ਜਲੰਧਰ: ਚੋਰ ਚੁੱਕ ਰਹੇ ਧੁੰਦਾਂ ਦਾ ਫਾਇਦਾ, ਕਰੀਬ 12 ਜਾਣਿਆਂ ਨੇ ਸੁਨਿਆਰੇ ਦੀ ਦੁਕਾਨ ਤੋਂ ਕੀਤੀ 80 ਲੱਖ ਦੀ ਚੋਰੀ, Video
ਸੀਸੀਟੀਵੀ ਫੁਟੇਜ 'ਚ ਛੇ ਤੋਂ ਸੱਤ ਚੋਰ ਸੱਬਲ ਲੈ ਕੇ ਦੁਕਾਨ ਵਿੱਚ ਦਾਖਲ ਹੋਏ ਦਿਖਾਈ ਦੇ ਰਹੇ ਹਨ, ਜਦੋਂ ਕਿ ਬਾਕੀ ਚੋਰ ਬਾਹਰ ਖੜ੍ਹੇ ਹੋ ਕੇ ਨਿਗਰਾਨੀ ਕਰ ਰਹੇ ਹਨ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬੱਬਰ ਜਵੈਲਰਜ਼ ਦੇ ਮਾਲਕ ਸੋਨੂੰ ਬੱਬਰ ਨੇ ਦੱਸਿਆ ਕਿ ਚੋਰ ਦੁਕਾਨ ਤੋਂ 25 ਕਿੱਲੋਤੇ ਛੇ ਤੋਲੇ ਸੋਨਾ ਲੈ ਗਏ। ਪੀੜਤ ਦੁਕਾਨਦਾਰ ਦੇ ਅਨੁਸਾਰ, ਦੁਕਾਨ ਤੋਂ ਸਾਰੀਆਂ ਚੀਜ਼ਾ ਮਿਲਾ ਕੇ ਕੁੱਲ 80 ਲੱਖ ਰੁਪਏ ਦਾ ਸਾਮਾਨ ਚੋਰੀ ਹੋ ਗਿਆ।
ਚੋਰ ਚੁੱਕ ਰਹੇ ਧੁੰਦਾਂ ਦਾ ਫਾਇਦਾ, ਜਲੰਧਰ 'ਚ ਕਰੀਬ 12 ਜਾਣਿਆਂ ਨੇ ਕੀਤੀ 80 ਲੱਖ ਦੀ ਚੋਰੀ, Video
ਸੰਘਣੀ ਧੁੰਦ ਤੇ ਕੋਹਰੇ ਦਾ ਫਾਇਦਾ ਉਠਾਉਂਦੇ ਹੋਏ ਪੰਜਾਬ ‘ਚ ਡਕੈਤੀਆਂ ਤੇ ਚੋਰੀਆਂ ਵਧ ਰਹੀਆਂ ਹਨ। ਹਾਲ ਹੀ ‘ਚ ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ‘ਚ ਬੱਬਰ ਜਵੈਲਰਜ਼ ਦੁਕਾਨ ‘ਤੇ ਚੋਰੀ ਦੀ ਇੱਕ ਘਟਨਾ ਵਾਪਰੀ ਹੈ। ਇੱਕ ਦਰਜਨ ਲੁਟੇਰੇ ਦੁਕਾਨ ਦਾ ਤਾਲਾ ਸੱਬਲ ਨਾਲ ਤੋੜ੍ਹ ਕੇ ਵੱਡੀ ਮਾਤਰਾ ‘ਚ ਗਹਿਣੇ ਚੋਰੀ ਕਰ ਕੇ ਫ਼ਰਾਰ ਹੋ ਗਏ। ਇਹ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ।
ਸੀਸੀਟੀਵੀ ਫੁਟੇਜ ‘ਚ ਛੇ ਤੋਂ ਸੱਤ ਚੋਰ ਸੱਬਲ ਲੈ ਕੇ ਦੁਕਾਨ ‘ਚ ਦਾਖਲ ਹੋਏ ਦਿਖਾਈ ਦੇ ਰਹੇ ਹਨ, ਜਦੋਂ ਕਿ ਬਾਕੀ ਚੋਰ ਬਾਹਰ ਖੜ੍ਹੇ ਹੋ ਕੇ ਨਿਗਰਾਨੀ ਕਰ ਰਹੇ ਹਨ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬੱਬਰ ਜਵੈਲਰਜ਼ ਦੇ ਮਾਲਕ ਸੋਨੂੰ ਬੱਬਰ ਨੇ ਦੱਸਿਆ ਕਿ ਚੋਰ ਦੁਕਾਨ ਤੋਂ 25 ਕਿੱਲੋਤੇ ਛੇ ਤੋਲੇ ਸੋਨਾ ਲੈ ਗਏ। ਪੀੜਤ ਦੁਕਾਨਦਾਰ ਦੇ ਅਨੁਸਾਰ, ਦੁਕਾਨ ਤੋਂ ਸਾਰੀਆਂ ਚੀਜ਼ਾ ਮਿਲਾ ਕੇ ਕੁੱਲ 80 ਲੱਖ ਰੁਪਏ ਦਾ ਸਾਮਾਨ ਚੋਰੀ ਹੋ ਗਿਆ।
ਜਦੋਂ ਦੁਕਾਨ ਦੇ ਮਾਲਕ ਨੂੰ ਸਵੇਰੇ ਘਟਨਾ ਦਾ ਪਤਾ ਲੱਗਾ ਤਾਂ ਉਹ ਦ੍ਰਿਸ਼ ਦੇਖ ਕੇ ਹੈਰਾਨ ਰਹਿ ਗਿਆ। ਦੁਕਾਨ ‘ਚ ਸਾਮਾਨ ਖਿੰਡਿਆ ਹੋਇਆ ਸੀ ਤੇ ਗਹਿਣਿਆਂ ਦੀਆਂ ਸ਼ੈਲਫਾਂ ਖਾਲੀ ਸਨ। ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ। ਪੁਲਿਸ ਸਟੇਸ਼ਨ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਦੁਕਾਨ ਦੀ ਪੂਰੀ ਜਾਂਚ ਕੀਤੀ। ਪੁਲਿਸ ਨੇ ਦੁਕਾਨ ‘ਚ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ‘ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਈ ਚੋਰ ‘ਚ ਦਾਖਲ ਹੁੰਦੇ ਹਨ, ਚੋਰੀ ਕਰਦੇ ਹਨ ਤੇ ਥੋੜ੍ਹੇ ਸਮੇਂ ‘ਚ ਫ਼ਰਾਰ ਹੋ ਜਾਂਦੇ।
ਫੁਟੇਜ ਦੇ ਆਧਾਰ ‘ਤੇ, ਪੁਲਿਸ ਮੁਲਜ਼ਮਾਂ ਦੀ ਗਿਣਤੀ, ਉਨ੍ਹਾਂ ਦੇ ਦਾਖਲੇ ਤੇ ਫ਼ਰਾਰ ਹੋਣ ਦੇ ਰਸਤੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ੁਰੂਆਤੀ ਜਾਂਚ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਅਪਰਾਧੀਆਂ ਨੂੰ ਦੁਕਾਨ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ
ਸੀਸੀਟੀਵੀ ਫੁਟੇਜ ਤੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰ ਲਈ ਜਾਵੇਗੀ। ਪੁਲਿਸ ਨੇ ਆਲੇ ਦੁਆਲੇ ਦੇ ਇਲਾਕੇ ‘ਚ ਲੱਗੇ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਤੇ ਜਾਂਚ ਜਾਰੀ ਹੈ।
