AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕਲਰਕ ਦੀ ਗਲਤੀ ਨਹੀਂ, ਇਹ ਸਿਆਸੀ ਬਦਲੇ ਦੀ ਭਾਵਨਾ, SIR ਡ੍ਰਾਫਟ ਵੋਟਰ ਲਿਸਟ ‘ਚੋਂ ਨਾਮ ਹਟਣ ‘ਤੇ ਭੜਕੇ ਰਾਘਵ ਚੱਢਾ

ਡ੍ਰਾਫਟ ਵੋਟਰ ਲਿਸਟ 'ਚੋਂ ਆਪਣਾ ਨਾਮ ਹਟਾਏ ਜਾਣ ਤੇ ਰਾਘਵ ਚੱਢਾ ਨੇ ਆਪਣੇ X ਅਕਾਊਂਟ ਰਾਹੀਂ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਤੇ ਉਨ੍ਹਾਂ ਦੀ ਵੋਟਰ ID ਮੁਹਾਲੀ, ਪੰਜਾਬ 'ਚ ਰਜਿਸਟਰਡ ਹੈ। ਇਸ ਦੇ ਬਾਵਜੂਦ ਡ੍ਰਾਫਟ ਵੋਟਰ ਲਿਸਟ 'ਚ ਉਨ੍ਹਾਂ ਦਾ ਨਾਮ ਸ਼ਿਫਟਡ ਯਾਨੀ ਦੂਜੀ ਥਾਂ ਚਲੇ ਗਏ ਵਿਅਕਤੀ ਵਜੋਂ ਦਰਜ ਕੀਤਾ ਗਿਆ ਹੈ।

ਕਲਰਕ ਦੀ ਗਲਤੀ ਨਹੀਂ, ਇਹ ਸਿਆਸੀ ਬਦਲੇ ਦੀ ਭਾਵਨਾ, SIR ਡ੍ਰਾਫਟ ਵੋਟਰ ਲਿਸਟ 'ਚੋਂ ਨਾਮ ਹਟਣ 'ਤੇ ਭੜਕੇ ਰਾਘਵ ਚੱਢਾ
tv9-punjabi
| Updated On: 03 Sep 2026 08:53 AM IST
Share

ਪੰਜਾਬ ‘ਚ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ SIR (ਸਪੈਸ਼ਲ ਇੰਟੈਂਸਿਵ ਰਿਵੀਜ਼ਨ) ਮੁਹਿੰਮ ਤਹਿਤ 13 ਅਗਸਤ 2026 ਨੂੰ ਜਾਰੀ ਕੀਤੀ ਗਈ ਡ੍ਰਾਫਟ ਵੋਟਰ ਲਿਸਟ ‘ਚੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੇ ਨਾਮ ਦੇ ਅੱਗੇ ‘ਸਥਾਈ ਤੌਰ ਤੇ ਸਥਾਨਾਂਤਰਿਤ’ (Permanently Shifted) ਦਰਜ ਕੀਤਾ ਗਿਆ ਹੈ।

SIR ਤਹਿਤ ਪੰਜਾਬ ‘ਚ ਹੁਣ ਤੱਕ ਕਰੀਬ 20.66 ਲੱਖ ਵੋਟਰਾਂ ਦੇ ਨਾਮ ਵੋਟਰ ਲਿਸਟ ਤੋਂ ਹਟਾਏ ਜਾ ਚੁੱਕੇ ਹਨ। ਇਹ ਗਿਣਤੀ SIR ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਦੇ ਕੁੱਲ ਵੋਟਰਾਂ ਦਾ ਲਗਭਗ 9.7 ਫੀਸਦੀ ਹੈ।

12 ਸਤੰਬਰ ਤੱਕ ਦਾਅਵੇ ਤੇ ਇਤਰਾਜ਼ ਦਰਜ ਕਰਨ ਦਾ ਮੌਕਾ

ਚੋਣ ਕਮਿਸ਼ਨ ਮੁਤਾਬਕ ਡਰਾਫਟ ਵੋਟਰ ਲਿਸਟ ਜਾਰੀ ਹੋਣ ਤੋਂ ਬਾਅਦ ਦਾਅਵੇ ਤੇ ਇਤਰਾਜ਼ ਦਰਜ ਕਰਨ ਦੀ ਪ੍ਰਕਿਰਿਆ ਜਾਰੀ ਹੈ। ਜਿਨ੍ਹਾਂ ਵੋਟਰਾਂ ਦੇ ਨਾਮ ਲਿਸਟ ‘ਚੋਂ ਹਟਾਏ ਗਏ ਹਨ, ਉਨ੍ਹਾਂ ਕੋਲ 12 ਸਤੰਬਰ 2026 ਤੱਕ ਆਪਣਾ ਦਾਅਵਾ ਜਾਂ ਇਤਰਾਜ਼ ਦਰਜ ਕਰਵਾਉਣ ਦਾ ਮੌਕਾ ਹੈ।

ਇਸ ਸਮੇਂ ਦੌਰਾਨ ਵੋਟਰ ਫਾਰਮ-6 ਭਰ ਕੇ ਵੋਟਰ ਲਿਸਟ ‘ਚ ਮੁੜ ਆਪਣਾ ਨਾਮ ਸ਼ਾਮਲ ਕਰਵਾਉਣ ਲਈ ਅਰਜ਼ੀ ਦੇ ਸਕਦੇ ਹਨ। ਇਸ ਲਈ ਰਾਘਵ ਚੱਢਾ ਵੀ 12 ਸਤੰਬਰ ਤੱਕ ਦਾਅਵਾ ਜਾਂ ਇਤਰਾਜ਼ ਦਰਜ ਕਰਵਾ ਸਕਦੇ ਹਨ।

ਰਾਘਵ ਚੱਢਾ ਨੇ ਕਿਹਾ- ਇਹ ਸਿਆਸੀ ਬਦਲੇ ਦੀ ਭਾਵਨਾ ਦਾ ਮਾਮਲਾ

ਡ੍ਰਾਫਟ ਵੋਟਰ ਲਿਸਟ ‘ਚੋਂ ਆਪਣਾ ਨਾਮ ਹਟਾਏ ਜਾਣ ਤੇ ਰਾਘਵ ਚੱਢਾ ਨੇ ਆਪਣੇ X ਅਕਾਊਂਟ ਰਾਹੀਂ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਤੇ ਉਨ੍ਹਾਂ ਦੀ ਵੋਟਰ ID ਮੁਹਾਲੀ, ਪੰਜਾਬ ‘ਚ ਰਜਿਸਟਰਡ ਹੈ। ਇਸ ਦੇ ਬਾਵਜੂਦ ਡ੍ਰਾਫਟ ਵੋਟਰ ਲਿਸਟ ‘ਚ ਉਨ੍ਹਾਂ ਦਾ ਨਾਮ ਸ਼ਿਫਟਡ ਯਾਨੀ ਦੂਜੀ ਥਾਂ ਚਲੇ ਗਏ ਵਿਅਕਤੀ ਵਜੋਂ ਦਰਜ ਕੀਤਾ ਗਿਆ ਹੈ।

ਚੱਢਾ ਨੇ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਇਹ ਹਾਲੇ ਡਰਾਫਟ ਵੋਟਰ ਲਿਸਟ ਹੈ, ਫਾਈਨਲ ਲਿਸਟ ਨਹੀਂ। ਦਾਅਵੇ ਤੇ ਇਤਰਾਜ਼ਾਂ ਦੀ ਪ੍ਰਕਿਰਿਆ ਦੌਰਾਨ ਨਾਮਾਂ ‘ਚ ਸੁਧਾਰ ਕੀਤਾ ਜਾਂਦਾ ਹੈ ਤੇ ਇਹ ਪ੍ਰਕਿਰਿਆ ਇਸ ਸਮੇਂ ਜਾਰੀ ਹੈ। ਉਨ੍ਹਾਂ ਕਿਹਾ ਕਿ ਫਾਈਨਲ ਵੋਟਰ ਲਿਸਟ ਅਕਤੂਬਰ 2026 ‘ਚ ਜਾਰੀ ਹੋਵੇਗੀ ਤੇ ਉਹ SIR ਗਾਈਡਲਾਈਨਜ਼ ਤਹਿਤ ਆਪਣਾ ਨਾਮ ਠੀਕ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕੇ ਹਨ।

ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਇਹ ਕੋਈ ਆਮ ਕਲਰਕ ਦੀ ਗਲਤੀ ਨਹੀਂ ਲੱਗਦੀ, ਸਗੋਂ ਇਹ ਸਪੱਸ਼ਟ ਤੌਰ ਤੇ ਸਿਆਸੀ ਬਦਲੇ ਦੀ ਭਾਵਨਾ ਦਾ ਮਾਮਲਾ ਹੈ।

ਅਧਿਕਾਰੀਆਂ ਰਾਹੀਂ ਦਬਾਅ ਬਣਾਉਣ ਦਾ ਇਲਜ਼ਾਮ

ਰਾਘਵ ਚੱਢਾ ਨੇ ਕਿਹਾ ਕਿ ਗਰਾਊਂਡ ਲੈਵਲ ਤੇ BLO ਤੋਂ ਲੈ ਕੇ ਪੰਜਾਬ ਦੇ ਚੀਫ਼ ਇਲੈਕਟੋਰਲ ਅਫ਼ਸਰ ਤੱਕ ਇਸ ਪ੍ਰਕਿਰਿਆ ਦੇ ਵੱਖ-ਵੱਖ ਪੱਧਰਾਂ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਕੰਮ ਕਰਦੇ ਹਨ।

ਉਨ੍ਹਾਂ ਕਿਹਾ ਕਿ BLO ਆਮ ਤੌਰ ਤੇ ਪੰਜਾਬ ਸਰਕਾਰ ਦਾ ਜੂਨੀਅਰ ਕਰਮਚਾਰੀ ਹੁੰਦਾ ਹੈ, ਜਦਕਿ AERO, ERO ਤੇ DEO ਵੀ ਸਰਕਾਰੀ ਅਧਿਕਾਰੀ ਹੁੰਦੇ ਹਨ। ਸਭ ਤੋਂ ਉੱਪਰ ਪੰਜਾਬ ਕੈਡਰ ਦਾ IAS ਅਧਿਕਾਰੀ ਚੀਫ਼ ਇਲੈਕਟੋਰਲ ਅਫ਼ਸਰ ਵਜੋਂ ਕੰਮ ਕਰਦਾ ਹੈ।

ਚੱਢਾ ਨੇ ਇਲਜ਼ਾਮ ਲਾਇਆ ਕਿ ਇਨ੍ਹਾਂ ਅਧਿਕਾਰੀਆਂ ਨੂੰ ਪਤਾ ਹੁੰਦਾ ਹੈ ਕਿ ਚੋਣ ਡਿਊਟੀ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਟਰਾਂਸਫਰਾਂ, ਪੋਸਟਿੰਗ ਤੇ ਕਰੀਅਰ ਤੇ ਸਰਕਾਰ ਦਾ ਪ੍ਰਭਾਵ ਰਹਿੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤਰ੍ਹਾਂ AAP ਸਰਕਾਰ ਸਿਆਸੀ ਬਦਲਾ ਲੈਣ ਲਈ ਸਰਕਾਰੀ ਅਧਿਕਾਰੀਆਂ ਰਾਹੀਂ ਦਬਾਅ ਬਣਾਉਂਦੀ ਹੈ।

SIR ਗਾਈਡਲਾਈਨ ਦੇ ਪੈਰਾਗ੍ਰਾਫ 4(d) ਦਾ ਕੀਤਾ ਜ਼ਿਕਰ

ਰਾਘਵ ਚੱਢਾ ਨੇ SIR ਦੀਆਂ ਵਿਸਥਾਰਪੂਰਵਕ ਗਾਈਡਲਾਈਨਜ਼ ਦੇ ਪੈਰਾਗ੍ਰਾਫ 4(d) ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਮੁਤਾਬਕ ਇਸ ਪੈਰਾਗ੍ਰਾਫ ‘ਚ ਜਨ-ਪ੍ਰਤੀਨਿਧੀਆਂ ਸਮੇਤ ਕੁਝ ਸ਼੍ਰੇਣੀਆਂ ਦੇ ਲੋਕਾਂ ਲਈ ਪ੍ਰੋਟੈਕਟਿਡ ਲਿਸਟ ਦਾ ਪ੍ਰਬੰਧ ਹੈ।

ਇਸ ‘ਚ ਨਿਆਂਪਾਲਿਕਾ ਦੇ ਮੈਂਬਰਾਂ, ਜਨ-ਪ੍ਰਤੀਨਿਧੀਆਂ, ਅਹਿਮ ਅਹੁਦਿਆਂ ਤੇ ਬੈਠੇ ਵਿਅਕਤੀਆਂ ਤੇ ਕਲਾ, ਸੱਭਿਆਚਾਰ, ਪੱਤਰਕਾਰੀ, ਖੇਡਾਂ ਤੇ ਜਨ-ਸੇਵਾ ਨਾਲ ਜੁੜੀਆਂ ਪ੍ਰਸਿੱਧ ਹਸਤੀਆਂ ਦੇ ਨਾਮ ਸ਼ਾਮਲ ਕੀਤੇ ਜਾਣ ਦੀ ਗੱਲ ਕਹੀ ਗਈ ਹੈ।

ਚੱਢਾ ਨੇ ਸਵਾਲ ਕੀਤਾ ਕਿ ਜੇਕਰ ਉਹ ਪੰਜਾਬ ਤੋਂ ਮੌਜੂਦਾ ਰਾਜ ਸਭਾ ਮੈਂਬਰ ਹਨ ਤੇ ਉਨ੍ਹਾਂ ਦਾ ਨਾਮ ਪਹਿਲਾਂ ਹੀ ਚਿੰਨ੍ਹਿਤ ਸੀ ਤਾਂ ਪੈਰਾਗ੍ਰਾਫ 4(d) ਤਹਿਤ ਉਨ੍ਹਾਂ ਨੂੰ ਡ੍ਰਾਫਟ ਵੋਟਰ ਲਿਸਟ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਿਰਦੇਸ਼ ਨੂੰ ਉਨ੍ਹਾਂ ਦੇ ਮਾਮਲੇ ‘ਚ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਗਿਆ।

Source: TV9Hindi.com

Follow Us
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ...
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO...
Nepal Flash Flood Update: ਨੇਪਾਲ 'ਚ ਆਈ ਤ੍ਰਾਸਦੀ ਵਾਲੀਆਂ ਵੀਡੀਓ ਦਾ ਸੱਚ?
Nepal Flash Flood Update: ਨੇਪਾਲ 'ਚ ਆਈ ਤ੍ਰਾਸਦੀ ਵਾਲੀਆਂ ਵੀਡੀਓ ਦਾ ਸੱਚ?...
America Attack On Iran: Hormuz ਤੋਂ ਤਹਿਰਾਨ ਤੱਕ ਬੰਬਾਰੀ, ਈਰਾਨ ਤੇ ਅਗਲੇ 24 ਘੰਟੇ ਭਾਰੀ
America Attack On Iran: Hormuz ਤੋਂ ਤਹਿਰਾਨ ਤੱਕ ਬੰਬਾਰੀ, ਈਰਾਨ ਤੇ ਅਗਲੇ 24 ਘੰਟੇ ਭਾਰੀ...
Ajab Gajab: ਚੋਰੀ ਦਾ ਮਾਲ ਸਮੇਟ ਕੇ ਫੋਲਡਿੰਗ 'ਤੇ ਸੌਂ ਗਿਆ ਚੋਰ, ਐਕਸਪ੍ਰੈਸ਼ਨ ਦੇਖ ਕੇ ਛੁੱਟਿਆ ਪੁਲਿਸ ਦਾ ਹਾਸਾ
Ajab Gajab: ਚੋਰੀ ਦਾ ਮਾਲ ਸਮੇਟ ਕੇ ਫੋਲਡਿੰਗ 'ਤੇ ਸੌਂ ਗਿਆ ਚੋਰ, ਐਕਸਪ੍ਰੈਸ਼ਨ ਦੇਖ ਕੇ ਛੁੱਟਿਆ ਪੁਲਿਸ ਦਾ ਹਾਸਾ...
Nepal Flood Update: ਉਜੜੇ ਲੋਕ, ਲਾਪਤਾ ਪਰਿਵਾਰ, ਕਿਵੇਂ ਚੱਲ ਰਹੇ ਰਾਹਤ ਕਾਰਜ? ...ਦੇਖੋ ਗ੍ਰਾਉਂਡ ਰਿਪੋਰਟ
Nepal Flood Update: ਉਜੜੇ ਲੋਕ, ਲਾਪਤਾ ਪਰਿਵਾਰ, ਕਿਵੇਂ ਚੱਲ ਰਹੇ ਰਾਹਤ ਕਾਰਜ? ...ਦੇਖੋ ਗ੍ਰਾਉਂਡ ਰਿਪੋਰਟ...
ਰਾਜਾ ਵੜਿੰਗ 'ਤੇ FIR, ਮੱਚਿਆ ਸਿਆਸੀ ਹੰਗਾਮਾ, ਕਿੰਨੀ ਮੁਸ਼ਕਲ 'ਚ ਪੰਜਾਬ ਕਾਂਗਰਸ ਪ੍ਰਧਾਨ? ਜਾਣੋ...
ਰਾਜਾ ਵੜਿੰਗ 'ਤੇ FIR, ਮੱਚਿਆ ਸਿਆਸੀ ਹੰਗਾਮਾ, ਕਿੰਨੀ ਮੁਸ਼ਕਲ 'ਚ ਪੰਜਾਬ ਕਾਂਗਰਸ ਪ੍ਰਧਾਨ? ਜਾਣੋ......
GDP ਗ੍ਰੋਥ ਨੂੰ ਲੈ ਕੇ PM ਦਾ ਸੰਦੇਸ਼, Instagram ਵੀਡੀਓ ਰਾਹੀਂ ਕਹੀ ਇਹ ਗੱਲ
GDP ਗ੍ਰੋਥ ਨੂੰ ਲੈ ਕੇ PM ਦਾ ਸੰਦੇਸ਼, Instagram ਵੀਡੀਓ ਰਾਹੀਂ ਕਹੀ ਇਹ ਗੱਲ...
ਫਗਵਾੜਾ 'ਚ ਸਟੈਂਡ 'ਤੇ ਖੜੀ ਬੱਸ ਲੈ ਕੇ ਨੱਸੇ ਚੋਰ, ਨਾਲ ਖੜੇ ਵਾਹਨਾਂ ਨੂੰ ਪਹੁੰਚਾਇਆ ਨੁਕਸਾਨ
ਫਗਵਾੜਾ 'ਚ ਸਟੈਂਡ 'ਤੇ ਖੜੀ ਬੱਸ ਲੈ ਕੇ ਨੱਸੇ ਚੋਰ, ਨਾਲ ਖੜੇ ਵਾਹਨਾਂ ਨੂੰ ਪਹੁੰਚਾਇਆ ਨੁਕਸਾਨ...