ਕੈਬਨਿਟ ਮੰਤਰੀ ਦਾ ਪਠਾਨਕੋਟ 'ਚ ਹੋਇਆ ਵਿਰੋਧ, ਸੀਵਮਿੰਗ ਪੂਲ ਦਾ ਉਦਘਾਟਨ ਕਰਨ ਆਏ ਸਨ ਕਟਾਰੂਚੱਕ | Lalchand Kataruchak's protest at Pathankot Full detail in punjabi Punjabi news - TV9 Punjabi

ਕੈਬਨਿਟ ਮੰਤਰੀ ਦਾ ਪਠਾਨਕੋਟ ‘ਚ ਹੋਇਆ ਵਿਰੋਧ, ਸੀਵਮਿੰਗ ਪੂਲ ਦਾ ਉਦਘਾਟਨ ਕਰਨ ਆਏ ਸਨ ਕਟਾਰੂਚੱਕ

Updated On: 

08 Dec 2023 20:17 PM

ਪਠਾਨਕੋਟ ਵਿਖੇ ਸਵੀਮਿੰਗ ਪੂਲ 'ਚ ਮੀਟਿੰਗ ਹਾਲ ਦਾ ਉਦਘਾਟਨ ਕਰਨ ਲਈ ਕੈਬਨਿਟ ਮੰਤਰੀ ਦੇ ਆਉਣ 'ਤੇ ਭਾਜਪਾ ਵਿਧਾਇਕ ਅਤੇ ਪਾਰਸ਼ਦ ਨੂੰ ਨ ਬੁਲਾਉਣ ਤੇ ਕੀਤਾ ਰੋਸ ਪ੍ਰਦਰਸ਼ਨ। ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਮੀਟਿੰਗ ਹਾਲ ਦਾ ਉਦਘਾਟਨ ਕਰਨ ਪਹੁੰਚੇ ਸਨ। ਭਾਜਪਾ ਵਰਕਰਾਂ ਨੂੰ ਉਦਘਾਟਨ ਵਾਲੀ ਥਾਂ ਤੱਕ ਨਹੀਂ ਜਾਣ ਦਿੱਤਾ ਗਿਆ। ਭਾਜਪਾ ਦੇ ਮੌਜੂਦਾ ਵਿਧਾਇਕ ਅਸ਼ਵਨੀ ਸ਼ਰਮਾ ਅਤੇ ਭਾਜਪਾ ਕੌਂਸਲਰਾਂ ਨੇ ਵਿਰੋਧ ਕੀਤਾ। ਪੁਲਿਸ ਅਤੇ ਪਠਾਨਕੋਟ ਤੋਂ ਮੌਜੂਦਾ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਵਿਚਾਲੇ ਗਰਮਾ-ਗਰਮੀ ਹੋ ਗਈ।

ਕੈਬਨਿਟ ਮੰਤਰੀ ਦਾ ਪਠਾਨਕੋਟ ਚ ਹੋਇਆ ਵਿਰੋਧ, ਸੀਵਮਿੰਗ ਪੂਲ ਦਾ ਉਦਘਾਟਨ ਕਰਨ ਆਏ ਸਨ ਕਟਾਰੂਚੱਕ
Follow Us On

ਪੰਜਾਬ ਨਿਊਜ। ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਹੋਣ ਦੀ ਗੱਲ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪਠਾਨਕੋਟ (Pathankot) ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੈਬਨਿਟ ਮੰਤਰੀ ਅਤੇ ਵਿਧਾਇਕ ਉਦਘਾਟਨ ਕਰਨ ਨੂੰ ਲੈਕੇ ਆਮੋ ਸਾਹਮਣੇ ਹੋ ਗਏ। ਦੱਸ ਦਈਏ ਕਿ ਪਠਾਨਕੋਟ ਵਿਖੇ ਸਵੀਮਿੰਗ ਪੂਲ ਤੇ ਬਣੇ ਮੀਟਿੰਗ ਹਾਲ ਦਾ ਉਦਘਾਟਨ ਕਰਨ ਪਹੁੰਚੇ ਸਨ ਪਰ ਇਸ ਪ੍ਰੋਗਰਾਮ ਵਿਖੇ ਭਾਜਪਾ ਦੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਅਤੇ ਭਾਜਪਾ ਕੌਂਸਲਰਾਂ ਨੂੰ ਉਦਘਾਟਨ ਵਾਲੀ ਥਾਂ ‘ਤੇ ਨਾ ਜਾਣ ਦਿੱਤੇ ਜਾਣ ਕਾਰਨ ਅਸ਼ਵਨੀ ਸ਼ਰਮਾ ਸਮੇਤ ਭਾਜਪਾ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

ਉੱਥੇ ਹੀ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ (Cabinet Minister Lalchand Kataruchak) ਨੂੰ ਉਦਘਾਟਨ ਤੋਂ ਬਾਅਦ ਪੁਲਿਸ ਨੇ ਪਿਛਲੇ ਰਸਤੇ ਤੋਂ ਬਾਹਰ ਕੱਢ ਦਿੱਤਾ ਅਤੇ ਭਾਜਪਾ ਵਰਕਰਾਂ ਨੇ ਗਰਾਊਂਡ ਦੇ ਗੇਟ ਤੇ ਖੜ੍ਹੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਵਿਧਾਇਕ ਅਤੇ ਕੌਂਸਲਰਾਂ ਦੀ ਪੁਲਿਸ ਨਾਲ ਤਿੱਖੀ ਬਹਿਸਬਾਜ਼ੀ ਵੀ ਹੋ ਗਈ।ਇਸ ਸਬੰਧੀ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਜੰਮਕੇ ਭੜਾਸ ਕੱਢੀ।

ਪਹਿਲਾਂ ਸੰਨੀ ਦਿਓਲ ਖਿਲਾਫ ਦੇਣ ਧਰਨਾ

ਇਸ ਸਬੰਧੀ ਜਦੋਂ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਭਾਜਪਾ ਦੇ ਵਿਧਾਇਕ ਤੇ ਕੌਂਸਲਰਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਪਹਿਲਾਂ ਆਪਣੇ ਸੰਸਦ ਸੰਨੀ ਦਿਓਲ ਖ਼ਿਲਾਫ਼ ਧਰਨਾ ਦੇਣ। ਜਿਸ ਲਈ ਇਨ੍ਹਾਂ ਲੋਕਾਂ ਨੇ ਵੋਟਾਂ ਮੰਗੀਆਂ ਸਨ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੇ ਬੈਠਣ ਲਈ ਜਗ੍ਹਾ ਬਣਾਈ ਹੈ ਜੋ ਉਹ ਖੁਦ ਨਹੀਂ ਬਣਾ ਸਕੇ।

Related Stories
ਪੰਜਾਬ ‘ਚ 3 ਫਰਵਰੀ ਤੋਂ NRI ਲਈ ਬੈਠਕਾਂ, 30 ਜਨਵਰੀ ਤੱਕ ਵਟਸਐਪ ਰਾਹੀਂ ਆਨਲਾਈਨ ਸ਼ਿਕਾਇਤਾਂ ਹੋਣਗੀਆਂ ਦਰਜ
ਗੈਰ-ਕਾਨੂੰਨੀ ਮਾਈਨਿੰਗ ਕੇਸ: ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੂੰ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜਿਆ
ਪਠਾਨਕੋਟ ‘ਚ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ‘ਚ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਗ੍ਰਿਫਤਾਰ, ਟਿੱਪਰ-ਪੋਕਲੇਨ ਮਸ਼ੀਨ ਕੀਤੀ ਗਈ ਜ਼ਬਤ
ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ, ਪਤੀ ਪਤਨੀ ਦੀ ਮੌਤ, ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਦੀ ਘਟਨਾ
‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਖਿਲਾਫ਼ ਹਾਈਕੋਰਟ ‘ਚ ਪਟੀਸ਼ਨ, ਰੇਲਵੇ ਦਾ ਵੀ ਟ੍ਰੇਨਾਂ ਦੇਣ ਤੋਂ ਇਨਕਾਰ, ਮਾਮਲਾ
ਸਸਤਾ ਰੇਤਾ-ਬਜਰੀ ਮੁਹੱਈਆ ਕਰਾਉਣ, ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਠੱਲ੍ਹ ਪਾਉਣ ਅਤੇ ਪਰਾਲੀ ਦੀ ਸਮੱਸਿਆ ਨੂੰ ਖਤਮ ਕਰੇਗੀ ਸਰਕਾਰ
Exit mobile version