ਪਰਾਲੀ ਨੂੰ ਲਾਈ ਸੀ ਅੱਗ, ਪੁਲਿਸ ਨੇ ਮਾਰਿਆ ਛਾਪਾ ਤਾਂ ਐਫਆਈਆਰ ਦੇ ਡਰੋਂ ਕੀਤੀ ਖੁਦਕੁਸ਼ੀ

Updated On: 

21 Nov 2023 16:06 PM

Farmer Suicide in Bathinda: ਗੁਰਦੀਪ ਸਿੰਘ ਨਾਂ ਦਾ ਨੌਜਵਾਨ ਕਿਸਾਨ, ਜਿਸ ਦੇ ਕੋਲ ਛੇ ਮਰਲੇ ਜਮੀਨ ਹੈ ਅਤੇ ਉਸਨੇ ਆਪਣੀ ਪਰਾਲੀ ਨੂੰ ਅੱਗ ਲਗਾਈ ਤਾਂ ਮੌਕੇ ਤੇ ਏਡੀਸੀ ਅਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਏ, ਜਿਸਤੋਂ ਬਾਅਦ ਪਰਚੇ ਦੇ ਡਰ ਤੋਂ ਉਸਨੇ ਖੁਦਕੁਸ਼ੀ ਕਰ ਲਈ। ਪਿੰਡ ਵਾਸੀਆਂ ਵੱਲੋਂ ਕਿਸਾਨ ਦੇ ਪਰਿਵਾਰ ਲਈ ਮੁਆਵਜੇ ਦੀ ਮੰਗ ਕੀਤੀ ਜਾ ਰਹੀ ਹੈ। ਉਹ ਆਪਣੇ ਪਿੱਛੇ ਮਾ ਪਤਨੀ ਤੇ ਧੀ ਨੂੰ ਛੱਡ ਗਿਆ ਹੈ। ਇਸ ਪਰਿਵਾਰ ਦਾ ਹੁਣ ਕੋਈ ਸਹਾਰਾ ਵੀ ਨਹੀ ਰਿਹਾ ।

ਪਰਾਲੀ ਨੂੰ ਲਾਈ ਸੀ ਅੱਗ, ਪੁਲਿਸ ਨੇ ਮਾਰਿਆ ਛਾਪਾ ਤਾਂ ਐਫਆਈਆਰ ਦੇ ਡਰੋਂ ਕੀਤੀ ਖੁਦਕੁਸ਼ੀ
Follow Us On

ਪਰਾਲੀ ਸਾੜਨ ਦੇ ਮਾਮਲੇ ‘ਚ ਪੰਜਾਬ ਦੇ ਬਠਿੰਡਾ ਦੇ ਪਿੰਡ ਕੋਠਾਗੁਰੂ ‘ਚ ਇਕ ਕਿਸਾਨ ਨੇ ਖੁਦਕੁਸ਼ੀ ਕਰ ਲਈ। 35 ਸਾਲਾ ਗੁਰਦੀਪ ਸਿੰਘ ਨੇ ਐਫਆਈਆਰ ਹੋਣ ਦੇ ਡਰ ਤੋਂ ਆਪਣੀ ਜਾਨ ਦੇ ਦਿੱਤੀ। ਫਿਲਹਾਲ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਦਮ ਤੋਂ ਬਾਅਦ ਪਰਿਵਾਰ ‘ਚ ਮਾਂ, ਪਤਨੀ ਅਤੇ ਬੇਟੀ ਡੂੰਘੇ ਸਦਮੇ ਵਿੱਚ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਦੀਪ ਸਿੰਘ ਕੋਲ 6 ਏਕੜ ਜ਼ਮੀਨ ਸੀ। ਜਿਸ ‘ਤੇ ਉਹ ਖੇਤੀ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀ। ਝੋਨੇ ਦੀ ਕਟਾਈ ਤੋਂ ਬਾਅਦ, ਉਸਨੇ ਪਰਾਲੀ ਨੂੰ ਹਟਾਉਣ ਲਈ ਅੱਗ ਦਾ ਸਹਾਰਾ ਲਿਆ। ਜਦੋਂ ਗੁਰਦੀਪ ਆਪਣੇ ਖੇਤਾਂ ਨੂੰ ਅੱਗ ਲਗਾ ਰਿਹਾ ਸੀ ਤਾਂ ਪੁਲਿਸ ਨੇ ਛਾਪਾ ਮਾਰ ਦਿੱਤਾ। ਉਸ ਸਮੇਂ ਤਾਂ ਗੁਰਦੀਪ ਭੱਜ ਗਿਆ ਪਰ ਬਾਅਦ ਵਿੱਚ ਉਸ ਨੇ ਖੁਦਕੁਸ਼ੀ ਕਰ ਲਈ।

ਐਫਆਈਆਰ ਦੇ ਡਰੋਂ ਚੁੱਕਿਆ ਕਦਮ

ਪੰਜਾਬ ਪੁਲਿਸ ਪਰਾਲੀ ਸਾੜਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ। ਬਾਕੀਆਂ ਵਾਂਗ ਗੁਰਦੀਪ ਖ਼ਿਲਾਫ਼ ਵੀ ਐਫਆਈਆਰ ਦਰਜ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਐਫਆਈਆਰ ਦਾ ਡਰ ਗੁਰਦੀਪ ਨੂੰ ਪ੍ਰੇਸ਼ਾਨ ਕਰਨ ਲੱਗਾ ਅਤੇ ਉਸ ਨੇ ਖੁਦਕੁਸ਼ੀ ਦਾ ਕਦਮ ਚੁੱਕ ਲਿਆ।

ਜਿਕਰਯੋਗ ਹੈ ਕਿ ਸੁਪਰੀਮ ਕੋਰਟ ਤੋਂ ਪਈ ਝਾੜ ਤੋਂ ਬਾਅਦ ਸੂਬਾ ਸਰਕਾਰ ਪਰਾਲੀ ਸਾੜਣ ਵਾਲੇ ਕਿਸਾਨਾਂ ਖਿਲਾਫ਼ ਸਖ਼ਤ ਕਦਮ ਚੁੱਕ ਰਹੀ ਹੈ। ਸਰਕਾਰ ਦੇ ਐਲਾਨ ਮੁਤਾਬਕ, ਪਰਾਲੀ ਸਾੜਣ ਵਾਲੇ ਕਿਸਾਨਾਂ ਖਿਲਾਫ਼ਰੈੱਡ ਐਂਟਰੀਆਂ(Red entries) ਕੀਤੀਆਂ ਗਈਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਮਿਲਣ ਵਾਲ ਲਾਭ ਲੈਣ ਰੁੱਕ ਸਕਦੇ ਹਨ।

Exit mobile version