ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Crop Loss: ਫਿਰੋਜਪੁਰ ਵਿੱਚ ਮੀਂਹ ਅਤੇ ਹਵਾ ਨੇ ਕੀਤਾ ਫਸਲਾਂ ਦਾ ਨੁਕਸਾਨ, ਚਿੰਤਾ ਵਿੱਚ ਪਏ ਕਿਸਾਨ

Rain increased anxiety: ਕਿਸਾਨਾਂ ਨੇ ਕਿਹਾ ਕਿ ਮੀਂਹ ਕਾਰਨ ਥੱਲੇ ਡਿੱਗੀ ਫਸਲ ਦਾ ਝਾੜ ਘਟੇਗਾ, ਜਿਸ ਕਾਰਨ ਨਮੀ ਹੋਣ ਕਾਰਨ ਆਰਥਿਕ ਨੁਕਸਾਨ ਹੋਵੇਗਾ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਖਰਾਬ ਹੋਈ ਫਸਲ ਦਾ ਮੁਆਵਜਾ ਦੇਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਖਰਾਬ ਹੋਈਆਂ ਫਸਲਾਂ ਦੀ ਗਿਰਦਾਵਰੀ ਜਲਦੀ ਕਰਵਾਏ

Crop Loss: ਫਿਰੋਜਪੁਰ ਵਿੱਚ ਮੀਂਹ ਅਤੇ ਹਵਾ ਨੇ ਕੀਤਾ ਫਸਲਾਂ ਦਾ ਨੁਕਸਾਨ, ਚਿੰਤਾ ਵਿੱਚ ਪਏ ਕਿਸਾਨ
Follow Us
sunny-chopra-ferozepur
| Updated On: 26 Mar 2023 08:03 AM IST
ਫਿਰੋਜ਼ਪੁਰ: ਪੰਜਾਬ ਦੇ ਜ਼ਿਲਾ ਫਿਰੋਜ਼ਪੁਰ (Ferozepur) ਵਿਚ ਬਾਰਿਸ਼ ਹੋਣ ਦੇ ਨਾਲ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਕਾਰਨ ਕਈ ਥਾਵਾਂ ਤੇ ਖੜ੍ਹੀ ਫਸਲ ਥੱਲੇ ਡਿੱਗ ਗਈ ਜਿਸ ਕਾਰਨ ਕਿਸਾਨ ਪਰੇਸ਼ਾਨ ਹੋ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕੁਦਰਤ ਦੀ ਮਾਰ ਪੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਤੇਜ ਹਵਾਵਾਂ ਅਤੇ ਬਰਸਾਤ ਦੇ ਨਾਲ ਫਸਲਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੈ।

ਮੀਂਹ ਅਤੇ ਬਰਸਾਤ ਦੇ ਕਾਰਨ ਫਸਲ ਦਾ ਝਾੜ ਘਟੇਗਾ

ਉਥੇ ਹੀ ਕਿਸਾਨ ਗੁਰਮੀਤ ਸਿੰਘ ਅਤੇ ਮਲਕੀਤ ਸਿੰਘ ਨੇ ਕਿਹਾ ਕਿ ਬੇ-ਮੌਸਮੀ ਬਰਸਾਤ (Rain) ਅਤੇ ਤੇਜ ਹਵਾ ਚਲਣ ਕਰਕੇ ਖੜੀ ਫਸਲ ਥੱਲੇ ਡਿੱਗ ਗਈ ਹੈ, ਜਿਸ ਨਾਲ ਜਦੋਂ ਫਸਲ ਕੱਟੀ ਜਾਵੇਗੀ ਤਾਂ ਉਸਦਾ ਝਾੜ ਘੱਟ ਨਿਕਲੇਗਾ। ਇਸ ਤੋਂ ਇਲਾਵਾ ਨਮੀ ਦੀ ਮਾਤਰਾ ਜ਼ਿਆਦਾ ਹੋਣ ਨਾਲ ਕਿਸਾਨਾਂ ਦਾ ਆਰਥਿਕ ਨੁਕਸਾਨ ਵੀ ਹੋਵੇਗਾ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਖਰਾਬ ਹੋਈ ਫਸਲ ਦੀ ਗਿਰਦਾਵਰੀ ਕਰਵਾਕੇ ਮੁਆਵਜ਼ਾ ਦੇਣਾ ਚਾਹੀਦਾ ਹੈ

ਠੇਕੇ ਜ਼ਮੀਨ ਲੈਣ ਵਾਲਿਆਂ ਦੀ ਹੋਵੇਗਾ ਜ਼ਿਆਦਾ ਨੁਕਸਾਨ

ਸਰਬਜੀਤ ਅਤੇ ਬਲਵਿੰਦਰ ਨੇ ਕਿਹਾ ਕਿ ਠੇਕੇ ਤੇ ਜਿਨ੍ਹਾਂ ਕਿਸਾਨਾਂ ਨੇ ਜ਼ਮੀਨਾਂ ਲਈਆਂ ਹਨ ਉਨ੍ਹਾਂ ਲਈ ਤਾਂ ਜ਼ਿਆਦਾ ਮੁਸਬੀਤ ਹੈ। ਕਿਉਂਕਿ ਬਰਸਾਤ ਅਤੇ ਤੇਜ ਹਵਾ ਦੇ ਕਾਰਨ ਕਿਸਾਨਾਂ ਦਾ ਨੁਕਸਾਨ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਫਿਰੋਜ਼ਪੁਰ ਤੋਂ ਇਲਾਵਾ ਅੰਮ੍ਰਿਤਸਰ (Amritsar), ਫਾਜਿਲਕਾ ਅਤੇ ਪਠਾਨਕੋਟ ਵਿੱਚ ਤੇਜ ਮੀਂਹ ਅਤੇ ਹਨੇਰੀ ਨੇ ਫਸਲਾਂ ਦਾ ਨੁਕਸਾਨ ਕੀਤਾ ਹੈ। ਹਾਲਾਂਕਿ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਪੰਜਾਬ ਦੇ ਸੀਐੱਮ ਭਗਵੰਤ ਸਿੰਘ ਮਾਨ ਨੇ ਖਰਾਬ ਹੋਈ ਫਸਲਾਂ ਦੀ ਗਿਰਦਾਵਰੀ ਕਰਵਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਤਾਂ ਜੋ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾ ਸਕੇ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ...
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ...
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ...
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ......
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ...
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ...
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?...
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ...