ਕੌਣ ਸਮਝਾਵੇ ? ਗੁਰਦੁਆਰੇ ਤੋਂ ਦਿੱਤਾ ਜਾ ਰਿਹਾ ਸਾਢੇ ਤਿੰਨ ਵਜੇ ਤੋਂ ਬਾਅਦ ਪਰਾਲੀ ਸਾੜਨ ਦਾ ਸੁਨੇਹਾ

Updated On: 

20 Nov 2023 14:54 PM

ਪੰਜਾਬ ਸਰਕਾਰ ਨੇ ਪਰਾਲੀ ਸਾੜਨ ਲਈ 640 ਕਿਸਾਨਾਂ 'ਤੇ ਕੇਸ ਦਰਜ ਕੀਤਾ ਹੈ। ਐਤਵਾਰ ਨੂੰ ਇੱਕ ਦਿਨ ਵਿੱਚ 81 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ। 591 ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿੱਚ ਲਾਲ ਐਂਟਰੀਆਂ ਕੀਤੀਆਂ ਗਈਆਂ ਹਨ। ਪਰ ਹੁਣ ਬਠਿੰਡਾ ਦੇ ਰਾਮਪੂਰਾ ਫੂਲ ਦੇ ਇਲਾਕੇ ਤੋਂ ਇੱਕ ਸੋਸ਼ਲ ਮੀਡੀਆ ਤੇ ਆਡੀਓ ਵਾਇਰਲ ਹੋ ਰਿਹਾ ਹੈ ਜਿਸ ਲੋਕਾਂ ਨੂੰ ਸਾਢੇ ਤਿੰਨ ਵਜੇ ਤੋਂ ਬਾਅਦ ਪਰਾਲੀ ਸਾੜਨ ਦਾ ਸੁਨੇਹਾ ਦਿੱਤਾ ਗਿਆ।

ਕੌਣ ਸਮਝਾਵੇ ? ਗੁਰਦੁਆਰੇ ਤੋਂ ਦਿੱਤਾ ਜਾ ਰਿਹਾ ਸਾਢੇ ਤਿੰਨ ਵਜੇ ਤੋਂ ਬਾਅਦ ਪਰਾਲੀ ਸਾੜਨ ਦਾ ਸੁਨੇਹਾ
Follow Us On

ਪੰਜਾਬ ਨਿਊਜ। ਪੰਜਾਬ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਕਾਰਨ ਹਵਾ ਪ੍ਰਦੂਸ਼ਣ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਇਸ ਦੌਰਾਨ ਸੋਮਵਾਰ ਨੂੰ ਬਠਿੰਡਾ ਤੋਂ ਇੱਕ ਆਡੀਓ ਸੋਸ਼ਲ ਮੀਡੀਆ (Social media) ‘ਤੇ ਵਾਇਰਲ ਹੋਈ। ਇਸ ਆਡੀਓ ਵਿੱਚ ਗੁਰਦੁਆਰੇ ਤੋਂ ਕਿਸਾਨਾਂ ਨੂੰ ਦੁਪਹਿਰ 3.30 ਵਜੇ ਪਰਾਲੀ ਸਾੜਨ ਲਈ ਕਿਹਾ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ 3.30 ਵਜੇ ਤੋਂ ਪਹਿਲਾਂ ਪਰਾਲੀ ਸਾੜੀ ਗਈ ਤਾਂ ਐਸਡੀਐਮ ਕਾਰਵਾਈ ਕਰਨਗੇ। ਆਡੀਓ ਸਾਹਮਣੇ ਆਉਣ ਤੋਂ ਬਾਅਦ ਡੀਸੀ ਸ਼ੌਕਤ ਅਹਿਮਦ ਪਰੇ ਨੇ ਐਸਡੀਐਮ ਨੂੰ ਜਾਂਚ ਦੇ ਹੁਕਮ ਦਿੱਤੇ ਹਨ।

ਬਠਿੰਡਾ ਦੇ ਰਾਮਪੁਰਾ ਇਲਾਕੇ ਦਾ ਮਾਮਲਾ

ਜਾਣਕਾਰੀ ਅਨੁਸਾਰ ਇਹ ਐਲਾਨ ਬਠਿੰਡਾ (Bathinda) ਰਾਮਪੁਰਾ ਫੂਲ ਇਲਾਕੇ ਦੇ ਇੱਕ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਪਰਾਲੀ ਸਾੜਨ ਸਬੰਧੀ ਕੀਤਾ ਜਾ ਰਿਹਾ ਹੈ। ਜਿਵੇਂ ਹੀ ਗੁਰਦੁਆਰੇ ਤੋਂ ਐਲਾਨ ਦੀ ਆਡੀਓ ਸੋਸ਼ਲ ਮੀਡੀਆ ਰਾਹੀਂ ਜਿਵੇਂ ਹੀ ਬਠਿੰਡਾ ਦੇ ਡੀਸੀ ਕੋਲ ਪੁੱਜੀ ਤਾਂ ਉਨ੍ਹਾਂ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਐਸਡੀਐਮ ਨੂੰ ਆਡੀਓ ਵਿੱਚ ਸੱਚਾਈ ਹੈ ਜਾਂ ਨਹੀਂ ਇਸ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਆਡੀਓ ਕਿਸੇ ਸ਼ਰਾਰਤੀ ਅਨਸਰ ਵੱਲੋਂ ਵਾਇਰਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਆਡੀਓ ਕਿਸ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ‘ਚ 740 ਥਾਵਾਂ ‘ਤੇ ਪਰਾਲੀ ਸਾੜੀ ਗਈ

ਐਤਵਾਰ ਨੂੰ ਪੰਜਾਬ (Punjab) ਵਿੱਚ ਪਿਛਲੇ ਦੋ ਸਾਲਾਂ ਨਾਲੋਂ ਵੱਧ ਪਰਾਲੀ ਸਾੜੀ ਗਈ ਅਤੇ 740 ਨਵੇਂ ਮਾਮਲੇ ਸਾਹਮਣੇ ਆਏ। ਸਾਲ 2021 ਵਿੱਚ 19 ਨਵੰਬਰ ਨੂੰ ਪਰਾਲੀ ਸਾੜਨ ਦੇ 448 ਮਾਮਲੇ ਸਾਹਮਣੇ ਆਏ ਸਨ ਅਤੇ 2022 ਵਿੱਚ 426 ਮਾਮਲੇ ਸਾਹਮਣੇ ਆਏ ਸਨ। ਇਸ ਸੀਜ਼ਨ ਵਿੱਚ ਕੁੱਲ ਕੇਸਾਂ ਦੀ ਗਿਣਤੀ 34459 ਹੋ ਗਈ ਹੈ। ਦੂਜੇ ਪਾਸੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ AQI ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਐਤਵਾਰ ਨੂੰ ਵੀ ਮਾਹੌਲ ਖਰਾਬ ਸ਼੍ਰੇਣੀ ‘ਚ ਰਿਹਾ।

127 ਪਰਾਲੀ ਸਾੜਨ ਦੇ ਨਵੇਂ ਮਾਮਲੇ ਆਏ ਸਾਹਮਣੇ

ਪੰਜਾਬ ਵਿੱਚ ਐਤਵਾਰ ਨੂੰ ਮੋਗਾ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ 127 ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਫਾਜ਼ਿਲਕਾ ਜ਼ਿਲ੍ਹੇ ਤੋਂ 151, ਫ਼ਿਰੋਜ਼ਪੁਰ ਤੋਂ 100, ਫ਼ਰੀਦਕੋਟ ਤੋਂ 68, ਬਠਿੰਡਾ ਤੋਂ 55, ਬਰਨਾਲਾ ਤੋਂ 46, ਮੁਕਤਸਰ ਤੋਂ 57, ਸੰਗਰੂਰ ਤੋਂ 28, ਪਟਿਆਲਾ (Patiala) ਤੋਂ 12 ਅਤੇ ਜਲੰਧਰ ਤੋਂ 15 ਮਾਮਲੇ ਸਾਹਮਣੇ ਆਏ ਹਨ। ਸਾਲ 2021 ਵਿੱਚ ਇਸ ਸਮੇਂ ਤੱਕ ਪਰਾਲੀ ਸਾੜਨ ਦੇ ਕੁੱਲ 70428 ਮਾਮਲੇ ਸਾਹਮਣੇ ਆਏ ਸਨ ਅਤੇ ਸਾਲ 2022 ਵਿੱਚ 48915 ਮਾਮਲੇ ਸਾਹਮਣੇ ਆਏ ਸਨ।

ਐਤਵਾਰ ਨੂੰ ਬਠਿੰਡਾ ਦਾ ਸਭ ਤੋਂ ਉੱਚਾ AQI ਪੱਧਰ 296 ਸੀ। ਜਦੋਂ ਕਿ ਲੁਧਿਆਣਾ ਵਿੱਚ 237, ਮੰਡੀ ਗੋਬਿੰਦਗੜ੍ਹ ਵਿੱਚ 247, ਪਟਿਆਲਾ ਵਿੱਚ 229, ਅੰਮ੍ਰਿਤਸਰ ਵਿੱਚ 212, ਜਲੰਧਰ ਵਿੱਚ 200 ਅਤੇ ਖੰਨਾ ਵਿੱਚ 174 ਦਾ AQI ਰਿਕਾਰਡ ਕੀਤਾ ਗਿਆ।

Exit mobile version