ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੰਡੋਮ ਨਾਲ ਜਾਮ ਹੋਇਆ ਸੀਵਰੇਜ, ਇਲਾਕੇ ‘ਚ ਚੱਲ ਰਹੇ PG ‘ਤੇ ਨਰਾਜ਼ਗੀ, ਲੋਕ ਬੋਲੇ- ਚੱਲ ਰਿਹਾ ਦੇਹ ਵਪਾਰ

ਪੰਜਾਬ ਦੇ ਲੁਧਿਆਣਾ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ। ਜਿਸ ਨੂੰ ਪੜ੍ਹ ਕੇ ਤੁਸੀਂ ਕੁਝ ਪਲਾਂ ਲਈ ਹੈਰਨ ਹੋ ਜਾਵੋਗੇ। ਸ਼ਹਿਰ ਦੇ ਇੱਕ ਮੁਹੱਲੇ ਵਿੱਚ ਸੀਵਰੇਜ ਜਾਮ ਹੋਣ ਦੀ ਖ਼ਬਰ ਸਾਹਮਣੇ ਆਈ। ਜਿਸ ਤੋਂ ਬਾਅਦ ਜਦੋਂ ਸਫ਼ਾਈ ਕਰਮਚਾਰੀਆਂ ਨੇ ਸੀਵਰੇਜ ਦੇ ਢੱਕਣ ਨੂੰ ਖੋਲ੍ਹ ਕੇ ਸਾਫ਼ ਕੀਤਾ ਤਾਂ ਪਤਾ ਲੱਗਾ ਕਿ ਗਟਰ ਵਿੱਚ ਸੈਂਕੜੇ ਕੰਡੋਮ ਸੁੱਟੇ ਹੋਏ ਸਨ। ਜਿਸ ਕਾਰਨ ਸੀਵਰੇਜ ਦੀਆਂ ਲਾਈਨਾਂ ਵੀ ਬੰਦ ਹੋ ਗਈਆਂ ਹਨ।

ਕੰਡੋਮ ਨਾਲ ਜਾਮ ਹੋਇਆ ਸੀਵਰੇਜ, ਇਲਾਕੇ ‘ਚ ਚੱਲ ਰਹੇ PG ‘ਤੇ ਨਰਾਜ਼ਗੀ, ਲੋਕ ਬੋਲੇ- ਚੱਲ ਰਿਹਾ ਦੇਹ ਵਪਾਰ
Follow Us
rajinder-arora-ludhiana
| Updated On: 29 Nov 2023 13:42 PM

ਲੁਧਿਆਣਾ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਹਰ ਰੋਜ਼ ਸੀਵਰੇਜ ਜਾਮ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ ਹਨ। ਜਦੋਂ ਸਫ਼ਾਈ ਕਰਮਚਾਰੀਆਂ ਨੇ ਸੀਵਰੇਜ ਦੇ ਢੱਕਣ ਨੂੰ ਖੋਲ੍ਹ ਕੇ ਸਾਫ਼ ਕੀਤਾ ਤਾਂ ਪਤਾ ਲੱਗਾ ਕਿ ਗਟਰ ਵਿੱਚ ਸੈਂਕੜੇ ਕੰਡੋਮ ਸੁੱਟੇ ਹੋਏ ਸਨ। ਸੀਵਰੇਜ ਵਿੱਚ ਵੱਡੀ ਗਿਣਤੀ ਵਿੱਚ ਕੰਡੋਮ ਸੁੱਟੇ ਜਾਣ ਕਾਰਨ ਸੀਵਰੇਜ ਦੀਆਂ ਲਾਈਨਾਂ ਵੀ ਬੰਦ ਹੋ ਗਈਆਂ ਹਨ। ਜਿਸ ਤੇ ਮੁਹੱਲਾ ਵਾਸਿਆਂ ਨੇ ਕਾਫੀ ਇਤਰਾਜ਼ ਪ੍ਰਗਟ ਕੀਤਾ ਹੈ।

PG ‘ਚ ਰਹਿਣ ਵਾਲੇ ਨੌਜਵਾਨਾਂ ‘ਤੇ ਦੇਹ ਵਪਾਰ ਦਾ ਇਲਜ਼ਾਮ

ਲੁਧਿਆਣਾ ਦੇ ਵਾਰਡ ਨੰਬਰ 20 ਦੇ ਸੰਜੇ ਗਾਂਧੀ ਕਲੋਨੀ ਦੇ ਲੋਕਾਂ ਨੇ ਪੀਜੀ ਵਿੱਚ ਰਹਿਣ ਵਾਲੇ ਨੌਜਵਾਨ ਤੇ ਗੰਭੀਰ ਇਲਜ਼ਾਮ ਲਗਾਏ ਹਨ। ਲੋਕਾਂ ਦਾ ਕਹਿਣਾ ਹੈ ਕਿ ਹਰ ਰੋਜ ਛੋਟੀ ਉਮਰ ਦੀਆਂ ਕੁੜੀਆਂ ਪੀ.ਜੀ. ਵਿੱਚ ਆਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੂਰਾ-ਪੂਰਾ ਦਿਨ ਇੱਥੇ ਦੇਹ ਵਪਾਰ ਦਾ ਕੰਮ ਚੱਲਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਡਿਵੀਜ਼ਨ ਨੰਬਰ 7 ਨੂੰ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਪੁਲਿਸ ਮੁਲਾਜ਼ਮ ਗੇੜੇ ਮਾਰ ਕੇ ਚੱਲੀ ਜਾਂਦੀ ਹੈ । ਅੱਜ ਜਦੋਂ ਮੁਹੱਲੇ ਦਾ ਸੀਵਰੇਜ ਜਾਮ ਹੋ ਗਿਆ ਤਾਂ ਗਟਰ ਖੋਲ੍ਹਣ ਤੇ ਸਫ਼ਾਈ ਕਰਮਚਾਰੀਆਂ ਨੇ ਦੇਖੀਆ ਤੋਂ ਉਹ ਹੱਕੇ-ਬੱਕੇ ਰਹਿ ਗਏ।

ਬੱਚਿਆਂ ਦਾ ਘਰੋਂ ਨਿਕਲਣਾ ਹੋਇਆ ਔਖਾ

ਜਾਣਕਾਰੀ ਦਿੰਦਿਆਂ ਗੁਰਮੇਲ ਨੇ ਦੱਸਿਆ ਕਿ ਇਲਾਕੇ ਵਿੱਚ ਗੰਦੇ ਕੰਮ ਚੱਲ ਰਹੇ ਹਨ। ਅੱਜ ਹਾਲਾਤ ਇਹ ਬਣ ਗਏ ਹਨ ਕਿ ਸੀਵਰੇਜ ਕੰਡਮ ਨਾਲ ਭਰ ਗਿਆ ਹੈ। ਇਲਾਕੇ ਵਿੱਚ ਲੋਕ ਬੱਚਿਆਂ ਨੂੰ ਘਰੋਂ ਬਾਹਰ ਵੀ ਨਹੀਂ ਜਾਣ ਦਿੰਦੇ ਕਿਉਂਕਿ ਦੇਹ ਵਪਾਰ ਸ਼ਰੇਆਮ ਹੋ ਰਿਹਾ ਹੈ। ਇਲਾਕੇ ਦੀ ਇੱਕ ਔਰਤ ਨੇ ਪੁਲਿਸ ਤੇ ਮਿਲੀਭੁਗਤ ਦਾ ਇਲਜ਼ਾਮ ਲਾਇਆ ਹੈ।

ਮੁਹੱਲੇ ਦੀ ਇੱਕ ਔਰਤ ਮੁਤਾਬਕ ਇਲਾਕੇ ਦੇ ਪੀਜੀ ਵਿੱਚ ਰਹਿਣ ਵਾਲੇ ਲੜਕੇ ਦੇਰ ਰਾਤ ਤੱਕ ਹੰਗਾਮਾ ਕਰਦੇ ਰਹਿੰਦੇ ਹਨ। ਪੀਜੀ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਜਗ੍ਹਾ ਕਿਰਾਏ ਤੇ ਦਿੱਤੀ ਹੈ। ਜੇਕਰ ਕੋਈ ਗਲਤ ਕੰਮ ਹੋ ਰਿਹਾ ਹੈ ਤਾਂ ਤੁਰੰਤ ਪੀ.ਜੀ. ਨੂੰ ਖਾਲੀ ਕਰਵਾਇਆ ਜਾਵੇਗਾ। ਸਮਾਜ ਸੇਵੀ ਕਮਲ ਨੇ ਕਿਹਾ ਕਿ ਜੇਕਰ ਇਲਾਕੇ ਵਿੱਚ ਦੇਹ ਵਪਾਰ ਵਰਗਾ ਗੰਦਾ ਕੰਮ ਹੋ ਰਿਹਾ ਹੈ ਤਾਂ ਪੁਲਿਸ ਨੂੰ ਇਸ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ।

ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ...
ਸਿੱਧੂ ਮੂਸੇਵਾਲਾ ਤੇ ਬਣ ਰਹੀ Documentary ਤੋਂ ਖੁਸ਼ ਨਹੀਂ ਪਿਤਾ ਬਲਕੌਰ!
ਸਿੱਧੂ ਮੂਸੇਵਾਲਾ ਤੇ ਬਣ ਰਹੀ Documentary ਤੋਂ ਖੁਸ਼ ਨਹੀਂ ਪਿਤਾ ਬਲਕੌਰ!...
ਅੰਮ੍ਰਿਤਸਰ ਚ ਦੁਰਗਿਆਣਾ ਮੰਦਰ ਨੇੜਿਓਂ ਮਿਲੀ ਮਨੁੱਖੀ ਸ਼ਰੀਰ ਦੀ ਪੋਪੜੀ!
ਅੰਮ੍ਰਿਤਸਰ ਚ ਦੁਰਗਿਆਣਾ ਮੰਦਰ ਨੇੜਿਓਂ ਮਿਲੀ ਮਨੁੱਖੀ ਸ਼ਰੀਰ ਦੀ ਪੋਪੜੀ!...
ਚੋਣ ਲੜਨ ਦੇ ਫੈਸਲੇ 'ਤੇ ਬੋਲੇ ਵਰਿੰਦਰ ਸਿੰਘ ਘੁਮਣ, ਕਿਹਾ- ਹੁਣ ਨੌਜਵਾਨਾਂ ਦਾ ਅੱਗੇ ਆਉਣ ਦਾ ਸਮਾਂ
ਚੋਣ ਲੜਨ ਦੇ ਫੈਸਲੇ 'ਤੇ ਬੋਲੇ ਵਰਿੰਦਰ ਸਿੰਘ ਘੁਮਣ, ਕਿਹਾ- ਹੁਣ ਨੌਜਵਾਨਾਂ ਦਾ ਅੱਗੇ ਆਉਣ ਦਾ ਸਮਾਂ...
ਪੰਜਾਬ ਵਿੱਚ ਕੋਰੋਨਾ ਨਾਲ 69 ਸਾਲਾ ਬਜ਼ੁਰਗ ਔਰਤ ਦੀ ਮੌਤ
ਪੰਜਾਬ ਵਿੱਚ ਕੋਰੋਨਾ ਨਾਲ 69 ਸਾਲਾ ਬਜ਼ੁਰਗ ਔਰਤ ਦੀ ਮੌਤ...
ਆਸ਼ੂ ਨੂੰ ਸੰਮਨ, Amrinder Singh Raja Warring ਦਾ 'ਆਪ' ਨੂੰ ਅਲਟੀਮੇਟਮ
ਆਸ਼ੂ ਨੂੰ ਸੰਮਨ, Amrinder Singh Raja Warring ਦਾ 'ਆਪ' ਨੂੰ ਅਲਟੀਮੇਟਮ...
ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਰਦਾਸ 'ਚ ਦਿੱਤਾ ਸੰਦੇਸ਼
ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਰਦਾਸ 'ਚ ਦਿੱਤਾ ਸੰਦੇਸ਼...
Congress ਦੇ ਸਟਾਰ ਪ੍ਰਚਾਰਕਾਂ ਵਿੱਚੋਂ Navjot Singh Sidhu ਦਾ ਨਾਮ ਗਾਇਬ, ਕੀ ਹੈ ਕਾਰਨ?
Congress ਦੇ ਸਟਾਰ ਪ੍ਰਚਾਰਕਾਂ ਵਿੱਚੋਂ Navjot Singh Sidhu ਦਾ ਨਾਮ ਗਾਇਬ, ਕੀ ਹੈ ਕਾਰਨ?...
ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, Police ਨੇ ਕੱਢਿਆ ਫਲੈਗ ਮਾਰਚ
ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, Police ਨੇ ਕੱਢਿਆ ਫਲੈਗ ਮਾਰਚ...