Mobile in Jail: ਮੁੜ ਸੁਰਖੀਆਂ ਵਿੱਚ ਫਿਰੋਜਪੁਰ ਕੇਂਦਰੀ ਜੇਲ੍ਹ, ਮੋਬਾਇਲ ਫੋਨ ਹੋਏ ਬਰਾਮਦ
Crime News :19 ਮੋਬਾਇਲ ਫ਼ੋਨ, 33 ਡੱਬੀਆਂ ਸਿਗਰੇਟ, 34 ਪੁੜੀਆਂ ਜਰਦਾ, 4 ਡਾਟਾ ਕੇਬਲ, 4 ਹੈਡ ਫ਼ੋਨ ਅਤੇ ਮੋਬਾਇਲ ਚਾਰਜਰ ਹੋਇਆ ਬਰਾਮਦ
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚੋਂ ਮੁੜ ਮੋਬਾਇਲ ਮਿਲੇ ਹਨ, ਜਿਸ ਕਾਰਨ ਸਰਕਾਰੀ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ।
ਫਿਰੋਜ਼ਪੁਰ: ਸਰਕਾਰ ਭਾਵੇਂ ਲੱਖਾਂ ਦਾਅਵੇ ਕਰਦੀ ਹੈ ਕਿ ਜੇਲ੍ਹਾਂ ਵਿੱਚੋਂ ਮੋਬਾਇਲ ਮਿਲਣ ਦੀਆਂ ਘਟਨਵਾਂ ਖਤਮ ਹੋ ਗਈਆਂ ਪਰ ਇਨ੍ਹਾਂ ਦਾਅਵਿਆਂ ਵਿੱਚ ਹਕੀਤਤ ਨਹੀਂ ਹੈ,, ਹੁਣ ਇਸ ਮਾਮਲੇ ਨੂੰ ਲੈ ਕੇ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਮੁੜ ਸੁਰਖੀਆਂ ਵਿੱਚ ਆ ਗਈ ਹੈ,, ਜਿੱਥੋਂ 19 ਮੋਬਾਇਲ ਫੋਨ, ਡਾਟਾ ਕੇਬਲ ਅਤੇ ਚਾਰਜਰ ਵੀ ਬਰਾਮਦ ਹੋਇਆ ਹੈ,, ਇਸ ਤੋਂ ਇਲਾਵਾ ਕੁੱਝ ਨਸ਼ਾ ਸਮੱਗਰੀ ਵੀ ਬਰਾਮਦ ਕੀਤੀ ਗਈ,, ਇਸਨੂੰ ਲੈ ਕੇ ਪੁਲਿਸ ਨੇ ਕੁੱਝ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ,,


