ਮਨਰੇਗਾ ‘ਤੇ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਆਹਮੋ-ਸਾਹਮਣੇ, ਵੜਿੰਗ ਬੋਲੇ- BJP ਨੇ ਗਰੀਬਾਂ ਦੇ ਚੁੱਲ੍ਹੇ ਬੁਝਾਉਣ ਦਾ ਕੰਮ ਕੀਤਾ

Published: 

29 Dec 2025 20:39 PM IST

Raja Warring Press Conference: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਕਰ ਮਨਰੇਗਾ ਨੂੰ ਬੰਦ ਕਰਕੇ VB-G RAM G ਲੈ ਕੇ ਆਉਣ 'ਤੇ ਵਿਰੋਧ ਜਤਾਇਆ ਅਤੇ ਬੀਜੇਪੀ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਗਰੀਬਾਂ ਦੇ ਚੁੱਲ੍ਹੇ ਬੁਝਾਉਣ ਦਾ ਕੰਮ ਕੀਤਾ ਹੈ।

ਮਨਰੇਗਾ ਤੇ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਆਹਮੋ-ਸਾਹਮਣੇ, ਵੜਿੰਗ ਬੋਲੇ- BJP ਨੇ ਗਰੀਬਾਂ ਦੇ ਚੁੱਲ੍ਹੇ ਬੁਝਾਉਣ ਦਾ ਕੰਮ ਕੀਤਾ
Follow Us On

ਮਨਰੇਗਾ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਵਿਚਾਲੇ ਘਮਸਾਣ ਚੱਲ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸੋਮਵਾਰ ਨੂੰ ਲੁਧਿਆਣਾ ਵਿੱਚ ਆਹਮੋ-ਸਾਹਮਣੇ ਹੋਏ। ਰਾਜਾ ਵੜਿੰਗ ਨੇ ਭਾਜਪਾ ‘ਤੇ ਮਨਰੇਗਾ ਨੂੰ ਬੰਦ ਕਰਨ ਦੇ ਗੰਭੀਰ ਇਲਜ਼ਾਮ ਲਗਾਏ, ਜਦੋਂ ਕਿ ਰਵਨੀਤ ਸਿੰਘ ਬਿੱਟੂ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਕਾਂਗਰਸ ਨੇ ਜੋ ਚੋਰ ਮੋਰੀਆਂ ਛੱਡੀਆਂ ਸਨ ਉਹ ਬੰਦ ਕਰਵਾਈਆਂ ਹਨ।

ਮਨਰੇਗਾ ਨੂੰ ਬੰਦ ਕਰਕੇ VB-G RAM G ਲੈ ਕੇ ਆਉਣ ‘ਤੇ ਵਿਰੋਧ

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਕਰ ਮਨਰੇਗਾ ਨੂੰ ਬੰਦ ਕਰਕੇ VB-G RAM G ਲੈ ਕੇ ਆਉਣ ‘ਤੇ ਵਿਰੋਧ ਜਤਾਇਆ ਅਤੇ ਬੀਜੇਪੀ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਗਰੀਬਾਂ ਦੇ ਚੁੱਲ੍ਹੇ ਬੁਝਾਉਣ ਦਾ ਕੰਮ ਕੀਤਾ ਹੈ।

ਰਵਨੀਤ ਸਿੰਘ ਬਿੱਟੂ ਵੀ ਲੁਧਿਆਣਾ ਪਹੁੰਚੇ ਅਤੇ ਉਨ੍ਹਾਂ ਨੇ ਰਾਜਾ ਵੜਿੰਗ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਗੁਰਦੇਵ ਸ਼ਰਮਾ ਦੇਬੀ ਦੇ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਰਵਨੀਤ ਸਿੰਘ ਬਿੱਟੂ ਨੂੰ ਜਵਾਬ ਦਿੰਦੀਆਂ ਕਿਹਾ ਕਿ ਨਵੇਂ ਕਾਨੂੰਨਾਂ ਨਾਲ ਗਰੀਬਾਂ ਦਾ ਚੁੱਲ੍ਹਾ ਹੋਰ ਬਲੇਗਾ ਅਤੇ ਕਰਪਸ਼ਨ ਦੀ ਚੋਰ ਮੋਰੀਆਂ ਵੀ ਬੰਦ ਹੋ ਜਾਣਗੀਆਂ।

ਕਾਂਗਰਸ ਨੇ ਮਨਰੇਗਾ ਨੂੰ ਬਣਾਇਆ ਸੀ ਭ੍ਰਿਸ਼ਟਾਚਾਰ ਦਾ ਅੱਡਾ

ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਮਨਰੇਗਾ ਸਕੀਮ ਨੂੰ ਭ੍ਰਿਸ਼ਟਾਚਾਰ ਦੇ ਅੱਡੇ ਵਿੱਚ ਬਦਲ ਦਿੱਤਾ ਸੀ। ਲੋਕਾਂ ਨੂੰ ਕੰਮ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਕੁਝ ਲੋਕਾਂ ਨੇ ਪੈਸੇ ਜੇਬਾਂ ਵਿੱਚ ਪਾ ਲਏ ਸਨ। ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਮਨਰੇਗਾ ਵਿੱਚ ਵੱਡੇ ਬਦਲਾਅ ਕੀਤੇ ਗਏ। ਇਸ ਨੂੰ ਵਾਪਸ ਪਟੜੀ ‘ਤੇ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਨੇ ਹੁਣ ਚੋਰੀ ਅਤੇ ਭ੍ਰਿਸ਼ਟਾਚਾਰ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਭਗਵਾਨ ਦੇ ਨਾਮ ‘ਤੇ ਵੀ ਇਤਰਾਜ਼ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਵਿੱਚ ਰਾਮ ਦੇ ਨਾਮ ਨੂੰ ਸ਼ਾਮਲ ਕਰਨਾ ਵੀ ਉਨ੍ਹਾਂ ਨੂੰ ਫਿਰਕੂ ਜਾਪਦਾ ਹੈ। ਬਿੱਟੂ ਨੇ ਕਿਹਾ ਕਿ ਭਾਜਪਾ ਲੋਕਾਂ ਨੂੰ ਇਸ ਕਾਨੂੰਨ ਦੇ ਫਾਇਦਿਆਂ ਬਾਰੇ ਜਾਗਰੂਕ ਕਰੇਗੀ ਅਤੇ ਇੱਕ ਵਾਰ ਇਹ ਪੂਰੀ ਤਰ੍ਹਾਂ ਲਾਗੂ ਹੋ ਜਾਣ ‘ਤੇ, ਲੋਕ ਨੂੰ ਇਸ ਦੇ ਫਾਇਦੇ ਦੇਖਣਾ ਸ਼ੁਰੂ ਹੋਣਗੇ।

ਮਨਰੇਗਾ ਨਾਲ ਹੋਰ ਬਲੇਗਾ ਗਰੀਬਾਂ ਦਾ ਚੁੱਲ੍ਹਾ- ਰਾਜਾ ਵੜਿੰਗ

ਲੁਧਿਆਣਾ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਨਰੇਗਾ ‘ਤੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਭਰ ਵਿੱਚ ਮਨਰੇਗਾ ਲਈ ਲੜੇਗੀ। ਇਸ ਨਾਲ ਗਰੀਬਾਂ ਦੇ ਘਰਾਂ ਦਾ ਚੁੱਲ੍ਹਾ ਬਲਦਾ ਹੈ। ਉਨ੍ਹਾਂ ਨੇ ਕਿਹਾ ਕਿ ਪੇਂਡੂ ਵਿਕਾਸ ਦੀ ਦੇਣ ਵੀ ਮਨਰੇਗਾ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਮਨਰੇਗਾ ਯੋਜਨਾ ਨੂੰ ਬੰਦ ਕਰਨ ਜਾ ਰਹੀ ਹੈ। ਡਾ. ਮਨਮੋਹਨ ਸਿੰਘ ਦਾ ਦ੍ਰਿਸ਼ਟੀਕੋਣ ਸਮਾਜ ਦੇ ਹਰ ਵਰਗ ਨੂੰ ਕੰਮ ਦੇਣਾ ਸੀ ਅਤੇ ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਨੇ 20 ਸਾਲ ਪਹਿਲਾਂ ਇਸ ਨੂੰ ਪੇਸ਼ ਕੀਤਾ ਸੀ। ਭਾਜਪਾ ਸਿਰਫ਼ ਨਾਮ ਬਦਲ ਰਹੀ ਹੈ ਅਤੇ ਆਪਣਾ ਲੇਬਲ ਲਗਾ ਰਹੀ ਹੈ। ਉਨ੍ਹਾਂ ਨੇ ਇਸ ਯੋਜਨਾ ਵਿੱਚ ਭਗਵਾਨ ਰਾਮ ਦਾ ਨਾਮ ਵੀ ਜੋੜ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਹੁਣ ਮੰਦਰਾਂ ਅਤੇ ਧਰਮ ਨੂੰ ਰਾਜਨੀਤੀ ਵਿੱਚ ਲਿਆ ਰਹੀ ਹੈ। ਉਹ ਰਾਜਨੀਤਿਕ ਉਦੇਸ਼ਾਂ ਲਈ ਰਾਮ ਦੇ ਨਾਮ ਦੀ ਵਰਤੋਂ ਕਰ ਰਹੇ ਹਨ। ਭਾਜਪਾ ਨੇ ਮਹਾਤਮਾ ਗਾਂਧੀ ਦਾ ਅਪਮਾਨ ਕੀਤਾ ਹੈ ਅਤੇ ਆਰਐਸਐਸ ਦੀ ਵਿਚਾਰਧਾਰਾ ਨੂੰ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 8 ਜਨਵਰੀ ਨੂੰ ਉਹ ਗੁਰਦਾਸਪੁਰ ਤੋਂ ਮਨਰੇਗਾ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਨਗੇ।