ਕਾਦੀਆਂ-ਬਿਆਸ ਰੇਲਵੇ ਲਾਈਨ ਲਈ 1419 ਕਰੋੜ ਰੁਪਏ ਮਨਜ਼ੂਰ, ਕੇਂਦਰ ਦਾ ਪੰਜਾਬ ਨੂੰ ਇੱਕ ਹੋਰ ਵੱਡਾ ਤੋਹਫ਼ਾ

Published: 

16 Aug 2026 19:11 PM IST

ਸਾਬਕਾ ਕੇਂਦਰੀ ਮੰਤਰੀ ਬਿੱਟੂ ਨੇ ਕਿਹਾ, "ਮੈਂ ਨਿੱਜੀ ਤੌਰ 'ਤੇ ਇਸ ਲੰਬਿਤ ਪ੍ਰਾਜੈਕਟ ਨੂੰ ਅੱਗੇ ਵਧਵਾਇਆ ਅਤੇ ਇਹ ਯਕੀਨੀ ਬਣਾਇਆ ਕਿ ਸਾਲਾਂ ਤੋਂ ਅਟਕੀ ਕਾਦੀਆਂ-ਬਿਆਸ ਰੇਲ ਲਾਈਨ ਉੱਤੇ ਲੱਗੀ ਰੋਕ ਹਟੇ ਅਤੇ ਇਸ ਨੂੰ ਮੁੜ ਤੋਂ ਵਿਚਾਰਨ ਲਈ ਲਿਆਂਦਾ ਜਾਵੇ।"

ਕਾਦੀਆਂ-ਬਿਆਸ ਰੇਲਵੇ ਲਾਈਨ ਲਈ 1419 ਕਰੋੜ ਰੁਪਏ ਮਨਜ਼ੂਰ, ਕੇਂਦਰ ਦਾ ਪੰਜਾਬ ਨੂੰ ਇੱਕ ਹੋਰ ਵੱਡਾ ਤੋਹਫ਼ਾ

ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਸਾਬਕਾ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਤਵਾਰ ਨੂੰ ਕਿਹਾ ਕਿ ਕੇਂਦਰ ਨੇ ਪੰਜਾਬ ਵਿੱਚ 39.68 ਕਿਲੋਮੀਟਰ ਲੰਮੀ ਕਾਦੀਆਂ-ਬਿਆਸ ਨਵੀਂ ‘ਬ੍ਰੌਡਗੇਜ’ ਰੇਲਵੇ ਲਾਈਨ ਲਈ 1,419.05 ਕਰੋੜ ਰੁਪਏ ਦੇ ਵਿਸਤ੍ਰਿਤ ਅਨੁਮਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਬਿੱਟੂ ਨੇ ਇਸ ਨੂੰ ਪੰਜਾਬ ਲਈ ਵੱਡੀ ਪ੍ਰਾਪਤੀ ਅਤੇ ਮਾਝਾ ਖੇਤਰ ਲਈ ਇਤਿਹਾਸਕ ਕਦਮ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲਵੇ ਬੋਰਡ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਲੰਮੇ ਸਮੇਂ ਤੋਂ ਅਟਕੇ ਪ੍ਰਾਜੈਕਟ ਨੂੰ ਅੱਗੇ ਵਧਾਉਣ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਨਾਲ 39.68 ਕਿਲੋਮੀਟਰ ਲੰਮੇ ਬ੍ਰੌਡਗੇਜ ਰੇਲ ਲਾਂਘੇ ਰਾਹੀਂ ਜੋੜਿਆ ਜਾਵੇਗਾ।

ਪ੍ਰਾਜੈਕਟ ‘ਤੇ ਲੱਗੀ ਰੋਕ ਨੂੰ ਹਟਾਉਣ ਤੋਂ ਬਾਅਦ ਮਿਲੀ ਮਨਜ਼ੂਰੀ

ਬਿੱਟੂ ਨੇ ਕਿਹਾ ਕਿ ਰੇਲਵੇ ਲਾਈਨ ਨੂੰ ਦੁਬਾਰਾ ਸ਼ੁਰੂ ਕਰਵਾਉਣ ਅਤੇ ਸਾਲਾਂ ਤੋਂ ਲੰਬਿਤ ਇਸ ਪ੍ਰਾਜੈਕਟ ਉੱਤੇ ਲੱਗੀ ਰੋਕ ਨੂੰ ਹਟਾਉਣ ਦੇ ਯਤਨਾਂ ਤੋਂ ਬਾਅਦ ਮਿਲੀ ਇਹ ਮਨਜ਼ੂਰੀ ਇੱਕ ਵੱਡੀ ਸਫ਼ਲਤਾ ਹੈ। ਬਿੱਟੂ ਨੇ ਕਿਹਾ, “ਮੈਂ ਨਿੱਜੀ ਤੌਰ ‘ਤੇ ਇਸ ਲੰਬਿਤ ਪ੍ਰਾਜੈਕਟ ਨੂੰ ਅੱਗੇ ਵਧਵਾਇਆ ਅਤੇ ਇਹ ਯਕੀਨੀ ਬਣਾਇਆ ਕਿ ਸਾਲਾਂ ਤੋਂ ਅਟਕੀ ਕਾਦੀਆਂ-ਬਿਆਸ ਰੇਲ ਲਾਈਨ ਉੱਤੇ ਲੱਗੀ ਰੋਕ ਹਟੇ ਅਤੇ ਇਸ ਨੂੰ ਮੁੜ ਤੋਂ ਵਿਚਾਰਨ ਲਈ ਲਿਆਂਦਾ ਜਾਵੇ।”

ਉਨ੍ਹਾਂ ਕਿਹਾ ਕਿ ਕਾਦੀਆਂ-ਬਿਆਸ ਰੇਲਵੇ ਪ੍ਰਾਜੈਕਟ ਦਾ ਇਤਿਹਾਸ ਇਸ ਹਾਲੀਆ ਮਨਜ਼ੂਰੀ ਨੂੰ ਖਾਸ ਤੌਰ ‘ਤੇ ਮਹੱਤਵਪੂਰਨ ਬਣਾਉਂਦਾ ਹੈ। ਇਸ ਪ੍ਰਾਜੈਕਟ ਨੂੰ ਅਸਲ ਵਿੱਚ 1928-29 ਵਿੱਚ ਮਨਜ਼ੂਰੀ ਮਿਲੀ ਸੀ। ਉਸ ਸਮੇਂ ਨਿਰਮਾਣ ਕਾਰਜ ਕਾਫ਼ੀ ਅੱਗੇ ਵਧ ਚੁੱਕਾ ਸੀ ਪਰ 1930 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।

Loading...
Unable to load recommendations.
Follow Us