ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਰਿਸ਼ਤੇਦਾਰਾਂ ਖਿਲਾਫ NIA ਵੱਲੋਂ ਕਾਰਵਾਈ, ਪੰਜਾਬ ਵਿੱਚ ਜ਼ਮੀਨ, ਯੂਪੀ ‘ਚ ਫਲੈਟ ਅਟੈਚ

Updated On: 

16 Oct 2024 17:26 PM

ਐਨਆਈਏ ਵੱਲੋਂ ਅਟੈਚ ਕੀਤੀਆਂ ਇਹ ਜਾਇਦਾਦਾਂ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਹਨ। ਇਨ੍ਹਾਂ ਜਾਇਦਾਦਾਂ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਜਾਂ ਅੱਤਵਾਦੀਆਂ ਨੂੰ ਪਨਾਹ ਦੇਣ ਲਈ ਕੀਤੀ ਜਾਂਦੀ ਸੀ। ਇਨ੍ਹਾਂ 'ਚੋਂ ਇਕ ਫਲੈਟ ਵਿਕਾਸ ਸਿੰਘ ਦਾ ਹੈ, ਜਿਸ ਨੇ ਉੱਤਰ ਪ੍ਰਦੇਸ਼ ਦੇ ਲਖਨਊ ਦੇ ਗੋਮਤੀ ਨਗਰ ਐਕਸਟੈਂਸ਼ਨ 'ਚ ਅੱਤਵਾਦੀ ਗਿਰੋਹ ਨੂੰ ਪਨਾਹ ਦਿੱਤੀ ਸੀ।

ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਰਿਸ਼ਤੇਦਾਰਾਂ ਖਿਲਾਫ NIA ਵੱਲੋਂ ਕਾਰਵਾਈ, ਪੰਜਾਬ ਵਿੱਚ ਜ਼ਮੀਨ, ਯੂਪੀ ਚ ਫਲੈਟ ਅਟੈਚ

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੁਰਾਣੀ ਤਸਵੀਰ

Follow Us On

ਕੌਮੀ ਜਾਂਚ ਏਜੰਸੀ ਨੇ ਸ਼ਨੀਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਲੋਕਾਂ ਦੀਆਂ 3 ਸੂਬਿਆਂ ਵਿੱਚ ਇੱਕ ਫਾਰਚੂਨਰ ਕਾਰ ਸਮੇਤ 4 ਜਾਇਦਾਦਾਂ ਕੁਰਕ ਕੀਤੀਆਂ ਹਨ। ਪੰਜਾਬ ਪੁਲਿਸ ਦੇ ਮੁਹਾਲੀ ਸਥਿਤ ਖੁਫੀਆ ਵਿਭਾਗ ‘ਤੇ ਹੋਏ ਆਰਪੀਜੀ ਹਮਲੇ ‘ਚ ਬਿਸ਼ਨੋਈ ਦੇ ਕਰੀਬੀਆਂ ਦੇ ਨਾਮ ਸਾਹਮਣੇ ਆਏ ਸਨ।

ਪੰਜਾਬ ‘ਚ ਜ਼ਮੀਨ, ਯੂਪੀ ‘ਚ ਫਲੈਟ ਅਟੈਚ

ਐਨਆਈਏ ਵੱਲੋਂ ਅਟੈਚ ਕੀਤੀਆਂ ਇਹ ਜਾਇਦਾਦਾਂ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਹਨ। ਇਨ੍ਹਾਂ ਜਾਇਦਾਦਾਂ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਜਾਂ ਅੱਤਵਾਦੀਆਂ ਨੂੰ ਪਨਾਹ ਦੇਣ ਲਈ ਕੀਤੀ ਜਾਂਦੀ ਸੀ। ਇਨ੍ਹਾਂ ‘ਚੋਂ ਇਕ ਫਲੈਟ ਵਿਕਾਸ ਸਿੰਘ ਦਾ ਹੈ, ਜਿਸ ਨੇ ਉੱਤਰ ਪ੍ਰਦੇਸ਼ ਦੇ ਲਖਨਊ ਦੇ ਗੋਮਤੀ ਨਗਰ ਐਕਸਟੈਂਸ਼ਨ ‘ਚ ਅੱਤਵਾਦੀ ਗਿਰੋਹ ਨੂੰ ਪਨਾਹ ਦਿੱਤੀ ਸੀ।

ਦੋ ਹੋਰ ਜਾਇਦਾਦਾਂ ਪਿੰਡ ਬਿਸ਼ਨਪੁਰਾ ਅਤੇ ਫਾਜ਼ਿਲਕਾ ਪੰਜਾਬ ਵਿੱਚ ਹਨ, ਜੋ ਕਿ ਮੁਲਜ਼ਮ ਦਲੀਪ ਕੁਮਾਰ ਭੋਲਾ ਉਰਫ਼ ਦਲੀਪ ਬਿਸ਼ਨੋਈ ਦੀਆਂ ਹਨ। ਇਸ ਦੇ ਨਾਲ ਹੀ ਜੋਗਿੰਦਰ ਸਿੰਘ ਪੁੱਤਰ ਹੁਕਮ ਸਿੰਘ ਵਾਸੀ ਯਮੁਨਾਨਗਰ ਹਰਿਆਣਾ ਦੇ ਨਾਮ ‘ਤੇ ਦਰਜ ਕੀਤੀ ਫਾਰਚੂਨਰ ਕਾਰ ਵੀ ਜ਼ਬਤ ਕੀਤੀ ਗਈ।

ਕੌਮੀ ਜਾਂਚ ਏਜੰਸੀ ਨੇ ਸ਼ਨੀਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਲੋਕਾਂ ਦੀਆਂ 3 ਸੂਬਿਆਂ ਵਿੱਚ ਇੱਕ ਫਾਰਚੂਨਰ ਕਾਰ ਸਮੇਤ 4 ਜਾਇਦਾਦਾਂ ਕੁਰਕ ਕੀਤੀਆਂ ਹਨ। ਪੰਜਾਬ ਪੁਲਿਸ ਦੇ ਮੁਹਾਲੀ ਸਥਿਤ ਖੁਫੀਆ ਵਿਭਾਗ ‘ਤੇ ਹੋਏ ਆਰਪੀਜੀ ਹਮਲੇ ‘ਚ ਬਿਸ਼ਨੋਈ ਦੇ ਕਰੀਬੀਆਂ ਦੇ ਨਾਮ ਸਾਹਮਣੇ ਆਏ ਸਨ।

ਲਾਰੈਂਸ ਤੇ ਸਹਿਯੋਗੀਆਂ ਵਿਰੁੱਧ ਕਾਰਵਾਈ

NIA ਨੇ ਅਗਸਤ 2022 ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਦੇ ਸੰਗਠਿਤ ਅਪਰਾਧ ਸਿੰਡੀਕੇਟ ਦੇ ਖਿਲਾਫ UAPA ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਏਜੰਸੀ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਗਿਰੋਹ ਨੇ ਦੇਸ਼ ਦੇ ਕਈ ਸੂਬਿਆਂ ਵਿੱਚ ਆਪਣਾ ਅਪਰਾਧਿਕ ਨੈੱਟਵਰਕ ਫੈਲਾਇਆ ਹੋਇਆ ਹੈ। ਇਹ ਨੈੱਟਵਰਕ ਕਈ ਸਨਸਨੀਖੇਜ਼ ਅਪਰਾਧਾਂ ਵਿੱਚ ਸ਼ਾਮਲ ਸੀ, ਜਿਨ੍ਹਾਂ ਵਿੱਚੋਂ ਪ੍ਰਮੁੱਖ ਤੌਰ ‘ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਧਾਰਮਿਕ ਆਗੂ ਪ੍ਰਦੀਪ ਕੁਮਾਰ ਦਾ ਕਤਲ ਹੈ।

ਐਨਆਈਏ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਅੱਤਵਾਦੀ ਘਟਨਾਵਾਂ ਦੀ ਯੋਜਨਾ ਪਾਕਿਸਤਾਨ ਅਤੇ ਕੈਨੇਡਾ ਸਮੇਤ ਵਿਦੇਸ਼ਾਂ ਤੋਂ ਜਾਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਤੋਂ ਸੰਚਾਲਿਤ ਸੰਗਠਿਤ ਅੱਤਵਾਦੀ ਸੰਗਠਨਾਂ ਦੇ ਨੇਤਾਵਾਂ ਦੁਆਰਾ ਬਣਾਈ ਗਈ ਸੀ।

Exit mobile version