CM ਮਾਨ ਦਾ 328 ਸਰੂਪਾਂ ਦੇ ਮਾਮਲੇ ‘ਚ ਵੱਡਾ ਬਿਆਨ, SGPC ‘ਤੇ ਚੁੱਕੇ ਸਵਾਲ, ਜਤਾਈ ਚਿੰਤਾ

Updated On: 

29 Dec 2025 16:07 PM IST

CM Bhagwant Singh Mann Press Conference: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੀ ਗਿਣਤੀ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ 6-7 ਸਾਲਾਂ ਤੋਂ ਇਸ ਦੁਖਦਾਈ ਘਟਨਾ 'ਤੇ ਰੋਸ ਜਾਹਿਰ ਕੀਤਾ ਜਾ ਰਿਹਾ ਹੈ। ਸੀਐਮ ਮਾਨ ਨੇ ਕਿਹਾ ਕਿ ਅਸੀਂ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਨੇ ਕਿਹਾ ਕਿ ਐਸਜੀਪੀਸੀ ਨੂੰ ਜਾਂਚ ਵਿੱਚ ਸਹਿਯੋਗ ਕਰਨਾ ਚਾਹਿਦਾ ਹੈ।

CM ਮਾਨ ਦਾ 328 ਸਰੂਪਾਂ ਦੇ ਮਾਮਲੇ ਚ ਵੱਡਾ ਬਿਆਨ, SGPC ਤੇ ਚੁੱਕੇ ਸਵਾਲ, ਜਤਾਈ ਚਿੰਤਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੋਰੀ ਹੋਏ 328 ਸਰੂਪਾਂ ਦੇ ਮਾਮਲੇ ‘ਚ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਉਨ੍ਹਾਂ 328 ਚੋਰੀ ਹੋਏ ਸਰੂਪਾਂ ਬਾਰੇ ਬੋਲਦਿਆਂ ਕਿਹਾ ਕਿ ਪੰਥਕ ਜੱਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਨੇ ਸਾਡੇ ਤੱਕ ਵੀ ਸੁਨੇਹੇ ਪਹੁੰਚਾਏ ਕਿ ਇਹ ਸਰੂਪ ਕਿੱਥੇ ਹਨ, ਇਸ ਦੀ ਜਾਂਚ ਕਰਵਾਈ ਜਾਵੇ। ਪਿਛਲੇ ਦਿਨੀਂ ਸੰਤ ਸਮਾਜ ਦੀਆਂ ਬਹੁਤ ਸਾਰੀਆਂ ਜੱਥੇਬੰਦੀਆਂ ਵਲੋਂ ਇਕੱਤਰਤਾ ਕਰਕੇ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ।

ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਇਸ ਨੂੰ ਲੈ ਕੇ ਇਸ SIT ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਵਧੀਆ ਤਰੀਕੇ ਨਾਲ ਇਸ ਦੀ ਜਾਂਚ ਹੋ ਸਕੇ ਕਿ ਇਸ ਘਟਨਾ ਲਈ ਕੌਣ-ਕੌਣ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਹੁਣ ਅਚਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੈੱਸ ਕਾਰਨਫਰੰਸ ਕਰਨ ਲੱਗ ਪਈ ਕਿ ਇਹ ਤਾਂ ਪੈਸੇ ਦੇ ਘੁਟਾਲੇ ਦੀ ਗੱਲ ਹੈ। ਇਸ ਤਰ੍ਹਾਂ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਤੋਂ ਪੱਲਾ ਹੀ ਝਾੜ ਲਿਆ।

SGPC ਦਾ ਮਤਾ- ਘਟਦੇ ਸਰੂਪਾਂ ਦੀ ਰਿਕਵਰੀ ਲਈ ਪੈਰਵੀ ਹੋਵੇ- ਸੀਐਮ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਨੂੰ ਲੈ ਕੇ ਸੰਗਤ ‘ਚ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਗਏ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਮੇਟੀ ਦੇ ਪ੍ਰਧਾਨ ਨੇ ਮੰਨਿਆ ਹੈ ਕਿ 10-20 ਘਪਲੇ ਤਾਂ ਰੋਜ਼ ਹੀ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ SGPC ਦੀ ਅੰਤਰਿੰਗ ਕਮੇਟੀ ਦੇ ਮਤੇ ਹਨ। ਕਮੇਟੀ ਨੇ ਮੰਨਿਆ ਹੈ ਕਿ ਸਰੂਪ ਘਟੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਕਮੇਟੀ ਨੇ ਕਿਹਾ ਸੀ ਕਿ ਇਨ੍ਹਾਂ ਘਟਦੇ ਸਰੂਪਾਂ ਦੀ ਰਿਕਵਰੀ ਲਈ ਪੈਰਵੀ ਕੀਤੀ ਜਾਵੇ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇਸ ਮਾਮਲੇ ‘ਚ ਕਾਨੂੰਨੀ ਕਾਰਵਾਈ ਕਰਵਾਉਣ ਲਈ ਤਿਆਰ ਸਨ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਰਿਕਾਰਡ ‘ਚ ਵਾਰ-ਵਾਰ ਛੇੜਛਾੜ ਕੀਤੀ ਗਈ।

SGPC ਨੇ ਮਤੇ ਰੱਦ ਕੀਤੇ- ਮੁੱਖ ਮੰਤਰੀ ਮਾਨ

ਮੁੱਖ ਮੰਤਰੀ ਨੇ ਕਿਹਾ ਕਿ ਸਤਿੰਦਰ ਸਿੰਘ ਕੋਹਲੀ ਦੀ ਚਾਰਟਰਡ ਅਕਾਊਂਟੈਂਟ ਦੀ ਭੂਮਿਕਾ ‘ਤੇ ਵੱਡੇ ਸਵਾਲ ਖੜ੍ਹੇ ਹੁੰਦੇ ਹਨ ਅਤੇ ਕੋਹਲੀ ਨੂੰ ਸ਼੍ਰੋਮਣੀ ਕਮੇਟੀ ਵਲੋਂ ਕਰੋੜਾਂ ਰੁਪਏ ਦੀ ਤਨਖ਼ਾਹ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਕੋਹਲੀ ਸੁਖਬੀਰ ਬਾਦਲ ਦਾ ਕੰਮ ਵੀ ਦੇਖਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਚੋਰੀ ਹੋਏ ਸਰੂਪਾਂ ਦੇ ਮਾਮਲੇ ਸਬੰਧੀ ਐੱਸ. ਜੀ. ਪੀ. ਸੀ. ਵਲੋਂ ਕਾਨੂੰਨੀ ਕਾਰਵਾਈ ਲਈ ਮਤੇ ਪਾਏ ਗਏ, ਫਿਰ ਫਸਣ ਦੇ ਡਰ ਤੋਂ ਸਾਰੇ ਮਤੇ ਰੱਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨਾਲ ਕੋਈ ਲੈਣ-ਦੇਣ ਨਹੀਂ ਹੈ। ਹੁਣ ਇਨ੍ਹਾਂ ਨੂੰ ਡਰ ਹੈ ਕਿ ਐੱਸ. ਆਈ. ਟੀ. ਇਨ੍ਹਾਂ ਕੋਲੋਂ ਪੁੱਛਗਿੱਛ ਕਰੇਗੀ। ਇਨ੍ਹਾਂ ਨੂੰ ਪੁੱਛਗਿੱਛ ‘ਚ ਕੱਚੇ ਚਿੱਠੇ ਖੁੱਲ੍ਹਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਠਪੁਤਲੀ ਦੀ ਤਰ੍ਹਾਂ ਚਲਾਇਆ ਜਾ ਰਿਹਾ ਹੈ।

Related Stories
ਪੰਜਾਬ ‘ਚ ਡਿਜੀਟਲ ਅਰੈਸਟ ਮਾਮਲਿਆਂ ਵਿੱਚ ਵਾਧਾ, ਹਾਈ-ਪ੍ਰੋਫਾਈਲ ਕੇਸਾਂ ਨੇ ਵਧਾਈ ਚਿੰਤਾ
ਹੁਸ਼ਿਆਰਪੁਰ ਵਿੱਚ ਨਵੀਂ ਸਬ-ਤਹਿਸੀਲ ਬਣਾਉਣ ਨੂੰ ਪ੍ਰਵਾਨਗੀ: ਬਨੂੜ ਸਬ-ਤਹਿਸੀਲ ਹੋਵੇਗੀ ਅਪਗ੍ਰੇਡ, ਜਾਣੋ ਪੰਜਾਬ ਕੈਬਨਿਟ ਦੇ ਹੋਰ ਫੈਸਲੇ
ਮਨਰੇਗਾ ‘ਚ ਸੋਧਾਂ ਖਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ, 200 ਦਿਨ ਰੁਜ਼ਗਾਰ ਤੇ 700 ਰੁਪਏ ਦਿਹਾੜੀ ਦੀ ਮੰਗ; ਫੂਕੀ ਸਰਕਾਰ ਦੀ ਅਰਥੀ
ਜਲੰਧਰ: ਚੋਰ ਚੁੱਕ ਰਹੇ ਧੁੰਦਾਂ ਦਾ ਫਾਇਦਾ, ਕਰੀਬ 12 ਜਾਣਿਆਂ ਨੇ ਸੁਨਿਆਰੇ ਦੀ ਦੁਕਾਨ ਤੋਂ ਕੀਤੀ 80 ਲੱਖ ਦੀ ਚੋਰੀ, Video
ਲੁਧਿਆਣਾ: ਜਬਰ-ਜਨਾਹ ਦੀ ਪੀੜਤਾ ਨੇ ਖੁਦ ਹੀ ਬਣਾ ਲਿਆ ਮੁਲਜ਼ਮ ਦਾ ਫਰਜ਼ੀ ਅਕਾਊਂਟ, ਕਰਦੀ ਰਹੀ ਤਸਵੀਰਾਂ ਪੋਸਟ; ਹੁਣ ਖੁਦ ਹੀ ਜਾਂਚ ‘ਚ ਫਸੀ
ਨਾਅਰੇ ਸਵਦੇਸ਼ੀ ਦੇ… ਤੇ ਕੰਮ ਈਸਟ ਇੰਡੀਆ ਕੰਪਨੀ ਵਾਲੇ, ਸਪੀਕਰ ਸੰਧਵਾਂ ਨੇ FTA ਨੂੰ ਲੈ ਕੇ ਅਜਿਹਾ ਕਿਉਂ ਕਿਹਾ?