ਸਰਹਿੰਦ ‘ਚ ਤੇਜ਼ ਰਫ਼ਤਾਰ ਕਾਰ ਨੇ 4 ਕਾਂਵੜੀਆਂ ਕੁਚਲਿਆ, 3 ਦੀ ਮੌਤ; ਇੱਕ ਗੰਭੀਰ ਜ਼ਖ਼ਮੀ
ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਸੜਕ ਤੇ ਦੂਰ-ਦੂਰ ਜਾ ਡਿੱਗੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਫਤਿਹਗੜ੍ਹ ਸਾਹਿਬ ‘ਚ ਸਰਹਿੰਦ-ਮੰਡੀ ਗੋਬਿੰਦਗੜ੍ਹ ਰੋਡ ‘ਤੇ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ‘ਚ ਤਿੰਨ ਕਾਂਵੜੀਆਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ, ਇਹ ਸਾਰੇ ਕਾਂਵੜੀਏ ਗੰਗੋਤਰੀ ਤੋਂ ਗੰਗਾਜਲ ਲੈ ਕੇ ਕੋਟਕਪੂਰਾ ਵਾਪਸ ਪਰਤ ਰਹੇ ਸਨ।
ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਸੜਕ ਤੇ ਦੂਰ-ਦੂਰ ਜਾ ਡਿੱਗੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਹਾਦਸੇ ‘ਚ ਮਾਰੇ ਗਏ ਕਾਂਵੜੀਆਂ ਦੀ ਪਛਾਣ ਜਗਦੀਸ਼ ਮਿੱਤਲ, ਮਹਿੰਦਰ ਪਾਲ ਤੇ ਦੀਪਕ ਕੁਮਾਰ ਵਜੋਂ ਹੋਈ ਹੈ, ਤਿੰਨੋਂ ਮ੍ਰਿਤਕ ਕੋਟਕਪੂਰਾ ਦੇ ਰਹਿਣ ਵਾਲੇ ਸਨ। ਗੰਭੀਰ ਜ਼ਖ਼ਮੀ ਦੀ ਪਛਾਣ ਮੁਕੇਸ਼ ਕੁਮਾਰ (ਵਾਸੀ ਕੋਟਕਪੂਰਾ) ਵਜੋਂ ਹੋਈ ਹੈ। ਪੁਲਿਸ ਮੁਤਾਬਕ ਹਾਦਸਾ ਰਾਤ ਕਰੀਬ 1 ਵਜੇ ਵਾਪਰਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤੇ ਹਾਦਸੇ ਦੇ ਕਾਰਨਾਂ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀ ਨੇ ਦਿੱਤੀ ਜਾਣਕਾਰੀ
ਸੜਕ ਹਾਦਸੇ ਤੇ ਕਾਂਵੜੀਆਂ ਦੀ ਮੌਤ ਬਾਰੇ ਸਹਾਇਕ ਸਬ-ਇੰਸਪੈਕਟਰ ਤਿਲਕ ਰਾਜ ਨੇ ਦੱਸਿਆ ਕਿ ਹਾਦਸਾ ਸਵੇਰੇ 1 ਵਜੇ ਦੇ ਕਰੀਬ ਵਾਪਰਿਆ ਜਦੋਂ ਗਿੱਦੜਬਾਹਾ ਤੋਂ ਫਰੀਦਕੋਟ ਆ ਰਹੇ ਇੱਕ ਵਾਹਨ ਨੂੰ ਪੈਟਰੋਲ ਪੰਪ ਦੇ ਨੇੜੇ ਇੱਕ ਹੋਰ ਵਾਹਨ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਜਗਦੀਸ਼, ਮਹਿੰਦਰ ਪਾਲ ਤੇ ਦੀਪਕ ਕੁਮਾਰ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਵਿਅਕਤੀ ਮੁਕੇਸ਼ ਕੁਮਾਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।
#WATCH | Sirhind, Punjab: On road accident and death of Kanwariyas, Asst. Sub-Inspector Tilak Raj says, “… Accident occurred at around 1 am when a vehicle coming from Giddarbaha to Faridkot was hit from behind by another vehicle near a petrol pump. Passenger, identified as pic.twitter.com/B8Q6pAjidq
— ANI (@ANI) August 9, 2026ਇਹ ਵੀ ਪੜ੍ਹੋ
ਦੋ ਕਾਂਵੜ ਸੰਘਾਂ ਨਾਲ ਗੰਗੋਤਰੀ ਗਏ ਸਨ
ਜਾਣਕਾਰੀ ਅਨੁਸਾਰ, ਇਹ ਕਾਂਵੜੀਏ ਕੋਟਕਪੂਰਾ ਤੋਂ ਦੋ ਵੱਖ-ਵੱਖ ਕਾਂਵੜ ਸੰਘਾਂ ਨਾਲ ਗੰਗੋਤਰੀ ਤੋਂ ਗੰਗਾਜਲ ਲਿਆਉਣ ਲਈ ਰਵਾਨਾ ਹੋਏ ਸਨ। ਉਹ 30 ਜੁਲਾਈ ਨੂੰ ਗੰਗੋਤਰੀ ਲਈ ਨਿਕਲੇ ਸਨ ਤੇ 10 ਅਗਸਤ, ਸੋਮਵਾਰ ਨੂੰ ਕਾਂਵੜ ਲੈ ਕੇ ਕੋਟਕਪੂਰਾ ਵਾਪਸ ਪਰਤਣਾ ਸੀ। ਕੋਟਕਪੂਰਾ ਦੇ ਪ੍ਰਾਚੀਨ ਡੇਰਾ ਦੁੱਧਾਧਾਰੀ ਤੋਂ ਸ਼ਿਵ ਤ੍ਰਿਲੋਕੀ ਨਾਥ ਕਾਂਵੜ ਸੰਘ ਤੇ ਸ੍ਰੀ ਰਾਮਬਾਗ ਮੰਦਰ ਤੋਂ ਨਿਊ ਸ਼ਿਵ ਕਾਂਵੜ ਸੰਘ ਦੇ ਜਥੇ ਗੰਗੋਤਰੀ ਲਈ ਰਵਾਨਾ ਹੋਏ ਸਨ। ਵਾਪਸੀ ਦੌਰਾਨ ਸਰਹਿੰਦ-ਮੰਡੀ ਗੋਬਿੰਦਗੜ੍ਹ ਰੋਡ ਵੇ ਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
