ਰਵਨੀਤ ਬਿੱਟੂ ਦੇ ਬਿਆਨ ‘ਤੇ ਅਕਾਲੀ ਆਗੂ ਦਾ ਜਵਾਬ, ਬੋਲੇ- ਉਨ੍ਹਾਂ ਨੂੰ ਜਾਣਕਾਰੀ ਦੀ ਘਾਟ
Ravneet Bittu: ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਰਵਨੀਤ ਬਿੱਟੂ ਬੰਦੀ ਸਿੰਘਾਂ ਵਿੱਚ ਨਰਾਇਣ ਚੋੜਾ ਨੂੰ ਨਾ ਜੋੜਨ। ਇਹਨਾਂ ਦੋਵਾਂ ਦੇ ਕਿਰਦਾਰ 'ਚ ਫਰਕ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘ ਉਹ ਨੇ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ।
![ਰਵਨੀਤ ਬਿੱਟੂ ਦੇ ਬਿਆਨ ‘ਤੇ ਅਕਾਲੀ ਆਗੂ ਦਾ ਜਵਾਬ, ਬੋਲੇ- ਉਨ੍ਹਾਂ ਨੂੰ ਜਾਣਕਾਰੀ ਦੀ ਘਾਟ ਰਵਨੀਤ ਬਿੱਟੂ ਦੇ ਬਿਆਨ ‘ਤੇ ਅਕਾਲੀ ਆਗੂ ਦਾ ਜਵਾਬ, ਬੋਲੇ- ਉਨ੍ਹਾਂ ਨੂੰ ਜਾਣਕਾਰੀ ਦੀ ਘਾਟ](https://images.tv9punjabi.com/wp-content/uploads/2024/12/Ravneet-Singh-Bittu-in-Jalandhar.jpg?w=1280)
Ravneet Bittu: ਰਵਨੀਤ ਬਿੱਟੂ ਵੱਲੋਂ ਅੱਜ ਲੁਧਿਆਣਾ ਪਹੁੰਚਣ ਤੇ ਨਰਾਇਣ ਚੋੜਾ ਅਤੇ ਅਕਾਲੀ ਦਲ ਨੂੰ ਲੈ ਕੇ ਕੀਤੀ ਟਿੱਪਣੀ ਨੂੰ ਲੈ ਕੇ ਹੁਣ ਸਿਆਸਤ ਭਖ ਗਈ ਹੈ। ਇਸ ਮਾਮਲੇ ਨੂੰ ਲੈ ਕੇ ਹੁਣ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਰਵਨੀਤ ਬਿੱਟੂ ਨੂੰ ਜਵਾਬ ਦਿੰਦਿਆਂ ਕਿਹਾ ਹੈ ਕਿ ਪਹਿਲਾਂ ਉਹਨਾਂ ਨੂੰ ਆਪਣੀ ਜਾਣਕਾਰੀ ਚ ਵਾਧਾ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਪੜ੍ਹ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਕਈ ਸਾਲ ਪਹਿਲਾਂ ਨਰਾਇਣ ਚੋੜਾ ਨੇ ਕਿਹਾ ਸੀ ਕਿ ਉਹਨਾਂ ਦੀ ਲਿਸਟ ਦੇ ਵਿੱਚ ਸਭ ਤੋਂ ਉੱਤੇ ਨਾਮ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦਾ ਹੈ। ਉਹਨਾਂ ਕਿਹਾ ਕਿ ਉਦੋਂ ਬੇਅਦਬੀਆ ਨਹੀਂ ਹੋਈਆਂ ਸਨ। ਇਸ ਕਰਕੇ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਉਹਨਾਂ ਨੂੰ ਜਾਣਕਾਰੀ ਲੈ ਲੈਣੀ ਚਾਹੀਦੀ ਹੈ।
ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਰਵਨੀਤ ਬਿੱਟੂ ਬੰਦੀ ਸਿੰਘਾਂ ਵਿੱਚ ਨਰਾਇਣ ਚੋੜਾ ਨੂੰ ਨਾ ਜੋੜਨ। ਇਹਨਾਂ ਦੋਵਾਂ ਦੇ ਕਿਰਦਾਰਾਂ ‘ਚ ਫਰਕ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘ ਉਹ ਹਨ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਅਸੀਂ ਗੱਲ ਉਹਨਾਂ ਦੀ ਕਰ ਰਹੇ ਹਨ, ਨਰਾਇਣ ਚੌੜਾ ਇਨ੍ਹਾਂ ਲੋਕਾਂ ਵਿੱਚ ਸ਼ਾਮਲ ਨਹੀਂ ਹੋ ਸਕਦਾ। ਬੰਦੀ ਸਿੰਘ ਉਹ ਨੇ ਜੋ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਇੱਥੋਂ ਤੱਕ ਕਿ ਉਹ ਇਹ ਤੱਕ ਕਹਿ ਰਹੇ ਨੇ ਕਿ ਸਾਡਾ ਮਸਲਾ ਹੱਲ ਕੀਤਾ ਜਾਵੇ। ਭਾਵੇਂ ਫਾਂਸੀ ਦੇਣੀ ਹੈ ਫਾਂਸੀ ਦਿੱਤੀ ਜਾਵੇ ਪਰ ਇਨਸਾਫ ਦੇ ਵਿੱਚ ਦੇਰੀ ਨਾ ਕੀਤੀ ਜਾਵੇ।
ਰਵਨੀਤ ਬਿੱਟੂ ਨੇ ਦਿੱਤਾ ਇਹ ਬਿਆਨ
ਲੁਧਿਆਣਾ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਸੁਖਬੀਰ ਬਾਦਲ ‘ਤੇ ਹੋਏ ਹਮਲੇ ਨੂੰ ਲੈ ਕੇ ਪੁੱਛੇ ਸਵਾਲ ਨੂੰ ਲੈ ਕੇ ਉਨ੍ਹਾਂ ਨਰਾਇਣ ਚੋੜਾ ‘ਤੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਇਹ ਉਹੀ ਲੋਕ ਹਨ ਜੋ ਕਦੇ ਸਾਡੇ ‘ਤੇ ਕਾਤਲਾਨਾ ਹਮਲੇ ਕਰਦੇ ਸਨ। ਅੱਜ ਜਦੋਂ ਸੁਖਬੀਰ ਬਾਦਲ ‘ਤੇ ਹਮਲਾ ਹੋਇਆ ਹੈ ਤਾਂ ਮਜੀਠੀਏ ਨੂੰ ਪਤਾ ਲੱਗਾ ਹੈ। ਉਹਨਾਂ ਕਿਹਾ ਕਿ ਇਹ ਲੋਕ ਕਿਸੇ ਦੇ ਨਹੀਂ ਹਨ।
Note:
ਜਿਸ ਤਨ ਲਾਗੈ ਸੋ ਤਨ ਜਾਨੈ ਕੌਣ ਜਾਨੈ ਪੀੜ ਪਰਾਈ।
ਗੁਰੂ ਦੀ ਬਾਣੀ ਦੀ ਇਹ ਤੁਕ ਅੱਜ ਸਾਰੇ ਅਕਾਲੀ ਦਲ ਤੇ ਢੁੱਕ ਦੀ ਹੈ।
Badal’s hand has been bit by the ones he fed.ਇਹ ਵੀ ਪੜ੍ਹੋ
Union Minister S. Ravneet Singh Bittu has called upon the Shiromani Akali Dal (SAD) to honor Narain Singh Chaura and install
— Ravneet Singh Bittu (@RavneetBittu) December 7, 2024
ਕੇਂਦਰੀ ਮੰਤਰੀ ਨੇ ਕਿਹਾ ਕਿ ਅੱਤਵਾਦੀਆਂ ਨੂੰ ਦੱਬ ਕੇ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਅੱਤਵਾਦੀ ਜਦੋਂ ਵੀ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਡੰਗ ਮਾਰਨਗੇ ਹੀ ਮਾਰਨਗੇ। ਇਸੇ ਕਰਕੇ ਹੁਣ ਅਕਾਲੀ ਦਲ ਨੂੰ ਪਤਾ ਲੱਗ ਗਿਆ ਹੈ ਕਿ ਅਜਿਹੇ ਲੋਕ ਕਿਸੇ ਦੇ ਨਹੀਂ ਹਨ। ਉਹਨਾਂ ਕਿਹਾ ਇਹਨਾਂ ਲੋਕਾਂ ਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ। ਇਸੇ ਗੱਲ ਨੂੰ ਲੈ ਕੇ ਉਹ ਵਾਰ-ਵਾਰ ਬੋਲਦੇ ਰਹੇ ਹਨ ਅਤੇ ਅੱਜ ਚੋੜਾ ਨੇ ਵੀ ਇਹ ਸਾਬਿਤ ਵੀ ਕਰ ਦਿੱਤਾ ਹੈ।