AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Punjab Weather Update: ਪੰਜਾਬ ‘ਚ ਅਗਲੇ ਕੁਝ ਘੰਟਿਆਂ ‘ਚ ਬਦਲੇਗਾ ਮੌਸਮ, ਚੱਲੇਗਾ ਤੇਜ਼ ਝੱਖੜ ਤੇ ਲਿਸ਼ਕੇਗੀ ਬਿਜਲੀ; ਯੈਲੋ ਅਲਰਟ ਜਾਰੀ

Punjab Weather Update: ਪੰਜਾਬ ਵਿੱਚ 24 ਜੂਨ ਤੱਕ ਮੌਸਮ ਖ਼ਰਾਬ ਰਹਿਣ ਦਾ ਅਲਰਟ ਹੈ। ਮੌਸਮ ਵਿਭਾਗ ਨੇ ਕਪੂਰਥਲਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਤੇਜ਼ ਝੱਖੜ (40-50 ਕਿਮੀ/ਘੰਟਾ) ਅਤੇ ਬਿਜਲੀ ਲਿਸ਼ਕਣ ਦਾ 'ਯੈਲੋ ਅਲਰਟ' ਜਾਰੀ ਕੀਤਾ ਹੈ। ਪੱਛਮੀ ਵਿਕਸ਼ੋਭ ਕਾਰਨ ਤਾਪਮਾਨ 40 ਡਿਗਰੀ ਤੋਂ ਹੇਠਾਂ ਰਹੇਗਾ, ਜਿਸ ਨਾਲ ਗਰਮੀ ਤੋਂ ਰਾਹਤ ਮਿਲੇਗੀ।

Punjab Weather Update: ਪੰਜਾਬ 'ਚ ਅਗਲੇ ਕੁਝ ਘੰਟਿਆਂ 'ਚ ਬਦਲੇਗਾ ਮੌਸਮ, ਚੱਲੇਗਾ ਤੇਜ਼ ਝੱਖੜ ਤੇ ਲਿਸ਼ਕੇਗੀ ਬਿਜਲੀ; ਯੈਲੋ ਅਲਰਟ ਜਾਰੀ
tv9-punjabi
| Updated On: 21 Jun 2026 19:50 PM IST
Share

ਪੰਜਾਬ ਵਿੱਚ ਅਗਲੇ ਕੁਝ ਘੰਟਿਆਂ ਦੌਰਾਨ ਮੌਸਮ ਆਪਣਾ ਮਿਜਾਜ਼ ਬਦਲਣ ਵਾਲਾ ਹੈ, ਜਿਸ ਦੇ ਮੱਦੇਨਜ਼ਰ ਮੌਸਮ ਵਿਭਾਗ ਵੱਲੋਂ ਰਾਤ ਸਾਢੇ 9 ਵਜੇ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਤੇਜ਼ ਹਨੇਰੀ ਅਤੇ ਅਸਮਾਨੀ ਬਿਜਲੀ ਚਮਕਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਸਾਂਝੀ ਕੀਤੀ ਗਈ ਤਾਜ਼ਾ ਜਾਣਕਾਰੀ ਅਨੁਸਾਰ ਕਪੂਰਥਲਾ, ਬਾਬਾ ਬਕਾਲਾ, ਅੰਮ੍ਰਿਤਸਰ, ਬਟਾਲਾ, ਅਜਨਾਲਾ, ਡੇਰਾ ਬਾਬਾ ਨਾਨਕ, ਭੁਲੱਥ, ਦਸੂਹਾ, ਮੁਕੇਰੀਆਂ, ਗੁਰਦਾਸਪੁਰ ਅਤੇ ਪਠਾਨਕੋਟ ਵਰਗੇ ਇਲਾਕਿਆਂ ਵਿੱਚ ਗਰਜ-ਚਮਕ ਦੇ ਨਾਲ-ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਪ੍ਰਬਲ ਸੰਭਾਵਨਾ ਜਤਾਈ ਗਈ ਹੈ।

ਇਸ ਤੋਂ ਇਲਾਵਾ, ਸਰਦੂਲਗੜ੍ਹ, ਪੱਟੀ, ਸੁਲਤਾਨਪੁਰ ਲੋਧੀ, ਤਰਨਤਾਰਨ, ਖਡੂਰ ਸਾਹਿਬ, ਜਲੰਧਰ, ਹੋਸ਼ਿਆਰਪੁਰ ਅਤੇ ਧਾਰ ਕਲਾਂ ਸਮੇਤ ਆਸ-ਪਾਸ ਦੇ ਖੇਤਰਾਂ ਵਿੱਚ ਵੀ ਬੱਦਲ ਗਰਜਣ, ਬਿਜਲੀ ਲਿਸ਼ਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲਣ ਦੇ ਆਸਾਰ ਹਨ। ਖ਼ਰਾਬ ਮੌਸਮ ਦੇ ਮੱਦੇਨਜ਼ਰ ਵਿਭਾਗ ਨੇ ਆਮ ਲੋਕਾਂ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਖੁੱਲ੍ਹੀਆਂ ਥਾਵਾਂ, ਉੱਚੇ ਰੁੱਖਾਂ ਅਤੇ ਬਿਜਲੀ ਦੇ ਖੰਭਿਆਂ ਜਾਂ ਤਾਰਾਂ ਤੋਂ ਦੂਰ ਰਹਿਣ ਦੀ ਵਿਸ਼ੇਸ਼ ਸਲਾਹ ਦਿੱਤੀ ਹੈ।

ਪੱਛਮੀ ਵਿਕਸ਼ੋਭ ਦਾ ਅਸਰ

ਮੌਸਮ ਮਾਹਿਰਾਂ ਮੁਤਾਬਕ ਪੰਜਾਬ ਵਿੱਚ ਮੌਸਮ ਦਾ ਇਹ ਬਦਲਿਆ ਹੋਇਆ ਰੂਪ ਆਉਣ ਵਾਲੀ 23 ਜੂਨ ਤੱਕ ਇਸੇ ਤਰ੍ਹਾਂ ਬਣਿਆ ਰਹਿ ਸਕਦਾ ਹੈ। ਮੌਜੂਦਾ ਸਮੇਂ ਪਾਕਿਸਤਾਨ ਅਤੇ ਜੰਮੂ-ਕਸ਼ਮੀਰ ਦੇ ਉੱਪਰ ਇੱਕ ਪੱਛਮੀ ਵਿਕਸ਼ੋਭ ਪੂਰੀ ਤਰ੍ਹਾਂ ਸਰਗਰਮ ਹੈ, ਜਿਸ ਦਾ ਸਿੱਧਾ ਪ੍ਰਭਾਵ ਮੈਦਾਨੀ ਇਲਾਕਿਆਂ ਦੇ ਮੌਸਮ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਇਸ ਹਲਕੀ ਹਲਚਲ ਕਾਰਨ ਸੂਬੇ ਦੇ ਬਹੁਤੇ ਹਿੱਸਿਆਂ ਵਿੱਚ ਪਾਰਾ 40 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅੱਤ ਦੀ ਗਰਮੀ ਤੋਂ ਕੁਝ ਨਿਜਾਤ ਮਿਲੀ ਹੈ।

ਜੂਨ ਮਹੀਨੇ ਦੌਰਾਨ ਪੰਜਾਬ ਵਿੱਚ 23 ਫ਼ੀਸਦੀ ਘੱਟ ਪਿਆ ਮੀਂਹ

ਜੇਕਰ ਮੌਸਮ ਦੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਵਿੱਚ 1 ਜੂਨ ਤੋਂ ਲੈ ਕੇ 20 ਜੂਨ 2026 ਤੱਕ ਆਮ ਦੇ ਮੁਕਾਬਲੇ ਤਕਰੀਬਨ 23% ਘੱਟ ਬਾਰਸ਼ ਰਿਕਾਰਡ ਕੀਤੀ ਗਈ ਹੈ। ਇਸ ਮਿਆਦ ਦੌਰਾਨ ਰਾਜ ਵਿੱਚ ਮਹਿਜ਼ 21.8 ਮਿਲੀਮੀਟਰ (mm) ਵਰਖਾ ਹੋਈ ਹੈ, ਜਦੋਂ ਕਿ ਆਮ ਤੌਰ ‘ਤੇ ਇਨ੍ਹਾਂ ਦਿਨਾਂ ਵਿੱਚ 28.2 ਮਿਲੀਮੀਟਰ ਬਾਰਸ਼ ਹੋਣੀ ਚਾਹੀਦੀ ਸੀ। ਜੇਕਰ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਮੀਂਹ ਸਰਹੱਦੀ ਜ਼ਿਲ੍ਹੇ ਤਰਨਤਾਰਨ ਵਿੱਚ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 65% ਵਧੇਰੇ ਹੈ।

ਇਸ ਦੇ ਨਾਲ ਹੀ ਐੱਸ.ਬੀ.ਐੱਸ. ਨਗਰ (ਨਵਾਂਸ਼ਹਿਰ) ਵਿੱਚ 54 ਫ਼ੀਸਦੀ, ਲੁਧਿਆਣਾ ਵਿੱਚ 50 ਫ਼ੀਸਦੀ ਅਤੇ ਅੰਮ੍ਰਿਤਸਰ ਵਿੱਚ ਆਮ ਨਾਲੋਂ 39 ਫ਼ੀਸਦੀ ਵੱਧ ਮੀਂਹ ਪਿਆ ਹੈ। ਇਸ ਦੇ ਉਲਟ, ਬਰਨਾਲਾ ਜ਼ਿਲ੍ਹੇ ਵਿੱਚ ਸਭ ਤੋਂ ਮਾੜੀ ਸਥਿਤੀ ਰਹੀ, ਜਿੱਥੇ ਬਾਰਸ਼ ਵਿੱਚ 84% ਦੀ ਵੱਡੀ ਕਮੀ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਹੋਸ਼ਿਆਰਪੁਰ ਵਿੱਚ 68%, ਸੰਗਰੂਰ ਵਿੱਚ 62% ਅਤੇ ਰੂਪਨਗਰ (ਰੋਪੜ) ਵਿੱਚ ਆਮ ਨਾਲੋਂ 61% ਘੱਟ ਮੀਂਹ ਦਰਜ ਹੋਇਆ ਹੈ।

ਅਗਲੇ ਦੋ ਦਿਨ ਸਥਿਰ ਰਹੇਗਾ ਪਾਰਾ

ਮੌਸਮ ਵਿਭਾਗ ਦੇ ਖੇਤਰੀ ਡਾਇਰੈਕਟਰ ਸੁਰਿੰਦਰ ਪਾਲ ਵੱਲੋਂ ਦਿੱਤੀ ਗਈ ਅਧਿਕਾਰਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ 24 ਜੂਨ ਤੱਕ ਮੌਸਮ ਵਿੱਚ ਅਜਿਹੀ ਹਲਚਲ ਅਤੇ ਤਬਦੀਲੀ ਦੇਖਣ ਨੂੰ ਮਿਲਦੀ ਰਹੇਗੀ। ਇਸ ਸਮੇਂ ਦੌਰਾਨ ਕਈ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼, ਗਰਜ-ਚਮਕ ਅਤੇ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਝੱਖੜ ਚੱਲਣ ਦੀ ਸੰਭਾਵਨਾ ਹੈ। ਆਉਣ ਵਾਲੇ ਦੋ ਦਿਨਾਂ ਤੱਕ ਤਾਪਮਾਨ ਵਿੱਚ ਕੋਈ ਵੱਡਾ ਉਤਾਰ-ਚੜ੍ਹਾਅ ਨਹੀਂ ਦੇਖਿਆ ਜਾਵੇਗਾ ਅਤੇ ਇਹ ਸਥਿਰ ਰਹੇਗਾ, ਪਰ ਉਸ ਤੋਂ ਬਾਅਦ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਪੂਰੀ ਉਮੀਦ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਵੱਡੀ ਰਾਹਤ ਮਿਲੇਗੀ।

Follow Us
Shimla Landslide: ਸੰਜੌਲੀ ਬਾਈਪਾਸ 'ਤੇ ਸੜਕ ਬੰਦ, ਘੰਟਿਆਂ ਤੱਕ ਫਸੀਆ ਰਹੀਆਂ ਗੱਡੀਆਂ
Shimla Landslide: ਸੰਜੌਲੀ ਬਾਈਪਾਸ 'ਤੇ ਸੜਕ ਬੰਦ, ਘੰਟਿਆਂ ਤੱਕ ਫਸੀਆ ਰਹੀਆਂ ਗੱਡੀਆਂ...
Rahul Gandhi Birthday: PM ਮੋਦੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਚੰਗੀ ਸਿਹਤ ਦੀ ਕੀਤੀ ਕਾਮਨਾ
Rahul Gandhi Birthday: PM ਮੋਦੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਚੰਗੀ ਸਿਹਤ ਦੀ ਕੀਤੀ ਕਾਮਨਾ...
ਦੇਸ਼ ਦੇ 17 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੁਫਾਨ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਮੌਸਮ
ਦੇਸ਼ ਦੇ 17 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੁਫਾਨ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਮੌਸਮ...
ਫਰਜੀ ਹੈ ਵੀਡੀਓ, ਕਿਸੇ ਐਕਟਰ ਤੋਂ ਕਰਵਾਈ ਸ਼ੂਟ ...CM ਮਾਨ ਦੀ ਕਥਿਤ ਵਾਇਰਲ ਵੀਡੀਓ 'ਤੇ ਹਮਲਾਵਰ AAP
ਫਰਜੀ ਹੈ ਵੀਡੀਓ, ਕਿਸੇ ਐਕਟਰ ਤੋਂ ਕਰਵਾਈ ਸ਼ੂਟ ...CM ਮਾਨ ਦੀ ਕਥਿਤ ਵਾਇਰਲ ਵੀਡੀਓ 'ਤੇ ਹਮਲਾਵਰ AAP...
US-Iran Deal ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ!
US-Iran Deal ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ!...
ਚੰਡੀਗੜ੍ਹ ਮੈਡੀਕਲ ਸਟੋਰ ਕਤਲਕਾਂਡ ਦੇ ਮੁਲਜ਼ਮਾਂ ਦਾ ਐਨਕਾਉਂਟਰ, ਦੋਵੇਂ ਜਖ਼ਮੀ
ਚੰਡੀਗੜ੍ਹ ਮੈਡੀਕਲ ਸਟੋਰ ਕਤਲਕਾਂਡ ਦੇ ਮੁਲਜ਼ਮਾਂ ਦਾ ਐਨਕਾਉਂਟਰ, ਦੋਵੇਂ ਜਖ਼ਮੀ...
ਪਰਿਵਾਰਾਂ ਦੀ ਬਦਨਾਮੀ ਕਰਵਾ ਰਹੇ ਨੌਜਵਾਨ, ਲਿਵ-ਇਨ ਰਿਲੇਸ਼ਨਸ਼ਿਪ 'ਤੇ ਹਾਈ ਕੋਰਟ ਦੀ ਸਖ਼ਤ ਟਿੱਪਣੀ
ਪਰਿਵਾਰਾਂ ਦੀ ਬਦਨਾਮੀ ਕਰਵਾ ਰਹੇ ਨੌਜਵਾਨ, ਲਿਵ-ਇਨ ਰਿਲੇਸ਼ਨਸ਼ਿਪ 'ਤੇ ਹਾਈ ਕੋਰਟ ਦੀ ਸਖ਼ਤ ਟਿੱਪਣੀ...
ਇੱਕ ਜੁਲਾਈ ਤੋਂ 'ਧੀਆਂ-ਭੈਣਾਂ' ਦੇ ਖਾਤਿਆਂ 'ਚ ਆ ਰਹੇ ਗੱਫੇ, ਸੀਐਮ ਮਾਨ ਨੇ ਕਰ ਦਿੱਤਾ ਐਲਾਨ
ਇੱਕ ਜੁਲਾਈ ਤੋਂ 'ਧੀਆਂ-ਭੈਣਾਂ' ਦੇ ਖਾਤਿਆਂ 'ਚ ਆ ਰਹੇ ਗੱਫੇ, ਸੀਐਮ ਮਾਨ ਨੇ ਕਰ ਦਿੱਤਾ ਐਲਾਨ...
ਹਿਮਾਚਲ 'ਚ ਸੈਲਾਨੀਆਂ ਦਾ ਹੜ੍ਹ, ਲੰਬਾ ਟ੍ਰੈਫਿਕ ਜਾਮ, ਹਾਈਕੋਰਟ ਦਾ ਸਖ਼ਤ ਰੁਖ
ਹਿਮਾਚਲ 'ਚ ਸੈਲਾਨੀਆਂ ਦਾ ਹੜ੍ਹ, ਲੰਬਾ ਟ੍ਰੈਫਿਕ ਜਾਮ, ਹਾਈਕੋਰਟ ਦਾ ਸਖ਼ਤ ਰੁਖ...