੌਰਾਨ, ਜਦੋਂ ਛੀਨਾ ਨੂੰ ਵਧੀਕ ਡੀਜੀਪੀ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਤਾਂ ਉਹ ਦਸੰਬਰ 2024 ਵਿੱਚ ਆਪਣੀ ਸੇਵਾਮੁਕਤੀ ਤੱਕ ਐਸਆਈਟੀ ਮੁਖੀ ਵਜੋਂ ਮਜੀਠੀਆ ਮਾਮਲੇ ਦੀ ਜਾਂਚ ਕਰਦੇ ਰਹੇ। ਜਨਵਰੀ 2024 ਵਿੱਚ ਸਰਕਾਰ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਿੱਚ ਇੱਕ ਹੋਰ ਐਸਆਈਟੀ ਬਣਾਈ। ਤਿੰਨ ਮੈਂਬਰੀ ਐਸਆਈਟੀ ਵਿੱਚ ਉਸ ਸਮੇਂ ਦੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਅਤੇ ਧੂਰੀ ਦੇ ਐਸਪੀ ਯੋਗੇਸ਼ ਸ਼ਰਮਾ ਮੈਂਬਰ ਸਨ।

ਟੀਮ ਨੇ ਆਖਰੀ ਵਾਰ ਮਾਰਚ ਵਿੱਚ ਮਜੀਠੀਆ ਤੋਂ ਦੋ ਦਿਨਾਂ ਲਈ ਰੋਜ਼ਾਨਾ ਅੱਠ ਘੰਟੇ ਤੋਂ ਵੱਧ ਪੁੱਛਗਿੱਛ ਕੀਤੀ ਸੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਮਜੀਠਿਆ ਖਿਲਾਫ ਡਰੱਗਜ਼ ਕੇਸ ਦੀ ਜਾਂਚ ਕਰ ਰਹੀ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਪਹਿਲਾਂ, ਮਜੀਠੀਆ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ ਅਤੇ ਕਿਹਾ ਸੀ ਕਿ ਪੁਲਿਸ ਕੋਲ ਉਸ ਦੇ ਖਿਲਾਫ ਕੋਈ ਸਬੂਤ ਨਹੀਂ ਹੈ, ਜਿਸ ਕਾਰਨ ਉਹ ਕੋਈ ਚਲਾਨ ਦਾਇਰ ਨਹੀਂ ਕਰ ਸਕੇ।

ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?
ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?...
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ...
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ...
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ...
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!...
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ...
J&k News: ਜੰਗਬੰਦੀ ਤੋਂ ਬਾਅਦ, ਪਠਾਨਕੋਟ ਦਾ ਬਾਜ਼ਾਰ ਹੁਣ ਮੁੜ ਹੋਇਆ Normal!
J&k News: ਜੰਗਬੰਦੀ ਤੋਂ ਬਾਅਦ, ਪਠਾਨਕੋਟ ਦਾ ਬਾਜ਼ਾਰ ਹੁਣ ਮੁੜ ਹੋਇਆ Normal!...
ਚੰਡੀਗੜ੍ਹ ਹਵਾਈ ਅੱਡੇ ਲਈ ਐਡਵਾਈਜ਼ਰੀ ਜਾਰੀ, ਯਾਤਰੀਆਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ?, ਵੇਖੋ ਰਿਪੋਰਟ
ਚੰਡੀਗੜ੍ਹ ਹਵਾਈ ਅੱਡੇ ਲਈ ਐਡਵਾਈਜ਼ਰੀ ਜਾਰੀ, ਯਾਤਰੀਆਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ?, ਵੇਖੋ ਰਿਪੋਰਟ...
ਜੰਗਬੰਦੀ ਤੋਂ ਬਾਅਦ ਆਪ੍ਰੇਸ਼ਨ ਸਿੰਦੂਰ 'ਤੇ ਕੀ ਬੋਲੇ Rajnath Singh
ਜੰਗਬੰਦੀ ਤੋਂ ਬਾਅਦ ਆਪ੍ਰੇਸ਼ਨ ਸਿੰਦੂਰ 'ਤੇ ਕੀ ਬੋਲੇ Rajnath Singh...