ਕਿਸਾਨ ਬੋਲੇ- ਜੋ ਮਰਜ਼ੀ ਹੋਵੇ ਅਸੀਂ ਪਰਾਲੀ ਸਾੜਨ ਤੋਂ ਪਿੱਛੇ ਨਹੀਂ ਹਟਾਂਗੇ, ਬਠਿੰਡਾ ‘ਚ ਅਧਿਕਾਰੀ ਤੋਂ ਪਰਾਲੀ ਨੂੰ ਅੱਗ ਲਗਵਾਉਣ ਦੇ ਮਾਮਲੇ ‘ਚ FIR

Updated On: 

04 Nov 2023 22:49 PM

ਬਠਿੰਡਾ ਵਿੱਚ ਅਧਿਕਾਰੀ ਤੋਂ ਜ਼ਬਰਦਸਤੀ ਪਰਾਲੀ ਨੂੰ ਅੱਗ ਲਗਾਉਣ ਲਈ ਮਜ਼ਬੂਰ ਕਰਨ ਦੇ ਮਾਮਲੇ 'ਚ ਕਿਸਾਨਾਂ 'ਤੇ ਐਫਆਈਆਰ ਦਰਜ਼ ਕਰ ਲਈ ਗਈ ਹੈ, ਪਰ ਕਿਸਾਨ ਵੀ ਆਪਣੇ ਸਟੈਂਡ 'ਤੇ ਦ੍ਰਿੜ ਹਨ। ਕਿਸਾਨਾਂ ਨੇ ਕਿਹਾ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਨਹੀਂ ਕਰਨਗੇ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਕਿਸੇ ਵੀ ਤਰੀਕੇ ਦੇ ਪ੍ਰਬੰਧ ਨਹੀਂ ਕੀਤੇ ਨੇ ਜਿਸ ਕਰਕੇ ਉਹ ਪਰਾਲੀ ਸਾੜਨ ਲਈ ਮਜ਼ਬੂਰ ਹਨ।

ਕਿਸਾਨ ਬੋਲੇ- ਜੋ ਮਰਜ਼ੀ ਹੋਵੇ ਅਸੀਂ ਪਰਾਲੀ ਸਾੜਨ ਤੋਂ ਪਿੱਛੇ ਨਹੀਂ ਹਟਾਂਗੇ, ਬਠਿੰਡਾ ਚ ਅਧਿਕਾਰੀ ਤੋਂ ਪਰਾਲੀ ਨੂੰ ਅੱਗ ਲਗਵਾਉਣ ਦੇ ਮਾਮਲੇ ਚ FIR
Follow Us On

ਪੰਜਾਬ ਨਿਊਜ। ਬਠਿੰਡਾ ਵਿੱਚ ਪਰਾਲੀ ਸਾੜਨ ਤੋਂ ਰੋਕਣ ਆਏ ਇੱਕ ਸਰਕਾਰੀ ਅਧਿਕਾਰੀ ਤੋਂ ਹੀ ਜ਼ਬਰਦਸਤੀ ਪਰਾਲੀ ਨੂੰ ਅੱਗ ਲਗਵਾਉਣ ਦਾ ਮਾਮਲੇ ‘ਚ ਐਫਆਈਆਰ (FIR) ਦਰਜ਼ ਹੋਣ ਦੇ ਬਾਵਜ਼ੂਦ ਕਿਸਾਨ ਪੂਰੀ ਤਰ੍ਹਾਂ ਆਪਣੇ ਸਟੈਂਡ ‘ਤੇ ਦ੍ਰਿੜ ਹਨ। ਕਿਸਾਨਾਂ ਨੇ ਕਿਹਾ ਹੈ ਕਿ ਐਫਆਈਆਰ ਦਰਜ਼ ਹੋਣ ਦੇ ਬਾਵਜੂਦ ਉਹ ਪਰਾਲੀ ਸਾੜਨ ਤੋਂ ਗੁਰੇਜ਼ ਨਹੀਂ ਕਰਨਗੇ।

ਤੁਹਾਨੂੰ ਦੱਸ ਦਈਏ ਕਿ ਸਰਕਾਰੀ ਅਧਿਕਾਰੀ ਤੋਂ ਜ਼ਬਰਦਸਤੀ ਅੱਗ ਲਗਵਾਉਣ ਵਾਲੀ ਵੀਡੀਓ (Video) ਕਾਫੀ ਵਾਇਰਲ ਹੋ ਗਈ ਸੀ, ਜਿਸ ਤੋਂ ਬਾਅਦ ਮੌਕੇ ਤੇ ਮੌਜ਼ੂਦ ਕਿਸਾਨਾਂ ਨੇ ਮਾਫ਼ੀ ਮੰਗ ਲਈ ਸੀ। ਕਿਸਾਨਾਂ ਨੇ ਸਫਾਈ ਦਿੰਦਿਆ ਹੋਇਆ ਕਿਹਾ ਕਿ ਉਹ ਪਰਾਲੀ ਸਾੜਨ ਲਈ ਮਜ਼ਬੂਰ ਹਨ, ਕਿਉਂਕਿ ਸਰਕਾਰ ਪਰਾਲੀ ਸਾੜਨ ਦਾ ਕੋਈ ਠੋਸ ਹੱਲ ਨਹੀਂ ਲੱਭ ਰਹੀ। ਉਨ੍ਹਾਂ ਕਿਹਾ ਕਿ ਅੱਜ ਦੀ ਘਟਨਾ ‘ਤੇ ਅਸੀਂ ਪਹਿਲਾਂ ਹੀ ਡੀਸੀ ਨੂੰ ਚੇਤਾਵਨੀ ਦਿੱਤੀ ਸੀ ਕਿ ਸਾਡੀ ਲੜਾਈ ਹੋ ਸਕਦੀ ਹੈ। ਕਿਸਾਨਾਂ ਨੇ ਕਿਹਾ ਕਿ ਸਾਨੂੰ ਮਸ਼ੀਨਰੀ ਨਹੀਂ ਦਿੱਤੀ ਜਾ ਰਹੀ, ਇਸ ਲਈ ਅਸੀ ਪਰਾਲੀ ਦਾ ਨਿਪਟਾਰਾ ਕਿਵੇਂ ਕਰੀਏ?

ਬਠਿੰਡਾ ਦੇ ਨੇਹੀਆਂਵਾਲਾ ਦੀ ਘਟਨਾ

ਸੋਸ਼ਲ ਮੀਡੀਆ (Social media) ਤੇ ਵਾਇਰਲ ਹੋ ਰਹੀ ਇਹ ਵੀਡੀਓ ਬਠਿੰਡਾ ਦੇ ਪਿੰਡ ਨੇਹੀਆਂਵਾਲਾ ਦੀ ਦੱਸੀ ਜਾ ਰਹੀ ਹੈ। ਸੂਬੇ ਭਰ ਵਿੱਚ ਬੀਤੇ ਕਈ ਦਿਨਾਂ ਤੋਂ ਪਰਾਲੀ ਸਾੜਨ ਦੇ ਮਾਮਲੇ ਲਾਗਤਾਰ ਸਾਹਮਣੇ ਆ ਰਹੇ ਹਨ। ਇਨ੍ਹਾਂ ਮਾਮਲਿਆਂ ਨੂੰ ਰੋਕਣ ਲਈ ਜ਼ਿਲ੍ਹਾ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਬਣਾਈ ਗਈ ਟੀਮ ਪਿੰਡ ਨੇਹੀਆਂਵਾਲਾ ਪਹੁੰਚੀ। ਜਿਨ੍ਹਾਂ ਨੂੰ ਦੇਖ ਕੇ ਕਿਸਾਨ ਇੱਕਠੇ ਹੋ ਗਏ ਅਤੇ ਪੂਰੀ ਟੀਮ ਨੂੰ ਕਿਸਾਨਾਂ ਨੇ ਘੇਰ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜਾਣ ਤੋਂ ਰੋਕਿਆ ਗਿਆ।

ਪਰਾਲੀ ਨੂੰ ਅੱਗ ਲਾਉਣ ਲਈ ਬਣਾਇਆ ਦਬਾਅ

ਅਧਿਕਾਰੀਆਂ ਨੂੰ ਰੋਕਣ ਤੋਂ ਬਾਅਦ ਕਿਸਾਨ ਉਨ੍ਹਾਂ ਤੋਂ ਸਰਕਾਰ ਦੀਆਂ ਨੀਤੀਆਂ ਅਤੇ ਪਿਛਲੇ ਬਕਾਇਆ ਰਾਹਤ ਰਾਸ਼ੀ ਬਾਰੇ ਪੁੱਛਣ ਲੱਗੇ ਹਨ। ਅਧਿਕਾਰੀਆਂ ਨੇ ਘਿਰਾਓ ਨੂੰ ਦੇਖ ਆਪਣੇ ਆਪ ਨੂੰ ਉਥੋਂ ਜਾਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਕਿਸਾਨਾਂ ਨੇ ਦਬਾਅ ਬਣਾ ਕੇ ਅਧਿਕਾਰੀਆਂ ਨੂੰ ਉਥੋ ਜਾਣ ਤੋਂ ਰੋਕਿਆ। ਅਧਿਕਾਰੀਆਂ ਨੇ ਘਿਰਾਓ ਦੇਖ ਕਿਸਾਨਾਂ ਤੋਂ ਮਾਚਿਸ ਲੈ ਪਰਾਲੀ ਨੂੰ ਅੱਗ ਲਗਾ ਦਿੱਤੀ।