AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ, ਲੱਕੀ ਪਟਿਆਲ ਦੀ ਕਥਿਤ ਆਡੀਓ ਆਈ ਸਾਹਮਣੇ

ਲੱਕੀ ਪਟਿਆਲ ਦੀ ਕਥਿਤ ਆਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਇਸ ਕਤਲਕਾਂਡ ਦਾ ਜ਼ਿਕਰ ਕਰਦਾ ਹੈ ਤੇ ਇਸ ਦੇ ਨਾਲ ਹੀ ਸਿੰਗਰ ਮਨਕੀਰਤ ਔਲਖ ਨੂੰ ਧਮਕੀ ਦਿੰਦਾ ਹੈ।ਦੱਸ ਦੇਈਏ ਕਿ ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ-9 ਵਿਖੇ ਇੱਕ ਜਿੰਮ ਦੇ ਬਾਹਰ ਇੱਕ ਨੌਜਵਾਨ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਕਤਲ ਦੀ ਘਟਨਾ ਦੀ ਜ਼ਿੰਮੇਵਾਰੀ ਵੀ ਲੱਕੀ ਪਟਿਆਲ ਨੇ ਲਈ ਹੈ।

ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ, ਲੱਕੀ ਪਟਿਆਲ ਦੀ ਕਥਿਤ ਆਡੀਓ ਆਈ ਸਾਹਮਣੇ
ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ, ਲੱਕੀ ਪਟਿਆਲ ਦੀ ਕਥਿਤ ਆਡੀਓ ਆਈ ਸਾਹਮਣੇ
tv9-punjabi
| Published: 19 Mar 2026 11:09 AM IST

ਬੀਤੇ ਦਿਨ ਚੰਡੀਗੜ੍ਹ ਸੈਕਟਰ-9 ‘ਚ ਨੌਜਵਾਨ ਕਾਰੋਬਾਰੀ ਚਰਨਪ੍ਰੀਤ ਸਿੰਘ ਉਰਫ਼ ਚੀਨੀ ਕੁਬਾਹੇੜੀ ਦੇ ਕਤਲ ਕੀਤਾ ਗਿਆ ਹੈ। ਇਸ ਕਤਲ ਦੀ ਜ਼ਿੰਮੇਵਾਰੀ ਲੱਕੀ ਪਟਿਆਲ ਨੇ ਲਈ ਹੈ। ਉੱਥੇ ਹੀ, ਇਸ ਕਤਲ ਤੋਂ ਬਾਅਦ ਲੱਕੀ ਪਟਿਆਲ ਦੀ ਕਥਿਤ ਆਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਇਸ ਕਤਲਕਾਂਡ ਦਾ ਜ਼ਿਕਰ ਕਰਦਾ ਹੈ ਤੇ ਇਸ ਦੇ ਨਾਲ ਹੀ ਸਿੰਗਰ ਮਨਕੀਰਤ ਔਲਖ ਨੂੰ ਧਮਕੀ ਦਿੰਦਾ ਹੈ।

ਵਾਇਰਲ ਆਡੀਓ ‘ਚ ਕੀ ਕਿਹਾ?

ਵਾਇਰਲ ਆਡੀਓ ‘ਚ ਬੰਬੀਹਾ ਗੈਂਗ ਦਾ ਗੈਂਗਸਟਰ ਲੱਕੀ ਪਟਿਆਲ ਕਹਿ ਰਿਹਾ ਹੈ ਕਿ ਆਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜਾ ਆਹ ਚੀਨੀ ਮਾਰਿਆ ਕੁਬਾਹੇੜੀ ਵਾਲਾ ਸੈਕਟਰ-9 ਜਿੰਮ ਦੇ ਬਾਹਰ। ਇਹ ਸਾਡੇ ਐਂਟੀਆਂ ਨਾਲ ਵਰਤਦਾ ਸੀ, ਇਸ ਲਈ ਇਸ ਦਾ ਕਤਲ ਕੀਤਾ ਗਿਆ। ਹੁਣ ਕਈਆਂ ਦੇ ਮਿਰਚਾਂ ਲੜਦੀਆਂ ਹਨ ਕਿ ਨਜਾਇਜ਼ ਮਾਰ ਦਿੱਤਾ। ਜੋ ਵੀ ਇਸ ਦੇ ਨਾਲ ਕ੍ਰਾਈਮ ਦੇ ਪਾਰਟਨਰ ਸੀ, ਜੋ ਇਸ ਨਾਲ ਜ਼ਮੀਨਾਂ ਨੱਪਦੇ ਸੀ। ਉਨ੍ਹਾਂ ਨੂੰ ਦੁੱਖ ਲੱਗਾ ਹੈ। ਕੋਈ ਗੱਲ ਨਹੀਂ ਜੇ ਤੁਹਾਨੂੰ ਜ਼ਿਆਦਾ ਦੁੱਖ ਲੱਗਦਾ ਹੈ ਤਾਂ ਤੁਹਾਡਾ ਵੀ ਨੰਬਰ ਲਗਾਵਾਂਗਾ।

ਤਾਂ ਰਹਿ ਗਈ ਗੱਲ ਬਾਕੀ ਹੋਰ ਤੁਹਾਨੂੰ ਦੱਸ ਦਵਾਂ ਜੁਗਨੂੰ ਜਿਹਾ ਆਹ ਬੱਚ ਗਿਆ ਮੇਰੇ ਤੋਂ ਹੁਣ ਇਹ ਮਨਕੀਰਤ ਔਲਖ ਦੇ ਗੰਨਮੈਨਾਂ ਨਾਲ, ਉਨ੍ਹਾਂ ਦੇ ਪਿੱਛੇ ਲੁੱਕੀ ਜਾਂਦਾ। ਕਦੇ ਹੁੰਦਾ ਮੁਹਾਲੀ ਹੈ ਤੇ ਦੁਬਈ ਦੀਆਂ ਸਟੋਰੀਆਂ ਪਾਂਦਾ ਹੈ ਜੁਗਨੂੰ ਜਿਹਾ, ਤੈਨੂੰ ਤੇ ਮਨਕੀਰਤ ਨੂੰ ਮੈਂ ਇਕੱਠਿਆਂ ਨੂੰ ਮਾਰੂੰਗਾ। ਧਿਆਨ ਰੱਖਿਓ ਦੋਵੇਂ, ਆਹ ਨਾ ਸੋਚਿਓ ਕਿ ਸਟੋਰੀਆਂ ਕੋਈ ਹੋਰ ਪਾਓਗੇ, ਗੰਨਮੈਨ ਚਾਰ ਕੁ ਲੈ ਕੇ ਬੱਚ ਜਾਓਗੇ। ਜਿਸ ਦਿਨ ਵੀ ਮਾਰੇ ਦੋਵਾਂ ਨੂੰ ਇਕੱਠੇ ਹੀ ਮਾਰੂੰਗਾ।

ਚੀਨੀ ਕੁਬਾਹੇੜੀ ਦਾ ਬੀਤੇ ਦਿਨ ਕਤਲ

ਦੱਸ ਦੇਈਏ ਕਿ ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ-9 ਵਿਖੇ ਇੱਕ ਜਿੰਮ ਦੇ ਬਾਹਰ ਇੱਕ ਨੌਜਵਾਨ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਕਾਰੋਬਾਰੀ ਦੀ ਪਹਿਚਾਣ ਚਰਨਪ੍ਰੀਤ ਸਿੰਘ ਉਰਫ਼ ਚੀਨੀ ਕੁਬਾਹੇੜੀ ਵਜੋਂ ਹੋਈ ਹੈ, ਜੋ ਕਿ ਰੀਅਲ ਇਸਟੇਟ ਦਾ ਕੰਮ ਕਰਦਾ ਸੀ। ਕਤਲ ਦੀ ਘਟਨਾ ਦੀ ਜ਼ਿੰਮੇਵਾਰੀ ਲੱਕੀ ਪਟਿਆਲ ਨੇ ਲਈ ਹੈ। ਇੱਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਲੱਕੀ ਪਟਿਆਲ ਨੇ ਦਾਅਵਾ ਕੀਤਾ ਹੈ ਕਿ ਕਾਰੋਬਾਰੀ ਉਸ ਦੀ ਵਿਰੋਧੀ ਗੈਂਗ ਦਾ ਬੰਦਾ ਸੀ।

ਕਿਵੇਂ ਹੋਇਆ ਕਤਲ?

ਚੀਨੀ ਕੁਬਾਹੇੜੀ ਚੰਡੀਗੜ੍ਹ ਦੇ ਸੈਕਟਰ-9 ਦੀ ਜਿੰਮ ‘ਚ ਰੋਜ਼ਾਨਾ ਦੀ ਤਰ੍ਹਾਂ ਵਰਕਆਊਟ (ਕਸਰਤ) ਕਰਨ ਲਈ ਆਇਆ ਸੀ। ਆਪਣਾ ਵਰਕਆਊਟ ਕਰਨ ਤੋਂ ਬਾਅਦ ਜਦੋਂ ਉਹ ਆਪਣੀ ਕਾਲੀ ਫਾਰਚੂਨਰ ਕਾਰ ‘ਚ ਸਵਾਰ ਹੋ ਕੇ ਜਾਣ ਲੱਗਾ ਤਾਂ ਦੋ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਕਈ ਰਾਊਂਡ ਫਾਇਰਿੰਗ ਕੀਤੀ। ਚੀਨੀ ਕੁਬਾਹੇੜੀ ਦੇ ਕਈ ਗੋਲੀਆਂ ਲੱਗੀਆ। ਉਸ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦੀ ਮੌਤ ਹੋ ਚੁੱਕੀ ਸੀ।

ਕਤਲ ਦੀ ਜ਼ਿੰਮੇਵਾਰੀ

ਇਸ ਪੂਰੇ ਕਤਲਕਾਂਡ ਦੀ ਜ਼ਿੰਮੇਵਾਰੀ ਗੈਂਗਸਟਰ ਲੱਕੀ ਪਟਿਆਲ ਨੇ ਲਈ ਹੈ। ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਲਿਖਿਆ ਹੈ- ਅੱਜ ਜੋ ਚੰਡੀਗੜ੍ਹ ਸੈਕਟਰ-9 ‘ਚਿਮਨੀ kubareri’ ਲੀਰ ਦਾ ਮਰਡਰ ਹੋਇਆ, ਇਸ ਦੀ ਜ਼ਿੰਮੇਵਾਰੀ ਮੈਂ ਲੱਕੀ ਪਟਿਆਲ ਲੈਂਦਾ ਹਾਂ, ਇਸ ਸਾਡੇ ਐਂਟੀ ਲੀਰਾ ਦਾ ਖ਼ਬਰੀ ਸੀ ਤੇ ਉਨ੍ਹਾਂ ਨੂੰ ਫਿਰੌਤੀਆਂ ਲੈ ਕੇ ਦਿੰਦਾ ਸੀ। ਇਸ ਨੂੰ ਓਦੋਂ ਵੀ ਸਮਝਾਇਆ। ਸਾਡੇ ਹੀ ਏਰੀਏ ‘ਚ ਸਾਡੇ ਹੀ ਭਰਾਵਾਂ ਦੀਆਂ ਖ਼ਬਰਾਂ ਐਂਟੀਆਂ ਨੂੰ ਦਿੱਤੀਆਂ। ਬਾਕੀ ਜੋ ਮੁਹਾਲੀ ਗੁਰਵਿੰਦਰ ਦਾ ਮਰਡਰ ਹੋਇਆ, ਉਸ ‘ਚ ਵੀ ਇਸ ਦਾ ਹੱਥ ਸੀ, ਉਹ (ਗੁਰਵਿੰਦਰ) ਮੈਨੂੰ ਜਾਣਦਾ ਤਾਂ ਨਹੀ ਸੀ, ਪਰ ਜੇ ਸਾਡੇ ਐਂਟੀ ਕਹਿੰਦੇ ਸੀ ਅਸੀਂ ਕੰਮ ਕੀਤਾ ਤਾਂ ਕੱਲੇ ਕੱਲੇ ਨੂੰ ਭਜਾ ਭਜਾ ਕੇ ਮਾਰਾਂਗੇ।” ਟੀਵੀ9 ਪੰਜਾਬੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।

Follow Us
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...