ਫਾਜਿਲਕਾ ਨਿਊਜ: ਜਾਣਕਾਰੀ ਮੁਤਾਬਕ ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾਂ ਨੂੰ ਸ਼ਿਕਾਇਤ ਮਿਲੀ ਕਿ ਪਿੰਡ ਚਾਂਦਮਾਰੀ ਦੇ ਨਜਦੀਕ ਸੇਮ ਨਾਲੇ ਤੇ ਕੁਝ ਲੋਕਾਂ ਦੇ ਵੱਲੋਂ ਲਗਾਤਾਰ
ਨਾਜਾਇਜ਼ ਮਾਈਨਿੰਗ (Illegal Mining) ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਵਿਧਾਇਕ ਦੇ ਕੋਲੋਂ ਫਾਜ਼ਿਲਕਾ ਦੇ ਡੀਐਸਪੀ ਸੁਬੇਗ ਸਿੰਘ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਦੋਹਾਂ ਦੇ ਵੱਲੋਂ ਰਾਤ ਕਰੀਬ 1 ਵਜੇ
ਸਰਹੱਦੀ ਇਲਾਕੇ ਦੇ ਪਿੰਡ ਚਾਂਦ ਮਾਰੀ ਦੇ ਸੇਮ ਨਾਲੇ ‘ਤੇ ਰੇਡ ਕੀਤੀ ਗਈ। ਇਸ ਦੌਰਾਨ ਉਥੇ ਦੋ ਸਵਰਾਜ ਟਰੈਕਟਰ ਦੇ ਜ਼ਰੀਏ ਸੇਮ ਨਾਲੇ ਵਿਚੋਂ ਰੇਤ ਕੱਢੀ ਜਾ ਰਹੀ ਸੀ।
ਸ਼ਿਕੰਜੇ ‘ਚ ਮਾਈਨਿੰਗ ਮਾਫੀਆ
ਪੁਲਿਸ ਵਿਧਾਇਕ ਅਤੇ ਵਿਧਾਇਕ ਦੇ ਸਾਥੀ ਜਦੋਂ ਮੌਕੇ ਤੇ ਪਹੁੰਚੇ ਤਾਂ
ਨਾਜਾਇਜ ਮਾਈਨਿੰਗ ਕਰਨ ਵਾਲੇ ਲੋਕਾਂ ਦੇ ਵੱਲੋਂ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਜਿਸ ਤੋਂ ਬਾਅਦ ਥਾਣਾ ਸਦਰ ਫਾਜ਼ਿਲਕਾ ਵਿਖੇ ਮਾਈਨਿੰਗ ਐਕਟ ਦੇ ਤਹਿਤ ਉਕਤ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਮੌਕੇ ਤੋਂ ਕਾਬੂ ਕੀਤੇ ਟਰੈਕਟਰ ਟਰਾਲੀਆਂ ਨੂੰ ਜਬਤ ਕਰ ਲਿਆ ਗਿਆ।
ਸਸਤੀ ਰੇਤ ਮੁਹਈਆ ਕਰਵਾਉਣ ਦੇ ਬਾਵਜੂਦ ਮਾਈਨਿੰਗ ਜਾਰੀ
ਦੱਸ ਦਈਏ ਕਿ ਜ਼ਿਲਾ ਫਾਜ਼ਿਲਕਾ ਦੇ ਵਿਚ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ
ਸਸਤੀ ਰੇਤ ਮੁਹਈਆ ਕਰਵਾਉਣ ਲਈ 4 ਰੇਤ ਦੀਆਂ ਸਰਕਾਰੀ ਖੱਡਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿੱਥੇ ਲੋਕਾਂ ਨੂੰ ਸਾਢੇ ਪੰਜ ਰੁਪਏ ਪ੍ਰਤੀ ਘਣ ਫੁਟ ਦੇ ਹਿਸਾਬ ਨਾਲ ਰੇਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜ ਪਰਸੈਂਟ ਜੀਐਸਟੀ ਵੀ ਲਿਆ ਜਾ ਰਿਹਾ ਹੈ। ਇਨ੍ਹਾਂ ਚਾਰ ਥਾਵਾਂ ਤੇ ਲੋਕ ਆਪਣੀ ਲੇਬਰ ਨੂੰ ਨਾਲ ਆਪਣੇ ਲੈ ਕੇ ਨਿੱਜੀ ਵਾਹਣ ਤੋਂ ਰੇਤ ਲੇਜਾ ਸਕਦੇ ਹਨ।
ਜਲਾਲਾਬਾਦ ਚ ਵੀ ਮਾਰੀ ਗਈ ਛਾਪੇਮਾਰੀ
ਉੱਧਰ, ਜਲਾਲਾਬਾਦ ਹਲਕੇ ਦੇ ਪਿੰਡ ਕਟਿਆ ਵਾਲ਼ਾ ਦੇ ਨਜ਼ਦੀਕ ਇਕ ਟਰੈਕਟਰ-ਟਰਾਲੀ ਤੇ ਨਾਜਾਇਜ਼ ਮਾਈਨਿੰਗ ਕਰ ਰੇਤ ਚੋਰੀ ਕੀਤੇ ਜਾਣ ਦੀ ਖਬਰ ਵਿਭਾਗ ਨੂੰ ਲੱਗੀ ਤਾਂ ਅਧਿਕਾਰੀਾਂ ਨੇ ਫੌਰਨ ਥਾਣਾ ਵੈਰੋਕਾ ਪੁਲਿਸ ਦੇ ਨਾਲ ਸੰਪਰਕ ਕੀਤਾ। ਦੋਵੇ ਵਿਭਾਗਾਂ ਦੇ ਵੱਲੋਂ ਜਦੋਂ ਇਸ ਟਰਾਲੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਟਰੈਕਟਰ ਚਲਾਉਣ ਵਾਲੇ ਸ਼ਖਸ ਨੇ ਰੇਤ ਦਾ ਭਰਿਆ ਹੋਇਆ ਟਰੈਕਟਰ-ਟਰਾਲੀ ਕਿਸੇ ਦੇ ਘਰ ਦੇ ਵਿੱਚ ਵਾੜ ਦਿੱਤਾ ਤਾਂ ਕੀ ਉਹ ਪੁਲਿਸ ਤੋਂ ਬਚ ਸਕੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਟਰੈਕਟਰ ਟਰਾਲੀ ਨੂੰ ਕਾਬੂ ਕਰ ਥਾਣੇ ਵਿਖੇ ਬੰਦ ਕਰ ਦਿੱਤਾ। ਜਾਣਕਾਰੀ ਮੁਤਾਬਕ ਮਾਈਨਿਗ ਵਿਭਾਗ ਵੱਲੋਂ ਟਰੈਕਟਰ ਟਰਾਲੀ ਦਾ 1 ਲੱਖ ਰੁਪਏ ਦਾ ਚਲਾਣ ਕੱਟਿਆ ਗਿਆ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਵੈਰੋਕਾ ਦੇ ਐਸਐਚਓ ਗੁਰਜੰਟ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਹਨਾਂ ਵੱਲੋਂ ਮਾਈਨਿੰਗ ਵਿਭਾਗ ਦੇ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ। ਜੇਕਰ ਵਿਭਾਗ ਨੇ ਇਸ ਟਰੈਕਟਰ ਟਰਾਲੀ ਦੀ ਨਿਲਾਮੀ ਦੇ ਹੁਕਮ ਜਾਰੀ ਕੀਤੇ ਤਾਂ ਉਸ ਤੇ ਅਮਲ ਕੀਤਾ ਜਾਵੇਗਾ। ਕਿਉਂਕਿ ਹੁਣ ਸਰਕਾਰ ਦੀ ਪਾਲਸੀ ਤਹਿਤ ਜ਼ੁਰਮਾਨਾ ਨਾ ਭਰਨ ਦੀ ਸੂਰਤ ਦੇ ਵਿਚ ਵਾਹਵ ਦੀ ਨਿਲਾਮੀ ਕੀਤੀ ਜਾ ਸਕਦੀ ਹੈ
ਮਾਈਨਿੰਗ ਪਾਲਿਸੀ ਦੇ ਤਹਿਤ ਹੁਣ ਪੰਜਾਬ ਸਰਕਾਰ ਨੇ ਕਰੜਾ ਰੁੱਖ ਅਖਤਿਆਰ ਕੀਤਾ ਹੈ ਨਾਜਾਇਜ ਮਾਈਨਿੰਗ ਕਰਦੇ ਹੋਏ ਫੜੇ ਜਾਣ ਤੇ ਇਕ ਲੱਖ ਤੋਂ ਦੋ ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 15 ਦਿਨਾਂ ਚ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਵੀ ਵਹਿਕਲ ਦੀ ਨਿਲਾਮੀ ਤੱਕ ਦਾ ਪ੍ਰਬੰਧ ਹੈ ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ