ਪੰਜਾਬੀ ਕਲਾਕਾਰਾਂ ਦੀ ਅੰਦਰ ਖਾਤੇ ਗੈਂਗਸਟਰਾਂ ਨਾਲ ਸਾਂਝ

Published: 

13 Jan 2023 17:59 PM

ਪੰਜਾਬ ਵਿੱਚ ਕਲਾਕਾਰਾਂ ਅਤੇ ਗੈਂਗਸਟਰਾਂ ਵਿਚਕਾਰ ਗਠਜੋੜ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਹੈ। ਪੰਜਾਬ ਪੁਲਿਸ ਪਿਛਲੇ ਕਈ ਮਹੀਨੇ ਤੋਂ ਇਸ ਗਠਜੋੜ ਨੂੰ ਤੋੜਨ ਵਿੱਚ ਲੱਗੀ ਹੋਈ ਹੈ। ਉਥੇ ਹੀ ਪੰਜਾਬ ਵਿੱਚ ਗਾਹੇ-ਬਗਾਹੇ ਗੈਂਗਸਟਰਾਂ ਵਲੋਂ ਕਲਾਕਾਰਾਂ ਨੂੰ ਧਮਕੀਆਂ ਦਿੱਤੇ ਜਾਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।

ਪੰਜਾਬੀ ਕਲਾਕਾਰਾਂ ਦੀ ਅੰਦਰ ਖਾਤੇ ਗੈਂਗਸਟਰਾਂ ਨਾਲ ਸਾਂਝ
Follow Us On

ਪੰਜਾਬ ਅੰਦਰ ਜਿਆਦਾਤਰ ਪ੍ਰਸਿੱਧ ਕਲਾਕਾਰਾਂ ਦੀ ਅੰਦਰ ਖਾਤੇ ਨਾਮੀ ਗੈਂਗਸਟਰਾਂ ਨਾਲ ਸਾਂਝ ਦੇਖਣ ਨੂੰ ਅਕਸਰ ਮਿਲਦੀ ਹੈ ਕਿਉਂਕਿ ਇਹ ਕਲਾਕਾਰ ਫੁਕਰਪੂਣੇ ਵਿਚ ਇਨ੍ਹਾਂ ਗੈਂਗਸਟਰਾਂ ਨਾਲ ਪਿਆਰ ਤਾਂ ਪਾ ਲੈਂਦੇ ਹਨ ਪਰ ਬਾਅਦ ਵਿਚ ਇਨ੍ਹਾਂ ਕਲਾਕਾਰਾਂ ਨੂੰ ਇਸਦਾ ਨਤੀਜਾ ਆਪਣੀ ਜਾਨ ਗੁਆ ਕੇ ਜਾਂ ਫਿਰ ਪੁਲਿਸ ਮਾਮਲਿਆਂ ਚ ਖੱਜਲ ਹੋ ਕੇ ਚੁਕਾਉਣਾ ਪੈਂਦਾ ਹੈ। ਪੰਜਾਬ ਅੰਦਰ ਬਹੁਤ ਸਾਰੇ ਨਾਮੀ ਕਲਾਕਾਰ ਅਤੇ ਫਿਲਮੀ ਸਿਤਾਰਿਆਂ ਦੀ ਸਾਂਝ ਲੰਘੇ ਸਮੇਂ ਦੌਰਾਨ ਗੈਂਗਸਟਰਾਂ ਨਾਲ ਸਾਹਮਣੇ ਆਈ ਸੀ ਪਰ ਗੈਂਗਸਟਰ ਅਤੇ ਪੰਜਾਬੀ ਕਲਾਕਾਰ ਦੀ ਅੰਦਰ ਖਾਤੇ ਸਾਂਝ ਅਤੇ ਇਕ ਦੂਜੇ ਖਿਲਾਫ਼ ਨਫਰਤ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਗੈਂਗਵਾਰ ਦਾ ਸ਼ਿਕਾਰ ਹੋਏ ਸੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ

ਪ੍ਰਸਿੱਧੂ ਗਾਇਕ ਸਿੱਧੂ ਮੂਸੇਵਾਲਾ ਦਾ ਪਿਛਲੇ ਸਾਲ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਇਸ ਕਤਲ ਦੀ ਜਿੰਮੇਵਾਰੀ ਵੀ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਲੈ ਲਈ ਜਾਂਦੀ ਹੈ। ਲਾਰੈਂਸ ਬਿਸ਼ਨੋਈ ਗੈਂਗ ਵਲੋਂ ਪੋਸਟ ਪਾ ਕੇ ਸ਼ਪੱਸ਼ਟ ਕੀਤਾ ਜਾਂਦਾ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਊਨ੍ਹਾਂ ਇਸ ਕਰਕੇ ਕੀਤਾ ਹੈ ਕਿਉਂਕਿ ਮੂਸੇਵਾਲਾ ਬੰਬੀਹਾ ਗੈਂਗ ਦੇ ਨਾਲ ਪਿਆਰ ਰੱਖਦਾ ਸੀ ਅਤੇ ਬੰਬੀਹਾ ਗੈਂਗ ਲਾਰੈਂਸ ਬਿਸ਼ਨੋਈ ਗੈਂਗ ਦਾ ਵਿਰੋਧੀ ਗੈਂਗ ਹੈ। ਲਾਰੈਂਸ ਬਿਸ਼ਨੋਈ ਗੈਂਗ ਅਨੁਸਾਰ ਮੁਹਾਲੀ ਚ ਕਤਲ ਕੀਤੇ ਗਏ ਅਕਾਲੀ ਆਗੂ ਅਤੇ ਲਾਰੈਂਸ ਬਿਸ਼ਨੋਈ ਦੇ ਖਾਸ ਵਿੱਕੀ ਮਿੱਢੂਖੇੜਾ ਦੇ ਕਤਲ ਚ ਵੀ ਸਿੱਧੂ ਮੂਸੇਵਾਲਾ ਦੇ ਮੈਨੇਜਰ ਦਾ ਹੱਥ ਸਾਹਮਣੇ ਆਇਆ ਸੀ। ਲਿਹਾਜਾ ਇਸ ਕਰਕੇ ਹੀ ਲਾਰੈਂਸ ਗੈਂਗ ਵਲੋਂ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਹੈ।

ਮਨਕੀਰਤ ਔਲਖ ਤੇ ਬੱਬੂ ਮਾਨ ਦੇ ਸਬੰਧਾਂ ਦੀ ਹੋ ਰਹੀ ਹੈ ਜਾਂਚ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਪੰਜਾਬ ਪੁਲਿਸ ਦੀਆਂ ਵਿਸੇ਼ਸ਼ ਟੀਮਾਂ ਵਲੋਂ ਪੰਜਾਬੀ ਗਾਇਕ ਮਨਕੀਰਤ ਔਲਖ ਜੋ ਕਿ ਲਾਰੈਂਸ ਬਿਸ਼ਨੋਈ ਗੈਂਗਸਟਰ ਲਈ ਪੋਸਟ ਸਾਂਝੀ ਕਰਦਿਆਂ ਰਿਹਾ ਹੈ ਸਮੇਤ ਬੱਬੂ ਮਾਨ ਤੋਂ ਵੀ ਪੁੱਛਗਿੱਤ ਕੀਤੀ ਗਈ ਸੀ। ਇਨ੍ਹਾਂ ਦੋਵਾਂ ਕਲਾਕਾਰਾਂ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਕਲਾਕਾਰ ਪੰਜਾਬ ਪੁਲਿਸ ਦੀ ਰਡਾਰ ਤੇ ਹਨ ਜਿਨ੍ਹਾਂ ਦੇ ਗੈਂਗਸਟਰਾਂ ਨਾਲ ਸਬੰਧ ਸਾਹਮਣੇ ਆਏ ਹਨ। ਉਨ੍ਹਾਂ ਕਲਾਕਾਰਾਂ ਕੋਲੋਂ ਪੰਜਾਬ ਪੁਲਿਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।