ਵਿਧਾਨਸਭਾ ਦੀ ਕਾਰਵਾਈ ਨੂੰ ਲੈ ਕੇ ਗੰਭੀਰ ਨਹੀਂ ਕਾਂਗਰਸ, CM ਮਾਨ ਦਾ ਵਿਰੋਧੀਆਂ ‘ਤੇ ਨਿਸ਼ਾਨਾ

Updated On: 

11 Mar 2026 20:39 PM IST

CM Bhagwant Singh Mann on Congress: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਨਸਭਾ ਦੀ ਕਾਰਵਾਈ ਨੂੰ ਲੈ ਕੇ ਵਿਰਧੀ ਧਿਰ ਗੰਭੀਰ ਨਹੀਂ ਹੈ। ਇਹ ਸਿਰਫ ਕੁਰਸੀ ਨੂੰ ਲੈ ਕੇ ਹੀ ਗੰਭੀਰ ਹਨ।

ਵਿਧਾਨਸਭਾ ਦੀ ਕਾਰਵਾਈ ਨੂੰ ਲੈ ਕੇ ਗੰਭੀਰ ਨਹੀਂ ਕਾਂਗਰਸ, CM ਮਾਨ ਦਾ ਵਿਰੋਧੀਆਂ ਤੇ ਨਿਸ਼ਾਨਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿਧਾਨਸਭਾ ਦੀ ਕਾਰਵਾਈ ਦੌਰਾਨ ਸਦਨ ਨੂੁੰ ਸੰਬੋਧਨ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ 2026- 2027 ਦੇ ਬਜਟ ਨੂੰ ਲੈ ਕੇ ਧੰਨਵਾਦ ਕੀਤਾ। ਇਸ ਦੌਰਾਨ ਸੀਐਮ ਮਾਨ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਬਜਟ ਇਜਲਾਸ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਉਮੀਦ ਸੀ ਕਿ ਇਸ ਬਹਿਸ ਵਿੱਚ ਵਿਰੋਧੀ ਪਾਰਟੀ ਸ਼ਾਮਲ ਹੁੰਦੀ। ਜੋ ਉਨ੍ਹਾਂ ਨੂੰ ਬਜਟ ਦੇ ਵਿੱਚ ਇਲਾਕੇ ਦੀਆਂ ਕੰਮਿਆਂ ਜਾਂ ਇਲਾਕੇ ਦੇ ਕੰਮਾਂ ਦੀ ਕੋਈ ਚਿੰਤਾ ਹੁੰਦੀ ਤਾਂ ਉਹ ਇਸ ਨੂੰ ਨੋਟ ਕਰਵਾਉਂਦੇ ਪਰਵਿਧਾਨਸਭਾ ਦੀ ਕਾਰਵਾਈ ਨੂੰ ਲੈ ਕੇ ਵਿਰਧੀ ਧਿਰ ਗੰਭੀਰ ਨਹੀਂ ਹੈ। ਇਹ ਸਿਰਫ ਕੁਰਸੀ ਨੂੰ ਲੈ ਕੇ ਹੀ ਗੰਭੀਰ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਕਾਟੋ-ਕਲੇਸ਼ ਮੁਕਣ ਵਿੱਚ ਨਹੀਂ ਆਉਂਦਾ ਹੈ। ਇਸ ਦੌਰਾਨ ਸੀਐਮ ਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਇਨ੍ਹਾਂ ਦੇ ਮੰਤਰੀ ਮਹਿਕਮੇ ਨਹੀਂ ਸੰਭਾਲ ਸਕਦੇ ਸੀ।

ਖ਼ਬਰ ਅਪਡੇਟ ਹੋ ਰਹੀ ਹੈ…

Follow Us