ਹਰਸਿਮਰਤ ਕੌਰ ਬਾਦਲ ਨੇ ਗ੍ਰਹਿ ਮੰਤਰੀ ਨੂੰ ਲਿੱਖੀ ਚਿੱਠੀ, NIA ਜਾਂਚ ਕਰਵਾਉਣ ਦੀ ਕੀਤੀ ਮੰਗ
ਹਰਸਿਮਰਤ ਕੌਰ ਨੇ ਕਿਹਾ ਕਿ ਹਮਲਾਵਰ ਨੇ ਉਸ ਦੀ ਛਾਤੀ 'ਤੇ 1.5 ਫੁੱਟ ਲੰਬੇ ਖੰਜਰ ਨਾਲ ਵਾਰ ਕੀਤਾ ਸੀ, ਪਰ ਹੱਥ ਅੱਗੇ ਆਉਣ ਕਾਰਨ ਕ੍ਰਿਪਾਨ ਉਨ੍ਹਾਂ ਦੇ ਹੱਥ ਦੇ ਆਰ ਪਾਰ ਹੋ ਗਈ। ਹਰਸਿਮਰਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖ ਕੇ ਜਾਂਚ ਐਨਆਈਏ ਨੂੰ ਸੌਂਪਣ ਦੀ ਬੇਨਤੀ ਕੀਤੀ ਹੈ।
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਬਾਂਹ ‘ਤੇ ਲੱਗੇ ਟਾਂਕਿਆਂ ਦੀ ਪਹਿਲੀ ਫੋਟੋ ਸਾਹਮਣੇ ਆਈ ਹੈ। ਉਨ੍ਹਾਂ ਦੀ ਪਤਨੀ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡਿਆ ‘ਤੇ ਇਹ ਫੋਟੋ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ 150 ਤੋਂ ਵੱਧ ਟਾਂਕੇ ਲੱਗੇ ਹਨ।
ਹਰਸਿਮਰਤ ਕੌਰ ਨੇ ਕਿਹਾ ਕਿ ਹਮਲਾਵਰ ਨੇ ਉਸ ਦੀ ਛਾਤੀ ‘ਤੇ 1.5 ਫੁੱਟ ਲੰਬੇ ਖੰਜਰ ਨਾਲ ਵਾਰ ਕੀਤਾ ਸੀ, ਪਰ ਹੱਥ ਅੱਗੇ ਆਉਣ ਕਾਰਨ ਕ੍ਰਿਪਾਨ ਉਨ੍ਹਾਂ ਦੇ ਹੱਥ ਦੇ ਆਰ ਪਾਰ ਹੋ ਗਈ। ਹਰਸਿਮਰਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖ ਕੇ ਜਾਂਚ ਐਨਆਈਏ ਨੂੰ ਸੌਂਪਣ ਦੀ ਬੇਨਤੀ ਕੀਤੀ ਹੈ।
My letter to the Honble Home Minister Shri Amit Shah seeking an NIA probe into the assassination bid against Shiromani Akali Dal President Sardar Sukhbir Singh Badal.
I highlighted 3 pertinent points in my letter:- • Both attacks took place at sacred Guru Ghars while a pic.twitter.com/pc53vyuR2I — Harsimrat Kaur Badal (@HarsimratBadal_) August 16, 2026
ਇਸ ਦੌਰਾਨ, ਹਮਲਾਵਰ ਨਿਹੰਗ ਜਸਪਾਲ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੂੰ ਗੁਰੂ ਸਾਹਿਬ ਤੋਂ ਹਮਲਾ ਕਰਨ ਦੇ ਹੁਕਮ ਮਿਲੇ ਸਨ। ਉਸ ਨੇ ਕਿਹਾ ਕਿ ਉਸ ਨੂੰ ਇਹ ਹੁਕਮ ਉਸ ਸਮੇਂ ਮਿਲਿਆ ਜਦੋਂ ਉਹ ਨਾਂਦੇੜ ਦੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰ ਰਿਹਾ ਸੀ। ਜਦੋਂ ਸੁਖਬੀਰ ਬਾਦਲ ਉਸ ਦੇ ਸਾਹਮਣੇ ਆਏ ਤਾਂ ਉਸ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਸੁਖਬੀਰ ਬਾਦਲ ‘ਤੇ 13 ਅਗਸਤ ਨੂੰ ਹਮਲਾ ਕੀਤਾ ਗਿਆ ਸੀ।
ਸੁਖਬੀਰ ‘ਤੇ ਉਨ੍ਹਾਂ ਦੇ ਬੱਚਿਆਂ ਦੇ ਸਾਹਮਣੇ ਕੀਤਾ ਹਮਲਾ: 15 ਅਗਸਤ ਨੂੰ ਲੁਧਿਆਣਾ ਦੇ ਇਸੜੂ ਵਿੱਚ ਇੱਕ ਰੈਲੀ ਦੌਰਾਨ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਭਾਵੁਕ ਹੋ ਗਏ। ਉਨ੍ਹਾਂ ਕਿਹਾ, “ਸੁਖਬੀਰ ਬਾਦਲ ‘ਤੇ ਮੇਰੇ ਅਤੇ ਮੇਰੇ ਬੱਚਿਆਂ ਦੇ ਸਾਹਮਣੇ ਹਮਲਾ ਕੀਤਾ ਗਿਆ। ਹਮਲਾਵਰ ਨੇ ਉਨ੍ਹਾਂ ‘ਤੇ ਉਦੋਂ ਹਮਲਾ ਕੀਤਾ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੇ ਸਨ। ਬਾਨੇ ਦੀ ਆੜ ਵਿੱਚ ਹਮਲਾ ਕੀਤਾ ਗਿਆ। ਮੈਂ ਉਸ ਨੂੰ ਸਿੱਖ ਨਹੀਂ ਮੰਨਦੀ।”
ਇਹ ਵੀ ਪੜ੍ਹੋ
ਖੰਜਰ ਹੱਥ ਦੇ ਆਰ-ਪਾਰ: ਹਰਸਿਮਰਤ ਨੇ ਕਿਹਾ, “ਨਿਹੰਗ ਜਸਪਾਲ ਸਿੰਘ ਨੇ ਪਹਿਲਾਂ ਸੁਖਬੀਰ ਬਾਦਲ ‘ਤੇ ਹਮਲਾ ਕੀਤਾ। ਡੇਢ ਫੁੱਟ ਲੰਬਾ ਖੰਜਰ ਸੁਖਬੀਰ ਬਾਦਲ ਦੀ ਛਾਤੀ ਵਿੱਚ ਲੱਗਿਆ, ਪਰ ਸੁਖਬੀਰ ਬਾਦਲ ਨੇ ਆਪਣਾ ਹੱਥ ਵਧਾਇਆ। ਖੰਜਰ ਉਨ੍ਹਾਂ ਦੇ ਹੱਥ ਦੇ ਆਰ-ਪਾਰ ਗਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਹਮਲਾਵਰ ਨੇ ਦੁਬਾਰਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਸੁਰੱਖਿਆ ਮੁਲਾਜ਼ਮ ਨੇ ਉਸ ਨੂੰ ਫੜ ਲਿਆ ਅਤੇ ਉਸ ਦਾ ਹੱਥ ਵੀ ਕੱਟ ਦਿੱਤਾ ਗਿਆ।”
ਸੁਖਬੀਰ ਬਾਦਲ ਬੋਲੇ- ਗੁਰੂ ਸਾਹਿਬ ਦਾ ਰਿਣੀ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਹਰ ਤਨ, ਮਨ, ਦਸਮੇਸ਼ ਪਿਤਾ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਰਿਣੀ ਹੈ। ਜਿਨ੍ਹਾਂ ਨੇ ਜ਼ਿੰਦਗੀ ਦੇ ਹਰ ਔਖੇ ਸਮੇਂ ਵਿੱਚ ਉਨ੍ਹਾਂ ‘ਤੇ ਆਪਣੀ ਮਹਿਰ ਭਰਿਆ ਹੱਥ ਰੱਖਿਆ ਹੈ। ਲਗਭਗ ਇੱਕ ਸਾਲ ਪਹਿਲਾਂ, ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਅਸਥਾਨ ‘ਤੇ ਵੀ ਉਨ੍ਹਾਂ ‘ਤੇ ਹਮਲਾ ਹੋਇਆ ਸੀ ਤੇ ਫਿਰ ਵੀ ਗੁਰੂ ਮਹਾਰਾਜ ਨੇ ਉਨ੍ਹਾਂ ਦੀ ਜਾਨ ਬਚਾਈ।
