ਲੁਧਿਆਣਾ ‘ਚ ਸ਼ਰਮਨਾਕ ਘਟਨਾ, ਗੁਆਂਢੀ ਨੇ ਨਾਬਾਲਗ ਲੜਕੀ ਨਾਲ ਕੀਤਾ ਜਬਰ ਜਨਾਹ

Updated On: 

05 Jul 2026 15:05 PM IST

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਪੀੜਤ ਦੇ ਪਿਤਾ ਦੇ ਬਿਆਨ ਦੇ ਆਧਾਰ 'ਤੇ, ਪੁਲਿਸ ਨੇ ਮੁਲਜ਼ਮ ਸੋਨੂੰ ਕੁਮਾਰ ਵਿਰੁੱਧ ਭਾਰਤੀ ਦੰਡਾਵਲੀ (IPC) ਦੀ ਧਾਰਾ 115(2) (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), 351(2) (ਅਪਰਾਧਿਕ ਧਮਕੀ) ਤੇ POCSO ਐਕਟ ਦੀ ਧਾਰਾ 4 ਤੇ 6 ਤਹਿਤ ਮਾਮਲਾ ਦਰਜ ਕੀਤਾ ਹੈ

ਲੁਧਿਆਣਾ ਚ ਸ਼ਰਮਨਾਕ ਘਟਨਾ, ਗੁਆਂਢੀ ਨੇ ਨਾਬਾਲਗ ਲੜਕੀ ਨਾਲ ਕੀਤਾ ਜਬਰ ਜਨਾਹ

ਲੁਧਿਆਣਾ ਦੇ ਧਾਂਦਰਾ ਰੋਡ ‘ਤੇ ਸਥਿਤ ਸਿਟੀ ਐਨਕਲੇਵ (ਮਹਿਮੂਦਪੁਰਾ) ਇਲਾਕੇ ‘ਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਕ ਗੁਆਂਢੀ ਨੇ ਮਨੁੱਖਤਾ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਗੁਆਂਢ ‘ਚ ਰਹਿਣ ਵਾਲੀ ਇੱਕ 17 ਸਾਲਾ ਲੜਕੀ ਨਾਲ ਜਿਨਸੀ ਸ਼ੋਸ਼ਣ ਕੀਤਾ। ਮੁਲਜ਼ਮ ਨੇ ਇਹ ਘਿਨਾਉਣਾ ਅਪਰਾਧ ਉਸ ਸਮੇਂ ਕੀਤਾ ਜਦੋਂ ਪੀੜਤ ਦੇ ਮਾਪੇ ਕਾਰੋਬਾਰ ਲਈ ਬਾਹਰ ਗਏ ਹੋਏ ਸਨ। ਪੀੜਤ ਪਰਿਵਾਰ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਸਦਰ ਪੁਲਿਸ ਸਟੇਸ਼ਨ ‘ਚ ਦਰਜ ਸ਼ਿਕਾਇਤ ‘ਚ ਪੀੜਤ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਗੁਆਂਢੀ ਸੋਨੂੰ ਕੁਮਾਰ ਉਨ੍ਹਾਂ ਦੀ ਗੈਰਹਾਜ਼ਰੀ ਦਾ ਫਾਇਦਾ ਉਠਾ ਰਿਹਾ ਸੀ। 29, 30 ਤੇ 31 ਮਈ ਨੂੰ ਮੁਲਜ਼ਮਾਂ ਨੇ 17 ਸਾਲਾ ਧੀ ਨੂੰ ਘਰ ‘ਚ ਇਕੱਲਾ ਪਾਇਆ ਤੇ ਉਹ ਜ਼ਬਰਦਸਤੀ ਦਾਖਲ ਹੋਏ ਤੇ ਉਸ ਦਾ ਜਿਨਸੀ ਸੋਸ਼ਣ ਕੀਤਾ। ਸਮਾਜਿਕ ਡਰ ਕਾਰਨ ਪੀੜਤਾ ਨੇ ਸ਼ੁਰੂ ‘ਚ ਆਪਣੇ ਪਰਿਵਾਰ ਨੂੰ ਕੁਝ ਨਹੀਂ ਦੱਸਿਆ। ਹਾਲਾਂਕਿ, ਜਦੋਂ ਉਸ ਦੀ ਸਿਹਤ ਵਿਗੜ ਗਈ ਤੇ ਉਸਨੇ ਹਿੰਮਤ ਇਕੱਠੀ ਕੀਤੀ ਤਾਂ ਉਸ ਨੇ ਆਪਣੇ ਮਾਪਿਆਂ ਨਾਲ ਆਪਣੀ ਔਖੀ ਘੜੀ ਸਾਂਝੀ ਕੀਤੀ।

ਇਸ ਮਾਮਲੇ ਮੁਲਜ਼ਮ ‘ਤੇ ਪੀੜਤ ਪਰਿਵਾਰ ‘ਤੇ ਹਮਲਾ ਕਰਨ ਦਾ ਇਲਜ਼ਾਮ ਲੱਗ ਰਿਹਾ ਹੈ। ਸ਼ਿਕਾਇਤ ਤੋਂ ਬਾਅਦ ਮੁਲਜ਼ਮ ਨੇ ਪੀੜਤ ਪਰਿਵਾਰ ਦੇ ਘਰ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ ਹੈ। ਇਸ ਘਟਨਾ ‘ਚ ਪੀੜਤ ਪਰਿਵਾਰ ਦੇ ਇੱਕ ਮੈਂਬਰ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਪੀੜਤ ਦੇ ਪਿਤਾ ਦੇ ਬਿਆਨ ਦੇ ਆਧਾਰ ‘ਤੇ, ਪੁਲਿਸ ਨੇ ਮੁਲਜ਼ਮ ਸੋਨੂੰ ਕੁਮਾਰ ਵਿਰੁੱਧ ਭਾਰਤੀ ਦੰਡਾਵਲੀ (IPC) ਦੀ ਧਾਰਾ 115(2) (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), 351(2) (ਅਪਰਾਧਿਕ ਧਮਕੀ) ਤੇ POCSO ਐਕਟ ਦੀ ਧਾਰਾ 4 ਤੇ 6 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Follow Us
Related Stories
ਬਾਬਾ ਫਰੀਦ ਯੂਨੀਵਰਸਟੀ ਫਰੀਦਕੋਟ ਵੱਲੋਂ ਤਿੰਨ ਰੋਜਾ ਸੈਮੂਵਰਸ-2026 ਦਾ ਆਯੋਜਨ, ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤੀ ਸ਼ਿਰਕਤ
ਪੁੱਤ ਹੈ ਵੀ ਜਾਂ ਨਹੀਂ? ‘ਸਤਲੁਜ’ ਰਿਲੀਜ਼ ਹੋਣ ਤੋਂ ਬਾਅਦ ਜਸਵੰਤ ਖਾਲੜਾ ਦਾ ਪੁਰਾਣਾ ਵੀਡੀਓ ਵਾਇਰਲ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੱਦੇ ‘ਤੇ ਇਕੱਠੀਆਂ ਹੋਈਆਂ ਨਿਹੰਗ ਸਿੰਘ ਜਥੇਬੰਦੀਆਂ, ਬੋਲੇ- ਸਿੱਖ ਪੰਥ ਕਿਸੇ ਨਾਲ ਟਕਰਾਅ ਨਹੀਂ ਚਾਹੁੰਦਾ
ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦਾ ਡਿਪਟੀ ਸੁਪਰਡੈਂਟ ਹਰਭਜਨ ਸਿੰਘ ਗ੍ਰਿਫ਼ਤਾਰ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਇਲਜ਼ਾਮ
ਪਠਾਨਕੋਟ ਪਹੁੰਚੇ ਨਾਇਬ ਸੈਣੀ, ਪਾਰਟੀ ਪ੍ਰੋਗਰਾਮਾਂ ‘ਚ ਲੈ ਰਹੇ ਹਿੱਸਾ; ਕੇਵਲ ਢਿੱਲੋਂ ਵੀ ਮੌਜੂਦ
ਗੋਲਡਨ ਟੈਂਪਲ ਹੈਰੀਟੇਜ ਸਟ੍ਰੀਟ ‘ਤੇ ਨਿਹੰਗ ਨੇ ਨੌਜਵਾਨ ਨੂੰ ਕੁੱਟਿਆ, ਰੂਮ ਲੈਣ ਲਈ ਸ਼ਰਧਾਲੂਆਂ ‘ਤੇ ਬਣਾ ਰਿਹਾ ਸੀ ਦਬਾਅ