ਸੰਗਰੂਰ ‘ਚ ਕਾਂਗਰਸ ਦੀ ਇਨਸਾਫ ਰੈਲੀ, ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਸਾਧਿਆ ਨਿਸ਼ਾਨਾ

Updated On: 

04 Nov 2026 15:40 PM IST

ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੰਟਰੋਲ ਹੇਠ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਵਪਾਰ ਸਮਝੌਤਾ 'ਤੇ ਪੰਜ ਮਿੰਟਾਂ ਵਿੱਚ ਹਸਤਾਖਰ ਕਰ ਦਿੱਤੇ ਗਏ। ਭਾਰਤ ਦੇ ਕਿਸਾਨਾਂ, ਉਦਯੋਗਾਂ ਅਤੇ ਡੇਟਾ ਨੂੰ ਅਮਰੀਕੀ ਹਿੱਤਾਂ ਦੇ ਹਵਾਲੇ ਕਰ ਦਿੱਤਾ ਗਿਆ।

ਸੰਗਰੂਰ ਚ ਕਾਂਗਰਸ ਦੀ ਇਨਸਾਫ ਰੈਲੀ, ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੇ ਸਾਧਿਆ ਨਿਸ਼ਾਨਾ

ਸੰਗਰੂਰ ਦੇ ਪਿੰਡ ਫੱਗੂਵਾਲਾ ਵਿਖੇ ਕਾਂਗਰਸ ਪਾਰਟੀ ਦੀ ਇਨਸਾਫ਼ ਰੈਲੀ ਹੋਈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨ ਸਾਧੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਡੋਨਾਲਡ ਟਰੰਪ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ।

ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੰਟਰੋਲ ਹੇਠ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਵਪਾਰ ਸਮਝੌਤਾ ‘ਤੇ ਪੰਜ ਮਿੰਟਾਂ ਵਿੱਚ ਹਸਤਾਖਰ ਕਰ ਦਿੱਤੇ ਗਏ। ਭਾਰਤ ਦੇ ਕਿਸਾਨਾਂ, ਉਦਯੋਗਾਂ ਅਤੇ ਡੇਟਾ ਨੂੰ ਅਮਰੀਕੀ ਹਿੱਤਾਂ ਦੇ ਹਵਾਲੇ ਕਰ ਦਿੱਤਾ ਗਿਆ।

ਅਮਰੀਕਾ ‘ਚ ਅਡਾਨੀ ਖਿਲਾਫ ਚਲ ਰਿਹਾ ਕੇਸ ਬੰਦ ਕਰਵਾਇਆ

ਰਾਹੁਲ ਗਾਂਧੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਘੰਟੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਇਹ ਕਹਿੰਦੇ ਰਹਿੰਦ ਹਨ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਰੋਕਿਆ ਹੈ। ਉਨ੍ਹਾਂ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਤੋਂ ਬਾਅਦ ਅਮਰੀਕਾ ਵਿੱਚ ਅਡਾਨੀ ਖਿਲਾਫ ਕੇਸ ਵੀ ਬੰਦ ਕਰ ਦਿੱਤਾ।

ਰਾਹੁਲ ਗਾਂਧੀ ਨੇ ਪੰਜਾਬੀਆਂ ਨੂੰ ਕੀਤੀ ਅਪੀਲ

ਰਾਹੁਲ ਗਾਂਧੀ ਨੇ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਦੀ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਪੰਜਾਬ ਦੀ ਸਰਕਾਰ ਦਿਓ। ਇਸ ਨੂੰ ਕਾਂਗਰਸ ਸਰਕਾਰ ਦਿਓ। ਇੱਕ ਅਜਿਹੀ ਸਰਕਾਰ ਚੁਣੋ ਜੋ ਨਸ਼ਿਆਂ ਦੇ ਖਿਲਾਫ ਲੜੇ, ਨਸ਼ਿਆਂ ਨੂੰ ਖਤਮ ਕਰੇ, ਨੌਜਵਾਨਾਂ ਨੂੰ ਰੋਜ਼ਗਾਰ ਦੇਵੇ, ਉਦਯੋਗ ਨੂੰ ਬਚਾਏ ਅਤੇ ਕਿਸਾਨਾਂ ਦੇ ਨਾਲ ਖੜ੍ਹੀ ਰਹੇ।

ਪ੍ਰਧਾਨ ਮੰਤਰੀ ਨੂੰ ਬਹਿਸ ਦੀ ਚੁਣੌਤੀ

ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਰਬਪਤੀਆਂ ਅਤੇ ਅਡਾਨੀ ਲਈ ਕੰਮ ਕਰਦੇ ਹਨ। ਸਭ ਕੁਝ ਉਨ੍ਹਾਂ ਨੂੰ ਸੌਂਪਿਆ ਜਾ ਰਿਹਾ ਹੈ, ਜਦੋਂ ਕਿ ਕਿਸਾਨਾਂ ਅਤੇ ਉਦਯੋਗਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਮੋਦੀ ਕਾਂਗਰਸੀ ਆਗੂਆਂ ਨੂੰ ਗੱਦਾਰ ਕਹਿੰਦੇ ਹਨ। ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮੇਰੇ ਨਾਲ ਕਿਤੇ ਵੀ ਬੈਠ ਕੇ ਬਹਿਸ ਕਰਨ। ਕੋਈ ਵੀ ਜੱਜ ਵਜੋਂ ਕੰਮ ਕਰ ਸਕਦਾ ਹੈ, ਭਾਵੇਂ ਉਹ ਮੋਹਨ ਭਾਗਵਤ ਹੋਵੇ ਜਾਂ ਅਡਾਨੀ। ਪ੍ਰਧਾਨ ਮੰਤਰੀ ਉਨ੍ਹਾਂ ਨਾਲ ਬੈਠ ਕੇ ਬਹਿਸ ਨਹੀਂ ਕਰ ਸਕਦੇ। ਜਦੋਂ ਉਹ ਸੰਸਦ ਵਿੱਚ ਚਰਚਾ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਦਾ ਮਾਈਕ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।

ਇਸ ਤੋਂ ਪਹਿਲਾਂ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਦੇਸ਼ ਵਿੱਚ ਵੋਟਾਂ ਚੋਰੀ ਹੋਈ ਹੈ ਅਤੇ ਕਈ ਥਾਵਾਂ ‘ਤੇ ਵੋਟ ਚੋਰੀ ਕਰਨ ਵਾਲੀਆਂ ਸਰਕਾਰਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਦਿੱਲੀ ਦੀ ਸਰਕਾਰ ਨੂੰ ਵੋਟ ਚੋਰੀ ਕਰਨ ਵਾਲਿਆਂ ਦੀ ਸਰਕਾਰ ਕਿਹਾ।

Loading...
Unable to load recommendations.
Follow Us