ਮੂਸੇਵਾਲਾ ਕਤਲਕਾਂਡ ਦਾ ਮੁਲਜ਼ਮ ਫ਼ਰਾਰ, ਪਤਨੀ ਦੀ ਸਰਜਰੀ ਦਾ ਬਹਾਨਾ ਲਗਾ ਕੇ ਲਈ ਸੀ ਜ਼ਮਾਨਤ
Sidhu Moosewala Murder Case: ਮੂਸੇਲਵਾਲ ਕਤਲਕਾਂਡ ਮਾਮਲੇ 'ਚ ਹਥਿਆਰ ਸਪਲਾਈ ਕਰਨ ਵਾਲਾ ਮੁਲਜ਼ਮ ਸ਼ਹਿਬਾਜ਼ ਅੰਸਾਰੀ ਫ਼ਰਾਰ ਹੋ ਗਿਆ ਹੈ। ਐਨਆਈਏ ਮੁਤਾਬਕ ਅੰਸਾਰੀ ਦੀ ਲੋਕੇਸ਼ਨ ਦਾ ਪਤਾ ਨਹੀਂ ਚੱਲ ਰਿਹਾ ਹੈ। ਐਨਆਈਏ ਨੇ ਅਦਾਲਤ ਨੂੰ ਦੱਸਿਆ ਕਿ ਗਾਜ਼ੀਆਬਾਦ ਦਾ ਜੋ ਪਤਾ ਉਸ ਨੇ ਅਦਾਲਤ ਨੂੰ ਦਿੱਤਾ ਸੀ, ਉੱਥੇ ਵੀ ਉਹ ਹੁਣ ਨਹੀਂ ਰਹਿ ਰਿਹਾ।

ਸਿੱਧੂ ਮੂਸੇਲਵਾਲ ਕਤਲਕਾਂਡ ਮਾਮਲੇ ‘ਚ ਹਥਿਆਰ ਸਪਲਾਈ ਕਰਨ ਵਾਲਾ ਮੁਲਜ਼ਮ ਸ਼ਹਿਬਾਜ਼ ਅੰਸਾਰੀ ਫ਼ਰਾਰ ਹੋ ਗਿਆ ਹੈ। ਉਸ ਨੂੰ ਦਿਸੰਬਰ 2022 ‘ਚ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਫਰਵਰੀ 2023 ‘ਚ ਉਸ ਨੇ ਅਦਾਲਤ ਤੋਂ ਪਤਨੀ ਦੀ ਗਰਭ ਅਵਸਥਾ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਮੰਗੀ ਸੀ ਤੇ ਉਸ ਨੂੰ 5 ਦਿਨਾਂ ਦੀ ਅੰਤਰਿਮ ਜ਼ਮਾਨਤ ਮਿਲੀ, ਪਰ ਉਹ ਸ਼ਰਤਾਂ ਦਾ ਉਲੰਘਣ ਕਰਦੇ ਹੋਏ ਅਦਾਲਤ ‘ਚ ਪੇਸ਼ ਨਹੀਂ ਹੋਇਆ।
ਬਾਅਦ ‘ਚ ਉਸ ਨੇ ਕਈ ਵਾਰੀ ਜ਼ਮਾਨਤ ਪਟੀਸ਼ਨ ਪਾਈ, ਪਰ ਐਨਆਈਏ ਦੀਆਂ ਦਲੀਲਾਂ ਦੇ ਚੱਲਦੇ ਉਨ੍ਹਾਂ ਨੂੰ ਖਾਰਜ਼ ਕਰ ਦਿੱਤਾ ਗਿਆ। ਪਿਛਲੇ ਮਹੀਨੇ ਉਸ ਨੇ ਪਤਨੀ ਦੀ ਸਰਜਰੀ ਦਾ ਹਵਾਲਾ ਦੇ ਕੇ ਫ਼ਿਰ ਅੰਤਰਿਮ ਜ਼ਮਾਨਤ ਲਈ। ਇਸ ਵਾਰ ਉਹ ਬਾਹਰ ਆਉਂਦੇ ਹੀ ਫ਼ਰਾਰ ਹੋ ਗਿਆ।
ਅੰਸਾਰੀ ਦੀ ਲੋਕੇਸ਼ਨ ਦਾ ਪਤਾ ਨਹੀਂ ਚੱਲ ਰਿਹਾ
ਐਨਆਈਏ ਮੁਤਾਬਕ ਅੰਸਾਰੀ ਦੀ ਲੋਕੇਸ਼ਨ ਦਾ ਪਤਾ ਨਹੀਂ ਚੱਲ ਰਿਹਾ ਹੈ। ਐਨਆਈਏ ਨੇ ਅਦਾਲਤ ਨੂੰ ਦੱਸਿਆ ਕਿ ਗਾਜ਼ੀਆਬਾਦ ਦਾ ਜੋ ਪਤਾ ਉਸ ਨੇ ਅਦਾਲਤ ਨੂੰ ਦਿੱਤਾ ਸੀ, ਉੱਥੇ ਵੀ ਉਹ ਹੁਣ ਨਹੀਂ ਰਹਿ ਰਿਹਾ।
ਐਨਆਈਏ ਦੀ ਰਿਪੋਰਟ ਅਨੁਸਾਰ ਜਦੋਂ ਅੰਸਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਸ ਵਕਤ ਉਸ ਕੋਲੋਂ ਕਈ ਹਥਿਆਰ ਬਰਾਮਦ ਹੋਏ ਸਨ। ਉਹ ਲਾਰੈਂਸ ਬਿਸ਼ਨੋਈ ਗੈਂਗ ਨੂੰ ਹਥਿਆਰ ਸਪਲਾਈ ਕਰਦਾ ਸੀ ਤੇ ਹਵਾਲਾ ਦੇ ਜਰੀਏ ਲੱਖਾਂ ਰੁਪਏ ਕਮਾਉਂਦਾ ਸੀ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਜ਼ਮਾਨਤ ਦੇਣ ਵਾਲਾ ਵਿਅਕਤੀ ਵੀ ਪੈਸਿਆਂ ਦੇ ਬਦਲੇ ਉਸ ਦੀ ਗਾਰੰਟੀ ਦੇਣ ਲਈ ਤਿਆਰ ਹੋਇਆ ਸੀ।
ਪੁਲਿਸ ਤੇ ਐਨਆਈਏ ਕਰ ਰਹੀ ਤਲਾਸ਼
ਜਾਣਕਾਰੀ ਮੁਤਾਬਕ ਐਨਆਈਏ ਨੇ ਅਦਾਲਤ ‘ਚ ਅਰਜ਼ੀ ਦੇ ਕੇ 8 ਜੁਲਾਈ ਨੂੰ ਅੰਸਾਰੀ ਦੀ ਜ਼ਮਾਨਤ ਰੱਦ ਕਰਵਾ ਦਿੱਤੀ ਸੀ, ਪਰ ਨੋਟਿਸ ਮਿਲਣ ਦੇ ਬਾਵਜੂਦ ਉਹ ਅਦਾਲਤ ‘ਚ ਪੇਸ਼ ਨਹੀਂ ਹੋਇਆ। ਉਸ ਦੇ ਵਕੀਲ ਨੇ ਵੀ ਕਿਹਾ ਕਿ ਉਸ ਨੂੰ ਆਪਣੇ ਕਲਾਇੰਟ ਦੀ ਜਾਣਕਾਰੀ ਨਹੀਂ ਹੈ। ਪੁਲਿਸ ਤੇ ਐਨਆਈਏ ਉਸ ਨੂੰ ਕਾਬੂ ਕਰਨ ਲਈ ਦਬਿਸ਼ ਦੇ ਰਹੀ ਹੈ ਤੇ ਉਸ ਦੇ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।