ਇਨਫੈਕਸ਼ਨ ਕਾਰਨ ਇੱਕ ਪਿੰਡ 'ਚ 100 ਪੁਸ਼ੂਆਂ ਦੀ ਮੌਤ , ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਇਲਜ਼ਾਮ | more then 100 pet died due to infection in Bathinda village know full detail in punjabi Punjabi news - TV9 Punjabi

ਇਨਫੈਕਸ਼ਨ ਕਾਰਨ ਇੱਕ ਪਿੰਡ ‘ਚ 100 ਪੁਸ਼ੂਆਂ ਦੀ ਮੌਤ , ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਇਲਜ਼ਾਮ

Published: 

16 Jan 2024 15:27 PM

Bathinda Buffalo Death: ਵੈਟਰਨਰੀ ਡਾਕਟਰ ਨੇ ਇਸ ਪੂਰੇ ਘਟਨਾਕ੍ਰਮ ਤੇ ਕਿਹਾ ਹੈ ਕਿ ਹੁਣ ਤੱਕ ਉਨ੍ਹਾਂ ਕੋਲ 25 ਤੋਂ 30 ਮਰੇ ਹੋਏ ਪਸ਼ੂ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜਲੰਧਰ ਤੋਂ ਆਈ ਡਾਕਟਰਾਂ ਦੀ ਟੀਮ ਨੇ ਸੈਂਪਲ ਵੀ ਲਏ ਹਨ। ਅਜੇ ਤੱਕ ਰਿਪੋਰਟ ਨਹੀਂ ਆਈ ਹੈ ਤੋਂ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਪਸ਼ੂਆਂ ਦੀ ਮੌਤ ਦਾ ਕਾਰਨ ਕੀ ਹੈ।

ਇਨਫੈਕਸ਼ਨ ਕਾਰਨ ਇੱਕ ਪਿੰਡ ਚ 100 ਪੁਸ਼ੂਆਂ ਦੀ ਮੌਤ , ਪ੍ਰਸ਼ਾਸਨ ਤੇ ਲਾਪਰਵਾਹੀ ਦੇ ਇਲਜ਼ਾਮ

ਸੰਕੇਤਕ ਤਸਵੀਰ

Follow Us On

ਬਠਿੰਡਾ ਦੇ ਪਿੰਡ ਰਾਏਕੇਵਾਲਾ ਵਿੱਚ ਇੱਕ ਹਫ਼ਤੇ ਵਿੱਚ 100 ਦੇ ਕਰੀਬ ਪਸ਼ੂਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜਾਨਵਰਾਂ ਦੀ ਮੌਤ ਦਾ ਕਾਰਨ ਇਨਫੈਕਸ਼ਨ ਤੇ ਵਧਦੀ ਠੰਡ ਦੱਸਿਆ ਜਾ ਰਿਹਾ ਹੈ। ਫਿਲਹਾਲ ਡਾਕਟਰਾਂ ਦੀ ਟੀਮ ਨੇ ਇਨ੍ਹਾਂ ਪਸ਼ੁਆਂ ਦੀ ਮੌਤ ਦਾ ਕਾਰਨ ਦਾਨਣ ਲਈ ਜਾਂਚ ‘ਚ ਜੁਟੀ ਹੋਈ ਹੈ। ਇਸ ਦੇ ਨਾਲ ਹੀ ਪਸ਼ੂਆਂ ਦੀ ਲਗਾਤਾਰ ਹੋ ਰਹੀ ਮੌਤ ਕਾਰਨ ਪਸ਼ੂ ਮਾਲਕ ਕਾਫੀ ਪ੍ਰੇਸ਼ਾਨ ਹਨ।

ਲਗਾਤਾਰ ਹੋ ਰਹੀਆਂ ਮੌਤਾਂ ਨੂੰ ਦੇਖਦੇ ਹੋਏ ਡਾਕਟਰਾਂ ਦੀ ਟੀਮ ਪਿੰਡ ਵਿੱਚ ਘਰ-ਘਰ ਜਾ ਕੇ ਬਿਮਾਰ ਪਸ਼ੂਆਂ ਨੂੰ ਟੀਕੇ ਲਗਾ ਰਹੀ ਹੈ ਅਤੇ ਦਵਾਈਆਂ ਦੇ ਰਹੀ ਹੈ। ਪਿੰਡ ਵਾਸੀਆਂ ਅਨੁਸਾਰ 100 ਤੋਂ ਵੱਧ ਪਸ਼ੂਆਂ ਦੀ ਮੌਤ ਹੋਣ ਕਾਰਨ ਪਿੰਡ ਚ ਦਹਿਸ਼ਤ ਦਾ ਮਹੌਲ ਹੈ। ਉਨ੍ਹਾਂ ਕਿਹਾ ਹੈ ਕਿ ਮੌਤ ਦਾ ਕੀ ਕਾਰਨ ਹੈ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪਸ਼ੂ ਪਾਲਕਾਂ ਨੇ ਇਲਜ਼ਾ ਲਗਾਇਆ ਹੈ ਕਿ ਡਾਕਟਰਾਂ ਨੇ ਸਮੇਂ ਸਿਰ ਪਸ਼ੂਆਂ ਦਾ ਟੀਕਾਕਰਨ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਹੈ ਕਿ ਕਰੀਬ 2 ਤੋਂ 3 ਮਹੀਨੇ ਪਹਿਲਾਂ ਪਸ਼ੂਆਂ ਦੇ ਟੀਕਾਕਰਨ ਹੋਣਾ ਸੀ। ਪ੍ਰਸ਼ਾਸਨ ਨੇ ਇਲਜ਼ਾਮ ਲਗਾਏ ਹਨ ਕਿ ਪਿੰਡ ਵਿੱਚ ਹਸਪਤਾਲ ਦੇ ਅੰਦਰ ਡਾਕਟਰ ਉਪਲਬਧ ਨਹੀਂ ਹਨ ਅਜਿਹੀ ਸਥਿਤੀ ਵਿੱਚ ਲੋਕ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਬਹੁਤ ਪਰੇਸ਼ਾਨ ਹੁੰਦੇ ਹਨ।

ਦੂਜੇ ਪਾਸੇ ਵੈਟਰਨਰੀ ਡਾਕਟਰ ਨੇ ਇਸ ਪੂਰੇ ਘਟਨਾਕ੍ਰਮ ਤੇ ਕਿਹਾ ਹੈ ਕਿ ਹੁਣ ਤੱਕ ਉਨ੍ਹਾਂ ਕੋਲ 25 ਤੋਂ 30 ਮਰੇ ਹੋਏ ਪਸ਼ੂ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜਲੰਧਰ ਤੋਂ ਆਈ ਡਾਕਟਰਾਂ ਦੀ ਟੀਮ ਨੇ ਸੈਂਪਲ ਵੀ ਲਏ ਹਨ। ਅਜੇ ਤੱਕ ਰਿਪੋਰਟ ਨਹੀਂ ਆਈ ਹੈ ਤੋਂ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਪਸ਼ੂਆਂ ਦੀ ਮੌਤ ਦਾ ਕਾਰਨ ਕੀ ਹੈ।

Exit mobile version