US Deport: ਅਮਰੀਕਾ ਨੇ ਦੇਸ਼ ਤੋਂ ਕੱਢੇ ਪੰਜਾਬੀ, ਜਾਣੋਂ ਕਿਹੜੇ ਜ਼ਿਲ੍ਹੇ ਚੋਂ ਕਿੰਨੇ ਲੋਕ…
ਅਮਰੀਕਾ ਨੇ ਦੇਸ਼ ਵਿੱਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਰ੍ਹਾਂ 205 ਭਾਰਤੀ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ। ਜ਼ਿਨ੍ਹਾਂ ਵਿੱਚੋਂ 30 ਲੋਕ ਪੰਜਾਬ ਨਾਲ ਸਬੰਧਿਤ ਹਨ। ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੜੇ ਜ਼ਿਲ੍ਹੇ ਵਿੱਚ ਕਿੰਨੇ ਕਿੰਨੇ ਪ੍ਰਵਾਸੀ ਪੰਜਾਬੀਆਂ ਨੂੰ ਡਿਪੋਰਟ ਕੀਤਾ ਗਿਆ ਹੈ।

ਅਕਸਰ ਜਦੋਂ ਵਿਦੇਸ਼ ਜਾਣ ਵਾਲੇ ਲੋਕਾਂ ਦੀ ਗੱਲ ਆਉਂਦੀ ਹੈ ਤਾਂ ਪੰਜਾਬੀਆਂ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਲੋਕ ਖੁਦ ਨੂੰ NRI ਅਖਵਾਉਣ ਵਿੱਚ ਫ਼ਖਰ ਮਹਿਸੂਸ ਕਰਦੇ ਹਨ। ਪਰ ਕਈ ਅਜਿਹੇ ਲੋਕ ਵੀ ਹੁੰਦੇ ਹਨ ਜੋ ਵਿਦੇਸ਼ ਜਾਣ ਦੀ ਲਾਲਸਾ ਵਿੱਚ ਇਹ ਭੁੱਲ ਜਾਂਦੇ ਹਨ ਕਿ ਉਹ ਵਿਦੇਸ਼ ਤਾਂ ਜਾ ਰਹੇ ਹਨ। ਪਰ ਉਹਨਾਂ ਦਾ ਵਿਦੇਸ਼ ਜਾਣ ਦਾ ਤਰੀਕਾ ਸਹੀ ਹੈ ਜਾਂ ਨਹੀਂ। ਕਈ ਲੋਕ ਮਜ਼ਬੂਰੀ ਵਿੱਚ ਜਾਂਦੇ ਹਨ ਪਰ ਕਈ ਇਹਨਾਂ ਸਭ ਚੀਜ਼ਾਂ ਦੀ ਪ੍ਰਵਾਹ ਨਹੀਂ ਕਰਦੇ।
ਹੁਣ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਪੰਜਾਬੀਆਂ ਦੀ ਸੂਚੀ ਸਾਹਮਣੇ ਆਈ ਹੈ। ਜਿਸ ਵਿੱਚ ਅਮਰੀਕਾ ਤੋਂ ਵਾਪਿਸ ਪੰਜਾਬ ਆ ਰਹੇ 30 ਲੋਕਾਂ ਦੇ ਨਾਮ ਸ਼ਾਮਿਲ ਹਨ। ਜਾਣਕਾਰੀ ਅਨੁਸਾਰ ਇਹ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਸਨ ਅਤੇ ਜਾਂਚ ਦੌਰਾਨ ਉਹ ਅਮਰੀਕਾ ਵਿੱਚ ਆਪਣੀ ਐਂਟਰੀ ਨੂੰ ਕਾਨੂੰਨੀ ਸਾਬਿਤ ਨਹੀਂ ਕਰ ਸਕੇ।
ਕਪੂਰਥਲੇ- ਅੰਮ੍ਰਿਤਸਰ ਦੇ ਜ਼ਿਆਦਾ ਲੋਕ
ਅਮਰੀਕਾ ਵਿੱਚੋਂ ਡਿਪੋਰਟ ਕੀਤੇ ਗਏ ਲੋਕਾਂ ਵਿੱਚ ਸਭ ਤੋਂ ਜ਼ਿਆਦਾ ਕਪੂਰਥਲੇ ਜ਼ਿਲ੍ਹੇ ਨਾਲ ਸਬੰਧਿਤ ਹਨ। ਕਪੂਰਥਲੇ ਦੇ 6 ਲੋਕ ਅਤੇ 5 ਅੰਮ੍ਰਿਤਸਰ ਜ਼ਿਲ੍ਹੇ ਸਬੰਧਿਤ ਹਨ। ਜਦੋਂ ਕਿ ਤੀਜੇ ਨੰਬਰ ਤੇ ਜਲੰਧਰ ਅਤੇ ਪਟਿਆਲਾ ਦਾ ਨਾਮ ਆਉਂਦਾ ਹੈ। ਜਿੱਥੋਂ ਦੇ 4-4 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ।
ਡਿਪੋਰਟ ਕੀਤੇ ਗਏ ਲੋਕਾਂ ਦੀ ਸੂਚੀ ਵਿੱਚ ਲੁਧਿਆਣਾ ਅਤੇ ਹੁਸ਼ਿਆਰਪੁਰ ਦੇ 2 ਲੋਕਾਂ ਦਾ ਨਾਮ ਸ਼ਾਮਿਲ ਹੈ। ਜਦੋਂਕਿ ਗੁਰਦਾਸਪੁਰ, ਤਰਨ-ਤਾਰਨ, ਸੰਗਰੂਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਇੱਕ ਇੱਕ ਵਿਅਕਤੀ ਦਾ ਨਾਮ ਮੌਜੂਦ ਹੈ।
ਇਹ ਵੀ ਪੜ੍ਹੋ
ਦੁਆਬੇ ਦੇ ਸਭ ਤੋਂ ਜ਼ਿਆਦਾ ਲੋਕ
ਅਮਰੀਕਨ ਸਰਕਾਰ ਨੇ ਜਿਹੜੇ ਲੋਕਾਂ ਦੀ ਐਂਟਰੀ ਨੂੰ ਗੈਰ ਕਾਨੂੰਨੀ ਪਾਇਆ ਹੈ। ਉਹਨਾਂ ਵਿੱਚ ਸਭ ਤੋਂ ਜ਼ਿਆਦਾ ਲੋਕ ਦੁਆਬੇ ਇਲਾਕੇ ਨਾਲ ਸਬੰਧਿਤ ਹਨ। ਦੁਆਬੇ ਵਿੱਚ ਪੈਂਦੇ ਜਲੰਧਰ, ਕਪੂਰਥਲਾ, ਹੁਸ਼ਿਆਰਪਰ ਵਿੱਚੋਂ 12 ਲੋਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ। ਜਦੋਂ ਕਿ ਮਾਝੇ ਇਲਾਕੇ ਵਿੱਚੋਂ 7 ਜ਼ਿਨ੍ਹਾਂ ਵਿੱਚੋਂ ਅੰਮ੍ਰਿਤਸਰ ਵਿੱਚੋਂ 5 ਅਤੇ ਤਰਨ ਤਾਰਨ, ਗੁਰਦਾਸਪੁਰ ਨਾਲ ਇੱਕ ਇੱਕ ਵਿਅਕਤੀ ਸਬੰਧਿਤ ਹਨ।
ਮਾਲਵੇ ਇਲਾਕੇ ਵਿੱਚੋਂ 11 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ। ਜਿਸ ਵਿੱਚ ਸਭ ਤੋਂ ਜ਼ਿਆਦਾ ਪਟਿਆਲਾ ਨਾਲ ਸਬੰਧਿਤ ਹਨ। ਪਟਿਆਲਾ ਵਿੱਚੋ 4, ਜਦੋਂ ਕਿ ਲੁਧਿਆਣਾ ਅਤੇ ਮੁਹਾਲੀ ਵਿੱਚੋਂ 2-2 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ।