OMG: ਕੁੱਕੜ ਨੇ ਵਧਾਈ ਟੈਨਸ਼ਨ; ਹਰ ਪੇਸ਼ੀ 'ਤੇ ਲਿਆਉਣਾ ਹੋਵੇਗਾ ਕੋਰਟ; ਕਸਟਡੀ ਵਿੱਚ ਸੁਰੱਖਿਅਤ ਰੱਖਣ ਦੀ ਵੀ ਜ਼ਿੰਮੇਵਾਰੀ | Punjab Three booked for organising Rooster Fight in Bathinda know full detailed news in Punjabi Punjabi news - TV9 Punjabi

OMG: ਕੁੱਕੜ ਨੇ ਵਧਾਈ ਟੈਨਸ਼ਨ; ਹਰ ਪੇਸ਼ੀ ‘ਤੇ ਲਿਆਉਣਾ ਹੋਵੇਗਾ ਕੋਰਟ; ਕਸਟਡੀ ਵਿੱਚ ਸੁਰੱਖਿਅਤ ਰੱਖਣ ਦੀ ਵੀ ਜ਼ਿੰਮੇਵਾਰੀ

Published: 

24 Jan 2024 18:59 PM

Rooster Fight: ਅਕਸਰ ਜਾਨਵਰਾਂ ਨਾਲ ਜੁੜੀ ਅਜੀਬੋ-ਗਰੀਬ ਖ਼ਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਦੇ ਦੋ ਜਾਨਵਰ ਆਪਸ ਵਿੱਚ ਲੜਦੇ ਨਜ਼ਰ ਆਉਂਦੇ ਹਨ। ਕਦੇ ਪਾਲਤੂ ਜਾਨਵਰਾਂ ਦੀ ਚੌਰੀ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਅਜਿਹੀ ਹੀ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਬਠਿੰਡਾ ਦੇ ਅਧਿਨ ਪੈਂਦੇ ਪਿੰਡ ਬੱਲੂਆਣਾ ਤੋਂ ਦੇਖਣ ਨੂੰ ਮਿਲੀ ਹੈ। ਜਿੱਥੇ ਇੱਕ ਕੁੱਕੜ ਦਾ ਮੈਡੀਕਲ ਜਾਂਚ ਕਰਵਾਇਆ ਗਿਆ ਹੈ। ਇਸ ਖ਼ਬਰ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।

OMG: ਕੁੱਕੜ ਨੇ ਵਧਾਈ ਟੈਨਸ਼ਨ; ਹਰ ਪੇਸ਼ੀ ਤੇ ਲਿਆਉਣਾ ਹੋਵੇਗਾ ਕੋਰਟ; ਕਸਟਡੀ ਵਿੱਚ ਸੁਰੱਖਿਅਤ ਰੱਖਣ ਦੀ ਵੀ ਜ਼ਿੰਮੇਵਾਰੀ

ਕੁੱਕੜ ਦਾ ਪੁਲਿਸ ਨੇ ਕਰਵਾਇਆ ਮੈਡੀਕਲ, ਹੋ ਗਿਆ ਸੀ ਜਖ਼ਮੀ

Follow Us On

ਇੱਕ ਮੁਰਗੇ ਨੇ ਬਠਿੰਡਾ ਵਿੱਚ ਪੁਲਿਸ ਦੀ ਟੈਨਸਨ ਵਧਾ ਦਿੱਤੀ ਹੈ। ਪੁਲਿਸ ਨੇ ਬਠਿੰਡਾ ਵਿੱਚ ਕੁੱਕੜਾਂ ਦੀ ਲੜਾਈ ਦੇ ਮੁਕਾਬਲੇ ਦੀ ਸੂਚਨਾ ਮਿਲਣ ਤੇ ਛਾਪੇਮਾਰੀ ਕੀਤੀ ਸੀ। ਜਿਸ ਤੋਂ ਬਾਅਦ ਇਸ ਨੂੰ ਫੜਿਆ ਗਿਆ। ਹੁਣ ਮੁਸ਼ਕਲ ਇਹ ਹੈ ਕਿ ਕੁੱਕੜ ਕੇਸ ਪ੍ਰਾਪਰਟੀ ਬਣ ਗਿਆ ਹੈ। ਪੁਲਿਸ ਨੂੰ ਉਸ ਨੂੰ ਹਰ ਪੇਸ਼ੀ ‘ਤੇ ਅਦਾਲਤ ‘ਚ ਪੇਸ਼ ਕਰਨਾ ਹੋਵੇਗਾ। ਇੰਨਾ ਹੀ ਨਹੀਂ, ਉਸਨੂੰ ਆਪਣੀ ਕਸਟਡੀ ਵਿੱਚ ਰੱਖ ਕੇ ਸਹੀ ਢੰਗ ਨਾਲ ਪਾਲਣਾ ਵੀ ਹੋਵੇਗਾ।

ਇਹ ਮੁਕਾਬਲਾ ਦੋ ਦਿਨ ਪਹਿਲਾਂ ਬਠਿੰਡਾ ਦੇ ਪਿੰਡ ਬੱਲੂਆਣਾ ਵਿੱਚ ਹੋ ਰਿਹਾ ਸੀ। ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਦਰਸ਼ਕ ਅਤੇ ਪ੍ਰਬੰਧਕ ਮੌਕੇ ਤੋਂ ਫ਼ਰਾਰ ਹੋ ਗਏ। ਲੜਾਈ ਲਈ ਲਿਆਂਦੇ ਕੁੱਕੜ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।

ਪੁਲਿਸ ਨੇ ਕੁਕੜ ਨੂੰ ਪੀੜਤ ਬਣਾਇਆ

ਪੁਲਿਸ ਅਨੁਸਾਰ, ਇਸ ਮਾਮਲੇ ਵਿੱਚ ਕੁੱਕੜ ਹੀ ਪੀੜਤ ਹੈ ਕਿਉਂਕਿ ਸਰਕਾਰ ਨੇ ਪਸ਼ੂ-ਪੰਛੀਆਂ ਦੇ ਮੁਕਾਬਲਿਆਂ ਤੇ ਪਾਬੰਦੀ ਲਾਈ ਹੋਈ ਹੈ। ਅਜਿਹੇ ਟੂਰਨਾਮੈਂਟਾਂ ਦਾ ਆਯੋਜਨ ਕਰਨ ਵਾਲੇ ਵਿਅਕਤੀਆਂ ਵਿਰੁੱਧ ਪੰਛੀਆਂ ਅਤੇ ਜਾਨਵਰਾਂ ਨਾਲ ਜ਼ੁਲਮ ਕਰਨ ਦੇ ਕਰੂਰ ਤਰੀਕੇ ਨਾਲ ਪੇਸ਼ ਆਉਣ ਹੇਠ ਕੇਸ ਦਰਜ ਕਰਨ ਦੇ ਹੁਕਮ ਹਨ। ਇਸ ਕਾਰਨ ਇਹ ਮਾਮਲਾ ਜਾਨਵਰਾਂ ਦੀ ਬੇਰਹਿਮੀ ਦਾ ਵੀ ਹੈ।

ਪੁਲਿਸ ਨੇ ਜਾਣਕਾਰ ਕੋਲ ਛੱਡਿਆ, ਚੈਕਿੰਗ ਵੀ ਕਰ ਰਹੇ

ਫਿਲਹਾਲ ਪੁਲਿਸ ਨੇ ਇਸ ਮੁਰਗੇ ਨੂੰ ਕਿਸੇ ਜਾਣਕਾਰ ਕੋਲ ਛੱਡਿਆ ਗਿਆ ਹੈ। ਜੇਕਰ ਥਾਣੇ ‘ਚ ਰੱਖਿਆ ਗਿਆ ਤਾਂ ਮੁਰਗਾ ਇਕੱਲਾਰਹਿ ਜਾਵੇਗੀ, ਇਸ ਲਈ ਮੁਰਗੀ ਪਾਲਣ ਵਾਲੇ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਹਾਲਾਂਕਿ, ਇਹ ਯਕੀਨੀ ਬਣਾਉਣ ਲਈ ਕਿ ਮੁਰਗੇ ਨੂੰ ਕੋਈ ਨੁਕਸਾਨ ਨਾ ਹੋਵੇ, ਪੁਲਿਸ ਸਮੇਂ-ਸਮੇਂ ‘ਤੇ ਉਥੇ ਜਾ ਕੇ ਉਸਦਾ ਹਾਲ-ਚਾਲ ਪੁੱਛ ਰਹੀ ਹੈ।

ਪੁਲੀਸ ਦੇ ਤਫ਼ਤੀਸ਼ੀ ਅਫ਼ਸਰ ਨਿਰਮਲਜੀਤ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਹਿਰਾਸਤ ਵਿੱਚ ਮੁਰਗਾ ਪਾਲਿਆ ਜਾ ਰਹਾ ਹੈ। ਕੇਸ ਚੱਲਣ ਤੱਕ ਉਹ ਸਾਡੀ ਹਿਰਾਸਤ ਵਿੱਚ ਰਹੇਗਾ ਅਤੇ ਅਦਾਲਤੀ ਕਾਰਵਾਈ ਦੌਰਾਨ ਉਸ ਨੂੰ ਅਦਾਲਤ ਵਿੱਚ ਵੀ ਪੇਸ਼ ਕੀਤਾ ਜਾਵੇਗਾ।

ਇਕ ਆਯੋਜਕ ਫੜਿਆ, 2 ਫਰਾਰ

ਇਸ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ 3 ਮੁਲਜ਼ਮਾਂ ਖ਼ਿਲਾਫ਼ ਪਸ਼ੂ ਕਰੂਰਤਾ ਐਕਟ ਦਾ ਕੇਸ ਦਰਜ ਕੀਤਾ ਹੈ। ਜਿਸ ਵਿੱਚੋਂ ਰਾਜਵਿੰਦਰ ਨੂੰ ਫੜ ਲਿਆ ਗਿਆ ਹੈ। ਹਾਲਾਂਕਿ ਹੁਣ ਉਸ ਨੂੰ ਜ਼ਮਾਨਤ ਮਿਲ ਗਈ ਹੈ। ਜਗਸੀਰ ਸਿੰਘ ਅਤੇ ਗੁਰਜੀਤ ਸਿੰਘ ਅਜੇ ਫਰਾਰ ਹਨ। ਪੁਲਿਸ ਨੇ ਮੌਕੇ ਤੋਂ ਇਹ ਮੁਰਗਾ ਅਤੇ 11 ਟਰਾਫੀਆਂ ਬਰਾਮਦ ਕੀਤੀਆਂ ਹਨ।

Exit mobile version