ਗੁਰਦਾਸਪੁਰ ‘ਚ ਸਰਪੰਚ ਬਣਨ ਦਾ ਮਨਾ ਰਹੇ ਸਨ ਜਸ਼ਨ, ਕੁੱਟ-ਕੁੱਟ ਤੋੜਿਆ ਹੱਥ
ਸਰਕਾਰੀ ਹਸਪਤਾਲ ਵਿਖੇ ਪਹੁੰਚੇ ਲੜਕੇ ਦੇ ਪਿਤਾ ਰਾਜਬੀਰ ਸਿੰਘ ਅਤੇ ਪਿੰਡ ਵਾਸੀ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਰੁਧੀ ਪਾਰਟੀ ਵੱਲੋਂ ਉਨਾਂ ਦੇ ਸਿਆਸੀ ਦਬਾਅ ਰਾਹੀਂ ਉਨਾਂ ਦੇ ਕਾਗਜ ਰੱਦ ਕਰਵਾਏ ਗਏ।
ਬਟਾਲਾ ਪੁਲਿਸ ਜ਼ਿਲਾ ਦੇ ਹਲਕਾ ਫਤਿਹਗੜ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਸੇਖਵਾਂ ਚ ਉਸ ਵੇਲੇ ਮੰਦਭਾਗਾ ਭਾਣਾ ਵਾਪਰਿਆ ਹੈ। ਸਰਬ ਸੰਮਤੀ ਨਾਲ ਜਿੱਤ ਕੇ ਘਰ ਚ ਜਸ਼ਨ ਮਾਨ ਰਹੇ ਉਮੀਦਵਾਰ ਅਤੇ ਸਰਮਥਕਾਂ ਤੇ ਅਚਾਨਕ ਹਮਲਾ ਕੀਤਾ ਗਿਆ ਹੈ। ਇਸ ਤੋਂ ਇਨ੍ਹਾਂ ਨੂੰ ਗੰਭੀਰ ਸੱਟਾ ਆਈਆਂ ਹਨ।
ਬਿਨਾਂ ਮੁਕਾਬਲਾ ਜਿੱਤ ਕੇ ਪਿੰਡ ਪਹੁੰਚੀ ਨਵ ਨਿਯੁਕਤ ਸਰਪੰਚ ਸੁਖਦੀਪ ਕੌਰ ਦੇ ਪਰਿਵਾਰਕ ਮੈਂਬਰ ਅਤੇ ਸਮਰਥਕ ਜਸ਼ਨ ਮਨਾ ਰਹੇ ਸਨ। ਉਸ ਸਮੇਂ ਉਨ੍ਹਾਂ ਦਾ ਸ਼ਰੀਕੇ ਨਾਲ ਝੱਗੜਾ ਹੋ ਗਿਆ, ਜਿਸ ਦੌਰਾਨ ਇੱਕ ਨੌਜਵਾਨ ਜੋਰਾਵਰ ਸਿੰਘ ਪੁੱਤਰ ਰਾਜਬੀਰ ਸਿੰਘ ਦਾ ਗੁੱਟ ਹੀ ਵੱਢ ਦਿੱਤਾ। ਇਸ ਕਾਰਨ ਉਹ ਗੰਭੀਰ ਰੁਪ ਚ ਜਖਮੀ ਹੋ ਗਏ। ਇਸ ਨੂੰ ਫਤਿਹਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਗੰਭੀਰ ਦੇਖਦਿਆ ਉਸ ਨੂੰ ਅਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਜਦਕਿ ਉਸ ਦੇ ਦਾਦੇ ਸਰਦੂਲ ਸਿੰਘ ਨੂੰ ਵੀ ਸੱਟਾਂ ਮਾਰ ਕੇ ਜਖਮੀ ਕੀਤਾ ਗਿਆ ਹੈ।
ਸਰਕਾਰੀ ਹਸਪਤਾਲ ਵਿਖੇ ਪਹੁੰਚੇ ਲੜਕੇ ਦੇ ਪਿਤਾ ਰਾਜਬੀਰ ਸਿੰਘ ਅਤੇ ਪਿੰਡ ਵਾਸੀ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਰੁਧੀ ਪਾਰਟੀ ਵੱਲੋਂ ਉਨਾਂ ਦੇ ਸਿਆਸੀ ਦਬਾਅ ਰਾਹੀਂ ਉਨਾਂ ਦੇ ਕਾਗਜ ਰੱਦ ਕਰਵਾਏ ਗਏ। ਬੀਤੀ ਰਾਤ ਵੀ ਉਨਾਂ ਵੱਲੋਂ ਸਾਡੇ ਘਰ ਦੇ ਮੁਹਰੇ ਡੀਜੇ ਵਜਾਏ ਜਾਂਦੇ ਰਹੇ ਅਤੇ ਅੱਜ ਫਿਰ ਜੱਦੋਂ ਸਰਪੰਚ ਅਤੇ ਪਰਿਵਾਰ ਅਤੇ ਸਮਰਥਕਾਂ ਸਮੇਤ ਪਿੰਡ ਪਹੁੰਚੇ ਤਾਂ ਸਾਡੇ ਨਾਲ ਝੱਗੜਾ ਸ਼ੁਰੂ ਕਰ ਦਿੱਤਾ ਉਨਾਂ ਵਿਚੋਂ ਇੱਕ ਨੇ ਕਿਰਪਾਨ ਨਾਲ ਜੋਰਾਵਰ ਸਿੰਘ ਦਾ ਗੁਟ ਵੱਢ ਦਿੱਤਾ ਜਿਸ ਨਾਲ ਉਹ ਗੰਭੀਰ ਰੂਪਚ ਜਖਮੀ ਹੋ ਗਿਆ ਹੈ।
ਪੀੜਤ ਪਰਿਵਾਰ ਨੇ ਮੰਗ ਕਰਦਿਆਂ ਕਿਹਾ ਕਿ ਜਿਨਾਂ ਨੇ ਵੀ ਸੱਟਾਂ ਲਗਾਈਆਂ ਹਨ ਉਨਾਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਡਾਕਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਸੱਟ ਵਾਲਾ ਮਰੀਜ ਆਇਆ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਉਸ ਨੂੰ ਫਸਟਏਡ ਦੇ ਕੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਮਾਮਲਾ ਥਾਣਾ ਘਣੀਏ ਕੇ ਬਾਂਗਰ ਪਹੁੰਚਿਆ ਹੈ ਜਿੱਥੇ ਪੁਲਿਸ ਸਾਰੇ ਮਾਮਲੇ ਦੇ ਜਾਂਚ ਪੜਤਾਲ ਕਰ ਰਹੀ ਹੈ।