ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕਾਂਗਰਸ ਨੇ ਕੈਬਨਿਟ ਮੰਤਰੀ ਕਟਾਰੂਚੱਕ ਖਿਲਾਫ ਦਿੱਤਾ ਧਰਨਾ, ਕਾਰਵਾਈ ਦੀ ਮੰਗ, 92 ਏਕੜ ਜ਼ਮੀਨ ਦੇ ਘੋਟਾਲੇ ਦਾ ਮਾਮਲਾ ਭਖਿਆ

ਪਠਾਨਕੋਟ ਦੇ ਭੋਆ ਇਲਾਕੇ ਵਿੱਚ ਕਥਿਤ 92 ਏਕੜ ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ਪੰਜਾਬ ਕਾਂਗਰਸ ਨੇ ਇੱਥੇ ਧਰਨਾ ਦੇ ਕੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਸਰਕਾਰ ਤੇ ਜੰਮਕੇ ਨਿਸ਼ਾਨਾ ਸਾਧਿਆ। ਉਨਾਂ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਸਰਕਾਰ ਪਰੇਸ਼ਾਨ ਕਰ ਰਹੀ ਹੈ ਤੇ ਆਪਣਿਆਂ ਤੇ ਕਾਰਵਾਈ ਨਹੀਂ ਕਰ ਰਹੀ।

ਕਾਂਗਰਸ ਨੇ ਕੈਬਨਿਟ ਮੰਤਰੀ ਕਟਾਰੂਚੱਕ ਖਿਲਾਫ ਦਿੱਤਾ ਧਰਨਾ, ਕਾਰਵਾਈ ਦੀ ਮੰਗ, 92 ਏਕੜ ਜ਼ਮੀਨ ਦੇ ਘੋਟਾਲੇ ਦਾ ਮਾਮਲਾ ਭਖਿਆ
Follow Us
mukesh-saini
| Updated On: 13 Aug 2023 18:09 PM
ਪਠਾਨਕੋਟ। ਪਠਾਨਕੋਟ ਦੇ ਭੋਆ ਹਲਕਾ ਵਿੱਚ ਕਥਿਤ 92 ਏਕੜ ਜ਼ਮੀਨ ਘੁਟਾਲੇ ਦਾ ਮਾਮਲਾ ਭਖਦਾ ਹੀ ਜਾ ਰਿਹਾ ਹੈ। ਤੇ ਹੁਣ ਕਾਂਗਰਸ ਪਾਰਟੀ (Congress Party) ਨੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਖਿਲਾਫ ਪ੍ਰਦਰਸ਼ਨ ਕੀਤਾ। ਪਾਰਟੀ ਆਗੂਆਂ ਨੇ ਹਲਕਾ ਭੋਆ ਦੇ ਪਿੰਡ ਗੋਲ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੈਬਨਿਟ ਮੰਤਰੀ ਖਿਲਾਫ ਕਾਰਵਾਈ ਦੀ ਮੰਗ ਕੀਤੀ।ਮੀਡੀਆ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇੱਕ ਭ੍ਰਿਸ਼ਟ ਡੀ.ਡੀ.ਪੀ.ਓ. ਨੂੰ ਏ.ਡੀ.ਸੀ ਬਣਾ ਦਿੱਤਾ ਜਾਂਦਾ ਹੈ ਅਤੇ ਇਸ ਪੂਰੇ ਘਪਲੇ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਘਪਲੇ ਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ ਅਤੇ ਮੰਤਰੀ ਕਟਾਰੂ ਚੱਕ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਕ ਸਵਾਲ ਪੁੱਛੇ ਜਾਣ ‘ਤੇ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਕਿਹਾ ਸਾਬਕਾ ਮੁੱਖ ਮੰਤਰੀ ਚੰਨੀ ਦੇ ਭਤੀਜੇ ‘ਤੇ ਗੈਰ-ਕਾਨੂੰਨੀ ਮਾਈਨਿੰਗ ਦਾ ਮੁਕੱਦਮਾ ਚੱਲ ਰਿਹਾ ਹੈ, ਉਸ ਤੋਂ ਬਾਅਦ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਵੀ ਗੈਰ-ਕਾਨੂੰਨੀ ਮਾਈਨਿੰਗ ਲਈ ਐੱਫਆਈਆਰ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ, ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ‘ਤੇ ਕਾਰਵਾਈ ਕੀਤੀ ਗਈ ਹੈ, ਅਸੀਂ ਇਹੀ ਮੰਗ ਕਰ ਰਹੇ ਹਾਂ। ਹੁਣ ਕਾਰਵਾਈ.. 92 ਏਕੜ ਜ਼ਮੀਨ ਘੁਟਾਲੇ ਦੇ ਮਾਮਲੇ ‘ਚ ਕਟਾਰੂ ਚੱਕ ਵੀ ਦੋਸ਼ੀ ਹੈ ਉਸਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਸੁਖਪਾਲ ਸਿੰਘ ਖਹਿਰਾ ਨੇ ਵੀ ਕਟਾਰੂ ਚੱਕ ‘ਤੇ ਗੰਭੀਰ ਦੋਸ਼ ਲਗਾਏ ਅਤੇ ਕਾਰਵਾਈ ਦੀ ਮੰਗ ਕੀਤੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

J&K: ਕੁਲਗਾਮ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, ਇੱਕ ਅੱਤਵਾਦੀ ਢੇਰ, ਵੇਖੋ ਗ੍ਰਾਉਂਡ ਰਿਪੋਰਟ
J&K: ਕੁਲਗਾਮ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, ਇੱਕ ਅੱਤਵਾਦੀ ਢੇਰ, ਵੇਖੋ ਗ੍ਰਾਉਂਡ ਰਿਪੋਰਟ...
ਰੂਸ ਤੋਂ ਜਲੰਧਰ ਪਰਤੇ ਨੌਜਵਾਨ ਨੇ ਸੁਣਾਈ ਹੱਢ-ਬੀਤੀ, ਕਿਵੇਂ ਏਜੰਟ ਕਰਦੇ ਹਨ ਥੋਖਾ?
ਰੂਸ ਤੋਂ ਜਲੰਧਰ ਪਰਤੇ ਨੌਜਵਾਨ ਨੇ ਸੁਣਾਈ ਹੱਢ-ਬੀਤੀ, ਕਿਵੇਂ ਏਜੰਟ ਕਰਦੇ ਹਨ ਥੋਖਾ?...
ਚੰਡੀਗੜ੍ਹ ਦੇ ਸੈਕਟਰ 17 ਵਿੱਚ ਸੜਕ ਦੇ ਵਿਚਕਾਰ ਪਲਟੀ ਯਾਤਰੀਆਂ ਨਾਲ ਭਰੀ ਸੀਟੀਯੂ ਦੀ ਬੱਸ, ਵੇਖੋ ਗ੍ਰਾਉਂਡ ਰਿਪੋਰਟ
ਚੰਡੀਗੜ੍ਹ ਦੇ ਸੈਕਟਰ 17 ਵਿੱਚ ਸੜਕ ਦੇ ਵਿਚਕਾਰ ਪਲਟੀ ਯਾਤਰੀਆਂ ਨਾਲ ਭਰੀ ਸੀਟੀਯੂ ਦੀ ਬੱਸ, ਵੇਖੋ ਗ੍ਰਾਉਂਡ ਰਿਪੋਰਟ...
Punjab Flood: ਪਾਕਿਸਤਾਨ ਤੋਂ ਆ ਰਹੇ ਪਾਣੀ 'ਚ ਤੈਰ ਰਹੇ ਜਹਿਰੀਲੇ ਜਾਨਵਰ, ਲੋਕਾਂ ਦੀ ਸਰਕਾਰ ਨੂੰ ਭਾਵੁਕ ਅਪੀਲ
Punjab Flood: ਪਾਕਿਸਤਾਨ ਤੋਂ ਆ ਰਹੇ ਪਾਣੀ 'ਚ ਤੈਰ ਰਹੇ ਜਹਿਰੀਲੇ ਜਾਨਵਰ, ਲੋਕਾਂ ਦੀ ਸਰਕਾਰ ਨੂੰ ਭਾਵੁਕ ਅਪੀਲ...
Lunar Eclipse: 122 ਸਾਲ ਬਾਅਦ ਪਿਤ੍ਰੂ ਪੱਖ ਵਿੱਚ ਲੱਗ ਰਹੇ ਚੰਦਰ ਗ੍ਰਹਿਣ ਦਾ ਮਹੱਤਵ, ਦਾਤੀ ਮਹਾਰਾਜ ਤੋਂ ਜਾਣੋ
Lunar Eclipse: 122 ਸਾਲ ਬਾਅਦ ਪਿਤ੍ਰੂ ਪੱਖ ਵਿੱਚ ਲੱਗ ਰਹੇ ਚੰਦਰ ਗ੍ਰਹਿਣ ਦਾ ਮਹੱਤਵ, ਦਾਤੀ ਮਹਾਰਾਜ ਤੋਂ ਜਾਣੋ...
Punjab Flood: ਅੰਮ੍ਰਿਤਸਰ ਦੇ ਅਜਨਾਲਾ ਵਿੱਚ ਲਗਾਤਾਰ ਭਾਰੀ ਮੀਂਹ ਤੋਂ ਬਾਅਦ ਕਿਹੋ ਜਿਹੇ ਹਨ ਹਾਲਾਤ, TV9Punjabi ਨੇ ਲਿਆ ਗ੍ਰਾਉਂਡ ਜੀਰੋ ਦਾ ਜਾਇਜ਼ਾ
Punjab Flood: ਅੰਮ੍ਰਿਤਸਰ ਦੇ ਅਜਨਾਲਾ ਵਿੱਚ ਲਗਾਤਾਰ ਭਾਰੀ ਮੀਂਹ ਤੋਂ ਬਾਅਦ ਕਿਹੋ ਜਿਹੇ ਹਨ ਹਾਲਾਤ, TV9Punjabi ਨੇ ਲਿਆ ਗ੍ਰਾਉਂਡ ਜੀਰੋ ਦਾ ਜਾਇਜ਼ਾ...
Punjab Flood: ਪੰਜਾਬ ਵਿੱਚ ਹੜ੍ਹਾਂ ਦਾ ਜਾਇਜ਼ਾ ਲੈਣ ਪਹੁੰਚੇ Shivraj Singh Chauhan ਨੇ ਕਿਵੇਂ ਦਿੱਤਾ ਪੀੜਤਾਂ ਨੂੰ ਹੌਸਲਾ, ਵੇਖੋ Video
Punjab Flood: ਪੰਜਾਬ ਵਿੱਚ ਹੜ੍ਹਾਂ ਦਾ ਜਾਇਜ਼ਾ ਲੈਣ ਪਹੁੰਚੇ Shivraj Singh Chauhan ਨੇ ਕਿਵੇਂ ਦਿੱਤਾ ਪੀੜਤਾਂ ਨੂੰ ਹੌਸਲਾ, ਵੇਖੋ Video...
Punjab Flood: ਹੜ੍ਹ ਪੀੜਤਾਂ ਦੀ ਮਦਦ ਲਈ ਰਾਘਵ ਚੱਢਾ ਨੇ 3.25 ਕਰੋੜ ਤਾਂ ਸੀਚੇਵਾਲ ਨੇ ਦਿੱਤੀ 50 ਲੱਖ ਦੀ ਦਿੱਤੀ ਗ੍ਰਾਂਟ
Punjab Flood: ਹੜ੍ਹ ਪੀੜਤਾਂ ਦੀ ਮਦਦ ਲਈ ਰਾਘਵ ਚੱਢਾ ਨੇ 3.25 ਕਰੋੜ ਤਾਂ ਸੀਚੇਵਾਲ ਨੇ ਦਿੱਤੀ 50 ਲੱਖ ਦੀ ਦਿੱਤੀ ਗ੍ਰਾਂਟ...
Punjab Flood: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਭਾਵਿਤ ਕਿਸਾਨਾਂ ਨਾਲ ਕੀਤੀ ਮੁਲਾਕਾਤ, ਨੁਕਸਾਨ ਦਾ ਲਿਆ ਜਾਇਜ਼ਾ
Punjab Flood: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਭਾਵਿਤ ਕਿਸਾਨਾਂ ਨਾਲ ਕੀਤੀ ਮੁਲਾਕਾਤ, ਨੁਕਸਾਨ ਦਾ ਲਿਆ ਜਾਇਜ਼ਾ...