ਸਿੰਗਰ ਅੰਗਦ ਤਲਵਾਰ ਨੇ ਮੰਗੀ ਮੁਆਫ਼ੀ, ਕਿਹਾ- ਭਵਿੱਖ ‘ਚ ਪੂਰੀ ਮਰਿਆਦਾ ਦਾ ਰੱਖਾਂਗਾ ਧਿਆਨ
ਅੰਗਦ ਤਲਵਾਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਗਾਉਣ ਕਾਰਨ ਕਿਸੇ ਸਿੱਖ ਦੀਆਂ ਭਾਵਨਾਵਾਂ ਆਹਤ ਹੋਈਆਂ ਹਨ ਤਾਂ ਉਹ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਉਹ ਅੱਗੇ ਤੋਂ ਅਜਿਹੇ ਮਾਮਲਿਆਂ 'ਚ ਪੂਰੀ ਮਰਿਆਦਾ ਦਾ ਧਿਆਨ ਰੱਖਣਗੇ।
ਜਿਮਖਾਨਾ ਕਲੱਬ ‘ਚ ਹੋਈ ਰਾਧੇ ਸ਼ਿਆਮ ਭਜਨ ਸੰਧਿਆ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਤੁਕਾਂ ਦੇ ਗਾਇਨ ਤੇ ਇਸ ਦੌਰਾਨ ਲੋਕਾਂ ਦੇ ਨੱਚਣ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਸਿੰਗਰ ਅੰਗਦ ਤਲਵਾਰ ਨੇ ਮੁਆਫ਼ੀ ਮੰਗ ਲਈ ਹੈ। ਅੰਗਦ ਤਲਵਾਰ ਗੁਰੂ ਘਰ ਵਿਖੇ ਨਤਮਸਤਕ ਹੋਏ ਤੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗੀ।
ਅੰਗਦ ਤਲਵਾਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਗਾਉਣ ਕਾਰਨ ਕਿਸੇ ਸਿੱਖ ਦੀਆਂ ਭਾਵਨਾਵਾਂ ਆਹਤ ਹੋਈਆਂ ਹਨ ਤਾਂ ਉਹ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਉਹ ਅੱਗੇ ਤੋਂ ਅਜਿਹੇ ਮਾਮਲਿਆਂ ‘ਚ ਪੂਰੀ ਮਰਿਆਦਾ ਦਾ ਧਿਆਨ ਰੱਖਣਗੇ।
View this post on Instagram
ਭਜਨ ਸੰਧਿਆ ਦੌਰਾਨ ਵੀਡੀਓ ਹੋਈ ਸੀ ਵਾਇਰਲ
ਦਰਅਸਲ, 20 ਸਤੰਬਰ ਨੂੰ ਜਿਮਖਾਨਾ ਕਲੱਬ ਵਿਖੇ ਰਾਧੇ ਸ਼ਿਆਮ ਭਜਨ ਸੰਧਿਆ ਕਰਵਾਈ ਗਈ ਸੀ। ਇਸ ਪ੍ਰੋਗਰਾਮ ਦੀ ਇੱਕ ਵੀਡੀਓ ਸਾਹਮਣੇ ਆਈ, ਜਿਸ ‘ਚ ਅੰਗਦ ਤਲਵਾਰ ਨੇ ਬਾਣੀ ਦੀਆਂ ਤੁਕਾਂ ਦੇ ਗਾਇਨ ਕੀਤਾ, ਇਸ ਦੌਰਾਨ ਲੋਕ ਗੁਰਬਾਣੀ ਗਾਇਨ ‘ਤੇ ਨੱਚਦੇ ਹੋਏ ਨਜ਼ਰ ਆਏ ਸਨ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਇਸ ‘ਤੇ ਇਤਰਾਜ਼ ਜਤਾਇਆ ਗਿਆ।
ਸਿੱਖ ਜਥੇਬੰਦੀਆਂ ਨੇ ਕੀਤੀ ਸੀ ਕਾਰਵਾਈ ਦੀ ਮੰਗ
ਮਾਮਲੇ ਨੂੰ ਲੈ ਕੇ ਸਿੱਖ ਤਾਲਮੇਲ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੱਢਾ ਵੱਲੋਂ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ। ਉਨ੍ਹਾਂ ਨੇ ਗਾਇਕ ਅੰਗਦ ਤਲਵਾਰ ਅਤੇ ਜਿਮਖਾਨਾ ਕਲੱਬ ਦੀ ਮੈਨੇਜਮੈਂਟ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਹੁਣ ਗਾਇਕ ਅੰਗਦ ਤਲਵਾਰ ਵੱਲੋਂ ਗੁਰੂ ਘਰ ਪਹੁੰਚ ਕੇ ਮੁਆਫ਼ੀ ਮੰਗਣ ਲਈ ਗਈ ਹੈ।


