ਕਾਂਗਰਸੀ ਕੌਂਸਲਰ ਦੇ ਪਤੀ ਹੈਪੀ BJP ‘ਚ ਹੋਣਗੇ ਸ਼ਾਮਲ, ਰਵਨੀਤ ਬਿੱਟੂ ਕਰਨਗੇ ਸੁਆਗਤ

Updated On: 

03 Apr 2024 20:01 PM

ਰਵਨੀਤ ਬਿੱਟੂ ਦੇ ਨਾਲ ਭਾਜਪਾ ਜ਼ਿਲ੍ਹਾ ਹਾਈਕਮਾਂਡ ਵੀ ਮੌਜੂਦ ਰਹੇਗੀ। ਰੰਧਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਨੇ ਤਾਂ ਸ਼ੁਰੂਆਤ ਕਰਨੀ ਸੀ। ਇਸ ਲਈ ਬਿੱਟੂ ਦੇ ਜਾਣ ਤੋਂ ਬਾਅਦ ਹੁਣ ਉਹ ਭਾਜਪਾ 'ਚ ਸ਼ਾਮਲ ਹੋ ਕੇ ਸ਼ੁਰੂਆਤ ਕਰ ਰਹੇ ਹਨ। ਰੰਧਾਵਾ ਨੇ ਦੱਸਿਆ ਕਿ ਹੁਣ ਬਕਸੇ ਆਪਣੇ ਆਪ ਹੀ ਲੱਗ ਜਾਣਗੇ। ਉਹ ਬਿੱਟੂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ।

ਕਾਂਗਰਸੀ ਕੌਂਸਲਰ ਦੇ ਪਤੀ ਹੈਪੀ BJP ਚ ਹੋਣਗੇ ਸ਼ਾਮਲ, ਰਵਨੀਤ ਬਿੱਟੂ ਕਰਨਗੇ ਸੁਆਗਤ

ਰਵਨੀਤ ਬਿੱਟੂ

Follow Us On

ਲੁਧਿਆਣਾ ਵਿੱਚ ਕਾਂਗਰਸੀ ਕੌਂਸਲਰ ਦੇ ਪਤੀ ਹੈਪੀ ਰੰਧਾਵਾ ਆਪਣੀ ਪਤਨੀ ਕੌਂਸਲਰ ਗੁਲਸ਼ਨ ਕੌਰ ਨਾਲ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਕਾਂਗਰਸ ਤੋਂ ਭਾਜਪਾ ‘ਚ ਆਏ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਰੰਧਾਵਾ ਦੇ ਭਾਜਪਾ ‘ਚ ਸ਼ਾਮਲ ਹੋਣ ‘ਤੇ ਉਨ੍ਹਾਂ ਦਾ ਸਵਾਗਤ ਕਰਨਗੇ।

ਰਵਨੀਤ ਬਿੱਟੂ ਦੇ ਨਾਲ ਭਾਜਪਾ ਜ਼ਿਲ੍ਹਾ ਹਾਈਕਮਾਂਡ ਵੀ ਮੌਜੂਦ ਰਹੇਗੀ। ਰੰਧਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਨੇ ਤਾਂ ਸ਼ੁਰੂਆਤ ਕਰਨੀ ਸੀ। ਇਸ ਲਈ ਬਿੱਟੂ ਦੇ ਜਾਣ ਤੋਂ ਬਾਅਦ ਹੁਣ ਉਹ ਭਾਜਪਾ ‘ਚ ਸ਼ਾਮਲ ਹੋ ਕੇ ਸ਼ੁਰੂਆਤ ਕਰ ਰਹੇ ਹਨ। ਰੰਧਾਵਾ ਨੇ ਦੱਸਿਆ ਕਿ ਹੁਣ ਬਕਸੇ ਆਪਣੇ ਆਪ ਹੀ ਲੱਗ ਜਾਣਗੇ। ਉਹ ਬਿੱਟੂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ।

ਬਿੱਟੂ ਭਾਜਪਾ ‘ਚ ਹੋਏ ਸਨ ਸ਼ਾਮਲ

ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਮੰਗਲਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਨਵੀਂ ਦਿੱਲੀ ਸਥਿਤ ਭਾਜਪਾ ਦਫ਼ਤਰ ਵਿਖੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਲਈ। ਰਵਨੀਤ ਬਿੱਟੂ ਨੂੰ ਪੰਜਾਬ ਕਾਂਗਰਸ ਦਾ ਵੱਡਾ ਨੇਤਾ ਮੰਨਿਆ ਜਾਂਦਾ ਸੀ। ਉਨ੍ਹਾਂ ਨੂੰ ਰਾਹੁਲ ਗਾਂਧੀ ਦਾ ਸਮਰਥਕ ਅਤੇ ਕਰੀਬੀ ਦੋਸਤ ਵੀ ਕਿਹਾ ਜਾਂਦਾ ਰਿਹਾ ਹੈ। ਰਵਨੀਤ ਬਿੱਟੂ ਨੇ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ‘ਚ ਸ਼ਾਮਲ ਹੋ ਕੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਸੀ। ਹੁਣ ਪੰਜਾਬ ਵਿੱਚ ਬਿੱਟੂ ਦਾ ਸਮਰਥਨ ਗੁਆਉਣਾ ਕਾਂਗਰਸ ਲਈ ਮੁਸੀਬਤ ਪੈਦਾ ਕਰ ਸਕਦਾ ਹੈ।

Exit mobile version