ਬਰਖ਼ਾਸਤ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ, ਗੈਂਗਸਟਰਾਂ ਨੂੰ ਵੇਚਦਾ ਸੀ ਮਾਲਾਖਾਣਾ ਤੋਂ ਕੱਢ ਹਥਿਆਰ

Published: 

07 Dec 2023 15:40 PM

ਮਾਲਖਾਨਾ ਤੋਂ ਹਥਿਆਰ ਗਾਇਬ ਕਰ ਗੈਂਗਸਟਰਾਂ ਅਤੇ ਤਸਕਰਾਂ ਨੂੰ ਹੱਥਿਆਰ ਵੇਚਣ ਦੇ ਮਾਮਲੇ ਚ ਬਠਿੰਡਾ ਦੇ ਬਰਖ਼ਾਸਤ ਪੁਲਿਸ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਮਾਮਲਾ ਸਭ ਤੋਂ ਪਹਿਲਾਂ ਉਸ ਸਮੇਂ ਸਾਹਮਣੇ ਆਇਆ ਜਦੋਂ ਸੀ.ਆਈ.ਏ ਪੁਲਿਸ ਨੇ ਰਾਮਪੁਰਾ ਤੋਂ ਨਸ਼ਾ ਤਸਕਰ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਸੀ।

ਬਰਖ਼ਾਸਤ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ, ਗੈਂਗਸਟਰਾਂ ਨੂੰ ਵੇਚਦਾ ਸੀ ਮਾਲਾਖਾਣਾ ਤੋਂ ਕੱਢ ਹਥਿਆਰ

ਸੰਕੇਤਕ ਤਸਵੀਰ

Follow Us On

ਮਾਲਖਾਨਾ ਤੋਂ ਗੈਂਗਸਟਰਾਂ ਅਤੇ ਤਸਕਰਾਂ ਨੂੰ ਹੱਥਿਆਰ ਵੇਚਣ ਦੇ ਮਾਮਲੇ ਚ ਬਠਿੰਡਾ (Bathinda) ਦੇ ਬਰਖ਼ਾਸਤ ਪੁਲਿਸ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਸਿਵਲ ਲਾਈਨ ਥਾਣਾ ਪੁਲਿਸ ਨੇ ਕੀਤੀ ਹੈ। ਪੁਲਿਸ ਨੇ ਮੁਲਜ਼ਮ ਸੰਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਸੰਦੀਪ ਨੇ ਪੁੱਛਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਕੀਤੇ ਹਨ। ਜਿਕਰਯੋਗ ਹੈ ਕਿ ਜਦੋਂ ਸੰਦੀਪ ਸਿੰਘ ਥਾਣਾ ਦਿਆਲਪੁਰਾ ਵਿੱਚ ਮੁਨਸ਼ੀ ਵਜੋਂ ਤਾਇਨਾਤ ਸੀ ਤਾਂ ਉਸ ਨੇ 12 ਹਥਿਆਰ ਵੇਚੇ ਸਨ।

ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਦਿਆਲਪੁਰਾ ਥਾਣੇ ਦੇ ਵਿੱਚ ਮਾਲਖਾਨੇ ਵਿੱਚ ਜਮ੍ਹਾਂ 13 ਹਥਿਆਰ ਗੁੰਮ ਹੋ ਗਏ ਸਨ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਸੀਆਈਏ ਸਟਾਫ ਰਾਮਪੁਰਾ ਫੂਲ ਨੇ ਇੱਕ ਨਸ਼ਾ ਤਸਕਾ ਨੂੰ ਫੜਿਆ ਸੀ। ਇਸ ਕੋਲੇ ਓਹ ਹੀ ਹਥਿਆਰ ਸਨ ਜੋ ਹਥਿਆਰ ਦਿਆਲਪੁਰ ਥਾਣੇ ਵਿੱਚ ਗਾਇਬ ਹੋਇਆ ਸਨ। ਪੁਲਿਸ ਨੇ ਇਸ ਕੋਲੋ ਪੁੱਛਗਿੱਛ ਕੀਤੀ ਤਾਂ ਇਸ ਦਾ ਖੁਲਾਸਾ ਹੋਇਆ ਸੀ। ਉਸ ਵਕਤ ਥਾਣੇ ਵਿੱਚ ਮੁਨਸ਼ੀ ਵਜੋਂ ਤਾਇਨਾਤ ਸੰਦੀਪ ਸਿੰਘ ਜਿਸ ਨੂੰ ਬਠਿੰਡਾ ਪੁਲਿਸ ਨੇ ਜਾਂਚ ਦੇ ਦੌਰਾਨ ਦੋਸ਼ੀ ਪਾਇਆ ਸੀ ਅਤੇ ਇਸ ਨੂੰ ਬਰਖ਼ਾਸਤ ਕੀਤਾ ਗਿਆ ਸੀ ਅਤੇ ਹੁਣ ਪੁਲਿਸ ਨੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਹੈ ਪੂਰਾ ਮਾਮਲਾ

ਇਹ ਮਾਮਲਾ ਸਭ ਤੋਂ ਪਹਿਲਾਂ ਉਸ ਸਮੇਂ ਸਾਹਮਣੇ ਆਇਆ ਜਦੋਂ ਸੀ.ਆਈ.ਏ ਪੁਲਿਸ ਨੇ ਰਾਮਪੁਰਾ ਤੋਂ ਨਸ਼ਾ ਤਸਕਰ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਸੀ। ਮੁਲਜ਼ਮਾਂ ਨੇ ਪੁਲਿਸ ਨੂੰ ਇਨ੍ਹਾਂ ਨੇ ਦੱਸਿਆ ਸੀ ਕਿ ਹਥਿਆਰ ਉਨ੍ਹਾਂ ਨੇ ਮੁਨਸ਼ੀ ਸੰਦੀਪ ਤੋਂ ਖ਼ਰੀਦੇ ਸਨ। ਇਸ ਤੋਂ ਬਾਅਦ ਬਣਾਈ ਗਈ ਐਸਆਈਟੀ ਦੀ ਜਾਂਚ ਵਿੱਚ ਪਾਇਆ ਗਿਆ ਕਿ ਮੁਲਜ਼ਮ ਸੰਦੀਪ ਨੇ ਗੋਦਾਮ ਵਿੱਚੋਂ ਵੱਡੀ ਮਾਤਰਾ ਵਿੱਚ ਹਥਿਆਰ ਗਾਇਬ ਕਰ ਦਿੱਤੇ ਸਨ। ਤਤਕਾਲੀ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਸੰਦੀਪ ਸਿੰਘ ਨੂੰ ਬਰਖਾਸਤ ਕਰ ਦਿੱਤਾ ਸੀ।