ਫਿਰੋਜ਼ਪੁਰ: ਪੰਜਾਬ ਦੇ ਜ਼ਿਲਾ
ਫਿਰੋਜ਼ਪੁਰ (Ferozepur) ਵਿਚ ਬਾਰਿਸ਼ ਹੋਣ ਦੇ ਨਾਲ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਕਾਰਨ ਕਈ ਥਾਵਾਂ ਤੇ ਖੜ੍ਹੀ ਫਸਲ ਥੱਲੇ ਡਿੱਗ ਗਈ ਜਿਸ ਕਾਰਨ ਕਿਸਾਨ ਪਰੇਸ਼ਾਨ ਹੋ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕੁਦਰਤ ਦੀ ਮਾਰ ਪੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਤੇਜ ਹਵਾਵਾਂ ਅਤੇ ਬਰਸਾਤ ਦੇ ਨਾਲ ਫਸਲਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੈ।
ਮੀਂਹ ਅਤੇ ਬਰਸਾਤ ਦੇ ਕਾਰਨ ਫਸਲ ਦਾ ਝਾੜ ਘਟੇਗਾ
ਉਥੇ ਹੀ ਕਿਸਾਨ ਗੁਰਮੀਤ ਸਿੰਘ ਅਤੇ ਮਲਕੀਤ ਸਿੰਘ ਨੇ ਕਿਹਾ ਕਿ ਬੇ-ਮੌਸਮੀ
ਬਰਸਾਤ (Rain) ਅਤੇ ਤੇਜ ਹਵਾ ਚਲਣ ਕਰਕੇ ਖੜੀ ਫਸਲ ਥੱਲੇ ਡਿੱਗ ਗਈ ਹੈ, ਜਿਸ ਨਾਲ ਜਦੋਂ ਫਸਲ ਕੱਟੀ ਜਾਵੇਗੀ ਤਾਂ ਉਸਦਾ ਝਾੜ ਘੱਟ ਨਿਕਲੇਗਾ। ਇਸ ਤੋਂ ਇਲਾਵਾ ਨਮੀ ਦੀ ਮਾਤਰਾ ਜ਼ਿਆਦਾ ਹੋਣ ਨਾਲ ਕਿਸਾਨਾਂ ਦਾ ਆਰਥਿਕ ਨੁਕਸਾਨ ਵੀ ਹੋਵੇਗਾ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਖਰਾਬ ਹੋਈ ਫਸਲ ਦੀ ਗਿਰਦਾਵਰੀ ਕਰਵਾਕੇ ਮੁਆਵਜ਼ਾ ਦੇਣਾ ਚਾਹੀਦਾ ਹੈ
ਠੇਕੇ ਜ਼ਮੀਨ ਲੈਣ ਵਾਲਿਆਂ ਦੀ ਹੋਵੇਗਾ ਜ਼ਿਆਦਾ ਨੁਕਸਾਨ
ਸਰਬਜੀਤ ਅਤੇ ਬਲਵਿੰਦਰ ਨੇ ਕਿਹਾ ਕਿ ਠੇਕੇ ਤੇ ਜਿਨ੍ਹਾਂ ਕਿਸਾਨਾਂ ਨੇ ਜ਼ਮੀਨਾਂ ਲਈਆਂ ਹਨ ਉਨ੍ਹਾਂ ਲਈ ਤਾਂ ਜ਼ਿਆਦਾ ਮੁਸਬੀਤ ਹੈ।

ਕਿਉਂਕਿ ਬਰਸਾਤ ਅਤੇ ਤੇਜ ਹਵਾ ਦੇ ਕਾਰਨ ਕਿਸਾਨਾਂ ਦਾ ਨੁਕਸਾਨ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਫਿਰੋਜ਼ਪੁਰ ਤੋਂ ਇਲਾਵਾ
ਅੰਮ੍ਰਿਤਸਰ (Amritsar), ਫਾਜਿਲਕਾ ਅਤੇ ਪਠਾਨਕੋਟ ਵਿੱਚ ਤੇਜ ਮੀਂਹ ਅਤੇ ਹਨੇਰੀ ਨੇ ਫਸਲਾਂ ਦਾ ਨੁਕਸਾਨ ਕੀਤਾ ਹੈ। ਹਾਲਾਂਕਿ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਪੰਜਾਬ ਦੇ ਸੀਐੱਮ ਭਗਵੰਤ ਸਿੰਘ ਮਾਨ ਨੇ ਖਰਾਬ ਹੋਈ ਫਸਲਾਂ ਦੀ ਗਿਰਦਾਵਰੀ ਕਰਵਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਤਾਂ ਜੋ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾ ਸਕੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ