ਅਕਾਲੀ ਦਲ ਪੁਨਰ ਸੁਰਜਿਤ ‘ਚ ਵੱਡੀ ਬਗਾਵਤ, ਝੂੰਦਾ ਦੀ ਅਗਵਾਈ ‘ਚ ਬਣਿਆ ਵੱਖਰਾ ਗੁੱਟ; ‘ਵਾਰਿਸ ਪੰਜਾਬ ਦੇ’ ਨੂੰ ਦਿੱਤਾ ਸਮਰਥਨ
ਚੰਡੀਗੜ੍ਹ ਤੋਂ ਪ੍ਰੈੱਸ ਕਾਨਫਰੰਸ ਕਰਦੇ ਹੋਏ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਪੰਥ ਤੇ ਪੰਜਾਬ ਲਈ ਅਕਾਲੀ ਰਾਜਨੀਤੀ ਦਿਸ਼ਾਹੀਣ ਹੋ ਚੁੱਕੀ ਸੀ। ਪੰਥ ਤੇ ਪੰਜਾਬ ਦੇ ਮਸਲੇ ਵਿਸਾਰ ਦਿੱਤੇ ਗਏ, ਇਸ ਕਰਕੇ ਅਕਾਲੀਆਂ, ਪੰਜਾਬੀਆਂ ਤੇ ਹੋਰਨਾਂ ਲੋਕਾਂ ਵਿਚਾਕਰ ਨਿਰਾਸ਼ਤਾ ਦਾ ਮਾਹੌਲ ਸੀ। ਸੰਗਤ ਦੀਆਂ ਭਾਵਨਾਵਾਂ ਸਨ ਕਿ ਇੱਕ ਅਜਿਹਾ ਪਲੈਟਫਾਰਮ ਰਚਿਆ ਜਾਵੇ, ਜੋ ਕਿਸਾਨੀ, ਜਵਾਨੀ, ਪੰਜਾਬ ਤੇ ਪੰਥ ਦੀ ਰਾਖੀ ਲਈ ਯਤਨਸ਼ੀਲ ਹੋਵੇ।
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜਿਤ) ‘ਚ ਬਗਾਵਤ ਹੋ ਗਈ ਹੈ। ਇਕਬਾਲ ਸਿੰਘ ਝੂੰਦਾ ਦੀ ਅਗਵਾਈ ‘ਚ 15 ਤੋਂ ਵੱਧ ਆਗੂਆਂ ਨੇ ਵੱਖਰਾ ਗੁੱਟ ਬਣਾ ਲਿਆ ਹੈ। ਇਨ੍ਹਾਂ ਆਗੂਆਂ ਨੇ ਹੁਣ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਪੂਰਨ ਤੌਰ ‘ਤੇ ਸਮਰਥਨ ਦੇਣ ਤੇ ਗੱਠਜੋੜ ਕਰਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ‘ਪੁਨਰ ਸੁਰਜੀਤ’ ਤੇ ‘ਅਕਾਲੀ ਦਲ ਵਾਰਿਸ’ ਪੰਜਾਬ ਨੇ ਗਠਜੋੜ ਕੀਤਾ ਸੀ ਤੇ ਤਾਲਮੇਲ ਕਮੇਟੀ ਬਣਾਈ ਗਈ ਸੀ। ਹਾਲਾਂਕਿ, ਇਹ ਗਠਜੋੜ ਥੋੜ੍ਹੇ ਹੀ ਸਮੇਂ ਬਾਅਦ ਟੁੱਟ ਗਿਆ ਸੀ।
ਚੰਡੀਗੜ੍ਹ ਤੋਂ ਪ੍ਰੈੱਸ ਕਾਨਫਰੰਸ ਕਰਦੇ ਹੋਏ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਪੰਥ ਤੇ ਪੰਜਾਬ ਲਈ ਅਕਾਲੀ ਰਾਜਨੀਤੀ ਦਿਸ਼ਾਹੀਣ ਹੋ ਚੁੱਕੀ ਸੀ। ਪੰਥ ਤੇ ਪੰਜਾਬ ਦੇ ਮਸਲੇ ਵਿਸਾਰ ਦਿੱਤੇ ਗਏ, ਇਸ ਕਰਕੇ ਅਕਾਲੀਆਂ, ਪੰਜਾਬੀਆਂ ਤੇ ਹੋਰਨਾਂ ਲੋਕਾਂ ਵਿਚਾਕਰ ਨਿਰਾਸ਼ਤਾ ਦਾ ਮਾਹੌਲ ਸੀ। ਸੰਗਤ ਦੀਆਂ ਭਾਵਨਾਵਾਂ ਸਨ ਕਿ ਇੱਕ ਅਜਿਹਾ ਪਲੈਟਫਾਰਮ ਰਚਿਆ ਜਾਵੇ, ਜੋ ਕਿਸਾਨੀ, ਜਵਾਨੀ, ਪੰਜਾਬ ਤੇ ਪੰਥ ਦੀ ਰਾਖੀ ਲਈ ਯਤਨਸ਼ੀਲ ਹੋਵੇ।
ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਸਮੁੱਚਾ ਖਾਲਸਾ ਪੰਥ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਹੀ ਇੱਕ ਪਲੇਟਫਾਰਮ ‘ਤੇ ਇੱਕਜੁੱਟ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪੰਥ ਨੂੰ ਮਜ਼ਬੂਤ ਕਰਨ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ, ਜਿਸ ਨਾਲ ਖਿੰਡੀਆਂ ਹੋਈਆਂ ਪੰਥਕ ਤਾਕਤਾਂ ਨੂੰ ਇੱਕ ਬੈਨਰ ਹੇਠ ਇਕੱਠਾ ਕੀਤਾ ਜਾ ਸਕੇ।
ਪ੍ਰੈੱਸ ਕਾਨਫਰੰਸ ਦੌਰਾਨ ਸਟੇਜ ‘ਤੇ ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖਾਲਸਾ, ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਮੇਤ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ। ਅੰਮ੍ਰਿਤਪਾਲ ਸੇ ਪਿਤਾ ਨੇ ਕਿਹਾ ਕਿ ਸਾਡੀ ਲੜਾਈ ਪੰਜਾਬ ਤੇ ਕੌਮ ਦੀ ਹੋਂਦ ਦੀ ਲੜਾਈ ਹੈ। ਸਾਨੂੰ ਕੁਰਸੀਆਂ ਅਹੁਦੇ ਛੱਡ ਕੇ ਲੋਕ ਹਿੱਤ ਦੇ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਚਰਨਾਂ ‘ਚ ਬੇਨਤੀ ਕਰਦੇ ਹਾਂ ਕਿ ਅਕਾਲੀ ਦਲ ਨੂੰ ਖੜ੍ਹਾ ਕਰਨਾ ਤੇ ਖੇਤਰੀ ਧਿਰ ਨੂੰ ਖੜ੍ਹਾ ਕਰਨਾ ਹੀ ਸਾਡਾ ਮਕਸਦ ਸੀ ਤੇ ਜੇਕਰ ਜਿਸ ਧਿਰ ਨੂੰ ਲੋਕ ਪ੍ਰਵਾਣ ਕਰ ਰਹੇ ਹਨ, ਤੁਸੀਂ ਵੀ ਉਸ ਦੇ ਨਾਲ ਆਓ।